ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ
ਨਿੰਦਰਜੀਤ ਕੌਰ ਨੇ 94.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ
ਬੰਗਾ 13 ਮਈ () ਸੀ.ਬੀ.ਐਸ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੀ ਸ਼ੈਸ਼ਨ 2024-25 ਦੀ ਕਲਾਸ 10+2 ਦੇ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਗਰੁੱਪਾਂ ਦਾ ਨਤੀਜਾ 100% ਫੀਸਦੀ ਰਿਹਾ ਹੈ । ਸਕੂਲ ਵਿਚ ਕਾਮਰਸ ਗੁਰੱਪ ਦੀ ਵਿਦਿਆਰਥੀ ਨਿੰਦਰਜੀਤ ਕੌਰ ਪੁੱਤਰੀ ਲਖਵੀਰ ਸਿੰਘ-ਜਸਵਿੰਦਰ ਕੌਰ ਨੇ 94.6% ਅੰਕ ਪ੍ਰਾਪਤ ਕਰਕੇ ਆਲ ਉਵਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਇਹ ਜਾਣਕਾਰੀ ਸਕੂਲ ਦੇ ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ ਅਤੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ 10+2 ਕਲਾਸ ਦੇ ਮੈਡੀਕਲ ਗੁਰੱਪ ਵਿਚੋਂ ਪ੍ਰਤੀਕ ਚੌਹਾਨ ਪੁੱਤਰ ਜੋਗਿੰਦਰ ਰਾਮ-ਮਨਜੀਤ ਕੌਰ ਪਿੰਡ ਖਾਨ ਖਾਨਾ ਨੇ 88.8% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੁਖਮਨੀ ਕੌਰ ਪੁੱਤਰੀ ਸੁਖਵਿੰਦਰ ਸਿੰਘ-ਇੰਦਰਜੀਤ ਕੌਰ ਪਿੰਡ ਮੰਢਾਲੀ ਨੇ 87.2% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ । ਜਦ ਕਿ ਨਿਕਤਾ ਬਸਰਾ ਪੁੱਤਰੀ ਜੀਤ ਰਾਮ-ਸਰਬਜੀਤ ਕੌਰ ਪਿੰਡ ਕੰਗਰੋੜ੍ਹ ਨੇ 87 % ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਨਾਨ-ਮੈਡੀਕਲ ਗੁਰੱਪ ਵਿਚ ਜੁਝਾਰ ਸਿੰਘ ਪੁੱਤਰ ਸਤਵਿੰਦਰ ਸਿੰਘ-ਇੰਦਰਜੀਤ ਕੌਰ ਪਿੰਡ ਸਰਹਾਲ ਮੁੰਡੀ ਨੇ 88% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮਨਰੀਤ ਕੌਰ ਪੁੱਤਰੀ ਨੱਛਤਰ ਸਿੰਘ-ਬਲਜਿੰਦਰ ਕੌਰ ਬਾਹੜੋਵਾਲ ਨੇ 86.6% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਗੁਰਸਿਮਰਨ ਕੌਰ ਪੁੱਤਰੀ ਕਰਮਜੀਤ ਸਿੰਘ-ਹਰਪ੍ਰੀਤ ਕੌਰ ਪਿੰਡ ਹੀਂਉ ਨੇ 80.6% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਜਦੋਂ ਕਿ 10+2 ਕਾਮਰਸ ਗਰੁੱਪ ਵਿਚ ਨਿੰਦਰਜੀਤ ਕੌਰ ਪੁੱਤਰੀ ਲਖਵੀਰ ਸਿੰਘ-ਜਸਵਿੰਦਰ ਕੌਰ ਪਿੰਡ ਬਾਹੜੋਵਾਲ ਨੇ 94.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਪ੍ਰਾਚੀ ਪੁੱਤਰੀ ਸੰਜੀਵ ਕੁਮਾਰ-ਸਾਰਿਕਾ ਪਿੰਡ ਫਰਾਲਾ ਨੇ 93% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਤੀਜਾ ਸਥਾਨ ਸੁਖਮਨ ਸਿੰਘ ਪੁੱਤਰ ਇਕਬਾਲ ਸਿੰਘ-ਸੁਖਜਿੰਦਰ ਕੌਰ ਪਿੰਡ ਝੰਡੇਰ ਕਲਾਂ ਨੇ 92.2 %ਅੰਕ ਪ੍ਰਾਪਤ ਕਰਕੇ ਕੀਤਾ।
ਆਰਟਸ ਗੁਰੱਪ ਵਿਚ ਪ੍ਰਭਜੋਤ ਸਿੰਘ ਪੁੱਤਰ ਪ੍ਰਦੀਪ ਸਿੰਘ-ਸੁਰਿੰਦਰਜੀਤ ਕੌਰ ਪਿੰਡ ਚਾਹੜਾ ਨੇ 93% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਦੂਜਾ ਸਥਾਨ ਚੰਦਨ ਭਰਦਵਾਜ ਪੁੱਤਰ ਸੰਜੀਵ ਕੁਮਾਰ-ਤਮੰਨਾ ਰਾਣੀ ਪਿੰਡ ਕਲੇਰਾਂ ਨੇ 78.6% ਅੰਕਾਂ ਨਾਲ ਅਤੇ ਤੀਜਾ ਸਥਾਨ ਰਾਧਿਕਾ ਪੁੱਤਰੀ ਸੁਰਿੰਦਰ ਕੁਮਾਰ-ਮਮਤਾ ਰਾਣੀ ਪਿੰਡ ਕਲੇਰਾਂ ਨੇ 78.4 %ਅੰਕ ਪ੍ਰਾਪਤ ਕਰਕੇ ਕੀਤਾ।
ਉਹਨਾਂ ਦੱਸਿਆ ਕਿ ਸ਼ੈਸ਼ਨ 2024-25 ਵਿਚ 10+2 ਕਲਾਸ ਵਿਚ 123 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ । ਇਹਨਾਂ ਵਿਚੋਂ ਪੰਜਾਬੀ ਵਿਸ਼ੇ ਵਿਚੋਂ 54 ਵਿਦਿਆਰਥੀਆਂ ਨੇ, ਅੰਗਰੇਜ਼ੀ ਵਿਚ 31 ਵਿਦਿਆਰਥੀਆਂ ਨੇ, ਬਿਜ਼ਨਿਸ ਸਟੱਡੀ ਵਿਚੋਂ 5 ਵਿਦਿਆਰਥੀਆਂ ਨੇ, ਰਾਜਨੀਤੀ ਸ਼ਾਸ਼ਤਰ ਵਿਚੋਂ 1 ਵਿਦਿਆਰਥੀ ਨੇ, ਆਈ ਪੀ ਵਿਸ਼ੇ ਵਿਚ 5 ਵਿਦਿਆਰਥੀਆਂ ਨੇ, ਅਕਾਊਂਟੈਂਸੀ ਵਿਚੋਂ 4 ਵਿਦਿਆਰਥੀਆਂ ਨੇ, ਸਰੀਰਿਕ ਸਿੱਖਿਆ ਵਿਚੋਂ 02 ਵਿਦਿਆਰਥੀਆਂ ਨੇ, ਬਾਇਉਲੋਜੀ ਵਿਚੋਂ ਇੱਕ ਵਿਦਿਆਰਥੀ ਨੇ ਅਤੇ ਰਸਾਇਣ ਸਾਸ਼ਤਰ ਵਿਚੋਂ ਇੱਕ ਵਿਦਿਆਰਥੀ ਨੇ 90% ਤੋਂ ਜ਼ਿਆਦਾ ਅੰਕ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ।
ਇਸ ਮੌਕੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਬਰਾਂ ਵੱਲੋਂ 10+2 ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ, ਕਲਾਸ ਇੰਚਾਰਜਾਂ, ਅਧਿਆਪਕਾਂ, ਸਕੂਲ ਪ੍ਰਿੰਸੀਪਲ ਅਤੇ ਡਾਰਿੈਕਟਰ ਸਿੱਖਿਆਂ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+2 ਜਮਾਤ ਵਿਚੋਂ ਕਾਮਰਸ, ਆਰਟਸ, ਮੈਡੀਕਲ, ਨਾਨ-ਮੈਡੀਕਲ ਗੁਰੱਪਾਂ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਏ ਸਕੂਲ ਦੇ ਟੌਪਰ ਵਿਦਿਆਰਥੀ