ਪੰਜਾਬ ਦੀ ਤਰੱਕੀ ਲਈ ਅਮਨ ਸ਼ਾਂਤੀ ਜਰੂਰੀ
— ਗੈਰ ਸਮਾਜਿਕ ਤੱਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਬਰਸਟ
ਚੰਡੀਗੜ੍ਹ, 27 ਨਵੰਬਰ, 2025 ( ) : ਆਮ ਆਦਮੀ ਪਾਰਟੀ, ਪੰਜਾਬ ਦੇ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 1997 ਤੋਂ ਬਾਅਦ ਪੰਜਾਬ ਵਿੱਚ ਲਗਾਤਾਰ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਜਿਹਨਾਂ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਬਰਬਾਦ ਕੀਤਾ। ਪੰਜਾਬ ਸਿਰ 3 ਲੱਖ ਕਰੋੜ ਤੋਂ ਵੱਧ ਦਾ ਕਰਜਾ ਚੜਾਇਆ। ਪੰਜਾਬ ਦੇ ਬੋਰਡ ਅਤੇ ਕਾਰਪੋਰੇਸ਼ਨ ਗਹਿਣੇ ਪਾ ਕੇ ਕਰਜਾ ਲਿਆ, ਸਕੂਲਾਂ, ਹਸਪਤਾਲਾਂ ਦਾ ਬੁਰਾ ਹਾਲ ਕੀਤਾ। ਨਿੱਜੀ ਲਾਭਾਂ ਲਈ ਸੰਸਥਾਵਾਂ ਦੇ ਨਿਯਮ, ਕਾਨੂੰਨ ਵੀ ਛਿੱਕੇ ਟੰਗ ਦਿੱਤੇ। ਸਮਾਜਕ ਆਰਥਿਕ ਬਰਬਾਦੀਆਂ ਦੇ ਨਾਲ-ਨਾਲ ਧਾਰਮਿਕ ਸੰਸਥਾਵਾਂ ਅਤੇ ਪਰੰਪਰਾਵਾਂ ਦਾ ਵੀ ਘਾਣ ਕੀਤਾ।
ਸਾਲ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਲੰਮੇਂ ਸਮੇਂ ਬਾਅਦ ਤਰੱਕੀ ਦੀ ਰਾਹ ਤੇ ਤੁਰਨਾ ਸ਼ੁਰੂ ਹੋਇਆ ਹੈ। ਲੰਮੇਂ ਸਮੇਂ ਤੋਂ ਪੰਜਾਬ ਅੰਦਰ ਬੇਚੈਨੀ, ਅਫਰਾ-ਤਫਰੀ ਅਤੇ ਆਰਥਿਕ ਮੰਦਹਾਲੀ ਕਾਰਨ ਆਮ ਲੋਕਾਂ ਦਾ ਜਿਉਣਾ ਦੁਬਰ ਹੋ ਰਿਹਾ ਸੀ।
ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਵਰਗਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਕਰ ਕੇ, ਸਾਰੀਆਂ ਮਾਵਾਂ, ਭੈਣਾਂ ਨੂੰ ਬੱਸਾਂ ਦਾ ਸਫਰ ਮੁਫਤ ਕਰ ਕੇ, ਕਿਸਾਨਾਂ ਨੂੰ ਦਿਨ ਵੇਲੇ 12 ਘੰਟੇ ਲਗਾਤਾਰ ਟਿਊਬਵੈਲਾਂ ਲਈ ਮੁਫ਼ਤ ਬਿਜਲੀ ਦੇ ਕੇ, ਪੰਜਾਬ ਦੀ ਧਰਤੀ ਦੇ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਸਿੰਚਾਈ ਨੂੰ 21% ਤੋਂ ਵਧਾ ਕੇ 76% ਕਰ ਕੇ, ਆਮ ਪਰਿਵਾਰਾਂ ਲਈ 10 ਲੱਖ ਦਾ ਬੀਮਾਂ ਕਰ ਕੇ, ਸਕੂਲਾਂ ਅਤੇ ਵਿੱਦਿਆਂ ਲਈ ਵੱਧ ਬਜਟ ਰੱਖ ਕੇ, ਸਿਹਤ ਸਹੂਲਤਾਂ ਨੂੰ ਜੀਵਣ ਦਾ ਅੰਗ ਸਮਝਦੇ ਹੋਏ ਬਜਟ ਵਧਾ ਕੇ, ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ਚਲਾ ਕੇ ਆਮ ਲੋਕਾਂ ਦੀ ਰੋਜ਼ ਮਰਾ ਜ਼ਿੰਦਗੀ ਨੂੰ ਸੋਖੇ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਨਾਲ ਹੀ ਲੋਕਾਂ ਨੂੰ ਹਰ ਪੱਖੋਂ ਆਰਥਿਕ ਮਜ਼ਬੂਤੀ ਵੱਲ ਵੀ ਤੋਰਿਆ ਜਾ ਰਿਹਾ ਹੈ।
ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਹਰ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ, ਸਰਕਾਰੀ ਮਹਿਕਮਿਆਂ ਵਿੱਚ 58000 ਤੋਂ ਵੱਧ ਭਰਤੀ ਕੀਤੀ ਜਾ ਚੁੱਕੀ ਹੈ। ਸਰਕਾਰ ਹਰ ਪੱਧਰ ਤੇ ਸੁਹਿਰਦਾ ਨਾਲ ਕੰਮ ਕਰ ਰਹੀ ਹੈ। ਇਸ ਸਭ ਕਾਸੇ ਤੋਂ ਬੁਖਲਾਹਟ ਵਿੱਚ ਆ ਕੇ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਪੰਜਾਬ ਦੀ ਆਰਥਿਕ ਤਰੱਕੀ ਲਈ ਸ਼ਾਂਤੀ ਜ਼ਰੂਰੀ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹਰ ਮੁੱਦੇ ਤੇ ਗੰਭੀਰ ਹੈ। ਪੰਜਾਬ ਦਾ ਮਾਹੋਲ ਖਰਾਬ ਕਰਨ ਵਾਲੇ ਨਸ਼ੇ ਦੇ ਵਪਾਰੀ ਜੋ ਕਿ ਅਮਨ ਕਾਨੂੰਨ ਦੀ ਸਮੱਸਿਆਂ ਪੈਦਾ ਕਰਦੇ ਹਨ, ਉਹਨਾਂ ਤੇ ਵੀ ਪੂਰੀ ਨਿਗਰਾਨੀ ਹੈ। ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਹਰ ਮਸਲੇ ਨੂੰ ਹੱਲ ਕਰਨ ਲਈ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਤੇ ਪੂਰੀ ਸਖਤੀ ਦੇ ਨਿਰਦੇਸ਼ ਹਨ, ਇਸ ਲਈ ਸਾਰੀ ਸਰਕਾਰ ਅਤੇ ਪਾਰਟੀ ਵਚਨਬੱਧ ਹੈ। ਗੈਰ ਸਮਾਜਿਕ ਤੱਤਾ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ।
…………………………………………………………..







