*ਜਦੋਂ ਜੇਲ੍ਹ ਦੀਆਂ ਕੰਧਾਂ ਨੇ ਵੀ ਰੱਖੜੀ ਦੇ ਪਵਿੱਤਰ ਰਿਸ਼ਤੇ ਨੂੰ ਸਲਾਮ ਕੀਤਾ*

0
9

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ
ਅਫ਼ਸਰ, ਮਾਨਸਾ
*ਜਦੋਂ ਜੇਲ੍ਹ ਦੀਆਂ ਕੰਧਾਂ ਨੇ ਵੀ
ਰੱਖੜੀ ਦੇ ਪਵਿੱਤਰ ਰਿਸ਼ਤੇ ਨੂੰ
ਸਲਾਮ ਕੀਤਾ*
*ਜੇਲ੍ਹ ਅੰਦਰ ਬੰਦ ਮਰਦ ਅਤੇ ਔਰਤ
ਬੰਦੀਆਂ ਨੇ ਆਪਣੇ ਭੈਣ ਭਰਾਵਾਂ
ਦੇ ਬੰਨ੍ਹੀਆਂ ਰੱਖੜੀਆਂ*
ਮਾਨਸਾ, 09 ਅਗਸਤ:

ਰੱਖੜੀ ਦੇ ਪਵਿੱਤਰ ਤਿਉਹਾਰ
ਮੌਕੇ ਪੰਜਾਬ ਸਰਕਾਰ ਅਤੇ
ਏ.ਡੀ.ਜੀ.ਪੀ (ਜੇਲ੍ਹਾਂ) ਸ੍ਰੀ
ਅਰੁਣ ਪਾਲ ਸਿੰਘ ਆਈ ਪੀ ਐਸ ਦੇ
ਅਦੇਸ਼ਾਂ ‘ਤੇ ਸੁਪਰਡੰਟ ਜ਼ਿਲ੍ਹਾ
ਜੇਲ੍ਹ ਮਾਨਸਾ ਸ੍ਰੀ ਨਵਇੰਦਰ
ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ
ਜੇਲ੍ਹ ਮਾਨਸਾ ਵਿਖੇ ਵਿਸ਼ੇਸ਼
ਸਮਾਜਿਕ ਤੇ ਭਾਵਨਾਤਮਕ ਸਮਾਗਮ
ਦਾ ਆਯੋਜਨ ਕੀਤਾ ਗਿਆ।

ਜਿਸ ਦੌਰਾਨ ਜੇਲ੍ਹ ਅੰਦਰ ਬੰਦ
ਮਰਦ ਅਤੇ ਔਰਤ ਬੰਦੀਆਂ ਨੂੰ
ਬਾਹਰੋਂ ਮਿਲਣ ਆਏ ਭੈਣ/ਭਰਾਵਾਂ
ਦੇ ਰੱਖੜੀ ਬੰਨਣ ਲਈ ਵਿਸ਼ੇਸ਼
ਇਜਾਜ਼ਤ ਦਿੱਤੀ ਗਈ।

ਇਸ ਸਮਾਗਮ ਦਾ ਉਦੇਸ਼ ਮਨੁੱਖੀ
ਸੰਵੇਦਨਾਵਾਂ ਨੂੰ ਸਮਝਦਿਆਂ,
ਭੈਣ-ਭਰਾ ਦੇ ਪਵਿੱਤਰ ਰਿਸ਼ਤੇ
ਨੂੰ ਮਜ਼ਬੂਤ ਕਰਨਾ ਸੀ। ਸਵੇਰੇ
ਤੋਂ ਹੀ ਕਈ ਭੈਣ/ਭਰਾ ਜੇਲ੍ਹ ‘ਚ
ਪਹੁੰਚੇ ਅਤੇ ਆਪਣੇ ਭਰਾਵਾਂ ਨੂੰ
ਰੱਖੜੀ ਬੰਨ ਕੇ, ਉਨ੍ਹਾਂ ਦੀ ਲੰਮੀ
ਉਮਰ ਅਤੇ ਚੰਗੇ ਭਵਿੱਖ ਦੀ ਅਰਦਾਸ
ਕੀਤੀ। ਇਸ ਸਮਾਗਮ ਨੇ ਨਾ ਸਿਰਫ਼
ਬੰਦੀਆਂ ਦੀਆਂ ਅੱਖਾਂ ਨੂੰ ਨਮੀ
ਦਿੱਤੀ, ਸਗੋਂ ਜੇਲ੍ਹ ਦੀਆਂ
ਠੰਢੀਆਂ ਕੰਧਾਂ ਨੂੰ ਵੀ ਭੈਣ-ਭਰਾ
ਦੇ ਪਿਆਰ ਦੀ ਗਰਮੀ ਮਹਿਸੂਸ ਕਰਵਾ
ਦਿੱਤੀ ਅਤੇ ਇਹ ਮਾਹੌਲ ਬੰਦੀਆਂ
ਲਈ ਤਣਾਅ ਮੁਕਤ ਬਣਿਆ।

ਇਸ ਦੌਰਾਨ ਜੇਲ੍ਹ ਦੇ ਸੁਰੱਖਿਆ
ਪ੍ਰਬੰਧ, ਮਿਲਣ ਆਏ ਪਰਿਵਾਰਕ
ਮੈਂਬਰਾਂ ਲਈ ਖਾਸ ਚਾਹ ਦਾ
ਇੰਤਜ਼ਾਮ, ਆਰਾਮਦਾਇਕ ਵਾਤਾਵਰਣ,
ਮਿਠਾਈ ਆਦਿ ਦਾ ਪ੍ਰਬੰਧ ਸ਼ਾਮਿਲ
ਸੀ। ਸੁਰੱਖਿਆ ਦੇ ਮੁਕੰਮਲ
ਪ੍ਰਬੰਧਾਂ ਹੇਠ, ਭੈਣਾਂ ਨੂੰ
ਆਪਣੇ ਭਰਾਵਾਂ ਨਾਲ ਮਿਲਵਾਇਆ
ਗਿਆ। ਭੈਣਾਂ ਨੇ ਰੱਖੜੀ ਬੰਨ੍ਹ
ਕੇ ਉਨ੍ਹਾਂ ਦੀ ਲੰਮੀ ਉਮਰ ਦੀ
ਅਰਦਾਸ ਕੀਤੀ ਤਾਂ ਉਹ ਪਲ ਹਰ ਦਿਲ
ਨੂੰ ਛੂਹਣ ਵਾਲੇ ਸਨ।

ਸੁਪਰਡੰਟ ਜੇਲ੍ਹ ਸ੍ਰੀ
ਨਵਇੰਦਰ ਸਿੰਘ ਨੇ ਇਸ ਵਿਸ਼ੇਸ਼
ਮੌਕੇ ‘ਤੇ ਕਿਹਾ ਕਿ “ਇਹ ਤਿਉਹਾਰ
ਕੇਵਲ ਧਾਗੇ ਬੰਨ੍ਹਣ ਦਾ ਨਹੀਂ,
ਸਗੋਂ ਰਿਸ਼ਤਿਆਂ ਨੂੰ ਨਵੇਂ ਅਰਥ
ਦੇਣ ਦਾ ਮੌਕਾ ਹੈ। ਅਸੀਂ
ਚਾਹੁੰਦੇ ਹਾਂ ਕਿ ਇਨ੍ਹਾਂ
ਬੰਦੀਆਂ ਦੀ ਜ਼ਿੰਦਗੀ ‘ਚ ਸੁਧਾਰ
ਆਵੇ ਅਤੇ ਰੱਖੜੀ ਵਰਗੇ ਪਵਿੱਤਰ
ਤਿਉਹਾਰ ਉਹਨਾਂ ਨੂੰ ਪਰਿਵਾਰ ਦੀ
ਯਾਦ ਤੇ ਜ਼ਿੰਮੇਵਾਰੀਆਂ ਦੀ
ਮਹੱਤਤਾ ਸਮਝਾਉਣਾ ਹੈ।

ਉਨ੍ਹਾਂ ਕਿਹਾ ਕਿ ਇਹ ਸਮਾਗਮ
ਕੇਵਲ ਰਿਵਾਜ਼ਾਂ ਦੀ ਪਾਲਣਾ
ਨਹੀਂ ਸੀ ਸਗੋਂ ਇਹ ਮਨੁੱਖਤਾ,
ਭਾਵਨਾਵਾਂ ਅਤੇ ਉਮੀਦਾਂ ਦੀ
ਜਿੱਤ ਸੀ। ਇਸ ਸਮਾਗਮ ਨੇ ਸਾਬਤ ਕਰ
ਦਿੱਤਾ ਕਿ ਜੇਲ੍ਹ ਸਿਰਫ ਸਜ਼ਾ ਦੀ
ਥਾਂ ਨਹੀਂ, ਸਗੋਂ ਇੱਕ ਨਵੀਂ
ਸ਼ੁਰੂਆਤ ਦੀ ਕਸ਼ਤੀ ਵੀ ਹੋ ਸਕਦੀ
ਹੈ।

LEAVE A REPLY

Please enter your comment!
Please enter your name here