ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਚੋਣਾਂ ਲਈ ਵੋਟਰ ਸੂਚੀਆਂ ਅਪਡੇਟ ਕਰਨ ਦੀ ਪ੍ਰਕਿਰਿਆ ਸ਼ੁਰੂ*

0
3

ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਚੋਣਾਂ ਲਈ ਵੋਟਰ ਸੂਚੀਆਂ ਅਪਡੇਟ ਕਰਨ ਦੀ ਪ੍ਰਕਿਰਿਆ ਸ਼ੁਰੂ*

*19 ਅਗਸਤ ਨੂੰ ਹੋਵੇਗਾ ਵੋਟਰ ਸੂਚੀਆਂ ਦਾ ਖਰੜਾ ਪ੍ਰਕਾਸ਼ਨ*

*3 ਸਤੰਬਰ ਨੂੰ ਜਾਰੀ ਹੋਣਗੀਆਂ ਵੋਟਰ ਸੂਚੀਆਂ ਦੀਆਂ ਅੰਤਿਮ ਕਾਪੀਆਂ*

ਬਰਨਾਲਾ, 16 ਅਗਸਤ (ਅਸ਼ੋਕਪੁਰੀ)
ਰਾਜ ਚੋਣ ਕਮਿਸ਼ਨ, ਪੰਜਾਬ ਨੇ 5
ਅਕਤੂਬਰ 2025 ਤੱਕ ਹੋਣ ਵਾਲੀਆਂ
ਜ਼ਿਲ੍ਹਾ ਪ੍ਰੀਸ਼ਦਾਂ ਅਤੇ
ਪੰਚਾਇਤ ਸੰਮਤੀਆਂ ਦੀਆਂ ਆਮ
ਚੋਣਾਂ ਲਈ ਵੋਟਰ ਸੂਚੀਆਂ ਦੇ
ਅਪਡੇਟ ਲਈ ਸਮਾਂ-ਸਾਰਣੀ ਦਾ ਐਲਾਨ
ਕੀਤਾ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ
ਟੀ ਬੈਨਿਥ ਨੇ ਦੱਸਿਆ ਕਿ ਵੋਟਰ
ਸੂਚੀਆਂ ਜੋ ਪਹਿਲਾਂ 3 ਮਾਰਚ 2025
ਨੂੰ ਪ੍ਰਕਾਸ਼ਿਤ ਹੋਈਆਂ ਸਨ, ਨੂੰ
ਹੁਣ 1 ਸਤੰਬਰ, 2025 ਦੀ ਯੋਗਤਾ ਮਿਤੀ
ਨਾਲ ਅਪਡੇਟ ਕੀਤਾ ਜਾਵੇਗਾ ਤਾਂ
ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ
ਸਾਰੇ ਯੋਗ ਵੋਟਰ ਸ਼ਾਮਲ ਹਨ।
ਪੰਜਾਬ ਰਾਜ ਚੋਣ ਕਮਿਸ਼ਨ ਐਕਟ, 1994
ਦੀ ਧਾਰਾ 28 ਦੇ ਅਨੁਸਾਰ, ਯੋਗ
ਵੋਟਰਾਂ ਦੀ ਯੋਗਤਾ ਮਿਤੀ ‘ਤੇ
ਘੱਟੋ ਘੱਟ 18 ਸਾਲ ਦੀ ਉਮਰ ਹੋਣੀ
ਚਾਹੀਦੀ ਹੈ ਅਤੇ ਆਮ ਤੌਰ ‘ਤੇ ਇੱਕ
ਹਲਕੇ ਵਿੱਚ ਨਿਵਾਸੀ ਹੋਣਾ
ਚਾਹੀਦਾ ਹੈ।  ਉਨ੍ਹਾਂ ਅੱਗੇ
ਕਿਹਾ ਕਿ ਮੌਜੂਦਾ ਵੋਟਰ ਸੂਚੀਆਂ
ਦਾ ਖਰੜਾ ਪ੍ਰਕਾਸ਼ਨ 19 ਅਗਸਤ ਨੂੰ
ਹੋਵੇਗਾ। ਲੋਕ 20 ਅਗਸਤ ਤੋਂ 27
ਅਗਸਤ 2025 ਤੱਕ ਦਾਅਵੇ ਅਤੇ ਇਤਰਾਜ਼
ਦਾਇਰ ਕਰ ਸਕਦੇ ਹਨ ਅਤੇ ਇਨ੍ਹਾਂ
ਦਾ ਨਿਪਟਾਰਾ 1 ਸਤੰਬਰ 2025 ਤੱਕ
ਕੀਤਾ ਜਾਵੇਗਾ। ਵੋਟਰ ਸੂਚੀਆਂ
ਦੀ ਅੰਤਿਮ ਪ੍ਰਕਾਸ਼ਨ 3 ਸਤੰਬਰ 2025
ਨੂੰ ਹੋਵੇਗੀ।

LEAVE A REPLY

Please enter your comment!
Please enter your name here