ਜਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਲੋਹੜੀ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਾਨਇਆ ਗਿਆ।
ਤਿਉਹਾਰ ਸਾਨੂੰ ਭਾਈਚਾਰ ਸਾਝ ਅਤੇ ਸ਼ਾਤੀ ਦਾ ਸੁਨੇਹਾ ਦਿੰਦੇ ਹਨ ਜਿਲ੍ਹਾ ਸੈਸ਼ਨ ਜੱਜ ਮਨਜਿੰਦਰ ਸਿੰਘ
ਮਾਨਸਾ( ਡਾ ਸੰਦੀਪ ਘੰਡ)
ਜਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਲੋਕ ਭਲਾਈ,ਸਭਿਆਚਾਰਕ ਅਤੇ ਭਾਈਚਾਰਕ ਸਾਝ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਦਾ ਪਵਿੱਤਰ ਅਤੇ ਧਾਰਮਿਕ ਤਿਉਹਾਰ ਬਾਰ ਐਸੋਸੀਏਸ਼ਨ ਦੇ ਖੁੱਲ੍ਹੇ ਵਿਹੜੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਲੋਹੜੀ ਸਮਾਗਮ ਦੀ ਸ਼ੁਰੂਆਤ ਜਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਮਨਜਿੰਦਰ ਸਿੰਘ ਵੱਲੋਂ ਲੋਹੜੀ ਨੂੰ ਅਗਨੀ ਭੇਟ ਕਰਕੇ ਕੀਤੀ ਗਈ।ਉਹਨਾਂ ਇਸ ਮੋਕੇ ਬੋਲਿਦਆਂ ਸਮੂਹ ਵਕੀਲ ਭਾਈਚਾਰੇ ਨੂੰ ਲੋਹੜੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਅਤੇ ਸਾਰੇ ਸਮਾਜ ਲਈ ਸੁੱਖ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ।
ਉਹਨਾਂ ਨਾਲ ਇਸ ਮੋਕੇ ਅਡੀਸ਼ਨਲ ਜਿਲ੍ਹਾ ਅਤੇ ਸੈਸ਼ਨ ਜੱਜ ਗੁਰਮੋਹਨ ਸਿੰਘ ਅਤੇ ਮੈਡਮ ਮਨਦੀਪ ਕੌਰ ਤੋਂ ਇਲਾਵਾ ਪ੍ਰਿਸੀਪਲ ਜੱਜ ਫੈਮਲੀ ਕੋਰਟ ਮੈਡਮ ਦੀਪਤੀ ਗੋਇਲ ਚੀਫ ਜੁਡੀਸ਼ਲ ਮਜਿਸਟਰੇਟ ਰਵਨੀਤ ਸਿੰਘ,ਰਜਿੰਦਰ ਸਿੰਘ ਨਾਗਪਾਲ, ਕਰਨ ਅਗਰਵਾਲ,ਜਸਪ੍ਰੀਤ ਕੌਰ ਅਤੇ ਨਵਕਿਰਨ ਕੌਰ ਸਮੂਹ ਜੱਜ ਸਾਹਿਬਾਨ ਸਿਵਲ ਜੱਜ ਅੰਕਿਤ ਅੇਰੀ, ਬਲਕਾਰ ਸਿੰਘ,ਹਰਜੋਬਨ ਗਿੱਲ ਵੱਲੋਂ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਬਾਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਮਾਗਮ ਦੀ ਸ਼ਲਾਘਾ ਕੀਤੀ।ਸਮੂਹ ਜੱਜ ਸਾਹਿਬਾਨ ਵੱਲੋਂ ਅਗਨੀ ਵਿੱਚ ਤਿਲ ਪਾਕੇ ਪਰੰਪਰਾਗਤ ਰਸਮ ਅਦਾ ਕੀਤੀ ਗਈ। ਜਿਲ੍ਹਾ ਅਟਾਰਨੀ, ਸਹਾਇਕ ਜਿਲ੍ਹਾ ਅਟਾਰਨੀ, ਸਮੂਹ ਸਰਕਾਰੀ ਵਕੀਲਾਂ ਅਤੇ ਲੋਕ ਅਦਾਲਤ ਦੇ ਜੱਜ ਸਾਹਿਬਾਨ ਵੱਲੋਂ ਵੀ ਅਗਨੀ ਵਿੱਚ ਤਿਲ ਪਾਕ ਕੇ ਸ਼ਗਨ ਕੀਤਾ ਗਿਆ। ਇਸ ਤੋਂ ਬਾਅਦ ਸਮੂਹ ਵਕੀਲਾਂ ਵੱਲੋਂ ਵੀ ਅਗਨੀ ਵਿੱਚ ਤਿਲ ਪਾ ਕੇ ਲੋਹੜੀ ਦੀ ਰਸਮ ਪੂਰੀ ਕੀਤੀ ਗਈ।
ਪ੍ਰੋਗਰਾਮ ਦੋਰਾਨ ਸੀਨੀਅਰ ਐਡਵੋਕੇਟ ਵਿਜੇ ਸਿੰਗਲਾ,ਸੂਰਜ ਕੁਮਾਰ ਛਾਬੜਾ,ਗੁਰਲਾਭ ਸਿੰਘ ਮਾਹਲ,ਕਾਕਾ ਸਿੰਘ ਮਠਾੜੂ,ਨਵਦੀਪ ਸ਼ਰਮਾ,ਹਰਪ੍ਰੀਤ ਸਿੰਘ, ਅੰਗਰੇਜ ਸਿੰਘ ਕਲੇਰ ਉਮਕਾਰ ਸਿੰਘ ਮਿੱਤਲ,ਕੁਲਦੀਪ ਪਰਮਾਰ,ਨਵਲ ਕੁਮਾਰ ਗੋਇਲ, ਸੁਰਿੰਦਰ ਪਾਲ ਗਰਗ ਐਡਵੋਕੇਟ ਅਮਨੀਤ ਕੌਰ,ਨੇ ਸ਼ਮੂਲੀਅਤ ਕਰਦਿਆਂ ਵੱਖ ਵੱਖ ਸਾਹਿਤਕ ਵੰਨਗੀਆਂ ਪੇਸ਼ ਕਰਦਿਆਂ ਲੋਹੜੀ ਦੀ ਦੁਪਿਹਰ ਨੂੰ ਰੰਗੀਨ ਬਣਾ ਦਿੱਤਾ।
ਬਾਰ ਐਸੋਈੇਸ਼ਨ ਦੇ ਸਕੱਤਰ ਮਨਜਿੰਦਰ ਸਿੰਘ ਵੱਲੋਂ ਮੰਚ ਸੰਚਾਲਨ ਦੀ ਕਾਰਵਾਈ ਨਿਭਾਈ ਗਈ।ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਾਸ ਸਿੰਘ ਵੱਲੋਂ ਸਮੂਹ ਜੱਜ ਸਹਿਬਾਨ ਅਤੇ ਹਾਜਰ ਵਕੀਲਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਲੋਹੜੀ ਅਤੇ ਮਾਘੀ ਦਾ ਪਵਿੱਤਰ ਤਿਉਹਾਰ ਜਿਥੇ ਸਾਨੂੰ ਸ਼ਾਤੀ ਦਾ ਸੰਦੇਸ਼ ਦਿੰਦਾ ਉਸ ਨਾਲ ਭਾਈਚਾਰਕ ਸਾਝ ਵੀ ਬਣੀ ਰਹਿੰਦੀ ਹੈ।ਬਾਰ ਦੇ ਮੀਤ ਪ੍ਰਧਾਨ ਹਰਿੰਦਰ ਸ਼ਰਮਾਂ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ।
ਸਮਾਗਮ ਦੇ ਅੰਤ ਵਿੱਚ ਐਡਵੋਕੇਟ ਡਾ. ਸੰਦੀਪ ਘੰਡ ਵੱਲੋਂ ਮਾਨਸਿਕ ਚਿੰਤਾ ਅਤੇ ਤਣਾਅ ਤੋਂ ਮੁਕਤੀ ਸਬੰਧੀ ਆਪਣੀ ਕਿਤਾਬ ’ਮਾਨਸਿਕ ਚਿੰਤਾ ‘ਤੇ ਕਿਵੇਂ ਕਾਬੂ ਪਾਈਏ”(ਢਰੲੲ ੈੋੁਰ ੰਨਿਦ – ੍ਹੋਾ ਟੋ ੌਵੲਰਚੋਮੲ ੰੲਨਟੳਲ ਠੲਨਸਿੋਨ)”ਸਮਾਗਮ ਵਿੱਚ ਹਾਜਰ ਜਿਲ੍ਹਾ ਅਤੇ ਸੈਸ਼ਨ ਜੱਜ ਅਤੇ ਬਾਕੀ ਜੱਜ ਸਾਹਿਬਾਨ ਨੂੰ ਭੇਟ ਕੀਤੀ ਗਈ।







