ਜੋਨ ਜੋਗਾ ਦੀ ਟੂਰਨਾਮੈਂਟ ਕਮੇਟੀ ਦੀ ਚੋਣ ਹੋਈ

0
57

ਜੋਨ ਜੋਗਾ ਦੀ ਟੂਰਨਾਮੈਂਟ ਕਮੇਟੀ ਦੀ ਚੋਣ ਹੋਈ

ਹੈੱਡ ਮਾਸਟਰ ਮੁਨੀਸ਼ ਕੁਮਾਰ ਪ੍ਰਧਾਨ ਚੁਣੇ ਗਏ

ਜੋਗਾ, 11 ਜੁਲਾਈ 2025

ਜੋਨ ਜੋਗਾ ਦੀ ਟੂਰਨਾਮੈਂਟ ਕਮੇਟੀ ਦੀ ਚੋਣ ਕਰਨ ਲਈ ਜੋਨ ਜੋਗਾ ਅਧੀਨ ਆਉਂਦੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਦੀ ਇਕੱਤਰਤਾ ਸਰਕਾਰੀ ਸੈਕੰਡਰੀ ਸਕੂਲ (ਕੁੜੀਆਂ) ਜੋਗਾ ਵਿਖੇ ਪ੍ਰਿੰਸੀਪਲ ਅਵਤਾਰ ਸਿੰਘ ਦੀ ਅਗਵਾਈ ਹੇਠ ਹੋਈ। ਡੀ.ਪੀ.ਈ. ਪਾਲਾ ਸਿੰਘ ਨੇ ਦੱਸਿਆ ਕਿ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਜੋਨਲ ਕਮੇਟੀ ਦੀ ਕੀਤੀ ਗਈ ਚੋਣ ਵਿੱਚ ਹੈੱਡ ਮਾਸਟਰ ਮੁਨੀਸ਼ ਕੁਮਾਰ ਸਰਕਾਰੀ ਹਾਈ ਸਕੂਲ (ਮੁੰਡੇ) ਰੱਲਾ ਨੂੰ ਪ੍ਰਧਾਨ, ਮਨਪ੍ਰੀਤ ਸਿੰਘ ਪੀਟੀਆਈ ਤੇ ਰਾਜਨਦੀਪ ਸਿੰਘ ਪੀਟੀਆਈ ਨੂੰ ਸਕੱਤਰ ਜਨਰਲ, ਲੈਕਚਰਾਰ ਜਸਵਿੰਦਰ ਕੌਰ ਨੂੰ ਖਜ਼ਾਨਚੀ, ਡੀਪੀਈ ਰਾਜਦੀਪ ਸਿੰਘ ਸਹਾਇਕ ਖਜ਼ਾਨਚੀ ਚੁਣਿਆ ਗਿਆ। ਜਦਕਿ ਅਵਤਾਰ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਕੌਰ, ਗਗਨਦੀਪ ਕੌਰ ਕਮੇਟੀ ਮੈਂਬਰ ਅਤੇ ਪ੍ਰਿੰਸੀਪਲ ਅਵਤਾਰ ਸਿੰਘ ਨੂੰ ਸਰਪ੍ਰਸਤ ਚੁਣਿਆ ਗਿਆ। ਇਸ ਮੌਕੇ ਹੈੱਡ ਮਾਸਟਰ ਭਵੇਸ਼ ਕੁਮਾਰ ਸਹਸ ਮਾਖਾ ਚਹਿਲਾਂ, ਹੈੱਡ ਮਿਸਟ੍ਰੈਸ ਪਰਵੀਨ ਕੁਮਾਰੀ, ਇੰਚਾਰਜ ਪ੍ਰਿੰਸੀਪਲ ਗੁਰਦੇਵ ਸਿੰਘਇੰਚਾਰਜ ਪ੍ਰਿੰਸੀਪਲ ਰਾਜ ਕਮਲ, ਸਮਰਜੀਤ ਸਿੰਘਪਾਲਾ ਸਿੰਘਕੁਲਵਿੰਦਰ ਸਿੰਘਬਲਵਿੰਦਰ ਸਿੰਘਮਨਜੀਤ ਸਿੰਘਗੁਰਲਾਭ ਸਿੰਘਜਸਪ੍ਰੀਤ ਸਿੰਘਕਮਲਦੀਪ ਸਿੰਘਰਮਨਦੀਪ ਸਿੰਘਹਰਦੀਪ ਸਿੰਘਮਨਦੀਪ ਸਿੰਘਰਵੀ ਸਿੰਘ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।

LEAVE A REPLY

Please enter your comment!
Please enter your name here