ਟਰੰਪ–ਪੰਨੂ ਗੱਠਜੋੜ: ਆਰਥਿਕ ਤੇ ਭਾਈਚਾਰਕ ਵੰਡੀਆਂ ਰਾਹੀਂ ਭਾਰਤ ਨੂੰ ਕਮਜ਼ੋਰ ਕਰਨ ਦੀ ਗਹਿਰੀ ਸਾਜ਼ਿਸ਼: ਪ੍ਰੋ. ਸਰਚਾਂਦ ਸਿੰਘ ਖਿਆਲਾ।

0
9

ਟਰੰਪ–ਪੰਨੂ ਗੱਠਜੋੜ: ਆਰਥਿਕ ਤੇ
ਭਾਈਚਾਰਕ ਵੰਡੀਆਂ ਰਾਹੀਂ ਭਾਰਤ
ਨੂੰ ਕਮਜ਼ੋਰ ਕਰਨ ਦੀ ਗਹਿਰੀ
ਸਾਜ਼ਿਸ਼: ਪ੍ਰੋ. ਸਰਚਾਂਦ ਸਿੰਘ
ਖਿਆਲਾ।
ਵਾਸ਼ਿੰਗਟਨ, ਡੀ.ਸੀ. ’ਚ
ਪ੍ਰਸਤਾਵਿਤ ਅਣਅਧਿਕਾਰਤ
ਰੈਫਰੈਂਡਮ ਦੀ ਪੰਜਾਬ ਅਤੇ
ਸਿੱਖਾਂ ਲਈ ਕੋਈ ਸਾਰਥਿਕਤਾ
ਨਹੀਂ।
ਅੰਮ੍ਰਿਤਸਰ, 9 ਅਗਸਤ — ਭਾਰਤੀ
ਜਨਤਾ ਪਾਰਟੀ ਪੰਜਾਬ ਦੇ ਬੁਲਾਰੇ
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ
ਅਮਰੀਕਾ ਦੇ ਸਦਰ ਡੋਨਾਲਡ ਟਰੰਪ
ਵੱਲੋਂ ਭਾਰਤੀ ਉਤਪਾਦਾਂ ’ਤੇ 50%
ਟੈਰਿਫ ਲਗਾਉਣ ਦਾ ਐਲਾਨ ਸਿਰਫ਼
ਵਪਾਰਕ ਫ਼ੈਸਲਾ ਨਹੀਂ ਸਗੋਂ
“ਆਰਥਿਕ ਟੈਰਰ” ਹੈ, ਜੋ ਭਾਰਤ ਦੀ
ਮਜ਼ਬੂਤ ਅਰਥਵਿਵਸਥਾ ਨੂੰ
ਝੁਕਾਉਣ ਲਈ ਰਚਿਆ ਗਿਆ। ਟਰੰਪ ਦੀ
ਸੋਚ ਸਿਰਫ਼ ਆਰਥਿਕ ਮੋਰਚੇ ਤੱਕ
ਸੀਮਿਤ ਨਹੀਂ ਹੈ, ਅਮਰੀਕਾ ਵਿੱਚ
ਭਾਰਤ ਵਿਰੋਧੀ ਵੱਖਵਾਦੀ
ਖਾਲਿਸਤਾਨੀ ਤੱਤਾਂ ਨੂੰ
ਉਤਸ਼ਾਹਿਤ ਕਰਨਾ ਅਗਲੀ ਕੜੀ ਹੈ।
ਇਸ ਮਿਸ਼ਨ ਵਿੱਚ ਉਨ੍ਹਾਂ ਦਾ
ਸਾਥੀ ਸਿੱਖ ਫੋਰ ਜਸਟਿਸ ਦਾ ਗੁਰ
ਪਤਵੰਤ ਪੰਨੂ ਹੈ, ਜੋ ਖ਼ਾਲਿਸਤਾਨ
ਰੈਫਰੈਂਡਮ ਦੀ ਆੜ ’ਚ ਪ੍ਰਵਾਸੀ
ਸਿੱਖ ਭਾਈਚਾਰੇ ਬਦਨਾਮ ਕਰਨ ਦੀ
ਕੋਸ਼ਿਸ਼ ਕਰ ਰਹੇ ਹਨ।
ਪ੍ਰੋ. ਸਰਚਾਂਦ ਸਿੰਘ ਨੇ
ਵਾਸ਼ਿੰਗਟਨ, ਡੀ.ਸੀ. ਵਿੱਚ ਪੰਨੂ
ਅਤੇ ਉਨ੍ਹਾਂ ਦੇ ਖ਼ਾਲਿਸਤਾਨ
ਸਮਰਥਕਾਂ ਦੁਆਰਾ ਕਰਵਾਏ ਜਾ ਰਹੇ
ਪ੍ਰਸਤਾਵਿਤ ਅਣਅਧਿਕਾਰਤ
ਰੈਫਰੈਂਡਮ ਦੀ ਸਖ਼ਤ ਅਲੋਚਨਾ
ਕਰਦਿਆਂ ਕਿਹਾ ਕਿ “ ਖ਼ਾਲਿਸਤਾਨ
ਰੈਫਰੈਂਡਮ ਦੀ ਪੰਜਾਬ ਅਤੇ
ਸਿੱਖਾਂ ਲਈ ਕੋਈ ਸਾਰਥਿਕਤਾ
ਨਹੀਂ ਹੈ”।
ਪ੍ਰੋ. ਖਿਆਲਾ ਨੇ ਪੰਨੂ ਦੇ
ਕਿਰਦਾਰ ਬਾਰੇ ਬੋਲਦਿਆਂ ਕਿਹਾ
ਕਿ ਸਿੱਖਸ ਫਾਰ ਜਸਟਿਸ ਮਨੁੱਖੀ
ਅਧਿਕਾਰ ਸਮੂਹ ਅਤੇ ਸ਼ਾਂਤੀਪੂਰਨ
ਸੰਘਰਸ਼ ਹੋਣ ਦਾ ਦਾਅਵਾ ਕਰਦਾ ਹੈ,
ਪਰ ਕੋਈ ਪੁੱਛ ਸਕਦਾ ਹੈ ਕਿ 15 ਅਗਸਤ
ਨੂੰ ਫ਼ਰੀਦਕੋਟ ਵਿੱਚ  ਪੰਜਾਬ ਦੇ
ਮੁੱਖ ਮੰਤਰੀ ਭਗਵੰਤ ਮਾਨ ਨੂੰ
ਮਾਰਨ ਦੀਆਂ ਧਮਕੀਆਂ, ਏਅਰ ਇੰਡੀਆ
ਨੂੰ ਉਡਾਉਣ ਦੀਆਂ ਧਮਕੀਆਂ ਅਤੇ
ਉਨ੍ਹਾਂ ਦੇ ਸਿਆਸੀ ਏਜੰਡੇ ਨੂੰ
ਸਮਰਥਨ ਨਾ ਦੇਣ ਵਾਲਿਆਂ ਨੂੰ
ਧਮਕੀਆਂ ਦੇਣੀਆਂ ਆਦਿ ਸਭ ਕਿਸ
ਤਰਾਂ ਦਾ ਮਨੁੱਖੀ ਅਧਿਕਾਰ ਅਤੇ
ਸ਼ਾਂਤਮਈ ਸੰਘਰਸ਼ ਦਾ ਹਿੱਸਾ ਹਨ?
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ,
ਕੈਨੇਡਾ ਦੇ ਸਰੀ ਵਿੱਚ ਉੱਤਰੀ
ਅਮਰੀਕਾ ਵਿੱਚ ਭਾਰਤੀ ਮੂਲ ਦੇ ਸਭ
ਤੋਂ ਪੁਰਾਣੇ ਇੰਡੋ-ਕੈਨੇਡੀਅਨ
ਸੀਨੀਅਰ ਸੈਂਟਰ ਦੀ ਇਮਾਰਤ ‘ਤੇ
ਪੰਨੂ ਵੱਲੋਂ ਖਾਲਿਸਤਾਨੀ
ਦੂਤਾਵਾਸ ਦਾ ਬੈਨਰ ਲਗਾ ਕੇ ਕੀਤੇ
ਗਏ ਨਜਾਇਜ਼ ਕਬਜ਼ੇ ਨੇ ਉੱਥੇ ਦੇ
ਪ੍ਰਵਾਸੀ ਸਿੱਖ ਭਾਈਚਾਰੇ ਨੂੰ
ਸ਼ਰਮਿੰਦਾ ਨਹੀਂ ਕੀਤਾ?
ਮੈਂ ਪੰਨੂ ਨੂੰ ਪੁੱਛਣਾ
ਚਾਹੁੰਦਾ ਹਾਂ ਕਿ ਅੰਮ੍ਰਿਤਸਰ
ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰ
ਸ਼ਿਵਾਲਾ ਭਾਈਆਂ ਦੀ ਕੰਧ ‘ਤੇ
ਭੜਕਾਊ ਨਾਅਰੇ ਲਿਖਵਾਉਂਦਿਆਂ
ਹਿੰਦੂ ਮੰਦਰਾਂ ਨੂੰ ਨਿਸ਼ਾਨਾ
ਬਣਾ ਕੇ, ਉਹ ਸਿੱਖ ਧਰਮ ਦੇ ਕਿਹੜੇ
ਸਿਧਾਂਤ ਦੀ ਪਾਲਣਾ ਕਰ ਰਿਹਾ ਹੈ?
ਉਸ ਨੇ ਧਾਰਮਿਕ ਅਸਥਾਨਾਂ ’ਤੇ
ਹਮਲੇ ਕਰਵਾ ਕੇ ਸਿੱਖ ਧਰਮ ਦੀਆਂ
ਮੂਲ ਭਾਵਨਾਵਾਂ ਦਾ ਅਪਮਾਨ
ਕਰਦਿਆਂ ਆਪਣਾ ਅਸਲੀ ਚਿਹਰਾ
ਬੇਨਕਾਬ ਕੀਤਾ ਹੈ।
ਪ੍ਰੋ. ਖਿਆਲਾ ਨੇ ਸਾਫ਼ ਕਿਹਾ ਕਿ
ਸਿਆਸੀ ਮੰਤਵ ਲਈ ਟਰੰਪ ਦੀਆਂ
ਆਰਥਿਕ ਚਾਲਾਂ ਅਤੇ ਪੰਨੂ ਦੀਆਂ
ਧਾਰਮਿਕ ਤੇ ਸਭਿਆਚਾਰਕ ਵੰਡੀਆਂ
ਪੈਦਾ ਕਰਨ ਦੀਆਂ ਸਾਜ਼ਿਸ਼ਾਂ
ਇੱਕੋ ਰੱਥ ਦੇ ਦੋ ਪਹੀਏ ਹਨ,
ਜਿਨ੍ਹਾਂ ਦਾ ਮਕਸਦ ਭਾਰਤ ਨੂੰ
ਕਮਜ਼ੋਰ ਕਰਨ ਹੈ।  ਉਨ੍ਹਾਂ ਕਿਹਾ
ਕਿ ਪੰਥ, ਪੰਜਾਬ ਅਤੇ ਸਮੁੱਚੇ
ਭਾਰਤ ਦੇ ਲੋਕਾਂ ਨੂੰ ਇਨ੍ਹਾਂ
ਚਾਲਾਂ ਨੂੰ ਪਛਾਣਨਾ ਪਵੇਗਾ,
ਇੱਕਜੁੱਟ ਹੋਣਾ ਪਵੇਗਾ ਅਤੇ
ਇਨ੍ਹਾਂ  ਮਨਸੂਬਿਆਂ ਨੂੰ ਨਾਕਾਮ
ਕਰਨਾ ਪਵੇਗਾ। ਕਿਉਂਕਿ ਜਦੋਂ
ਆਰਥਿਕਤਾ, ਧਰਮ ਅਤੇ ਸੱਭਿਆਚਾਰ,
ਤਿੰਨੋਂ ਸੁਰੱਖਿਅਤ ਰਹਿੰਦੇ ਹਨ,
ਤਾਂ ਹੀ ਰਾਸ਼ਟਰ ਮਜ਼ਬੂਤ ਅਤੇ
ਅਟੱਲ ਰਹਿੰਦਾ ਹੈ।

LEAVE A REPLY

Please enter your comment!
Please enter your name here