ਪ੍ਰਿੰਸੀਪਲ ਜਗਤਾਰ ਸਿੰਘ ਤੇ ਸਟਾਫ ਨੇ ਨਿੱਘਾ ਸਵਾਗਤ ਕੀਤਾ।
ਬਾਸਕਟ ਬਾਲ ਦੀ ਜੂਨੀਅਰ ਟੀਮ ਨੂੰ ਪੰਦਰਾਂ ਦਿਨਾ ਦੀ ਡਾਈਟ ਮੁਹਈਆ ਕਰਵਾਈ
ਬਠਿੰਡਾ- ( ਜਤਿੰਦਰ ) ਡਾਕਟਰ ਸੁਰਿੰਦਰ ਸਿੰਘ ਗਿੱਲ ਸਾਬਕਾ ਪ੍ਰਿੰਸੀਪਲ ਜੋ ਅੱਜ ਕੱਲ ਅੰਬੈਸਡਰ ਫਾਰ ਪੀਸ ਸਿੱਖ ਕੁਮਿਨਟੀ ਅਮਰੀਕਾ ਵਿਚਰ ਰਹੇ ਹਨ। ਅਚਾਨਕ ਅਪਨੇ ਪੁਰਾਣੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ।ਪ੍ਰਿੰਸੀਪਲ ਤੇ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਪਰੰਤ ਸਕੂਲ ਦੀ ਬਿਹਤਰੀ ਲਈ ਸੁਝਾ ਦਿੱਤੇ।
ਬਾਸਕਟ ਬਾਲ ਦੀ ਸਟੇਟ ਚੈਪੀਅਨਸ਼ਿਪ ਲਈ ਡਾਕਟਰ ਗਿੱਲ ਨੂੰ ਨਿੰਮਤ੍ਰਤ ਕੀਤਾ ਤੇ ਜੂਨੀਅਰ ਟੀਮ ਨਾਲ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਦਾ ਜ਼ਿਕਰ ਕੀਤਾ। ਬੱਚਿਆਂ ਨੇ ਦੱਸਿਆ ਕਿ ਸਟੇਟ ਚੈਪੀਅਨਸ਼ਿਪ 22 ਮਾਰਚ ਤੋਂ 25 ਮਾਰਚ ਤੱਕ ਖਾਲਸਾ ਸਕੂਲ ਦੀਆਂ ਗਰਾਊਂਡਾਂ ਵਿੱਚ ਕਰਵਾਈ ਜਾ ਰਹੀ ਹੈ। ਅਸੀ ਚਹੁੰਦੇ ਹਾਂ ਕਿ ਤੁਸੀ ਸਾਨੂੰ ਅਸ਼ੀਰਵਾਦ ਦੇਵੋ ਕਿ ਬਠਿੰਡਾ ਸਾਰੇ ਗਰੁਪਾ ਵਿਚ ਮੋਹਰੀ ਰਹੇ।ਡਾਕਟਰ ਗਿੱਲ ਨੇ ਬੱਚਿਆਂ ਨੂੰ ਸਟੇਟ ਚੈਪੀਅਨਸ਼ਿਪ ਤੱਕ ਮੁਫ਼ਤ ਡਾਇਟ ਮੁਹਈਆ ਕਰਵਾਈ।ਆਸ ਹੈ ਕਿ ਇਹ ਜੂਨੀਅਰ ਟੀਮ ਕੋਈ ਨਾ ਕੋਈ ਮੈਡਲ ਸਟੇਟ ਵਿੱਚੋਂ ਜ਼ਰੂਰ ਜਿੱਤੇਗੀ। ਡਾਕਟਰ ਗਿੱਲ ਨੇ ਅੱਗੇ ਕਿਹਾ ਕਿ ਜੇਤੂ ਟੀਮਾਂ ਲਈ ਵੀ ਉਹ ਇਨਾਮਾਂ ਦੀ ਰਾਸ਼ੀ ਦੇਣਗੇ।
ਇਸ ਮੋਕੇ ਜਸਪ੍ਰੀਤ ਸਿੰਘ ਕੌਚ,ਗੁਰਜੰਟ ਸਿੰਘ ਸ੍ਰਪ੍ਰਸਤ ਬਾਸਕਟ ਬਾਲ ਸੰਸਥਾ,ਜਗਤਾਰ ਸਿੰਘ ਪ੍ਰਿੰਸੀਪਲ ਕਮ ਪ੍ਰਧਾਨ ਬਾਸਕਟ ਬਾਲ ਅਠਸੋਸੇਸ਼ਨ, ਰਾਜਪਾਲ ਸਿੰਘ , ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਤੇ ਗਰਾਊਂਡ ਮੈਨ ਹਾਜ਼ਰ ਰਹੇ।
 
                



