ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ
ਚੋਣਾਂ ਅਤੇ ਵੋਟਰ ਸੂਚੀ ਨਾਲ ਸਬੰਧਿਤ ਸ਼ਿਕਾਇਤ, ਸੁਝਾਅ ਜਾਂ ਜਾਣਕਾਰੀ ਲਈ ਚੋਣ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਨਾਲ ਕੀਤਾ
ਜਾ ਸਕਦੈ ਸੰਪਰਕ
ਮਾਨਸਾ, 13 ਅਗਸਤ 2025 :
ਡਿਪਟੀ ਕਮਿਸ਼ਨਰ ਸ੍ਰ.ਕੁਲਵੰਤ ਸਿੰਘ, ਆਈ.ਏ.ਐਸ ਵੱਲੋਂ
ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ
ਪਾਰਟੀਆਂ ਦੇ ਨੁਮਾਇੰਦਿਆਂ ਨਾਲ
ਬੂਥ ਲੈਵਲ ਏਜੰਟਾਂ ਦੀ ਤਾਇਨੀਤੀ
ਸਬੰਧੀ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ
ਵੱਲੋਂ ਬੂਥ ਲੈਵਲ ਏਜੰਟਾਂ ਦੀ
ਤਾਇਨਾਤੀ, ਵੋਟਰ ਸੂਚੀਆਂ ਦੀ
ਸਪੈਸ਼ਲ ਇੰਟੈਂਸਿਵ ਰਵੀਜ਼ਨ
(SIR),ਪੋਲਿੰਗ ਸਟੇਸ਼ਨਾਂ ਦੀ
ਰੈਸ਼ਨੇਲਾਈਜੇਸ਼ਨ ਅਤੇ ਸ਼ਿਕਾਇਤ
ਨਿਵਾਰਣ ਪੋਰਟਲ ਸਬੰਧੀ ਭਾਰਤ
ਚੋਣ ਕਮਿਸ਼ਨ ਦੀਆਂ ਹਦਾਇਤਾਂ
ਬਾਰੇ ਵਿਸਥਾਰ ਨਾਲ ਜਾਣੂ
ਕਰਵਾਇਆ ਗਿਆ।
ਉਨ੍ਹਾਂ ਨੁਮਾਇੰਦਿਆਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ
ਰਿਵਾਈਜ਼ ਕੀਤੇ ਬੀ.ਐਲ.ਏ.-2 ਫਾਰਮ
ਬਾਰੇ ਜਾਣਕਾਰੀ ਦਿੰਦੇ ਹੋਏ ਬੂਥ
ਲੈਵਲ ਏਜੰਟ ਦੀਆਂ ਜ਼ਿੰਮੇਵਾਰੀਆਂ
ਬਾਰੇ ਦੱਸਿਆ ਕਿ ਉਨ੍ਹਾ ਵੱਲੋਂ
ਪੋਲਿੰਗ ਏਰੀਏ ਵਿੱਚ ਵੋਟ ਬਣਾਉਣ
ਤੋਂ ਵਾਂਝੇ ਰਹਿ ਗਏ 18 ਸਾਲ ਅਤੇ ਇਸ
ਤੋਂ ਵੱਧ ਉਮਰ ਦੇ ਵਿਅਕਤੀਆਂ, ਮਰ
ਚੁੱਕੇ ਅਤੇ ਸ਼ਿਫਟ ਹੋ ਚੁੱਕੇ
ਵੋਟਰਾਂ ਦੀ ਸੂਚੀ ਬੂਥ ਲੈਵਲ
ਅਫ਼ਸਰ ਨੂੰ ਪ੍ਰਦਾਨ ਕੀਤੀ ਜਾਣੀ
ਹੈ। ਇਸ ਤੋਂ ਇਲਾਵਾ ਭਾਰਤ ਚੋਣ
ਕਮਿਸ਼ਨ ਵੱਲੋਂ ਭਵਿੱਖ ਵਿੱਚ
ਜਾਰੀ ਕੀਤੇ ਜਾਣ ਵਾਲੇ ਸਪੈਸ਼ਲ
ਇੰਟੈਂਸਿਵ ਰਵੀਜ਼ਨ ਅਤੇ ਪੋਲਿੰਗ
ਸਟੇਸ਼ਨਾ ਦੀ ਰੇਸ਼ਨੇਲਾਈਜ਼ੇਸ਼ਨ ਦੇ
ਸੰਭਾਵਿਤ ਨੁਕਤੇ ਵੀ ਵਿਚਾਰੇ
ਗਏ।
ਉਨ੍ਹਾਂ ਕਿਹਾ ਕਿ ਚੋਣਾਂ ਅਤੇ
ਵੋਟਰ ਸੂਚੀ ਨਾਲ ਸਬੰਧਿਤ ਕਿਸੇ
ਵੀ ਕਿਸਮ ਦੀ ਸ਼ਿਕਾਇਤ, ਸੁਝਾਅ ਜਾਂ
ਜਾਣਕਾਰੀ ਪ੍ਰਾਪਤ ਕਰਨ ਲਈ
ਜ਼ਿਲ੍ਹਾ ਮਾਨਸਾ ਵਿੱਚ ਪੈਂਦੇ
03-ਵਿਧਾਨ ਸਭਾ ਚੋਣ ਹਲਕਿਆਂ ਦੇ
ਚੋਣਕਾਰ ਰਜਿਸਟਰੇਸ਼ਨ ਅਫਸਰਾਂ ਦੇ
ਦਫਤਰ ਜਾਂ ਜ਼ਿਲ੍ਹਾ ਦਫਤਰ ਅਤੇ
ਟੋਲ ਫਰੀ ਨੰਬਰ 1950 ਤੇ ਸੰਪਰਕ
ਕੀਤਾ ਜਾ ਸਕਦਾ ਹੈ।
ਇਸ ਦੌਰਾਨ ਸਮੂਹ ਨੁਮਾਇੰਦਿਆਂ
ਨੇ ਬੂਥ ਲੈਵਲ ਏਜੰਟ ਦੀ ਤਾਇਨਾਤੀ
ਸਬੰਧੀ ਜਲਦ ਜਾਣਕਾਰੀ ਸਾਂਝੀ
ਕਰਨ ਦਾ ਭਰੋਸਾ ਦਿਵਾਇਆ।
ਮੀਟਿੰਗ ਦੌਰਾਨ ਬਲਵੀਰ ਸਿੰਘ
ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ
ਅਕਾਲੀ ਦਲ, ਅੰਮ੍ਰਿਤਪਾਲ ਸਿੰਘ
ਇੰਡੀਅਨ ਨੈਸ਼ਨਲ ਕਾਂਗਰਸ, ਵਿਨੋਦ
ਕੁਮਾਰ ਜ਼ਿਲ੍ਹਾ ਜਨਰਲ ਸਕੱਤਰ
ਅਤੇ ਮਨਦੀਪ ਸਿੰਘ ਮਾਨ ਹਲਕਾ
ਇੰਚਾਰਜ ਭਾਰਤੀਯ ਜਨਤਾ ਪਾਰਟੀ,
ਭਰਪੂਰ ਸਿੰਘ ਜਨਰਲ ਸਕੱਤਰ
ਡਾਕਟਰ ਵਿੰਗ ਆਮ ਆਦਮੀ ਪਾਰਟੀ,
ਬਾਬੂ ਸਿੰਘ ਜ਼ਿਲ੍ਹਾ ਪ੍ਰਧਾਨ
ਅਤੇ ਕੁਲਦੀਪ ਸਿੰਘ ਹਲਕਾ
ਪ੍ਰਧਾਨ ਬਹੁਜਨ ਸਮਾਜ ਪਾਰਟੀ,
ਘਨੀਸ਼ਾਮ ਨਿੱਕੂ ਸਕੱਤਰ ਸੀ.ਪੀ.ਆਈ.
(ਐਮ) ਅਤੇ ਚੋਣ ਤਹਿਸੀਲਦਾਰ
ਸ਼ਿਵਾਨੀ ਅਰੋੜਾ ਤੋਂ ਇਲਾਵਾ
ਰਾਜੇਸ਼ ਯਾਦਵ, ਦੀਪਕ ਮੋਹਨ,
ਗੁਰਪ੍ਰੀਤ ਸਿੰਘ ਚੋਣ ਦਫਤਰ ਤੋਂ
ਹਾਜ਼ਰ ਸਨ।