*ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਵਿਵੇਕ ਗੁੰਬਰ ਨੇ ਹਾਰਟ ਫੇਲੀਅਰ ਨਾਲ ਜੂਝ ਰਹੇ 61 ਸਾਲਾ ਵਿਅਕਤੀ ਦੀ ਜਾਨ ਬਚਾਈ*
ਬੰਗਾ , 8 ਜੁਲਾਈ 2025
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਦੇ ਮੁਖੀ ਡਾ. ਵਿਵੇਕ ਗੁੰਬਰ ਨੇ ਦਿਲ ਦੀ ਕਾਰਜ ਪ੍ਣਾਲੀ ਫੇਲ ਹੋਣ ਕਰਕੇ ਦਿਲ ਦੀ ਪੰਪ ਕਰਨ ਦੀ ਸਮਰੱਥਾ ਸਿਰਫ਼ ਵੀਹ ਫੀਸਦੀ ਰਹਿ ਜਾਣ ਵਾਲੇ ਮਰੀਜ਼ ਪਿਆਰਾ ਲਾਲ ਉਮਰ 61 ਸਾਲ ਦੀ ਜਾਨ ਪੰਜ ਦਿਨ ਆਈ ਸੀ ਯੂ ਅਤੇ ਦੋ ਦਿਨ ਐਚ.ਡੀ.ਯੂ. ਵਾਰਡ ਵਿੱਚ ਰੱਖ ਕੇ ਵੈਂਟੀਲੇਟਰ (ਸਾਹ ਦੇਣ ਵਾਲੀ ਮਸ਼ੀਨ) ਦੀ ਮਦਦ ਨਾਲ ਮਿਆਰੀ ਇਲਾਜ ਕਰਕੇ ਬਚਾਏ ਜਾਣ ਦਾ ਸਮਾਚਾਰ ਹੈ । ਇਸ ਮੌਕੇ ਡਾ. ਵਿਵੇਕ ਗੁੰਬਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਕਤ ਮਰੀਜ਼ ਪਿਆਰਾ ਲਾਲ ਬਹੁਤ ਮਾੜੀ ਹਾਲਤ ਵਿਚ ਢਾਹਾਂ ਕਲੇਰਾਂ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਸੀ। ਮਰੀਜ਼ ਦੇ ਦਿਲ ਦੀ ਕਾਰਜ ਕੁਸ਼ਲਤਾ ਪਹਿਲਾਂ ਹੀ ਘੱਟ ਸੀ ਜਿਸ ਕਾਰਨ ਮਰੀਜ਼ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ। ਡਾ. ਸਾਹਿਬ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲੇ ਸਮੇਂ ਮਰੀਜ਼ ਨੂੰ ਸਾਹ ਚੜ੍ਹ ਰਿਹਾ ਸੀ, ਛਾਤੀ ਵਿੱਚ ਤੇਜ਼ ਦਰਦ ਹੋ ਰਿਹਾ ਸੀ ਅਤੇ ਮਰੀਜ਼ ਦਾ ਬਲੱਡ ਪੈ੍ਸ਼ਰ ਰਿਕਾਰਡ ਨਹੀਂ ਹੋ ਰਿਹਾ ਸੀ। ਡਾਕਟਰਾਂ ਦੀ ਟੀਮ ਨੇ ਫੌਰੀ ਤੌਰ ‘ਤੇ ਬਲੱਡ ਪੈ੍ਸ਼ਰ ਵਧਾਉਣ ਲਈ ਇਨਫਿਊਜਨ ਪੰਪ ਦੀ ਮਦਦ ਨਾਲ ਆਈਨੋਟਰੌਪਸ ਸ਼ੁਰੂ ਕੀਤੇ ਗਏ, ਸਾਹ ਲਈ ਵੈਂਟੀਲੇਟਰ ਲਗਾਇਆ ਗਿਆ। ਡਾਕਟਰ ਵਿਵੇਕ ਗੁੰਬਰ ਦੀ ਅਗਵਾਈ ਵਿਚ ਮਰੀਜ਼ ਪਿਆਰਾ ਲਾਲ ਦਾ ਪਹਿਲੇ ਪੰਜ ਦਿਨ ਆਈ.ਸੀ.ਯੂ. ਵਿਚ ਵੈਂਟੀਲੇਟਰ, ਇਨਫਿਊਜਨ ਪੰਪ ਅਤੇ ਹੋਰ ਆਧੁਨਿਕ ਮੈਡੀਕਲ ਯੰਤਰਾਂ ਦੀ ਸਹਾਇਤਾ ਨਾਲ ਵਧੀਆ ਇਲਾਜ ਤੇ ਨਰਸਿੰਗ ਕੇਅਰ ਕਰਨ ਉਪਰੰਤ ਦੋ ਦਿਨ ਵਿਸ਼ੇਸ਼ ਐਚ.ਡੀ.ਯੂ. ਵਾਰਡ ਵਿਚ ਕੀਤੇ ਵਧੀਆ ਇਲਾਜ ਉਪਰੰਤ ਮਰੀਜ਼ ਬਿਲਕੁੱਲ ਤੰਦਰੁਸਤ ਹੈ । ਇਸ ਮੌਕੇ ਮਰੀਜ਼ ਦੇ ਪਰਿਵਾਰ ਵੱਲੋਂ ਉਹਨਾਂ ਦੇ ਮਰੀਜ਼ ਪਿਆਰਾ ਲਾਲ ਦਾ ਵਧੀਆ ਇਲਾਜ ਕਰਕੇ ਜਾਨ ਬਚਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰਾਂ ਅਤੇ ਨਰਸਿੰਗ ਸਟਾਫ਼ ਦਾ ਹਾਰਦਿਕ ਧੰਨਵਾਦ ਕੀਤਾ । ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਆਧੁਨਿਕ ਆਈ ਸੀ ਯੂ, ਆਈ ਸੀ ਸੀ ਯੂ, ਆਧੁਨਿਕ ਵੈਂਟੀਲੇਟਰਾਂ, ਆਟੋਮੈਟਿਕ ਇਨਫਿਊਜਨ ਪੰਪ, ਕਾਰਡੀਅਕ ਮੋਨੀਟਰ ਅਤੇ ਹੋਰ ਨਵੀਨਤਮ ਉਪਕਰਨਾਂ ਨਾਲ ਲੈਸ ਹੈ, ਜਿਸ ਕਰਕੇ ਇਥੇ ਹਰ ਤਰ੍ਹਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਵਧੀਆ ਇਲਾਜ ਹੋ ਰਿਹਾ ਹੈ ।