ਤਰਨਤਾਰਨ ‘ਚ ਆਮ ਆਦਮੀ ਪਾਰਟੀ ਦਾ ਕਾਫਲਾ ਵਧਿਆ, ਗੁੱਜਰ ਭਾਈਚਾਰੇ ਦੇ ਕਈ ਕਈ ਪ੍ਰਮੁੱਖ ਆਗੂ ਰਵਾਇਤੀ ਪਾਰਟੀਆਂ ਛੱਡ ‘ਆਪ’ ‘ਚ ਹੋਏ ਸ਼ਾਮਲ

0
10
ਤਰਨਤਾਰਨ ‘ਚ ਆਮ ਆਦਮੀ ਪਾਰਟੀ ਦਾ ਕਾਫਲਾ ਵਧਿਆ, ਗੁੱਜਰ ਭਾਈਚਾਰੇ ਦੇ ਕਈ ਕਈ ਪ੍ਰਮੁੱਖ ਆਗੂ ਰਵਾਇਤੀ ਪਾਰਟੀਆਂ ਛੱਡ ‘ਆਪ’ ‘ਚ ਹੋਏ ਸ਼ਾਮਲ

ਤਰਨਤਾਰਨ ‘ਚ ਆਮ ਆਦਮੀ ਪਾਰਟੀ ਦਾ ਕਾਫਲਾ ਵਧਿਆ, ਗੁੱਜਰ ਭਾਈਚਾਰੇ ਦੇ ਕਈ ਕਈ ਪ੍ਰਮੁੱਖ ਆਗੂ ਰਵਾਇਤੀ ਪਾਰਟੀਆਂ ਛੱਡ ‘ਆਪ’ ‘ਚ ਹੋਏ ਸ਼ਾਮਲ

ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਸਾਰੇ ਆਗੂਆਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਕੀਤਾ ਸ਼ਾਮਿਲ

ਕਿਹਾ – “ਆਪ ਦੀ ਸਰਕਾਰ, ਆਪ ਦਾ ਵਿਧਾਇਕ ਹੀ ਕਰਵਾਏਗਾ ਹਲਕੇ ਦਾ ਵਿਕਾਸ

ਤਰਨਤਾਰਨ, 28 ਅਕਤੂਬਰ

ਤਰਨਤਾਰਨ ਵਿਖੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਪਰਿਵਾਰ ਵਿੱਚ ਉਸ ਵੇਲੇ ਵੱਡਾ ਵਾਧਾ ਹੋਇਆ ਜਦੋਂ ਗੁੱਜਰ ਭਾਈਚਾਰੇ ਦੇ ਕਈ ਪ੍ਰਮੁੱਖ ਆਗੂਆਂ ਨੇ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ‘ਆਪ’ ਦਾ ਪੱਲਾ ਫੜ ਲਿਆ।

ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ   ਮਰਹੂਮ ਵਿਧਾਇਕ ਸ੍ਰ. ਸੋਹਲ ਦੀ ਧਰਮ ਪਤਨੀ ਬੀਬੀ ਨਵਜੋਤ ਸੋਹਲ, ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ. ਐਸ. ਆਹਲੂਵਾਲੀਆ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸ਼ਟ ਦੀ ਮੌਜੂਦਗੀ ਵਿੱਚ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਾਇਆ ਅਤੇ ਸਵਾਗਤ ਕੀਤਾ।

ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਕਿਹਾ ਕਿ ਪਾਰਟੀ ਦਾ ਕਾਫਲਾ ਦਿਨ-ਬ-ਦਿਨ ਵੱਧ ਰਿਹਾ ਹੈ। ਅੱਜ ਜ਼ਿਲ੍ਹਾ ਇੰਚਾਰਜ ਅੰਜੂ ਮੈਡਮ ਅਤੇ ਕੈਪਟਨ ਬਲਦੇਵ ਸਿੰਘ ਦੀ ਮਿਹਨਤ ਸਦਕਾ ਗੁੱਜਰ ਭਾਈਚਾਰੇ ਦੇ ਪ੍ਰਮੁੱਖ ਆਗੂ ਰਾਸ਼ਿਦ ਮੁਹੰਮਦ, ਬੱਬੂ, ਹੁਸਨ, ਪਰਮ, ਬਿਸ਼ਨ ਸਿੰਘ ਅਤੇ ਗੁੱਗੂ ਸਮੇਤ ਕਈ ਪਰਿਵਾਰਾਂ ਨੇ ‘ਆਪ’ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਸਾਰੇ ਨਵੇਂ ਮੈਂਬਰਾਂ ਨੂੰ ਪਾਰਟੀ ਵਿੱਚ ‘ਜੀ ਆਇਆਂ’ ਆਖਿਆ।

ਕਲਸੀ ਨੇ ਪਿਛਲੇ ਦਿਨੀਂ ਚੱਲ ਰਹੀਆਂ ਸਿਆਸੀ ਅਫਵਾਹਾਂ ‘ਤੇ ਵੀ ਵਿਰਾਮ ਲਗਾਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਿੰਡ ਗੱਗੂਬੂਹਾ ਦੇ ਮੌਜੂਦਾ ਸਰਪੰਚ ਸਾਧਾ ਸਿੰਘ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਸੀ। ਸਰਪੰਚ ਸਾਧਾ ਸਿੰਘ ਨੇ ਖੁਦ ਆਪਣੀ ਟੀਮ – ਜਰਨੈਲ ਸਿੰਘ, ਜਗਜੀਤ ਸਿੰਘ, ਗੁਰਵੰਤ ਸਿੰਘ, ਪਰਮਜੀਤ ਸਿੰਘ ਅਤੇ ਤਜਿੰਦਰ ਸਿੰਘ ਸਮੇਤ ਹਾਜ਼ਰੀ ਭਰ ਕੇ ਸਪੱਸ਼ਟ ਕੀਤਾ ਕਿ ਉਹ ਪਾਰਟੀ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਹਨ।

ਇਸ ਮੌਕੇ ਮਰਹੂਮ ਵਿਧਾਇਕ ਦੀ ਪਤਨੀ ਬੀਬੀ ਨਵਜੋਤ ਸੋਹਲ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਲੋਕ ਸੇਵਾ ਦੇ ਕੰਮਾਂ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਸ਼ਾਮਲ ਹੋਏ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਜਤਾਇਆ ਕਿ ਜਿਵੇਂ ਇਹ ਲੋਕ ਪਹਿਲਾਂ ਡਾਕਟਰ ਸੋਹਲ ਨਾਲ ਖੜ੍ਹੇ ਸਨ, ਉਸੇ ਤਰ੍ਹਾਂ ਹੁਣ ਵੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ।

ਸੀਵਰੇਜ ਬੋਰਡ ਦੇ ਚੇਅਰਮੈਨ ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ‘ਆਪ’ ਵਿੱਚ ਸ਼ਾਮਲ ਹੋਣ ਨਾਲ ਸਿਰਫ਼ ਪਾਰਟੀ ਹੀ ਨਹੀਂ, ਸਗੋਂ ਪੰਜਾਬ ਮਜ਼ਬੂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਭਗਵੰਤ ਸਿੰਘ ਮਾਨ ਸਰਕਾਰ ਦੀ  ਭ੍ਰਿਸ਼ਟਾਚਾਰ ਵਿਰੋਧੀ ਲੜਾਈ ਅਤੇ ਵਿਕਾਸਮੁਖੀ ਏਜੰਡੇ ਨੂੰ ਮਿਲੀ ਮਜ਼ਬੂਤੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬੜਸ਼ਟ ਨੇ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ 90% ਘਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ, ਔਰਤਾਂ ਲਈ ਮੁਫ਼ਤ ਬੱਸ ਸਫ਼ਰ, ਮੁਹੱਲਾ ਕਲੀਨਿਕ, ਸਕੂਲਾਂ ਦੀ ਨੁਹਾਰ ਬਦਲਣਾ ਅਤੇ 19.5 ਹਜ਼ਾਰ ਕਿਲੋਮੀਟਰ ਲਿੰਕ ਸੜਕਾਂ ਦਾ ਨਿਰਮਾਣ ਇਤਿਹਾਸਕ ਕੰਮ ਹਨ। ਉਨ੍ਹਾਂ ਪਿਛਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੂੰ ਪੰਜਾਬ ਨੂੰ ਆਰਥਿਕ ਤੌਰ ‘ਤੇ ਬਰਬਾਦ ਕਰਨ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕੇਂਦਰ ਸਰਕਾਰ ‘ਤੇ ਪੰਜਾਬ ਦਾ 8500 ਕਰੋੜ ਰੁਪਏ ਦਾ ਪੇਂਡੂ ਵਿਕਾਸ ਫੰਡ (ਆਰਡੀਐਫ) ਰੋਕਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਇਸ ਲਈ ਕਾਨੂੰਨੀ ਲੜਾਈ ਲੜ ਰਹੀ ਹੈ।

ਅੰਤ ਵਿੱਚ, ‘ਆਪ’ ਆਗੂਆਂ ਹਲਕੇ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ‘ਆਪ ਦੀ ਸਰਕਾਰ’ ਹੋਣ ‘ਤੇ ‘ਆਪ ਦਾ ਐਮਐਲਏ’ ਹੀ ਹਲਕੇ ਦੀ ਅਸਲ ਤਰੱਕੀ ਕਰਵਾ ਸਕਦਾ ਹੈ, ਜਦਕਿ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਸਿਰਫ਼ ਵਿਰੋਧ ਕਰਕੇ ਵਿਕਾਸ ਵਿੱਚ ਰੋੜਾ ਬਣਨਗੇ।

LEAVE A REPLY

Please enter your comment!
Please enter your name here