ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਨੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਸਮੇਤ ਪ੍ਰਮੁੱਖ ਆਗੂਆਂ ਨੂੰ ਤਿਆਰੀਆਂ ਕਰਨ ਦੇ ਦਿੱਤੇ ਨਿਰਦੇਸ਼
ਸਾਬਕਾ ਕੈਬਨਿਟ ਮੰਤਰੀ ਸੋਮ ਪ੍ਰਕਾਸ਼,ਸੁਰਜੀਤ ਜਿਆਣੀ,ਕੇਵਲ ਸਿੰਘ ਢਿੱਲੋਂ,ਕੇਡੀ ਭੰਡਾਰੀ,ਬੀਬਾ ਜੈਇੰਦਰ ਕੌਰ,ਰਵੀਕਰਨ ਸਿੰਘ ਕਾਹਲੋਂ,ਨਰੇਸ਼ ਸ਼ਰਮਾਂ ਨੇ ਕੀਤੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ
ਜਿਮਨੀ ਚੋਣ ਵਿੱਚ ਭਾਜਪਾ ਦੀ ਜਿੱਤ ਯਕੀਨੀ,ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ਭਾਜਪਾ– ਹਰਜੀਤ ਸੰਧੂ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,25 ਜੁਲਾਈ
ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਤਰਨਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਪ੍ਰਮੁੱਖ ਆਗੂਆਂ ਨਾਲ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਸੰਗਠਨਾਤਮਿਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼,ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ,ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ,ਸੂਬਾ ਮੀਤ ਪ੍ਰਧਾਨ ਕੇਡੀ ਭੰਡਾਰੀ,ਪ੍ਰਦੇਸ਼ ਮਹਿਲਾ ਮੋਰਚਾ ਪ੍ਰਧਾਨ ਬੀਬਾ ਜੈਇੰਦਰ ਕੌਰ,ਸੀਨੀਅਰ ਅਧਿਕਾਰੀ ਰਵੀਕਰਨ ਸਿੰਘ ਕਾਹਲੋਂ,ਪ੍ਰਦੇਸ਼ ਪ੍ਰਵਕਤਾ ਨਰੇਸ਼ ਸ਼ਰਮਾ ਨੇ ਸ਼ਿਰਕਤ ਕੀਤੀ ਅਤੇ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਨੂੰ ਲੈ ਕੇ ਅਹਿਮ ਚਰਚਾ ਕਰਦਿਆਂ ਜਿਮਨੀ ਚੋਣਾਂ ਦੀਆਂ ਤਿਆਰੀਆਂ ਦੇ ਦਿਸ਼ਾ ਨਿਰਦੇਸ਼ ਦਿੱਤੇ।ਇਸ ਮੌਕੇ ‘ਤੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਜ਼ਿਲ੍ਹਾ ਤਰਨਤਾਰਨ ਵਿੱਚ ਭਾਜਪਾ ਦੇ ਵਧੇ ਗ੍ਰਾਫ ਅਤੇ ਕਾਮਯਾਬੀ ਦਾ ਸਿਹਰਾ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਉਨਾਂ ਦੀ ਮਿਹਨਤੀ ਟੀਮ ਸਿਰ ਬੰਨਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਨੂੰ ਜ਼ਿਲ੍ਹਾ ਤਰਨਤਾਰਨ ਦੇ ਭਾਜਪਾ ਆਗੂਆਂ ‘ਤੇ ਪੂਰਾ ਮਾਣ ਹੈ ਅਤੇ ਕਿਹਾ ਕਿ ਪਿੰਡ-ਪਿੰਡ ਬੂਥ ਬੂਥ ਤੇ ਜਾ ਕੇ ਭਾਜਪਾ ਦੀਆਂ ਰੀਤੀਆਂ ਨੀਤੀਆਂ ਤਹਿਤ ਕੰਮ ਕਰਕੇ ਇੱਕ ਇੱਕ ਵੋਟਰ ਨਾਲ ਰਾਬਤਾ ਬਣਾ ਕੇ ਉਨਾਂ ਨੂੰ ਜਾਗਰੁਕ ਕੀਤਾ ਜਾਵੇ।ਇਸ ਮੌਕੇ ‘ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਨੇ ਕਿਹਾ ਕਿ ਪਾਰਟੀ ਵਿੱਚ ਮਿਹਨਤ ਕਰਨ ਵਾਲੇ ਆਗੂਆਂ ਨੂੰ ਹਮੇਸ਼ਾਂ ਹੀ ਮਾਣ ਸਤਿਕਾਰ ਮਿਲਦਾ ਹੈ ਅਤੇ ਪਾਰਟੀ ਆਪਣੇ ਹਰ ਇਮਾਨਦਾਰ ਅਤੇ ਮਿਹਨਤੀ ਵਰਕਰ ਦੇ ਦੁੱਖ ਸੁੱਖ ਵਿੱਚ ਨਾਲ ਖੜਦੀ ਹੈ ਤਾਂ ਹੀ ਜਮੀਨ ‘ਤੇ ਕੰਮ ਕਰਨ ਵਾਲੇ ਆਗੂਆਂ ਨੂੰ ਭਾਜਪਾ ਆਪਣੀਆਂ ਪਲਕਾਂ ਤੇ ਬਿਠਾ ਕੇ ਉਸ ਨੂੰ ਮਾਣਮੱਤੇ ਅਹੁਦੇ ਦੇ ਕੇ ਨਿਵਾਜਦੀ ਹੈ।ਇਸ ਮੌਕੇ ‘ਤੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਵਿੱਚ ਜਿਲਾ ਤਰਨਤਾਰਨ ਦੇ ਪ੍ਰਮੁੱਖ ਆਗੂਆਂ ਦੇ ਚਿਹਰੇ ਤੋਂ ਲੱਗਦਾ ਹੈ ਕਿ ਜਿੰਨਾ ਜਜਬਾ ਅਤੇ ਉਤਸ਼ਾਹ ਭਾਜਪਾ ਆਗੂਆਂ ਨੂੰ ਹੈ ਅਤੇ ਸੰਗਠਨ ਵੀ ਬੂਥ ਤੱਕ ਤਿਆਰ ਹੈ ਇਹ ਜਿਮਨੀ ਚੋਣ ਵਿੱਚ ਭਾਜਪਾ ਦੀ ਜਿੱਤ ਯਕੀਨੀ ਹੈ।ਇਸ ਮੌਕੇ ‘ਤੇ ਸੂਬਾ ਮੀਤ ਪ੍ਰਧਾਨ ਕੇਡੀ ਭੰਡਾਰੀ ਨੇ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਦੇ ਜੁਝਾਰੂ ਅਤੇ ਮਿਹਨਤੀ ਲੋਕ ਜੋ ਭਾਜਪਾ ਦੇ ਸਿਰ ਦਾ ਤਾਜ ਹਨ ਅਜਿਹੇ ਜਜਬੇ ਨੂੰ ਦਿਲੋਂ ਸਲਾਮ ਹੈ।ਜਿਮਨੀ ਚੋਣ ਦੀ ਜਿੱਤ 2027 ਵਿੱਚ ਵੱਡੀ ਜਿੱਤ ਦੁਆਉਣ ਦਾ ਮੁੱਢ ਬੰਨੇਗੀ ਅਤੇ ਪੰਜਾਬ ਵਿੱਚ ਭਾਜਪਾ ਸਰਕਾਰ ਆਉਣਾ ਤਹਿ ਹੈ ਇਸੇ ਤਰਾਂ ਹੀ ਭਵਿੱਖ ਵਿੱਚ ਵੀ ਬੂਥ ਪੱਧਰ ਤੱਕ ਪੂਰੀ ਮਜਬੂਤੀ ਨਾਲ ਕੰਮ ਹੋਵੇ ਤਾਂ ਜੋ ਭਾਜਪਾ ਹੋਰ ਮਜਬੂਤ ਹੋ ਕੇ ਨਿਕਲੇ।ਇਸ ਮੌਕੇ ‘ਤੇ ਪ੍ਰਦੇਸ਼ ਮਹਿਲਾ ਮੋਰਚਾ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਆਮ ਲੋਕਾਂ ਨੂੰ ਵੀ ਕੰਮ ਕਰਨ ਦਾ ਪੂਰਾ ਮੌਕਾ ਮਿਲਦਾ ਹੈ ਅਤੇ ਪੰਜਾਬ ਅੰਦਰ ਹਜਾਰਾਂ ਐਸੀਆਂ ਉਦਾਰਹਨਾਂ ਹਨ ਜੋ ਆਮ ਵਰਕਰ ਨੂੰ ਮਿਹਨਤ ਨਾਲ ਸੰਗਠਨ ਲਈ ਕੰਮ ਕਰਨ ਤੋਂ ਬਾਅਦ ਉਸ ਨੂੰ ਬੁਲੰਦੀਆਂ ਤੱਕ ਲਿਜਾਇਆ ਗਿਆ ਹੈ ਕਿਉਂਕਿ ਭਾਜਪਾ ਲੋਕਤੰਤਰ ਤਰੀਕੇ ਨਾਲ ਆਪਣਾ ਸੰਗਠਨ ਤਿਆਰ ਕਰਦੀ ਹੈ ਅਤੇ ਲੋਕਤੰਤਰ ਤਰੀਕੇ ਨਾਲ ਹੀ ਲੋਕਾਂ ਦੀ ਸੇਵਾ ਕਰਨ ਵਿੱਚ ਯਕੀਨ ਰੱਖਦੀ ਹੈ।ਇਸ ਮੌਕੇ ਤੇ ਸੀਨੀਅਰ ਅਧਿਕਾਰੀ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਪੂਰੇ ਹਾਈਕਮਾਂਡ ਨੂੰ ਜ਼ਿਲ੍ਹਾ ਤਰਨਤਾਰਨ ਦੇ ਆਗੂਆਂ ਅਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਤੇ ਪੂਰਾ ਮਾਣ ਹੈ ਜਿੰਨਾਂ ਵੱਲੋਂ ਲਗਾਤਾਰ ਪਾਰਟੀ ਪਲੇਟਫਾਰਮ ‘ਤੇ ਸਖਤ ਮਿਹਨਤ ਕਰਕੇ ਸੰਗਠਨ ਨੂੰ ਮਜਬੂਤ ਕੀਤਾ ਹੈ ਅਤੇ ਜਿਵੇਂ ਅੱਜ ਮੀਟਿੰਗ ਜੋ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ ਉਸ ਵਿੱਚ ਆਗੂਆਂ ਦਾ ਉਤਸ਼ਾਹ ਵੇਖ ਕੇ ਯਕੀਨ ਹੋ ਗਿਆ ਹੈ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਭਾਜਪਾ ਦੇ ਪੱਖ ਵਿੱਚ ਜਿੱਤਣੀ ਯਕੀਨੀ ਹੈ। ਇਸ ਮੌਕੇ ਤੇ ਪ੍ਰਦੇਸ਼ ਪ੍ਰਵਕਤਾ ਨਰੇਸ਼ ਸ਼ਰਮਾ ਨੇ ਕਿਹਾ ਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਜਿਲਾ ਤਰਨਤਾਰਨ ਵਿੱਚ ਬਤੌਰ ਸਹਿ ਪ੍ਰਭਾਰੀ ਦੀ ਜਿੰਮੇਵਾਰੀ ਸਾਰੇ ਹੀ ਆਗੂਆਂ ਅਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੇ ਸਹਿਯੋਗ ਨਾਲ ਸੰਗਠਨ ਨੂੰ ਮਜਬੂਤ ਕੀਤਾ ਗਿਆ ਹੈ ਅਤੇ ਇਸ ਸਾਰੀ ਕਾਯਮਾਬੀ ਦਾ ਸਿਹਰਾ ਤਰਨਤਾਰਨ ਜ਼ਿਲ੍ਹੇ ਦੇ ਹਰ ਇੱਕ ਉਸ ਮਿਹਨਤੀ ਆਗੂ ਨੂੰ ਜਾਂਦਾ ਹੈ ਜਿਸ ਵੱਲੋਂ ਪਾਰਟੀ ਪਲੇਟ ਫਾਰਮ ‘ਤੇ ਰਹਿ ਕੇ ਸੰਗਠਨ ਦੀ ਰਚਨਾ ਅਤੇ ਮਜਬੂਤੀ ਲਈ ਦਿਨ ਰਾਤ ਸਖਤ ਮਿਹਨਤ ਕੀਤੀ ਜਿਸ ਕਰਕੇ ਹੀ ਅੱਜ ਜਿਮਨੀ ਚੋਣ ਵਿੱਚ ਭਾਜਪਾ ਨੂੰ ਜਿਤਾਉਣ ਲਈ ਆਗੂਆਂ ਵਿੱਚ ਪੂਰਾ ਜਜਬਾ ਅਤੇ ਉਤਸ਼ਾਹ ਹੈ ਕਿਉਂਕਿ ਸਾਰੇ ਹੀ ਆਗੂਆਂ ਨੂੰ ਲੋਕਾਂ ਨੂੰ ਪੂਰਾ ਮਾਣ ਅਤੇ ਯਕੀਨ ਹੈ ਕਿ ਲਗਾਤਾਰ ਲੋਕਾਂ ਦੀ ਕਚਹਿਰੀ ਵਿੱਚ ਰਹਿ ਕੇ ਕੰਮ ਕੀਤਾ ਹੈ ਜਿਸ ਨਾਲ ਲੋਕ ਵੀ ਖੁਸ਼ ਅਤੇ ਪ੍ਰਭਾਵਿਤ ਹਨ ਅਤੇ ਇਹ ਜਿਮਨੀ ਚੋਣ ਭਾਜਪਾ ਹੀ ਯਕੀਨੀ ਤੌਰ ਤੇ ਜਿੱਤੇਗੀ।ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਆਏ ਹੋਏ ਸਾਰੇ ਹੀ ਸੀਨੀਅਰ ਅਧਿਕਾਰੀਆਂ ਨੂੰ ਆਪਣੀ ਟੀਮ ਸਮੇਤ ਜੀ ਆਇਆ ਆਖਦਿਆਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਪਾਰਟੀ ਹਾਈਕਮਾਂਡ ਨੂੰ ਵਿਸ਼ਵਾਸ਼ ਦੁਆਇਆ ਕਿ ਮੈਨੂੰ ਇਨਾਂ ਸਾਰੇ ਹੀ ਪਾਰਟੀ ਆਗੂਆਂ ‘ਤੇ ਮਾਣ ਹੈ ਕਿ ਹਮੇਸ਼ਾਂ ਹੀ ਹਰ ਵਕਤ ਪਾਰਟੀ ਲਈ ਇੰਨਾ ਜਜਬਾ ਰੱਖਣ ਵਾਲੇ ਆਗੂਆਂ ਨੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ ਜਿਸ ਨਾਲ ਅੱਜ ਜ਼ਿਲ੍ਹਾ ਤਰਨਤਾਰਨ ਦੀ ਮਿਹਨਤ ਦਾ ਡੰਕਾ ਪੂਰੇ ਭਾਰਤ ਵਿੱਚ ਵੱਜਦਾ ਹੈ।ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਜਿੱਤ ਕੇ ਭਾਜਪਾ ਦੀ ਝੋਲੀ ਵਿੱਚ ਪਾਈ ਜਾਵੇਗੀ,ਜੋ ਵੀ ਚੋਣਾਂ ਨੂੰ ਲੈ ਕੇ ਦਿਸ਼ਾ ਨਿਰਦੇਸ਼ ਹਾਈਕਮਾਂਡ ਦੇਵੇਗੀ ਉਸ ਦੇ ਅਧਾਰ ਤੇ ਪਹਿਰਾ ਦਿੰਦਿਆਂ ਦਿਨ ਰਾਤ ਇੱਕ ਕਰਕੇ ਭਾਜਪਾ ਦੀ ਜਿੱਤ ਲਈ ਪੂਰੇ ਉਤਸ਼ਾਹ ਅਤੇ ਜਜਬੇ ਨਾਲ ਸਾਰੀ ਟੀਮ ਨੂੰ ਨਾਲ ਲੈ ਕੇ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾਵੇਗਾ।ਇਸ ਮੌਕੇ ‘ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਮੀਤ ਪ੍ਰਧਾਨ ਨੇਤਰਪਾਲ ਸਿੰਘ,ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ ਗਿੱਲ, ਮੀਤ ਪ੍ਰਧਾਨ ਰਿਤੇਸ਼ ਚੋਪੜਾ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਅਨੂਪ ਸਿੰਘ ਭੁੱਲਰ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ ਰੈਸ਼ੀਆਣਾ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ,ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ ਵੇਈਂਪੂਈ, ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਮਹਿਲਾ ਮੋਰਚਾ ਪ੍ਰਧਾਨ ਚਰਨਜੀਤ ਕੌਰ,ਘੱਟ ਗਿਣਤੀ ਮੋਰਚਾ ਪ੍ਰਧਾਨ ਸਲੀਮ ਅਹਿਮਦ,ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ,ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ, ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਵਪਾਰ ਸੈੱਲ ਕਨਵੀਨਰ ਮੇਜਰ ਸਿੰਘ ਗਿੱਲ,ਵਪਾਰ ਸੈੱਲ ਕੋ ਕਨਵੀਨਰ ਵਿਵੇਕ ਅਗਰਵਾਲ,ਸਰਕਲ ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ,ਸਕੱਤਰ ਪਵਨ ਦੇਵਗਨ,ਸਕੱਤਰ ਪਵਨ ਕੁੰਦਰਾ, ਸਕੱਤਰ ਸਵਿੰਦਰ ਸਿੰਘ ਪੰਨੂ,ਸਕੱਤਰ ਹਰਮਨਜੀਤ ਸਿੰਘ ਕੱਲਾ,ਸਕੱਤਰ ਰੋਹਿਤ ਵੇਦੀ,ਸਕੱਤਰ ਬਿਕਰਮਜੀਤ ਅਰੋੜਾ,ਜਿਲੇ ਦੇ ਸਾਰੇ ਹੀ ਸਰਕਲ ਪ੍ਰਧਾਨ,ਸਰਕਲ ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ,ਸਰਕਲ ਝਬਾਲ ਪ੍ਰਧਾਨ ਸਾਹਿਬ ਸਿੰਘ ਝਾਮਕਾ,ਸਰਕਲ ਦਿਹਾਤੀ ਪ੍ਰਧਾਨ ਦਿਲਬਾਗ ਸਿੰਘ ਖਾਰਾ,ਸਰਕਲ ਗੰਡੀਵਿੰਡ ਪ੍ਰਧਾਨ ਭੋਲਾ ਸਿੰਘ ਰਾਣਾ,ਸਰਕਲ ਚੋਹਲਾ ਸਾਹਿਬ ਪ੍ਰਧਾਨ ਖੁਸ਼ਪਿੰਦਰ ਸਿੰਘ ਬ੍ਰਹਮਪੁਰਾ, ਸਰਕਲ ਜੀਓਬਾਲਾ ਪ੍ਰਧਾਨ ਸੁਖਵਿੰਦਰ ਸਿੰਘ,ਸਰਕਲ ਨੌਰੰਗਾਬਾਦ ਪ੍ਰਧਾਨ ਕੁਲਦੀਪ ਸਿੰਘ,ਸਰਕਲ ਗੋਇੰਦਵਾਲ ਸਾਹਿਬ ਪ੍ਰਧਾਨ ਨਰਿੰਦਰ ਸਿੰਘ, ਸਰਕਲ ਖਡੂਰ ਸਾਹਿਬ ਪ੍ਰਧਾਨ ਮੇਹਰ ਸਿੰਘ ਬਾਣੀਆ,ਸਰਕਲ ਪੱਟੀ ਪ੍ਰਧਾਨ ਵਿਜੇ ਵਿਨਾਇਕ, ਸਰਕਲ ਪੱਟੀ ਦਿਹਾਤੀ ਪ੍ਰਧਾਨ ਕਾਰਜ ਸਿੰਘ ਸ਼ਾਹ,ਸਰਕਲ ਸਭਰਾ ਪ੍ਰਧਾਨ ਜਸਬੀਰ ਸਿੰਘ,ਸਰਕਲ ਸਰਹਾਲੀ ਪ੍ਰਧਾਨ ਗੌਰਵ ਦੇਵਗਨ,ਸਰਕਲ ਹਰੀਕੇ ਤੋਂ ਹਰਪਾਲ ਸੋਨੀ,ਸਾਬਕਾ ਸਰਪੰਚ ਕੰਵਲਜੀਤ ਸਿੰਘ ਖਾਰਾ,ਸਾਬਕਾ ਸਰਪੰਚ ਬਲਦੇਵ ਸਿੰਘ ਸੋਹਲ, ਸਾਬਕਾ ਸਰਪੰਚ ਸਰਬਜੀਤ ਕੌਰ ਮਾਹਨੇ,ਅਰਪਨਬੀਰ ਸਿੰਘ ਹਵੇਲੀਆਂ, ਹਲਕਾ ਖੇਮਕਰਨ ਤੋਂ ਗੁਲਾਬ ਸਿੰਘ ਅਲਗੋਂਕੋਠੀ,ਸੁਖਵਿੰਦਰ ਸਿੰਘ, ਸਾਹਬ ਸਿੰਘ ਘੁਰਕਵਿੰਡ,ਪਰਮਜੀਤ ਸਿੰਘ, ਦਿਲਬਾਗ ਸਿੰਘ,ਸਰਬਜੀਤ ਸਿੰਘ ਸੇਠ,ਕਸ਼ਮੀਰ ਮਾਨ ਮਲੀਆ,ਹਰਪਾਲ ਸਿੰਘ ਗੰਡੀਵਿੰਡ,ਕਿਸਾਨ ਮੋਰਚਾ ਸਵਰਨ ਸਿੰਘ, ਸਰਕਲ ਖਡੂਰ ਸਾਹਿਬ ਕਿਸਾਨ ਮੋਰਚਾ ਪ੍ਰਧਾਨ ਲਖਵਿੰਦਰ ਸਿੰਘ,ਅਮਾਨਤ ਮਸੀਹ, ਜਸਵਿੰਦਰ ਸਿੰਘ ਮਸੀਹ,ਗੁਰਪ੍ਰੀਤ ਸਿੰਘ ਠੱਠੀ, ਹਰਜੀਤ ਸਿੰਘ ਕਾਲਾ ਸੋਹਲ,ਕਸ਼ਮੀਰ ਸਿੰਘ ਬਾਊ ਪਲਾਸੌਰ,ਅਨੀਤਾ ਵਰਮਾ, ਅਸ਼ਵਨੀ ਨਈਅਰ,ਮਨਜੀਤ ਸਿੰਘ ਚੂਸਲੇਵੜ,ਜੱਬਰ ਸਿਘ ਮੁਰਾਦਪੁਰ਼, ਜਥੇਦਾਰ ਹਰਪ੍ਰੀਤ ਸਿੰਘ ਖਾਲਸਾ, ਮਾਸਟਰ ਬਲਦੇਵ ਸਿੰਘ ਮੰਡ, ਅਮਰੀਕ ਸਿੰਘ ਸੋਹਲ,ਬਲਜਿੰਦਰ ਸਿੰਘ ਚੀਮਾ, ਬਲਧੀਰ ਸਿੰਘ, ਹਰਜੀਤ ਸਿੰਘ ਲਾਲੂਘੁੰਮਣ,ਮੇਜਰ ਸਿੰਘ ਕੱਕਾ ਕੰਡਿਆਲਾ,ਮਨਜਿੰਦਰ ਸਿੰਘ ਖਾਰਾ,ਗੁਰਜਿੰਦਰ ਸਿੰਘ ਪੰਡੋਰੀ ਸਿੱਧਵਾਂ,ਰਾਜ ਕੁਮਾਰ ਪੰਡੋਰੀ ਰਣ ਸਿੰਘ,ਸਤਨਾਮ ਸਿੰਘ ਪੰਡੋਰੀ ਰਣ ਸਿੰਘ, ਸ਼ੰਮਾ ਸਿੰਘ ਪੱਧਰੀ ਕਲਾਂ,ਸਾਬਕਾ ਮੈਂਬਰ ਸੁਖਦੇਵ ਸਿੰਘ, ਬਲਦੇਵ ਮਸੀਹ ਭੋਜੀਆਂ,ਅਵਤਾਰ ਸਿੰਘ ਲਾਲੀ ਕੰਬੋਅ,ਜਗਤਾਰ ਸਿੰਘ ਠੱਠਾ,ਮਲਕੀਤ ਸਿੰਘ ਐਮਾ ਖੁਰਦ, ਗੁਰਲਾਲ ਸਿੰਘ ਐਮਾਂ ਕਲਾਂ,ਸੋਨਾ ਸਿੰਘ ਭੁੱਚਰ ਖੁਰਦ,ਗੁਰਬੀਰ ਸਿੰਘ ਕਸੇਲ,ਨਵਪ੍ਰੀਤ ਸਿੰਘ ਛਾਪਾ, ਨੰਬਰਦਾਰ ਕਸ਼ਮੀਰ ਸਿੰਘ,ਪੰਡਿਤ ਮਾਲੀ ਰਾਮ,ਜਸਵਿੰਦਰ ਸਿੰਘ ਤਰਨਤਾਰਨ,ਪ੍ਰਵੀਨ ਸੋਨੀ,ਮਨਜੀਤ ਸਿੰਘ ਲਹੀਆਂ,ਹਰਜਿੰਦਰ ਸਿੰਘ ਚਹਿਲ,ਰੋਸ਼ਨ ਸਿੰਘ ਚਹਿਲ,ਅਜੇਪਾਲ ਸਿੰਘ ਜਗਤਪੁਰਾ,ਬੌਬੀ ਮੁਰਾਦਪੁਰ, ਰਵੇਲ ਸਿੰਘ ਮੋਨੂ ਪਲਾਸੌਰ ਆਦਿ ਜ਼ਿਲ੍ਹੇ ਦੇ ਪ੍ਰਮੁੱਖ ਆਗੂ ਹਾਜਰ ਸਨ।