ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ।

0
7

ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ।

ਬਾਬਾ ਬਕਾਲਾ ਸਾਹਿਬ (ਬਲਰਾਜ ਸਿੰਘ ਰਾਜਾ)
ਐਸ.ਐਸ.ਪੀ ਡਾ. ਮਹਿਤਾਬ ਸਿੰਘ ਅਤੇ ਐਸ.ਡੀ.ਐਮ ਅਮਨਪ੍ਰੀਤ ਸਿੰਘ ਨੇ ਕੀਤੀ ਇਨਾਮਾਂ ਦੀ ਵੰਡ।
ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਹਿਤਾ ਚੌਂਕ ਵਿਖੇ ਅੱਜ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਸਕੂਲ ਦੇ ਇਸ ਰੰਗਾਂ ਰੰਗ ਪ੍ਰੋਗਰਾਮ ਵਿੱਚ ਡਾ. ਮਹਿਤਾਬ ਸਿੰਘ ਆਈ.ਪੀ.ਐਸ , ਐਸ.ਐਸ.ਪੀ ਬਟਾਲਾ ਨੇ ਮੁੱਖ ਮਹਿਮਾਨ ਅਤੇ ਸ: ਅਮਨਪ੍ਰੀਤ ਸਿੰਘ ਪੀ.ਸੀ.ਐਸ, ਐਸ.ਡੀ.ਐਮ ਬਾਬਾ ਬਕਾਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ: ਹਰਸ਼ਦੀਪ ਸਿੰਘ ਰੰਧਾਵਾ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ । ਵਿਦਿਆਰਥੀਆਂ ਵੱਲੋਂ ਵੈਲਕਮ ਗੀਤ ਗਾ ਕੇ ਆਏ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ। ਇਸ ਸਮਾਗਮ ਦਾ ਵਿਸ਼ੇਸ਼ ਥੀਮ ‘ਅਰਮਾਨਾ ਭਰੀ ਉਡਾਣ’ ਤੇ ਆਧਾਰਿਤ ਸੀ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਆਪਣੇ ਅਰਮਾਨਾਂ ਨੂੰ ਪੂਰਾ ਕਰਨ ਤੇ ਵੱਖ-ਵੱਖ ਆਈਟਮਾਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ ਨਾਚ ਲੁਡੀ, ਗਿੱਧਾ ਅਤੇ ਭੰਗੜਾ ਆਦਿ ਰਾਹੀਂ ਆਏ ਹੋਏ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ। ਵਿਦਿਆਰਥੀਆਂ ਅਤੇ ਮਾਪਿਆਂ ਦੇ ਚਿਹਰੇ ਉੱਪਰ ਖੁਸ਼ੀ ਦੇਖੀ ਗਈ ਅਧਿਆਪਕਾਂ ਦੀ ਹੌਸਲਾ ਅਫਜਾਈ ਸਦਕਾ ਬੱਚਿਆਂ ਨੇ ਆਪਣੀਆਂ ਆਈਟਮਾਂ ਨੂੰ ਸਟੇਜ ਤੇ ਬਾਖੂਬੀ ਨਿਭਾਇਆ। ਐਸ ਐਸ ਪੀ ਡਾ. ਮਹਿਤਾਬ ਸਿੰਘ ਵੱਲੋ ਬੱਚਿਆਂ ਦੁਆਰਾ ਪ੍ਰਦਰਸ਼ਿਤ ਕੀਤੇ ਗਏ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ ਗਈ । ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਸੰਬੋਧਨ ਵਿੱਚ ਕਿਹਾ ਕਿ ਇਹ ਸਮਾਗਮ ਇੱਕ ਦਿਨ ਦਾ ਨਹੀਂ ਸਗੋਂ ,ਹਰ ਇੱਕ ਵਿਦਿਆਰਥੀ ਦੇ ਸਾਰੇ ਸਾਲ ਦੀ ਮਿਹਨਤ ਹੈ । ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਬੱਚਿਆਂ ਨੂੰ ਕਿਹਾ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਵੱਡਾ ਸੋਚੋ ਤੇ ਸਾਕਾਰਾਤਮਕ ਸੋਚ ਰੱਖੋ। ਇਸ ਮੌਕੇ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਹਨਾਂ ਦੀ ਹੌਸਲਾ ਵੀ ਅਫਜਾਈ ਕੀਤੀ ਗਈ। ਸਕੂਲ ਦੇ ਚੇਅਰਮੈਨ ਸ: ਗੁਰਦੀਪ ਸਿੰਘ ਰੰਧਾਵਾ ਅਤੇ ਮੈਨੇਜਿੰਗ ਡਾਇਰੈਕਟਰ ਸ: ਹਰਸ਼ਦੀਪ ਸਿੰਘ ਰੰਧਾਵਾ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਸੰਸਥਾ ਵਿੱਚ ਪਹੁੰਚੇ ਵਿਸ਼ੇਸ਼ ਮਹਿਮਾਨ ਸ: ਅਮਨਪ੍ਰੀਤ ਸਿੰਘ ਐਸ਼.ਡੀ.ਐਮ ਬਾਬਾ ਬਕਾਲਾ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਅਧਿਆਪਕਾਂ ਦਾ ਆਦਰ ਸਤਿਕਾਰ ਕਰਨ ਅਤੇ ਆਪਣੇ ਮਾਪਿਆਂ ਦੀ ਹਰ ਗੱਲ ਮੰਨਣ ਲਈ ਪ੍ਰੇਰਿਆ। ਸੰਸਥਾ ਦੇ ਮੈਨੇਜ਼ਰ ਸ: ਹਰਸ਼ਦੀਪ ਸਿੰਘ ਰੰਧਾਵਾ ਨੇ ਆਏ ਹੋਏ ਮਾਪਿਆਂ ਨੂੰ ‘ਜੀ ਆਇਆਂ’ਆਖਿਆ ਅਤੇ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ: ਅਵਤਾਰ ਸਿੰਘ ਬੁੱਟਰ (ਮੈਂਬਰ ਚੀਫ ਖਾਲਸਾ ਦੀਵਾਨ), ਪ੍ਰਿੰ: ਕੁਲਬੀਰ ਸਿੰਘ ਮਾਨ , ਐਡੀਸ਼ਨਲ ਐਸ ਐਚ ਓ ਮਹਿਤਾ ਸ.ਪਰਮਜੀਤ ਸਿੰਘ ਬਾਜਵਾ ,ਪ੍ਰਿੰ: ਜਤਿੰਦਰ ਸ਼ਰਮਾ, ਪ੍ਰਿੰ: ਗੁਰਦੀਪ ਸਿੰਘ ਜਲਾਲ ਉਸਮਾਂ, ਕੈਪਟਨ ਜੌਗਿੰਦਰ ਸਿੰਘ, ਪ੍ਰਿੰ ਗੁਰਬੀਰ ਕੌਰ, ਮੈਡਮ ਹਰਪ੍ਰੀਤ ਕੌਰ, ਸ੍ਰੀ ਲਕਸ਼ਮਣ ਸਿੰਘ ਰਾਵਤ, ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here