ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਮਾਨਾਵਾਲਾ ਆਸ਼ਰਮ ਵਿੱਚ ਇੱਕ ਵਿਸ਼ੇਸ਼ ਪਰਿਵੇਸ਼ ਜਾਗਰੂਕਤਾ ਕਾਰਜਕ੍ਰਮ ਆਯੋਜਿਤ

0
23

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਮਾਨਾਵਾਲਾ ਆਸ਼ਰਮ ਵਿੱਚ ਇੱਕ ਵਿਸ਼ੇਸ਼ ਪਰਿਵੇਸ਼ ਜਾਗਰੂਕਤਾ ਕਾਰਜਕ੍ਰਮ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਸੰਸਥਾਨ ਨੇ ਆਪਣੇ ਵਾਤਾਵਰਨ ਸੰਰਕਸ਼ਣ ਪ੍ਰਕਲਪ ਦੇ ਤਹਿਤ ਲੋਕਾਂ ਨੂੰ ਆਪਣੀ ਦਿਨਚਰਿਆ ਅਤੇ ਜੀਵਨਸ਼ੈਲੀ ਉੱਤੇ ਦੁਬਾਰਾ ਸੋਚਣ ਲਈ ਪ੍ਰੇਰਿਤ ਕੀਤਾ, ਤਾਂ ਜੋ ਉਹ ਭਵਿੱਖ ‘ਚ ਪ੍ਰਕਿਰਤੀ ਅਤੇ ਜਲ-ਵਨ ਸੰਸਾਧਨਾਂ ਦੇ ਦੁਰੁਪਯੋਗ ਨੂੰ ਰੋਕ ਸਕਣ। ਸੰਸਥਾਨ ਕਈ ਸਾਲਾਂ ਤੋਂ ਦੇਸ਼ ਭਰ ਵਿੱਚ ਵੱਖ-ਵੱਖ ਮੌਕਿਆਂ ‘ਤੇ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾ ਰਿਹਾ ਹੈ ਕਿ ਵਾਤਾਵਰਨ ਸੰਕਟ ਸਿਰ ਤੇ ਖੜਾ ਹੈ। ਜੇਕਰ ਅਸੀਂ ਹੁਣ ਵੀ ਨਾ ਜਾਗੇ, ਤਾਂ 2050 ਤੱਕ ਭਾਰਤ ਮਾਰੂਥਲ ਬਣ ਸਕਦਾ ਹੈ ਅਤੇ 2054 ਤੱਕ ਧਰਤੀ ਦੇ ਨਸ਼ਟ ਹੋਣ ਦਾ ਸੰਭਾਵਨਾ ਵਾਲਾ ਭਿਆਨਕ ਚਿੱਤਰ ਸਾਹਮਣੇ ਆ ਸਕਦਾ ਹੈ।

ਕਾਰਜਕ੍ਰਮ ਦੇ ਅੰਤ ਵਿੱਚ, ਸਾਰੇ ਕੁਦਰਤ ਪ੍ਰੇਮੀ ਸਾਧਕਾਂ ਨੇ ਸੰਗਠਿਤ ਰੂਪ ਵਿੱਚ ਇਹ ਸੰਕਲਪ ਲਿਆ ਕਿ ਉਹ ਨਿਰੰਤਰ ਰੁੱਖ ਲਗਾਉਣ, ਜਲ ਸੰਸਾਧਨਾਂ ਦੀ ਰੱਖਿਆ, ਅਤੇ ਸਵੱਛ ਭਾਰਤ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਦੇਣਗੇ। ਇਸ ਸਮਾਗਮ ਦੌਰਾਨ ਨੀਮ, ਸੀਸਮ, ਬਰਗਦ ਵਰਗੇ ਲਾਭਦਾਇਕ ਪੌਦੇ ਲਗਾਏ ਗਏ। ਨਾਲ ਹੀ ਅੰਬ,ਜਾਮੁਨ, ਆੰਵਲਾ, ਅਮਰੂਦ ਆਦਿ ਵਰਗੇ ਫਲਦਾਇਕ ਰੁੱਖ ਵੀ ਲਗਾਏ ਗਏ, ਜੋ ਨਿਸ਼ਚਤ ਹੀ ਆਉਣ ਵਾਲੀ ਪੀੜ੍ਹੀ ਲਈ ਪੌਸ਼ਟਿਕਤਾ ਅਤੇ ਹਰੇ-ਭਰੇ ਵਾਤਾਵਰਨ ਦੀ ਭੇਂਟ ਹੋਣਗੇ।

ਪਿੰਡ ਦੇ ਵਸਨੀਕਾਂ ਅਤੇ ਸਾਧਕਾਂ ਨੂੰ ਉੱਚ ਗੁਣਵੱਤਾ ਵਾਲੇ ਆਕਸੀਜਨ ਪ੍ਰਦਾਨ ਕਰਨ ਵਾਲੇ ਪੌਦੇ ਵੰਡੇ ਗਏ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਰੁਖ ਲਗਾਏ ਗਏ। ਇਹ ਵੀ ਧਿਆਨ ਦੇਣ ਯੋਗ ਹੈ ਕਿ ਸੰਸਥਾਨ ਵੱਲੋਂ ਸਿਰਫ਼ ਰੁੱਖ ਲਗਾਏ ਨਹੀਂ ਜਾਂਦੇ, ਸਗੋਂ ਉਨ੍ਹਾਂ ਦੀ ਸੁਰੱਖਿਆ ਲਈ ਨਿਰੰਤਰ ਯਤਨ ਵੀ ਕੀਤਾ ਜਾਂਦਾ ਹੈ। ਇਹ ਸਿਰਫ਼ ਇੱਕ ਪ੍ਰੋਗਰਾਮ ਨਹੀਂ, ਸਗੋਂ ਭਵਿੱਖ ਨੂੰ ਸੰਵਾਰਨ ਦੀ ਇੱਕ ਸੰਕਲਪਬੱਧ ਸ਼ੁਰੂਆਤ ਸੀ।

LEAVE A REPLY

Please enter your comment!
Please enter your name here