ਦੀਵਾਲੀ/ਗੁਰਪੁਰਬ ਦੇ ਤਿਉਹਾਰ ਮੌਕੇ ਪਟਾਖਿਆਂ ਦੀ ਵਿਕਰੀ ਲਈ ਅਸਥਾਈ ਲਾਇਸੰਸ ਜਾਰੀ ਕੀਤੇ ਜਾਣਗੇ
ਪੱਟੀ ਘਰਿਆਲਾ 09 ਅਕਤੂਬਰ , 2025
ਦੀਵਾਲੀ/ਗੁਰਪੂਰਬ ਦੇ ਤਿਉਹਾਰ ਦੇ ਮੌਕੇ ਜ਼ਿਲ੍ਹਾ ਤਰਨ ਤਾਰਨ ਵਿੱਚ ਪਟਾਖਿਆਂ (ਗਰੀਨ ਕਰੈਕਰਸ) ਦੀ ਵਿਕਰੀ ਲਈ ਅਸਥਾਈ ਲਾਇਸੰਸ ਜਾਰੀ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਸ੍ਰੀ ਰਾਹੁਲ, ਆਈ.ਏ.ਐੱਸ. ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਪਬਲਿਕ ਪਟਾਖਿਆਂ (ਗਰੀਨ ਕਰੈਕਰਸ) ਦੀ ਵਿਕਰੀ ਲਈ ਅਸਥਾਈ ਲਾਇੰਸਸ ਲੈਣ ਲਈ ਮਿਤੀ 13 ਅਕਤੂਬਰ 2025 ਤੋਂ 15 ਅਕਤੂਬਰ 2025 ਤੱਕ ਸੇਵਾ ਕੇਂਦਰ ਤੋਂ ਅਪਲਾਈ ਕਰ ਸਕਦੇ ਹਨ ਅਤੇ ਇਸ ਉਪਰੰਤ ਮਿਤੀ 16 ਅਕਤੂਬਰ 2025 ਨੂੰ ਡਰਾਅ ਕੱਢਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੈਰਿਜ ਪੈਲੇਸਾਂ ਵਿਚ ਵਿਆਹ ਅਤੇ ਹੋਰ ਸਮਾਗਮਾਂ ਦੇ ਮੌਕੇ ਪਟਾਖੇ (ਗਰੀਨ ਕਰੈਕਰਸ) ਚਲਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਪਾਸੋਂ ਲਾਇੰਸਸ ਲੈਣਾ ਹੋਵੇਗਾ। ਜਿਸ ਦੀ ਪੂਰਨ ਤੌਰ `ਤੇ ਜ਼ਿੰਮੇਵਾਰੀ ਮੈਰਿਜ ਪੈਲੇਸ ਦੇ ਮਾਲਿਕ ਦੀ ਹੋਵੇਗੀ।