ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਵਿੱਚ ਪੰਜਾਬ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ, ਹਰਿਆਣਾ ਓਵਰਆਲ ਦੂਜੇ ਸਥਾਨ ‘ਤੇ ਰਿਹਾ

0
7

ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਵਿੱਚ ਪੰਜਾਬ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀਹਰਿਆਣਾ ਓਵਰਆਲ ਦੂਜੇ ਸਥਾਨ ਤੇ ਰਿਹਾ

 

ਪੰਜਾਬ ਦੇ ਮੁੰਡੇ ਅਤੇ ਹਰਿਆਣਾ ਦੀਆਂ ਕੁੜੀਆਂ ਆਪੋ-ਆਪਣੇ ਵਰਗਾਂ ਵਿੱਚ ਬਣੀਆਂ ਚੈਂਪੀਅਨ

 

ਚੰਡੀਗੜ੍ਹ, 9 ਨਵੰਬਰ, 2025

ਵਧੀਆ ਹੁਨਰਸਟੀਕ ਵਾਰਾਂ ਅਤੇ ਬਿਹਤਰ ਜੰਗਜੂ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਨੇ ਇੱਕ ਵਾਰ ਫਿਰ ਕਰਨਾਟਕ ਦੀ ਬੰਗਲੁਰੂ ਸਿਟੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਆਯੋਜਿਤ ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ-2025 ਵਿੱਚ ਸਮੁੱਚੀ ਗੱਤਕਾ ਚੈਂਪੀਅਨਸ਼ਿਪ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ। ਹਰਿਆਣਾ ਦੂਜੇ ਸਥਾਨ ਤੇ ਰਿਹਾ। ਗੱਤਕਾ ਮੁਕਾਬਲਿਆਂ ਨੇ ਇਸ ਸਮਾਗਮ ਨੂੰ ਭਾਰਤ ਦੀ ਰਵਾਇਤੀ ਮਾਰਸ਼ਲ ਕਲਾ ਦਾ ਇੱਕ ਮਨਮੋਹਕ ਪ੍ਰਦਰਸ਼ਨ ਪੇਸ਼ ਕੀਤਾ ਜੋ ਕਿ ਪਾਈਥੀਅਨ ਖੇਡਾਂ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਸੀ।

ਦੋ ਦਿਨਾਂ ਤੋਂ ਵੱਧ ਚੱਲੇ ਤਿੱਖੇ ਅਤੇ ਰੋਮਾਂਚਕ ਮੁਕਾਬਲਿਆਂ ਵਿੱਚ ਪੰਜਾਬ ਦੇ ਮੁੰਡੇ ਅਤੇ ਹਰਿਆਣਾ ਦੀਆਂ ਕੁੜੀਆਂ ਨੇ ਬਿਹਤਰੀਨ ਖੇਡ ਕਲਾ ਅਤੇ ਮਾਰਸ਼ਲ ਤਕਨੀਕਾਂ ਦਾ ਪ੍ਰਦਰਸ਼ਨ ਕਰਕੇ ਆਪੋ-ਆਪਣੇ ਵਰਗਾਂ ਵਿੱਚ ਚੋਟੀ ਦੇ ਖਿਤਾਬ ਜਿੱਤੇ। ਹਰਿਆਣਾ ਦੇ ਮੁੰਡੇ ਅਤੇ ਪੰਜਾਬ ਦੀਆਂ ਕੁੜੀਆਂ ਦੂਜੇ ਸਥਾਨ ਤੇ ਰਹੀਆਂ ਜਦੋਂ ਕਿ ਉਤਰਾਖੰਡ ਅਤੇ ਛੱਤੀਸਗੜ੍ਹ ਨੇ ਮੁੰਡਿਆਂ ਵਿੱਚ ਤੀਜਾ ਸਥਾਨ ਸਾਂਝਾ ਕੀਤਾ ਅਤੇ ਚੰਡੀਗੜ੍ਹ ਅਤੇ ਆਂਧਰਾ ਪ੍ਰਦੇਸ਼ ਨੇ ਸਾਂਝੇ ਤੌਰ ਤੇ ਕੁੜੀਆਂ ਦੇ ਮੁਕਾਬਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਗੱਤਕਾ ਮੁਕਾਬਲੇ ਦਾ ਉਦਘਾਟਨ ਮਾਡਰਨ ਪਾਈਥੀਅਨ ਕਲਚਰਲ ਗੇਮਜ਼ ਦੇ ਸੰਸਥਾਪਕ ਅਤੇ ਪਾਈਥੀਅਨ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਬਿਜੇਂਦਰ ਗੋਇਲ ਨੇ ਬਹੁਤ ਉਤਸ਼ਾਹ ਅਤੇ ਜੀਵੰਤ ਰਵਾਇਤੀ ਪ੍ਰਦਰਸ਼ਨਾਂ ਵਿਚਕਾਰ ਕੀਤਾ। ਬਾਅਦ ਵਿੱਚ ਸੈਮੀਫਾਈਨਲ ਮੁਕਾਬਲਿਆਂ ਦਾ ਉਦਘਾਟਨ ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬੀ.ਐਚ. ਅਨਿਲ ਕੁਮਾਰਆਈ.ਏ.ਐਸ. ਵੱਲੋਂ ਕੀਤਾ ਗਿਆ।

ਸਮਾਪਤੀ ਦਿਨ ਦੇ ਅੰਤਿਮ ਗੱਤਕਾ ਮੁਕਾਬਲਿਆਂ ਦਾ ਉਦਘਾਟਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਕੀਤਾ ਜਿਨ੍ਹਾਂ ਨੇ ਗੱਤਕਾਬਾਜ਼ਾਂ ਦੀ ਮਿਸਾਲੀ ਖੇਡ ਭਾਵਨਾ ਅਤੇ ਅਨੁਸ਼ਾਸਨ ਪ੍ਰਦਰਸ਼ਿਤ ਕਰਨ ਲਈ ਪ੍ਰਸ਼ੰਸਾ ਕੀਤੀ। ਇਸ ਸਮਾਗਮ ਵਿੱਚ ਸੁਖਚੈਨ ਸਿੰਘ ਕਲਸਾਣੀਜਸਪ੍ਰੀਤ ਸਿੰਘ ਸੈਣੀਆਰਥੀ ਦੀਵਾਨਸ੍ਰੀਜੀਤ ਸੁਰੇਂਦਰ ਅਤੇ ਕੋਚ ਵੇਣੂਗੋਪਾਲ ਵੇਲੋਲੀ (ਬੈਂਗਲੁਰੂ) ਸਮੇਤ ਸੀਨੀਅਰ ਗੱਤਕਾ ਕੋਚ ਜਗਦੀਸ਼ ਸਿੰਘ ਤੇ ਰੈਫ਼ਰੀਆਂ ਵਿੱਚ ਹਰਨਾਮ ਸਿੰਘਹਰਸਿਮਰਨ ਸਿੰਘਅੰਮ੍ਰਿਤਪਾਲ ਸਿੰਘਜਸ਼ਨਪ੍ਰੀਤ ਸਿੰਘਸ਼ੈਰੀ ਸਿੰਘਨਰਿੰਦਰਪਾਲ ਸਿੰਘਅਮਨ ਸਿੰਘ ਛੱਤੀਸਗੜ ਆਦਿ ਹਾਜ਼ਰ ਸਨ।

 

ਕੁੜੀਆਂ ਦੇ ਨਤੀਜੇ ਇਸ ਪ੍ਰਕਾਰ ਰਹੇ :

ਗੱਤਕਾ-ਸੋਟੀ ਟੀਮ ਮੁਕਾਬਲੇ ਵਿੱਚ ਹਰਿਆਣਾ ਦੀ ਅਸ਼ਮੀਤ ਕੌਰਜਸਕੀਰਤ ਕੌਰ ਅਤੇ ਅਰਜਮੀਤ ਕੌਰ ਨੇ ਸੋਨ ਤਗ਼ਮਾ ਜਿੱਤਿਆ ਜਦਕਿ ਪੰਜਾਬ ਦੀ ਦਮਨਪ੍ਰੀਤ ਕੌਰਰਮਨਪ੍ਰੀਤ ਕੌਰ ਅਤੇ ਪਵਨੀਤ ਕੌਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਗੁਰਮਨਪ੍ਰੀਤ ਕੌਰਨਵਦੀਪ ਕੌਰ ਅਤੇ ਰਵਨੀਤ ਕੌਰ ਦੀ ਚੰਡੀਗੜ੍ਹ ਟੀਮ ਅਤੇ ਆਂਧਰਾ ਪ੍ਰਦੇਸ਼ ਦੀ ਬਡਪੱਲੀ ਡੀਕ ਸ਼ਿਠਾਕਡਿਆਲਾ ਬਾਲਾ ਚੰਦਨਾ ਪ੍ਰਿਆ ਅਤੇ ਜੀ. ਡੀਫੀ ਨੇ ਕਾਂਸੀ ਦੇ ਤਗਮੇ ਸਾਂਝੇ ਤੌਰ ਤੇ ਜਿੱਤੇ।

ਗੱਤਕਾ-ਸੋਟੀ ਵਿਅਕਤੀਗਤ ਮੁਕਾਬਲਿਆਂ ਵਿੱਚ ਪਵਨੀਤ ਕੌਰ (ਪੰਜਾਬ) ਨੇ ਸੋਨ ਤਮਗਾਹਰਮਨਪ੍ਰੀਤ ਕੌਰ (ਚੰਡੀਗੜ੍ਹ) ਨੇ ਚਾਂਦੀ ਜਦੋਂ ਕਿ ਬਡੇਪੱਲੀ ਡੀਕ ਸ਼ਿਥਾ (ਆਂਧਰਾ ਪ੍ਰਦੇਸ਼) ਅਤੇ ਕਸ਼ਮੀਰ ਕੌਰ (ਹਰਿਆਣਾ) ਨੇ ਸਾਂਝੇ ਤੌਰ ਤੇ ਕਾਂਸੀ ਦਾ ਤਗਮਾ ਜਿੱਤਿਆ।

ਫੱਰੀ-ਸੋਟੀ ਟੀਮ ਮੁਕਾਬਲਿਆਂ ਵਿੱਚ ਹਰਿਆਣਾ ਦੀ ਏਕਮਜੋਤ ਕੌਰਅਰਜਮੀਤ ਕੌਰ ਅਤੇ ਹਰਸਿਮਰਪ੍ਰੀਤ ਕੌਰ ਨੇ ਸੋਨੇ ਦਾ ਤਗਮਾ ਜਿੱਤਿਆ। ਚੰਡੀਗੜ੍ਹ ਦੀ ਜੀਨਲਹਰਮਨਪ੍ਰੀਤ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਚਾਂਦੀ ਦਾ ਤਗਮਾ ਜਦੋਂ ਕਿ ਪੰਜਾਬ ਦੀ ਮਹਿਕਦੀਪ ਕੌਰਰਮਨਦੀਪ ਕੌਰ ਅਤੇ ਪ੍ਰਭਲੀਨ ਕੌਰ ਅਤੇ ਛੱਤੀਸਗੜ੍ਹ ਦੀ ਨਿਧੀਵਿਧੀ ਅਤੇ ਡਿੰਪਲ ਨੇ ਸਾਂਝੇ ਤੌਰ ਤੇ ਕਾਂਸੀ ਦਾ ਤਗਮਾ ਜਿੱਤਿਆ।

ਫੱ     ਰੀ-ਸੋਟੀ ਵਿਅਕਤੀਗਤ ਮੁਕਾਬਲਿਆਂ ਵਿੱਚ ਗੁਰਸਿਮਰਨ ਕੌਰ (ਪੰਜਾਬ) ਨੇ ਸੋਨੇ ਦਾ ਤਗਮਾ ਜਿੱਤਿਆਅਰਜਮੀਤ ਕੌਰ (ਹਰਿਆਣਾ) ਨੇ ਚਾਂਦੀ ਦਾ ਤਗਮਾ ਜਦੋਂ ਕਿ ਐਮ. ਧਾਤਰੀ ਮੋਘਾਦਰਾਮਾ (ਆਂਧਰਾ ਪ੍ਰਦੇਸ਼) ਅਤੇ ਜਸ਼ਨਪ੍ਰੀਤ ਕੌਰ (ਚੰਡੀਗੜ੍ਹ) ਨੇ ਸਾਂਝੇ ਤੌਰ ਤੇ ਕਾਂਸੀ ਦਾ ਤਗਮਾ ਜਿੱਤਿਆ।

 

ਮੁੰਡਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ : 

ਗੱਤਕਾ-ਸੋਟੀ ਵਿਅਕਤੀਗਤ ਮੁਕਾਬਲਿਆਂ ਵਿੱਚ ਜਸਕੀਰਤ ਸਿੰਘ (ਹਰਿਆਣਾ) ਨੇ ਸੋਨ ਤਗਮਾ ਜਿੱਤਿਆਅਰਸ਼ਦੀਪ ਸਿੰਘ (ਪੰਜਾਬ) ਨੇ ਚਾਂਦੀ ਅਤੇ ਪ੍ਰਭਾਸੀਸ ਸਿੰਘ (ਪੰਜਾਬ) ਤੇ ਜਗਜੋਤ ਸਿੰਘ (ਉੱਤਰਾਖੰਡ) ਨੇ ਸਾਂਝੇ ਤੌਰ ਤੇ ਕਾਂਸੀ ਦਾ ਤਗਮਾ ਜਿੱਤਿਆ।

ਗੱਤਕਾ-ਸੋਟੀ ਟੀਮ ਮੁਕਾਬਲਿਆਂ ਵਿੱਚੋਂ ਉਤਰਾਖੰਡ ਦੇ ਰਾਜਵਿੰਦਰ ਸਿੰਘਜਗਜੋਤ ਸਿੰਘ ਅਤੇ ਅਭਿਜੋਤ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆਪੰਜਾਬ ਦੇ ਨਰਿੰਦਰ ਸਿੰਘਗੁਰਪ੍ਰੀਤ ਸਿੰਘ ਅਤੇ ਪ੍ਰਭਅਸੀਸ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ। ਹਰਿਆਣਾ ਦੇ ਰਾਜਬੀਰ ਸਿੰਘਸਿਮਰਨਪ੍ਰੀਤ ਸਿੰਘ ਅਤੇ ਅਰਮਾਨਦੀਪ ਸਿੰਘ ਅਤੇ ਛੱਤੀਸਗੜ੍ਹ ਦੇ ਗੁਰਪ੍ਰੀਤ ਸਿੰਘਗੁਰਜੋਤ ਸਿੰਘ ਅਤੇ ਸਮਰਥ ਸਿੰਘ ਨੇ ਸਾਂਝੇ ਤੌਰ ਤੇ ਕਾਂਸੀ ਦੇ ਤਗਮੇ ਜਿੱਤੇ।

ਫੱਰੀ-ਸੋਟੀ ਵਿਅਕਤੀਗਤ ਮੁਕਾਬਲਿਆਂ ਵਿੱਚੋਂ ਵਾਰਸਪ੍ਰੀਤ ਸਿੰਘ (ਹਰਿਆਣਾ) ਨੇ ਸੋਨ ਤਗਮਾ ਜਿੱਤਿਆਜਸਕਰਨ ਸਿੰਘ (ਪੰਜਾਬ) ਨੇ ਚਾਂਦੀ ਦਾ ਤਗਮਾ ਜਦੋਂ ਕਿ ਹਰਦੀਪ ਸਿੰਘ (ਤੇਲੰਗਾਨਾ) ਅਤੇ ਅਭਿਜੋਤ ਸਿੰਘ (ਉੱਤਰਾਖੰਡ) ਨੇ ਸਾਂਝੇ ਤੌਰ ਤੇ ਕਾਂਸੀ ਦੇ ਤਗਮੇ ਜਿੱਤੇ। ਫੱਰੀ-ਸੋਟੀ ਟੀਮ ਮੁਕਾਬਲਿਆਂ ਵਿੱਚੋਂ ਪੰਜਾਬ ਦੇ ਗੁਰਸ਼ਰਨ ਸਿੰਘਅਮਨਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਨੇ ਸੋਨੇ ਦੇ ਤਗਮੇਹਰਿਆਣਾ ਦੇ ਅਜੈਪਾਲ ਸਿੰਘਸਹਿਜਪਾਲ ਸਿੰਘ ਅਤੇ ਸਮਰਜੀਤ ਸਿੰਘ ਨੇ ਚਾਂਦੀ ਦਾ ਤਗਮਾ ਜਦੋਂ ਕਿ ਚੰਡੀਗੜ੍ਹ ਦੇ ਸਤਵੰਤ ਸਿੰਘਮਨਪ੍ਰੀਤ ਸਿੰਘ ਅਤੇ ਬਹਾਦਰ ਸਿੰਘ ਅਤੇ ਹਰਿਆਣਾ ਦੇ ਅਨਮੋਲਦੀਪ ਸਿੰਘਜਸਕੀਰਤ ਸਿੰਘ ਅਤੇ ਵਾਰਿਸਪ੍ਰੀਤ ਸਿੰਘ ਨੇ ਸਾਂਝੇ ਤੌਰ ਤੇ ਕਾਂਸੀ ਦਾ ਤਗਮਾ ਜਿੱਤਿਆ।

 

LEAVE A REPLY

Please enter your comment!
Please enter your name here