ਕਸੂਰ ( )ਮਾਦਰੀ ਜ਼ਬਾਨ ਦੀ ਤਰੱਕੀ ਵਾਸਤੇ ਪੰਜਾਬੀ ਨੂੰ ਮੁੱਢਲੇ ਪੱਧਰ ਤੋਂ ਲਾਗੂ ਕੀਤਾ ਜਾਵੇ । ਇਹਨਾਂ ਖ਼ਿਆਲਾਂ ਦਾ ਇਜ਼ਹਾਰ ਮਾਣਯੋਗ ਬੁਲਾਰੇ ਡਾਕਟਰ ਮੁਹੰਮਦ ਰਿਆਜ਼ ਅੰਜੁਮ ਸਦਰ ਬੁੱਲ੍ਹੇ ਸ਼ਾਹ ਅਦਬੀ ਸੰਗਤ ਰਜਿਸਟਰਡ ਕਸੂਰ,ਮੁਹੰਮਦ ਇਕਬਾਲ ਨਜਮੀ, ਮੁਹੰਮਦ ਸ਼ੋਇਬ ਮਿਰਜ਼ਾ, ਡਾਕਟਰ ਹਫ਼ੀਜ਼ ਅਹਿਮਦ, ਤੁਫ਼ੈਲ ਸਰੂਰ ਬਲੋਚ ,ਡਾਕਟਰ ਇਰਫ਼ਾਨ ਅਲਹਕ,ਡਾਕਟਰ ਮੁਹੰਮਦ ਰਿਆਜ਼ ਸ਼ਾਹਿਦ, ਡਾਕਟਰ ਕਲਿਆਣ ਸਿੰਘ ਕਲਿਆਣ,ਨਾਜ਼ ਔਕਾੜਵੀ, ਡਾਕਟਰ ਮੁਹੰਮਦ ਅੱਯੂਬ,ਡਾਕਟਰ ਸਆਦਤ ਅਲੀ ਸਾਕਿਬ, ਪ੍ਰੋਫ਼ੈਸਰ ਡਾਕਟਰ ਅਰਸ਼ਦ ਇਕਬਾਲ
ਅਰਸ਼ਦ, ਡਾਕਟਰ ਅਹਿਸਾਨ ਅੱਲ੍ਹਾ ਤਾਹਿਰ,ਸ਼ੌਕਤ ਨਕਸ਼ਬੰਦੀ ਡਾਕਟਰ ਸੱਯਦ ਫ਼ਰਮਾਨ ਅਲੀ,ਮੁਹੰਮਦ ਸਾਜਿਦ ਵਗ਼ੈਰਾ ਨੇ ਬੁੱਲ੍ਹੇ ਸ਼ਾਹ ਅਦਬੀ ਸੰਗਤ ਵੱਲੋਂ ਪਾਕਿਸਤਾਨ ਮਾਡਲ ਹਾਈ ਸਕੂਲ ਰਾਏ ਵਿੰਡ ਰੋਡ ਕਸੂਰ ਵਿਖੇ ਕਰਵਾਈ ਗਈ ਦੂਸਰੀ ਆਲਮੀ ਪੰਜਾਬੀ ਕਾਨਫ਼ਰੰਸ ਵਿਚ ਬੋਲਦਿਆਂ ਕੀਤਾ ।ਉਹਨਾਂ ਨੇ ਕਿਹਾ ਕਿ ਪੰਜਾਬੀ ਦੁਨੀਆ ਦੀਆਂ ਵੱਡੀਆਂ ਜ਼ਬਾਨੋਂ ਵਿੱਚੋਂ ਇਕ ਹੈ ।ਪੰਜਾਬੀ ਸਾਹਿਤ ਦੀ ਤਰੱਕੀ ਵਾਸਤੇ ਬਾਬਾ ਬੁੱਲ੍ਹੇ ਸ਼ਾਹ ਦੇ ਉਦੇਸ਼ ਨੂੰ ਫੈਲਾਉਣ ਲਈ ਅਦਬੀਸੰਗਤ ਅਪਣਾ ਕਿਰਦਾਰ ਅਦਾ ਕਰ ਰਹੀ ਹੈ।ਉਹਨਾਂ ਨੇ ਕਿਹਾ ਕਿ ਦੁਨੀਆ ਦੇ ਹਰ ਸ਼ਹਿਰ ਵਿਚ ਪੰਜਾਬੀ ਬੋਲਣ ਵਾਲੇ ਵੱਡੀ ਪੱਧਰ ਤੇ ਰਹਿੰਦੇ ਹਨ ।ਅਸੀਂ ਹਕੂਮਤ ਤੋਂ ਮੰਗ ਕਰਦੇ ਹਾਂ ਕਿ ਇਸ ਜ਼ਬਾਨ ਦੀ ਅਹਿਮੀਅਤ ਨੂੰ ਸਮਝਦੇ ਹੋਏ ਪ੍ਰਾਇਮਰੀ ਸਕੂਲਾਂ ਵਿਚ ਪੰਜਾਬੀ ਲਾਜ਼ਮੀ ਲਾਗੂ ਕੀਤੀ ਜਾਏ।ਪ੍ਰੋਗਰਾਮ ਦੇ ਦੂਸਰੇ ਦੌਰ ਵਿੱਚ ਸਲੀਮ ਆਫ਼ਤਾਬ ਸਲੀਮ ਕਸੂਰੀ,ਇਸ਼ਤੇਆਕ ਅਸਰ,ਮੁਹੰਮਦ ਬੂਟਾ ਸ਼ਾਕਿਰ ਅਤੇ ਇਕੱਤਰ ਸ਼ਾਇਰਾਂ ਨੇ ਬਾਬਾ ਜੀ ਦੀ ਹਜ਼ੂਰੀ ਵਿੱਚ ਅਪਣਾ ਕਲਾਮ ਪੇਸ਼ ਕੀਤਾ ਅਤੇ ਹਾਜ਼ਰੀਨ ਤੋਂ ਭਰਪੂਰ ਦਾਦ ਵਸੂਲ ਕੀਤੀ। ਇਸ ਮੌਕੇ ਤੇ ਹਾਜ਼ਰੀਨ ਵਿਚ ਪਹਿਲੀ ਕਾਨਫ਼ਰੰਸ ‘ਚ ਪੜ੍ਹੇ ਗਏ ਕਲਾਮਾਂ ਦੀ ਕਿਤਾਬ ”ਪੰਜਾਬੀ ਜ਼ਬਾਨ ਓ ਅਦਬ ਦਾ ਅਜੋਕਾ ਮੁਹਾੜ” ਅਤੇ ਬੁਲ੍ਹੇ ਸ਼ਾਹ ਅਦਬੀ ਸੰਗਤ ਵੱਲੋਂ ਛਾਪਿਆ ਜਾਣ ਵਾਲਾ ਮਹੀਨਾਵਾਰ ਰਸਾਲਾ ‘ਬੁੱਲ੍ਹਾ’ ਮੁਫ਼ਤ ਤਕਸੀਮ ਕੀਤਾ ਗਏ ।ਇਸ ਮੌਕਾ ਤੇ ਬੁੱਲ੍ਹੇ ਸ਼ਾਹ ਅਦਬੀ ਸੰਗਤ ਦੇ ਸਦਰ ਡਾਕਟਰ ਮੁਹੰਮਦ ਰਿਆਜ਼ ਅੰਜੁਮ ਨੇ ਦੂਰ ਦਰਾਜ਼ ਤੋਂ ਤਸ਼ਰੀਫ਼ ਲਿਆਉਣ ਵਾਲੇ ਸ਼ਾਇਰਾਂ ਅਤੇ ਪਰਚਾ ਪੜ੍ਹਨ ਵਾਲੇ ਵਿਦਵਾਨਾਂ ਨੂੰ
ਬੁਲ੍ਹੇ ਸ਼ਾਹ ਐਵਾਰਡ ਨਾਲ ਨਿਵਾਜਿਆ ਅਤੇ ਹਾਜ਼ਰੀਨ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ।
Boota Singh Basi
President & Chief Editor