ਨਗਰ ਬਾਬਾ ਬਕਾਲਾ ਸਾਹਿਬ ਨੂੰ ਸ਼ਹਿਰ ਵਿੱਚ ਸਫਾਈ ਰੱਖਣ ਲਈ ਚੁਕਵਾਈ ਗਈ ਸੰਹ ਅਤੇ ਸਫਾਈ ਮੁਲਾਜਮਾਂ ਨੂੰ ਵੰਡੀਆਂ ਗਈਆਂ ਸੇਫਟੀ ਜੈਕਟਾਂ ਅਤੇ ਪੀ.ਪੀ.ਈ. ਕਿੱਟਾਂ- ਪ੍ਰਧਾਨ ਸੁਰਜੀਤ ਸਿੰਘ ਕੰਗ
ਬਾਬਾ ਬਕਾਲਾ ਸਾਹਿਬ (ਬਲਰਾਜ ਸਿੰਘ ਰਾਜਾ)
ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਇਤਿਹਾਸਕ ਨਗਰ ਦੀ ਮਹੱਤਤਾ ਨੂੰ ਕਾਇਮ ਰੱਖਣ ਲਈ ਘਰ ਘਰ ਵਿੱਚ ਪਲਾਸਟਿਕ ਨਾ ਵਰਤਣ, ਸਫਾਈ ਰੱਖਣ,ਰੁੱਖ ਲਗਾਉਣ ਅਤੇ ਨਸ਼ੇ ਖਤਮ ਕਰਨ ਦੀ ਸੁੰਹ ਚੁੱਕਣ ਦੀ ਕੀਤੀ ਅਪੀਲ
ਅੱਜ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਅਤੇ ਚੇਅਰਮੈਨ ਮਾਰਕੀਟ ਕਮੇਟੀ ਰਈਆ ਸੁਰਜੀਤ ਸਿੰਘ ਕੰਗ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ “ਸਫਾਈ ਅਪਨਾਓ, ਬਿਮਾਰੀ ਭਜਾਓ” ਅਭਿਆਨ ਤਹਿਤ ਸ਼ਹਿਰ ਨੂੰ ਸਾਫ ਸੁਥਰਾ, ਸੁੰਦਰ ਅਤੇ ਸਵੱਛ ਬਣਾਉਣ ਲਈ ਸਮੂਹ ਐਮ.ਸੀ. ਸਾਹਿਬਾਨਾਂ ਵਾਇਸ ਪ੍ਰਧਾਨ ਸੁਖਵਿੰਦਰ ਕੌਰ, ਮਨਜਿੰਦਰ ਸਿੰਘ, ਜੈਮਲ ਸਿੰਘ, ਰਵੀ ਸਿੰਘ, ਮਨਜੀਤ ਕੌਰ, ਸੁਖਜੀਤ ਕੌਰ ਕੰਗ, ਰਮਨਦੀਪ ਕੌਰ, ਬਲਜੀਤ ਕੌਰ, ਸਰਬਜੀਤ ਕੌਰ, ਗੁਰਮੀਤ ਕੌਰ ਨਗਰ ਪੰਚਾਇਤ ਦਾ ਸਟਾਫ ਇੰਸਪੈਕਟਰ ਦਵਿੰਦਰ ਸਿੰਘ, ਗੁਰਵਿੰਦਰ ਕੋਰ, ਸੁਪਰਵਾਈਜਰ ਵਿਕਰਮਜੀਤ ਸਿੰਘ, ਮੋਟੀਵੇਟਰ ਕਮਲਪ੍ਰੀਤ ਕੌਰ ਅਤੇ ਸਮੂਹ ਸਫਾਈ ਕਰਮਚਾਰੀਆਂ ਵੱਲੋਂ ਸ਼ਹਿਰ ਵਿੱਚ ਸਫਾਈ ਰੱਖਣ ਲਈ ਸੂੰਹ ਚੁੱਕੀ ਗਈ । ਇਸ ਮੌਕੇ ਪ੍ਰਧਾਨ ਕੰਗ ਅਤੇ ਐਮ.ਸੀ. ਸਾਹਿਬਾਨਾਂ ਵੱਲੋਂ ਰੁੱਖ ਲਗਾਏ ਗਏ ਅਤੇ ਸਰਕਾਰ ਦੁਆਰਾ ਭੇਜੀਆਂ ਗਈਆਂ ਸਫਾਈ ਮੁਲਾਜਮਾਂ ਲਈ ਸੇਫਟੀ ਜੈਕਟਾਂ ਅਤੇ ਪੀ.ਪੀ.ਈ. ਕਿੱਟਾਂ ਵੰਡੀਆਂ ਗਈਆਂ। ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਸਮੂਹ ਨਗਰ ਬਾਬਾ ਬਕਾਲਾ ਸਾਹਿਬ ਦੇ ਵਾਸੀਆਂ ਨੂੰ ਅਪੀਲ ਹੈ ਕਿ ਇਤਿਹਾਸਕ ਨਗਰੀ ਬਾਬਾ ਬਕਾਲਾ ਸਾਹਿਬ ਵਿੱਚ ਸਾਫ ਸਫਾਈ ਰੱਖਣ, ਵਰਕਰਾਂ ਨੂੰ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਅੱਡ ਅੱਡ ਦੇਣ, ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ, ਵਾਤਾ ਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ, ਸ਼ਹਿਰ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਹਰ ਪ੍ਰੀਵਾਰ ਨੂੰ ਸਹੁੰ ਚੁੱਕਣੀ ਚਾਹੀਦੀ ਹੈ ਕਿ ਅਸੀ ਸਹਿਰ ਦੇ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਜਿਹਾ ਕੋਈ ਕੰਮ ਨਹੀਂ ਕਰਾਗਾਂ, ਜਿਸ ਨਾਲ ਸਹਿਰ ਵਿੱਚ ਸਵੱਚਤਾਂ ਬਹਾਲ ਰਹਿ ਸਕੇ । ਇਸ ਮੌਕੇ ਪ੍ਰਧਾਨ ਕੰਗ ਅਤੇ ਐਮ.ਸੀ. ਸਾਹਿਬਾਨਾਂ ਨੇ ਕਿਹਾ ਕਿ ਨਗਰ ਪੰਚਾਇਤ ਦੇ ਸਮੂਹ ਐਮ.ਸੀ., ਸਮੂਹ ਸਟਾਫ ਅਤੇ ਸਫਾਈ ਕਰਮਚਾਰੀ ਹਰ ਟਾਈਮ ਲੋਕਾਂ ਦੀ ਸੇਵਾ ਵਿੱਚ ਹਾਜਰ ਹਨ । ਇਸ ਮੌਕੇ ਪਰਮਜੀਤ ਸਿੰਘ ਭੁੱਲਰ, ਕੁਲਵੰਤ ਸਿੰਘ ਰੰਧਾਵਾ, ਸੁਖਚੈਨ ਸਿੰਘ, ਰੇਸ਼ਮ ਸਿੰਘ, ਸੁਰਿੰਦਰ ਸਿੰਘ ਸੰਧੂ, ਅਰਵਿੰਦਰ ਸਿੰਘ ਸੰਧੂ, ਸੁਖਦੀਪ ਸਿੰਘ ਸੋਨਾ, ਬਲਚਰਨ ਸਿੰਘ ਜਮਾਲਪੁਰ, ਕੁਲਦੀਪ ਸਿੰਘ, ਕਰਮ ਸਿੰਘ, ਰਮਨਜੀਤ ਸਿੰਘ ਰਵੀ, ਲੱਖਾ ਸਿੰਘ, ਗੁਰਦਿਆਲ ਸਿੰਘ, ਜਲਵਿੰਦਰ ਸਿੰਘ, ਅਵਤਾਰ ਸਿੰਘ ਵਿਰਕ, ਮਨਜੋਤ ਸਿੰਘ ਆਦਿ ਆਗੂ ਹਾਜਰ ਸਨ ।