ਨਰਿੰਦਰ ‘ਨਿੱਕ’ ਸਹੋਤਾ ਵੱਲੋਂ ਫਰਿਜ਼ਨੋ ਕਾਉਂਟੀ ਬੋਰਡ ਆਫ ਸੁਪਰਵਾਇਜ਼ਰਜ਼, ਡਿਸਟ੍ਰਿਕਟ 4 ਲਈ ਚੋਣ ਲੜਨ ਦਾ ਐਲਾਨ
ਨਰਿੰਦਰ ‘ਨਿੱਕ’ ਸਹੋਤਾ ਵੱਲੋਂ ਫਰਿਜ਼ਨੋ ਕਾਉਂਟੀ ਬੋਰਡ ਆਫ ਸੁਪਰਵਾਇਜ਼ਰਜ਼, ਡਿਸਟ੍ਰਿਕਟ 4 ਲਈ ਚੋਣ ਲੜਨ ਦਾ ਐਲਾਨ
ਸੈਲਮਾਂ, ਕੈਲੀਫੋਰਨੀਆ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਨਰਿੰਦਰ ਸਿੰਘ ਸਹੋਤਾ, ਜਿਨ੍ਹਾਂ ਨੂੰ ਸਮੁੱਚੇ ਭਾਈਚਾਰੇ ਵਿੱਚ ‘ਨਿੱਕ’ ਸਹੋਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੋ ਕਿ ਇੱਕ ਸਥਾਨਕ ਕਿਸਾਨ, ਕਾਰੋਬਾਰੀ ਅਤੇ ਸੈਲਮਾਂ ਯੂਨਿਫਾਈਡ ਸਕੂਲ ਡਿਸਟ੍ਰਿਕਟ ਦੇ ਟਰਸਟੀ ਹਨ, ਅੱਜ ਉਹਨਾਂ ਨੇ ਜੂਨ 2026 ਦੀ ਪ੍ਰਾਇਮਰੀ ਚੋਣ ਵਿੱਚ ਫ੍ਰੇਜ਼ਨੋ ਕਾਉਂਟੀ ਬੋਰਡ ਆਫ ਸੁਪਰਵਾਇਜ਼ਰਜ਼, ਡਿਸਟ੍ਰਿਕਟ 4 ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। ਸਹੋਤਾ ਨੇ ਕਿਹਾ ਕਿ ਉਹ ਇਹ ਚੋਣ ਇਸ ਲਈ ਲੜ ਰਹੇ ਹਨ ਤਾਂ ਜੋ ਡਿਸਟ੍ਰਿਕਟ 4 ਦੀਆਂ ਕਮਿਊਨਿਟੀਆਂ ਲਈ ਵਧੀਆ ਲੀਡਰਸ਼ਿਪ ਅਤੇ ਮਜ਼ਬੂਤ ਨੁਮਾਇੰਦਗੀ ਦੇ ਸਕਣ।
“ਇੱਕ ਕਿਸਾਨ, ਕਾਰੋਬਾਰੀ, ਸਕੂਲ ਬੋਰਡ ਮੈਂਬਰ ਅਤੇ ਕਮਿਊਨਿਟੀ ਦੇ ਹਿੱਸੇ ਵਜੋਂ, ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਮਿਹਨਤੀ ਪਰਿਵਾਰਾਂ ਅਤੇ ਸਥਾਨਕ ਕਾਰੋਬਾਰਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ,” ਸਾਹੋਤਾ ਨੇ ਕਿਹਾ। “ਮੈਂ ਚੋਣ ਇਸ ਲਈ ਲੜ ਰਿਹਾ ਹਾਂ ਤਾਂ ਜੋ ਸਾਡੇ ਪਾਣੀ ਅਤੇ ਖੇਤੀ ਦੀ ਰੱਖਿਆ ਕਰੀਏ, ਪਬਲਿਕ ਸੇਫਟੀ ਨੂੰ ਹੋਰ ਮਜ਼ਬੂਤ ਕਰੀਏ, ਸਸਤੇ ਘਰਾਂ ਦੇ ਮੌਕੇ ਵਧਾਈਏ, ਅਤੇ ਇਹ ਯਕੀਨੀ ਬਣਾਈਏ ਕਿ ਕਾਉਂਟੀ ਦੀਆਂ ਸੇਵਾਵਾਂ ਲੋਕਾਂ ਲਈ ਸਾਫ਼-ਸੁਥਰੀਆਂ ਅਤੇ ਢੰਗ ਨਾਲ ਕੰਮ ਕਰਨ। ਅਸੀਂ ਸਭ ਮਿਲ ਕੇ ਫ੍ਰੇਜ਼ਨੋ ਕਾਉਂਟੀ ਲਈ ਜ਼ਿੰਮੇਵਾਰ ਲੀਡਰਸ਼ਿਪ ਦੇ ਸਕਦੇ ਹਾਂ।” ਸਹੋਤਾ ਨੇ ਦੱਸਿਆ ਕਿ ਇਹ ਫੈਸਲਾ ਉਹਨਾਂ ਨੇ ਕਮਿਊਨਿਟੀ ਦੇ ਮੈਂਬਰਾਂ, ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੀ ਹੌਸਲਾ ਅਫਜ਼ਾਈ ਨਾਲ ਲਿਆ ਹੈ। ਉਹਨਾਂ ਨੇ ਕਿਹਾ, “ਸਾਡੀ ਕਮਿਊਨਿਟੀ ਨੂੰ ਐਸੀ ਲੀਡਰਸ਼ਿਪ ਦੀ ਲੋੜ ਹੈ ਜੋ ਫ੍ਰੇਜ਼ਨੋ ਕਾਉਂਟੀ ਦੀ ਅਸਲੀ ਤਾਕਤ ਨੂੰ ਸਮਝੇ — ਖੇਤੀਬਾੜੀ, ਛੋਟੇ ਕਾਰੋਬਾਰ ਅਤੇ ਮਿਹਨਤੀ ਪਰਿਵਾਰ। ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਸਾਡਾ ਵਿਕਾਸ ਢੰਗ ਨਾਲ ਹੋਵੇ, ਸਾਡੇ ਪਾਣੀ ਦੀ ਸੁਰੱਖਿਆ ਹੋਵੇ, ਲੋਕਾਂ ਲਈ ਰੋਜ਼ਗਾਰ ਦੇ ਮੌਕੇ ਵਧਣ, ਅਤੇ ਕਾਉਂਟੀ ਦੀਆਂ ਸੇਵਾਵਾਂ ਲੋਕਾਂ ਦੇ ਹੱਕ ਵਿੱਚ ਕੰਮ ਕਰਨ, ਨਾ ਕਿ ਉਹਨਾਂ ਦੇ ਖਿਲਾਫ।”
ਸਹੋਤਾ ਇਸ ਇਲਾਕੇ ਦੇ ਵੱਡੇ ਹੋਏ ਹਨ। ਉਹਨਾਂ ਨੇ ਸੈਲਮਾ ਹਾਈ ਸਕੂਲ ਤੋਂ ਪੜ੍ਹਾਈ ਕੀਤੀ, ਫਿਰ ਰੀਡਲੀ ਕਾਲਜ ਵਿੱਚ ਪੜ੍ਹੇ, ਅਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫ੍ਰੇਜ਼ਨੋ ਤੋਂ ਇੰਜੀਨੀਅਰਿੰਗ ਵਿੱਚ ਡਿਗਰੀ ਹਾਸਲ ਕੀਤੀ। 2008 ਤੋਂ ਉਹ ਆਪਣੀ ਕੰਪਨੀ ਸੈਂਟਰਲ ਵੈਲੀ ਇੰਜੀਨੀਅਰਿੰਗ ਐਂਡ ਸਰਵੇਇੰਗ ਚਲਾ ਰਹੇ ਹਨ, ਜਿੱਥੇ ਉਹਨਾਂ ਨੇ ਸ਼ਹਿਰਾਂ, ਡਿਵੈਲਪਰਾਂ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਕਈ ਇਨਫਰਾਸਟਰਕਚਰ ਅਤੇ ਡਿਵੈਲਪਮੈਂਟ ਪ੍ਰੋਜੈਕਟਾਂ ‘ਤੇ ਕੰਮ ਕੀਤਾ ਹੈ। ਉਹ ਖੁਦ ਵੀ ਇੱਕ ਐਕਟਿਵ ਕਿਸਾਨ ਹਨ।
ਉਹ ਸੈਲਮਾਂ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਬੋਰਡ ‘ਤੇ ਛੇ ਸਾਲਾਂ ਤੋਂ ਸੇਵਾ ਦੇ ਰਹੇ ਹਨ, ਜਿਨ੍ਹਾਂ ਵਿੱਚੋਂ ਦੋ ਸਾਲ ਉਹ ਬੋਰਡ ਪ੍ਰੈਜ਼ੀਡੈਂਟ ਵੀ ਰਹੇ ਹਨ। ਉਹਨਾਂ ਦੇ ਸਮੇਂ ਦੌਰਾਨ ਸਕੂਲਾਂ ਵਿੱਚ ਮਿਲੀਅਨ ਡਾਲਰ ਦੇ ਸੁਧਾਰ ਹੋਏ, ਅਕਾਦਮਿਕ ਪ੍ਰੋਗਰਾਮ ਮਜ਼ਬੂਤ ਹੋਏ, ਅਤੇ ਲੰਬੇ ਸਮੇਂ ਵਾਲੇ ਲੇਬਰ ਸਮਝੌਤੇ ਵੀ ਸਫਲਤਾਪੂਰਵਕ ਕੀਤੇ ਗਏ, ਉਹ ਵੀ ਵਿੱਤੀ ਜ਼ਿੰਮੇਵਾਰੀ ਨਾਲ।
ਸਹੋਤਾ ਸੈਲਮਾਂ ਚੈਂਬਰ ਆਫ ਕਾਮਰਸ ਦੇ ਪ੍ਰੈਜ਼ੀਡੈਂਟ ਵੀ ਰਹੇ ਹਨ, ਸੈਲਮਾ ਰੋਟਰੀ ਕਲੱਬ ਦੇ ਪਿਛਲੇ ਪ੍ਰੈਜ਼ੀਡੈਂਟ ਰਹੇ ਹਨ, ਬਿਜ਼ਨਸ ਇੰਪ੍ਰੂਵਮੈਂਟ ਡਿਸਟ੍ਰਿਕਟ ਦੇ ਬੋਰਡ ਮੈਂਬਰ ਰਹੇ ਹਨ, ਸਿੱਖ ਹਿਸਟੌਰਿਕਲ ਸੋਸਾਇਟੀ ਦੇ ਡਾਇਰੈਕਟਰ ਰਹੇ ਹਨ, ਅਤੇ ਫ੍ਰੇਜ਼ਨੋ ਕਾਉਂਟੀ ਹਾਊਸਿੰਗ ਅਤੇ ਕਮਿਊਨਿਟੀ ਡਿਵੈਲਪਮੈਂਟ ਕਮੇਟੀ ਦੇ ਮੈਂਬਰ ਵੀ ਰਹੇ ਹਨ।
ਜੇ ਉਹ ਚੁਣੇ ਜਾਂਦੇ ਹਨ, ਤਾਂ ਉਹਨਾਂ ਦੀਆਂ ਮੁੱਖ ਤਰਜੀਹਾਂ ਵਿੱਚ ਪਾਣੀ ਦੀ ਪੱਕੀ ਉਪਲਬਧਤਾ ਅਤੇ ਸਟੋਰੇਜ, ਖੇਤੀਬਾੜੀ ਅਤੇ ਰੋਜ਼ਗਾਰ ਦਾ ਸਮਰਥਨ, ਕਾਉਂਟੀ ਦੀਆਂ ਸੜਕਾਂ ਦਾ ਸੁਧਾਰ, ਘਰਾਂ ਦੇ ਮੌਕੇ ਵਧਾਉਣਾ, ਅਤੇ ਪਿੰਡਾਂ ਅਤੇ ਵਧ ਰਹੇ ਸ਼ਹਿਰਾਂ ਵਿੱਚ ਮਜ਼ਬੂਤ ਪਬਲਿਕ ਸੇਫਟੀ ਬਣਾਈ ਰੱਖਣਾ ਸ਼ਾਮਲ ਹੋਵੇਗਾ।
ਸਹੋਤਾ ਨੇ ਤੁਹਾਡੀ ਸਾਹਿਤਾਂ ਨਾਲ ਜੂਨ 2026 ਦੀ ਪ੍ਰਾਇਮਰੀ ਚੋਣ ਵਿੱਚ ਵੋਟਰਾਂ ਤੋਂ ਆਪਣੇ ਸਮਰਥਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫੰਡਰੇਜ਼ਰ ਅਤੇ ਕਮਿਊਨਿਟੀ ਮਿਲਣ ਦੇ ਦਿਨ ਜਲਦੀ ਐਲਾਨ ਕੀਤੇ ਜਾਣਗੇ। ਹੋਰ ਜਾਣਕਾਰੀ ਲਈ, ਵਲੰਟੀਅਰ ਬਣਨ ਲਈ ਜਾਂ ਕੈਂਪੇਨ ਦਾ ਸਮਰਥਨ ਕਰਨ ਲਈ:
Nick Sahota for Fresno County Supervisor – District 4
ਫੋਨ: 559-492-6402
ਈਮੇਲ: Vote4sahota@yahoo.com







