ਨਸ਼ੇੜੀ ਪਤੀ ਪਤਨੀ ਵੱਲੋ 1.80 ਹਜਾਰ ਵਿੱਚ ਬੱਚੇ ਨੂੰ ਵੇਚਣ ਦੇ ਕੇਸ ਨੇ ਸਰਕਾਰ ਦੇ ਯੁੱਧ ਨਸ਼ਿਆ ਵਿਰੁੱਧ ਨੂੰ ਕੀਤਾ ਠੁੱਸ ਹਰ ਰੋਜ਼ ਨਸ਼ਿਆਂ ਨਾਲ ਮਰ ਰਹੇ ਨੇ ਨੌਜਵਾਨ – ਭਾਜਪਾ ਆਗੂ
ਬਰਨਾਲਾ 2 ਨਵੰਬਰ (ਅਸ਼ੋਕਪੁਰੀ) ਪੰਜਾਬ ਸਰਕਾਰ ਵੱਲੋ ਚਲਾਈ ਯੁੱਧ ਨਸ਼ਿਆ ਵਿਰੁੱਧ ਲਹਿਰ ਉਸ ਵੇਲੇ ਠੁੱਸ ਹੋਈ ਜਾਪੀ ਜਦੋਂ ਇਕ ਦਿਲ ਕੰਬਾਉ ਅਤੇ ਮੰਦਭਾਗੀ ਘਟਨਾ ਵਾਪਰੀ ਕੇ ਇਕ ਨਸ਼ੇੜੀ ਪਤੀ ਪਤਨੀ ਨੇ ਆਪਣੇ ਜਿਗਰ ਦੇ ਟੁਕੜੇ ਨੂੰ 1.80 ਹਜਾਰ ਵਿੱਚ ਨਸ਼ੇ ਦੀ ਪੂਰਤੀ ਲਈ ਵੇਚ ਦਿੱਤਾ 500 ਤੋ ਜਿਆਦਾ ਨਸ਼ਿਆ ਖਿਲਾਫ ਐੱਫ ਆਰ ਆਈ ਦਰਜ ਕੀਤੀਆਂ ਗਈਆਂ ਹਜ਼ਾਰਾ ਨਸ਼ੇੜੀ ਨੌਜਵਾਨ ਸਲਾਖਾਂ ਪਿੱਛੇ ਕਰਕੇ ਸਰਕਾਰ ਆਪਣੀ ਇਸ ਕਾਰਗੁਜਾਰੀ ਦੀ ਪਬਲਿਸਿੱਟੀ ਤੇ ਕਰੋੜਾਂ ਰੁਪਏ ਸਰਕਾਰ ਨੇ ਖਰਚ ਦਿੱਤੇ ਹਨ ਫਿਰ ਭੀ ਪੰਜਾਬ ਵਿੱਚ ਨਸ਼ੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੇ ਹਨ ਇਹ ਵਿਚਾਰ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਕੋਈ ਭੀ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਨੌਜਵਾਨ ਨਸ਼ੇ ਦੀ ਭੇਟ ਨਾ ਚੜ੍ਹੇ ਹੋਣ ਨਸੇ ਦੇ ਸੌਦਾਗਰਾਂ ਨੇ ਗਰੀਬ ਲੋਕਾ ਦੇ ਮਹਲੀਆ ਵਿੱਚ ਗਲੀ ਗਲੀ ਵਿੱਚ ਆਪਣੇ ਪੈਰ ਪਸਾਰ ਲਏ ਹਨ ਅਸਲ ਵਿੱਚ ਸਰਕਾਰ ਨੂੰ ਅਜਿਹੇ ਯੁੱਧ ਵਗੈਰਾ ਬੰਦ ਕਰਕੇ ਨੌਜਵਾਨਾਂ ਦੇ ਰੁਜ਼ਗਾਰ ਲਈ ਠੋਸ ਸਕੀਮਾਂ ਘੜੀਆ ਜਾਣੀਆ ਚਾਹੀਦੀਆਂ ਹਨ ਰਾਜ ਵਿੱਚ ਵੱਡੇ ਉਦਯੋਗ ਸਥਾਪਿਤ ਕੀਤੇ ਜਾਣ ਤਾਕਿ ਰੋਜ਼ਗਾਰ ਦੇ ਨਾਲ ਨਾਲ ਰਾਜ ਵਿੱਚ ਖੁਸ਼ਹਾਲੀ ਆਵੇ ਵੱਡੀ ਉਦਾਹਰਨ ਗੁਆਡੀ ਰਾਜ ਹਰਿਆਣਾ ਦੀ ਹੈ ਜਿਸ ਨੇ ਛੋਟਾ ਸੂਬਾ ਹੋਣ ਦੇ ਨਾਤੇ ਹਰ ਇਕ ਫੀਲਡ ਵਿੱਚ ਤਰੱਕੀ ਕੀਤੀ ਜੇਕਰ ਸਰਕਾਰ ਨੇ ਸੀਰੀਅਸ ਹੋਕੇ ਯਤਨ ਨਾ ਅਰੰਭੇ ਤਾਂ ਪੰਜਾਬ ਦੀ ਜੁਆਨੀ ਦਾ ਘਾਣ ਹੋਣ ਤੇ ਕੋਈ ਭੀ ਰੋਕ ਨਹੀਂ ਸਕੇਗਾ ਇਸ ਦੀ ਜੁੰਮੇਵਾਰੀ ਮੌਜੂਦਾ ਸਰਕਾਰ ਦੀ ਹੋਵੇਗੀ ਅਤੇ ਲੋਕ ਇਹਨਾਂ ਨੂੰ ਮੁਆਫ ਨਹੀ ਕਰਨਗੇ।






