ਨਾਮਵਰ ਵਾਰਤਕ ਲੇਖਕ ਅਤੇ ਵਿਅੰਗਕਾਰ ਬਲਵਿੰਦਰ ਸਿੰਘ ਫਤਹਿਪੁਰੀ  ਦਾ ਦੇਹਾਂਤ 

0
34
ਨਾਮਵਰ ਵਾਰਤਕ ਲੇਖਕ ਅਤੇ ਵਿਅੰਗਕਾਰ ਬਲਵਿੰਦਰ ਸਿੰਘ ਫਤਹਿਪੁਰੀ  ਦਾ ਦੇਹਾਂਤ
ਅਮ੍ਰਿਤਸਰ, 16 ਜੂਨ:-
ਸਾਹਿਤਕ ਹਲਕਿਆਂ ਵਿਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਜ਼ੁਬਾਨ ਦੇ ਨਾਮਵਰ ਵਾਰਤਾਕਾਰ ਅਤੇ ਵਿਅੰਗ ਲੇਖਕ ਬਲਵਿੰਦਰ ਸਿੰਘ ਫਤਹਿਪੁਰੀ ਇਸ ਦੁਨੀਆਂ ਵਿੱਚ ਨਹੀਂ ਰਹੇ। ਉਹਨਾਂ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਢਿੱਲੀ ਮੱਠੀ ਸੀ। ਅਜ ਸਵੇਰੇ ਉਹਨਾਂ ਆਪਣੇ ਗ੍ਰਹਿ ਅੰਤਿਮ ਸਵਾਸ ਲਏ ।
ਕੇਂਦਰੀ ਸਭਾ ਦੇ ਸਕਤਰ ਦੀਪ ਦੇਵਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਣਵੰਡੇ ਪੰਜਾਬ ਦੇ ਜਿਲ੍ਹਾ ਸ਼ੇਖੂਪੁਰਾ ਦੇ ਪਿੰਡ ਸਾਂਗਲਾ ਹਿੱਲ ਵਿਚ 1944 ਨੂੰ  ਜਨਮੇ ਬਲਵਿੰਦਰ ਸਿੰਘ ਫਤਹਿਪੁਰੀ ਹੁਰਾਂ  ਲਗਭਗ ਪੰਜ ਦਰਜਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਫਤਹਿਪੁਰੀ ਪੇਂਡੂ ਮੁਹਾਵਰੇਦਾਰ ਲਿਖਣ ਸ਼ੈਲੀ ਦਾ ਉਸਤਾਦ ਵਾਰਤਾਕਾਰ ਸੀ ਜਿਸ ਕੋਲ ਪੰਜਾਬੀ ਬੰਦੇ ਦੇ ਜੀਣ- ਥੀਣ, ਬੋਲ- ਚਾਲ,ਦੁੱਖ -ਸੁੱਖ , ਸਾਕ-ਸਕੀਰੀ ਅਤੇ ਮੇਲ ਜੋਲ ਨੂੰ ਨੇੜਿਓਂ ਵੇਖਣ ਚਾਖਣ ਅਤੇ ਸਮਝਣ ਵਾਲੀ ਪਾਰਖੂ ਅੱਖ ਸੀ।
ਅਧਿਆਪਨ ਦੇ ਕਿੱਤੇ ਤੋਂ ਸੇਵਾ ਮੁਕਤ ਹੋਏ ਫਤਹਿਪੁਰੀ ਆਪਣੇ ਪਿੱਛੇ ਆਪਣੀ ਪਤਨੀ ਰਤਨਜੀਤ ਕੌਰ ,ਪੁੱਤਰ ਅਰਸ਼ਦੀਪ ਸਿੰਘ ਐਸ ਡੀ ਐਮ ਫਤਿਹਗੜ੍ਹ ਸਾਹਿਬ ਅਤੇ ਗਗਨਦੀਪ ਸਿੰਘ ਛਡ ਕੇ ਗਏ ਹਨ।
 ਬਲਵਿੰਦਰ ਸਿੰਘ ਫਤਹਿਪੁਰੀ ਹੁਰਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਸ਼ਹੀਦਾਂ ਸਾਹਬ ਨੇੜਲੇ ਸਮਸ਼ਾਨ ਘਾਟ ਵਿਖੇ ਅਜ ਬਾਅਦ ਦੁਪਹਿਰ ਕੀਤਾ ਗਿਆ। ਜਿਸ ਵਿੱਚ ਪ੍ਰਿੰ ਕੁਲਵੰਤ ਸਿੰਘ ਅਣਖੀ ,ਕੁਲਦੀਪ ਸਿੰਘ ਅਜਾਦ ਬੁੱਕ ਡਿਪੂ ,ਪ੍ਰਤੀਕ ਸਹਿਦੇਵ, ਤੇਜਿੰਦਰ ਸਿੰਘ ਬਾਵਾ, ਧਰਵਿੰਦਰ ਔਲਖ, ਗੁਰਪ੍ਰਤਾਪ ਸਿੰਘ ਗੁਰੀ, ਪਲਵਿੰਦਰ ਸਿੰਘ ਸਰਹਾਲਾ, ਡਾ ਸਮਰਾਟ ਬੀਰ ,ਗੁਰਦੇਵ ਸਿੰਘ ,ਬਲਜੀਤ ਸਿੰਘ ਜੰਮੂ ਅਤੇ ਕਰਮ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here