ਪਿੰਡ ਘਰਾਚੋਂ ‘ਚ ਨੌਜਵਾਨਾਂ ਨਾਲ ਕੁੱਟਮਾਰ ਦੀ ਵਾਇਰਲ ਵੀਡੀਓ ਦੇ ਮਸਲੇ ਵਿੱਚ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਾਂਚ ਕਮੇਟੀ ਦਾ ਗਠਨ

0
25

ਦਲਜੀਤ ਕੌਰ
ਭਵਾਨੀਗੜ੍ਹ/ਸੰਗਰੂਰ, 14 ਜੂਨ, 2024: ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਵੱਲੋਂ ਦੋ ਨੌਜਵਾਨਾਂ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਲਿਤਾਂ ਜਥੇਬੰਦੀਆਂ ਵੱਲੋਂ ਨੌਜਵਾਨਾਂ ਦੀ ਜਾਤੀ ਰੰਜਿਸ਼ ਤਹਿਤ ਕਿਸਾਨ ਆਗੂ ਤੇ ਉਹਨਾਂ ਦੀ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ, ਉੱਥੇ ਹੀ ਕਿਸਾਨ ਆਗੂ ਵੱਲੋਂ ਉਕਤ ਨੌਜਵਾਨਾਂ ਵੱਲੋਂ ਉਸ ਦੇ ਬੇਟੇ ਦੀ ਕੁੱਟਮਾਰ ਕਰਕੇ  ਗੰਭੀਰ ਜ਼ਖਮੀ ਕਰਨ, ਅਤੇ ਲੁੱਟਖੋਹ ਕਰਨ ਦੇ ਇਲਜ਼ਾਮ ਲਾਏ ਗਏ ਹਨ। ਪ੍ਰਸ਼ਾਸਨ ਵੱਲੋਂ ਦੋਵਾਂ ਧਿਰਾਂ ਤੇ ਸੰਗੀਨ ਧਰਾਵਾਂ ਤਹਿਤ ਪਰਚੇ ਦਰਜ ਕਰ ਲਏ ਗਏ ਹਨ ਪਰ ਮੌਜੂਦਾ ਸਮੇਂ ਵਿੱਚ ਵੱਖ-ਵੱਖ ਤੱਥਾਂ ਨੂੰ ਖੰਗਾਲਦਿਆਂ ਅਜੇ ਤੱਕ ਕੋਈ ਵੀ ਸਪਸ਼ਟ ਸਥਿਤੀ ਨਹੀਂ ਹੋਈ।
ਇਸ ਸਮੇਂ ਵੱਖਰੇ ਵੱਖਰੇ ਤਰ੍ਹਾਂ ਦੇ ਵਿਚਾਰ ਆ ਰਹੇ ਹਨ ਅਤੇ  ਇਹ ਸਥਿਤੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਪੁਲਿਸ ਵੱਲੋਂ ਆਪਦਾ ਬਣਦਾ ਰੋਲ ਸਹੀ ਰੂਪ ਵਿੱਚ ਨਹੀਂ ਨਿਭਾਇਆ ਅਤੇ ਇਸ ਸਥਿਤੀ ਨੂੰ ਵਿਗੜਨ ਲਈ ਛੱਡ ਦਿੱਤਾ ਹੈ। ਇਸ ਪੂਰੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਲਈ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਪ੍ਰਧਾਨ ਮੁਕੇਸ਼ ਮਲੌਦ, ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ, ਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਇਸ ਘਟਨਾ ਦੀ ਜਾਂਚ ਕਰਨਗੇ, ਜੋ ਇਸ ਪੂਰੀ ਘਟਨਾਕ੍ਰਮ ਦੀ ਤੱਥਾਂ ਸਮੇਤ ਜਾਂਚ ਕਰਕੇ ਮੁਕੰਮਲ ਰਿਪੋਰਟ ਜਨਤਕ ਕਰਨਗੇ ਅਤੇ ਇਸ ਤੋਂ ਬਾਅਦ ਸੰਘਰਸ਼ ਦੀ ਰੂਪਰੇਖਾ ਉਲੀਕਣਗੇ।

LEAVE A REPLY

Please enter your comment!
Please enter your name here