ਪਿੰਡ ਜਵਾਹਰਕੇ ਦੇ ਕਿਸਾਨ ਦੀ ਕੰਧ ਡਿੱਗਣ ਕਾਰਨ ਹੋਈ ਮੌਤ; ਵਿਧਾਇਕ ਬਣਾਂਵਾਲੀ ਨੇ ਪਰਿਵਾਰ ਨੂੰ 04 ਲੱਖ ਰੁਪਏ ਦਾ ਚੈੱਕ ਸੌਪਿਆ।

0
4

ਪਿੰਡ ਜਵਾਹਰਕੇ ਦੇ ਕਿਸਾਨ ਦੀ ਕੰਧ ਡਿੱਗਣ ਕਾਰਨ ਹੋਈ ਮੌਤ; ਵਿਧਾਇਕ ਬਣਾਂਵਾਲੀ ਨੇ ਪਰਿਵਾਰ ਨੂੰ 04 ਲੱਖ ਰੁਪਏ ਦਾ ਚੈੱਕ ਸੌਪਿਆ

ਪਿੰਡ ਚੈਨੇਵਾਲਾ ‘ਚ ਮੀਂਹ ਕਾਰਨ ਘਰ ਡਿੱਗਣ ਨਾਲ ਹੋਏ ਨੁਕਸਾਨ ਲਈ ਪਰਿਵਾਰ ਨੂੰ 08 ਲੱਖ ਰੁਪਏ ਸਹਾਇਤਾ ਰਾਸ਼ੀ ਵਜ਼ੋਂ ਦਿੱਤੇ

ਸਰਦੂਲਗੜ੍ਹ/ਮਾਨਸਾ, 03 ਸਤੰਬਰ 2025:

ਹਲਕਾ ਸਰਦੂਲਗੜ੍ਹ ਦੇ ਪਿੰਡ ਚੈਨੇਵਾਲਾ ਵਿਖੇ ਲਗਾਤਾਰ ਮੀਂਹ ਪੈਣ ਕਰਕੇ ਗਰੀਬ ਘਰ ਦੀ ਛੱਤ ਡਿੱਗਣ ਕਾਰਨ ਬਲਜੀਤ ਸਿੰਘ ਅਤੇ ਉਸਦੇ ਭਤੀਜੇ ਰਨਜੋਤ ਸਿੰਘ ਦੀ ਮੌਤ ਹੋ ਗਈ ਸੀ। ਅੱਜ ਵਿਧਾਇਕ ਸਰਦੂਲਗੜ੍ਹ ਸ੍ਰ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ 08 ਲੱਖ ਰੁਪਏ ਦਾ ਚੈੱਕ ਵਿੱਤੀ ਸਹਾਇਤਾ ਵੱਜੋਂ ਸੌਪਿਆ

ਇਸ ਦੇ ਨਾਲ ਹੀ ਪਿਛਲੇ ਦਿਨੀਂ ਪਿੰਡ ਜਵਾਹਰਕੇ ਵਿਖੇ ਮੀਂਹ ਦੌਰਾਨ ਕੰਧ ਡਿੱਗਣ ਨਾਲ ਕਿਸਾਨ ਹਰਜੀਵਨ ਸਿੰਘ ਦੀ ਮੌਤ ਹੋ ਗਈ ਸੀ ਅੱਜ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਵਿਧਾਇਕ ਬਣਾਂਵਾਲੀ ਨੇ ਕਿਸਾਨ ਦੇ ਵਾਰਿਸਾਂ ਨੂੰ 04 ਲੱਖ ਰੁਪਏ ਦਾ ਚੈੱਕ ਵਿੱਤੀ ਸਹਾਇਤਾ ਵੱਜੋਂ ਦਿੱਤਾ

ਇਸ ਮੌਕੇ ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਪੀੜਿਤ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਉਨ੍ਹਾਂ ਕਿਹਾ ਕਿ ਕੁਦਤਰੀ ਆਫ਼ਤ ਵਿਚ ਹਰ ਪਰਿਵਾਰ ਦਾ ਸਹਿਯੋਗ ਕੀਤਾ ਜਾਵੇਗਾ।

ਇਸ ਮੌਕੇ ਐਸ.ਡੀ.ਐਮ ਮਾਨਸਾ ਤੇ ਸਰਦੂਲਗੜ੍ਹ ਸ੍ਰੀ ਕਾਲਾ ਰਾਮ ਕਾਂਸਲਡੀ.ਐਸ.ਪੀ ਸਰਦੂਲਗੜ੍ਹ ਮਨਜੀਤ ਸਿੰਘਤਹਿਸੀਲਦਾਰ ਝੁਨੀਰ ਸੁਰਿੰਦਰ ਪੱਬੀਪਟਵਾਰੀ ਸਾਹਿਬਾਨਪਿੰਡ ਦੇ ਸਰਪੰਚ ਸਾਹਿਬਾਨ ਅਤੇ ਸਮੂਹ ਗ੍ਰਾਮ ਪੰਚਾਇਤਪਿੰਡ ਦੇ ਅਹੁਦੇਦਾਰ ਸਾਹਿਬਾਨ ਆਦਿ ਮੌਜੂਦ ਸਨ

LEAVE A REPLY

Please enter your comment!
Please enter your name here