ਝਬਾਲ/ਤਰਨਤਾਰਨ,24 ਜੁਲਾਈ
ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਢਾਲਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸੈਂਕੜੇ ਲੋਕ ਪਰਿਵਾਰਾਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਭਾਜਪਾ ‘ਚ ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਪੰਚਾਇਤ ਮੈਂਬਰ ਲਖਵਿੰਦਰ ਸਿੰਘ, ਬਾਬਾ ਮਲੂਕ ਨਾਥ ਜੀ,ਦਿਲਬਾਗ ਸਿੰਘ,ਸੁਖਰਾਜ ਸਿੰਘ,ਰਣਜੀਤ ਸਿੰਘ,ਯਾਦਬੀਰ ਸਿੰਘ,ਕਰਨ ਸਿੰਘ,ਅਨਮੋਲਬੀਰ ਸਿੰਘ, ਰਿੰਕੂ,ਪਰਮਜੀਤ ਸਿੰਘ,ਗੁਰਸੇਵਕ ਸਿੰਘ,ਗੁਰਲਾਲ ਸਿੰਘ,ਸੁਖਦੇਵ ਸਿੰਘ,ਵਿਰਸਾ ਸਿੰਘ, ਸਮਸ਼ੇਰ ਸਿੰਘ,ਕਾਲਾ ਸਿੰਘ,ਗੁਰਜੰਟ ਸਿੰਘ,ਬੀਰ ਸਿੰਘ,ਬਲਦੇਵ ਸਿੰਘ ਆਦਿ ਵੱਡੀ ਗਿਣਤੀ ਵਿੱਚ ਮੋਹਤਬਰਾਂ ਨੂੰ ਪਰਿਵਾਰਾਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਪਾਰਟੀ ਚਿੰਨ ਦੇ ਕੇ ਜ਼ਿਲ੍ਹਾ ਲੀਡਰਸ਼ਿਪ ਦੀ ਹਾਜਰੀ ਵਿੱਚ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਹਲਾਤਾਂ ਨੂੰ ਮੁੱਖ ਰੱਖਦਿਆਂ ਸਾਨੂੰ ਕਿਸੇ ਦ੍ਰਿੜ,ਬੇਦਾਗ ਅਤੇ ਸੁਹਿਰਦ ਮੁੱਖ ਮੰਤਰੀ ਦੀ ਲੋੜ ਹੈ।ਜਿੰਨਾ ਚਿਰ ਪੰਜਾਬ ਦੀ ਵਾਗਡੋਰ ਭਾਰਤੀ ਜਨਤਾ ਪਾਰਟੀ ਦੇ ਸੁਚੱਜੇ ਅਤੇ ਇਮਾਨਦਾਰ ਹੱਥਾਂ ਵਿੱਚ ਨਹੀਂ ਆਉਂਦੀ,ਪੰਜਾਬ ਇਸੇ ਤਰਾਂ ਹੀ ਲੁੱਟਿਆ-ਕੁੱਟਿਆ ਜਾਂਦਾ ਰਹੇਗਾ ਜਿਵੇਂ ਕਿ ਭਾਰਤ ਦੀ ਅਜਾਦੀ ਤੋਂ ਬਾਅਦ ਲਗਭਗ 8 ਦਹਾਕੇ ਤੋਂ ਹੀ ਪੰਜਾਬ ਵਿੱਚ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਕੰਗਾਲੀ ਦੇ ਰਾਹ ‘ਤੇ ਖੜਾ ਕਰਕੇ ਰੱਖ ਦਿੱਤਾ ਹੈ।ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਚੰਗੀ ਤਰਾਂ ਸਮਝ ਚੁੱਕੇ ਹਨ ਕਿ ਦੇਸ਼ ਦੇ ਦੂਸਰੇ ਸੂਬੇ ਜੋ ਤਰੱਕੀ ਦੀਆਂ ਲੀਹਾਂ ‘ਤੇ ਹਨ ਵਾਂਗ ਪੰਜਾਬ ਤਾਂ ਹੀ ਤਰੱਕੀ ਕਰ ਸਕਦਾ ਹੈ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ।ਇਹ ਤਾਂ ਹੀ ਸੰਭਵ ਹੈ ਕਿ ਆਪਾਂ ਸਾਰੇ ਵਰਗਾਂ ਨੂੰ ਮਿਲ ਕੇ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਬਹੁਮਤ ਦੇ ਕੇ ਲੋਕਤੰਤਰ ਤਰੀਕੇ ਨਾਲ ਕਾਮਯਾਬ ਕਰੀਏ।ਇਸ ਮੌਕੇ ‘ਤੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਪਿੰਡ ਨੌਸ਼ਹਿਰਾ ਢਾਲਾ ਦੀ ਸਮੁੱਚੀ ਸੰਗਤ ‘ਤੇ ਮਾਣ ਹੈ ਕਿ ਉਨਾਂ ਨੇ ਦੇਸ਼ ਦੇ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਚੱਲਣ ਦਾ ਫੈਸਲਾ ਲਿਆ ਹੈ,ਕਿਉਂਕਿ ਭਾਜਪਾ ਲਈ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਵਾਲੇ ਹਰ ਪਾਰਟੀ ਆਗੂ ਦਾ ਭਾਜਪਾ ਪੂਰਾ ਮਾਨ ਸਨਮਾਨ ਬਹਾਲ ਰੱਖਦੀ ਹੈ ਅਤੇ ਹਰ ਦੁੱਖ ਸੁੱਖ ਦੀ ਘੜੀ ਵਿੱਚ ਚਟਾਂਨ ਵਾਂਗ ਖੜਦੀ ਵੀ ਹੈ।ਇਸ ਮੌਕੇ ‘ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਸਰਕਲ ਪ੍ਰਧਾਨ ਭੋਲਾ ਸਿੰਘ ਰਾਣਾ,ਸੀਨੀਅਰ ਆਗੂ ਪਵਨ ਦੇਵਗਨ,ਨਿਸ਼ਾਨ ਸਿੰਘ ਗਿਆਨ ਢਾਬੇ ਵਾਲੇ,ਮਾਸਟਰ ਬਲਦੇਵ ਸਿੰਘ ਮੰਡ,ਅਮਰੀਕ ਸਿੰਘ ਸੋਹਲ, ਹਰਜਿੰਦਰ ਸਿੰਘ ਬਹਿਲ ਗੁਰਬੀਰ ਸਿੰਘ ਤੋਂ ਇਲਾਵਾ ਹੋਰ ਵੀ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।