ਪਿੰਡ ਮਾਣਕਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਪੰਚਾਇਤ ਮੈਂਬਰ,ਸਾਬਕਾ ਪੰਚਾਇਤ ਮੈਂਬਰਾਂ ਸਮੇਤ ਸੈਂਕੜੇ ਲੋਕ ਭਾਜਪਾ ਵਿੱਚ ਸ਼ਾਮਲ

0
23
ਤਰਨਤਾਰਨ,22 ਜੁਲਾਈ
ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਮਾਣਕਪੁਰਾ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸਾਬਕਾ ਪੰਚਾਇਤ ਮੈਂਬਰਾਂ ਸਮੇਤ ਸੈਂਕੜੇ ਲੋਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।ਸ਼ਾਮਲ ਹੋਣ ਵਾਲਿਆਂ ਵਿੱਚ ਪੰਚਾਇਤ ਮੈਂਬਰ ਮਨਜੀਤ ਸਿੰਘ,ਸਾਬਕਾ ਪੰਚਾਇਤ ਮੈਂਬਰ ਜਗਦੀਸ਼ ਸਿੰਘ,ਸਾਬਕਾ ਪੰਚਾਇਤ ਮੈਂਬਰ ਗੁਰਇਕਬਾਲ ਸਿੰਘ,ਅਵਤਾਰ ਸਿੰਘ,ਠੇਕੇਦਾਰ ਮਨਜੀਤ ਸਿੰਘ,ਕੁਲਬੀਰ ਕੌਰ,ਜਲੰਧਰ ਸਿੰਘ,ਫੌਜੀ ਸਰਦੂਲ ਸਿੰਘ,ਮੁਖਤਾਰ ਸਿੰਘ,ਕਰਮ ਸਿੰਘ,ਗੁਰਪ੍ਰੀਤ ਸਿੰਘ,  ਜਗਜੀਤ ਸਿੰਘ,ਗੁਰਨਾਮ ਸਿੰਘ, ਸਮਸ਼ੇਰ ਸਿੰਘ,ਸੂਬਾ ਸਿੰਘ,ਗੁਰਇਕਬਾਲ ਸਿੰਘ,ਗਿਆਨ ਸਿੰਘ,ਕਾਰਜ ਸਿੰਘ,ਸੀਤਾ ਰਾਣੀ, ਰਿੰਪਲ ਸਿੰਘ,ਕਾਰਜ ਸਿੰਘ,ਗੁਰਸੇਵਕ ਸਿੰਘ,ਅੰਮ੍ਰਿਤਪਾਲ ਸਿੰਘ ਆਦਿ ਸੈਂਕੜੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਪਾਰਟੀ ਚਿੰਨ ਦੇ ਕੇ ਵਿਸੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪੰਜਾਬ ਦੇ ਹਲਾਤਾਂ ‘ਤੇ ਵਿਸਥਾਰ ਨਾਲ ਗੱਲ ਕੀਤੀ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਪੰਜਾਬ ਦੀ ਸੱਤਾ ‘ਤੇ ਆਈ ਆਮ ਆਦਮੀ ਪਾਰਟੀ ਤੋਂ ਇਲਾਵਾ ਪਿਛਲੀਆਂ ਸਿਆਸੀ ਪਾਰਟੀ ਕਾਂਗਰਸ,ਅਕਾਲੀ ਦਲ ਵੱਲੋਂ ਕੀਤੀ ਜਾਂਦੀ ਰਹੀ ਘਟੀਆ ਸਿਆਸਤ ਤੋਂ ਜਾਣੂ ਕਰਵਾਇਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਪਣੀ ਕੁਰਸੀ ਖਾਤਰ ਇਨਾਂ ਸਿਆਸੀ ਲੋਕਾਂ ਨੇ ਪੰਜਾਬ ਨੂੰ ਬੁਰੀ ਤਰਾਂ ਪਛਾੜ ਦਿੱਤਾ ਹੈ ਅਤੇ ਕਰਜੇ ਦੇ ਬੋਝ ਹੇਠ ਦਬਾ ਕੇ ਆਪਣੇ ਅਰਬਾਂ ਖਰਬਾਂ ਦੇ ਕਾਰੋਬਾਰ ਖੜ੍ਹੇ ਕਰਕੇ ਲੋਕਾਂ ਦੀ ਆਰਥਿਕ ਸਥਿਤੀ ਅਤੇ ਹੋਂਦ ਨੂੰ ਖਤਰੇ ਵਿੱਚ ਪਾ ਦਿੱਤਾ ਹੈ।ਹਰਜੀਤ ਸਿੰਘ ਸੰਧੂ ਕਿ ਪੰਜਾਬ ਦੇ ਖਰਾਬ ਹੋਏ ਹਲਾਤਾਂ ਨੂੰ ਸਿਰਫ ਭਾਰਤੀ ਜਨਤਾ ਪਾਰਟੀ ਹੀ ਸੁਧਾਰ ਸਕਦੀ ਹੈ,ਕਿਉਂਕਿ ਪੰਜਾਬ ਦੇ ਸਾਰੇ ਗੁਆਂਢੀ ਰਾਜਾਂ ਵਿੱਚ ਲੋਕਾਂ ਵਲੋਂ ਭਾਜਪਾ ਨੂੰ ਵਾਰ ਵਾਰ ਇਸ ਕਰਕੇ ਸੱਤਾ ‘ਤੇ ਬਿਰਾਜਮਾਨ ਕੀਤਾ ਜਾ ਰਿਹਾ ਹੈ,ਭਾਜਪਾ ਨੇ ਲੋਕਾਂ ਨੂੰ ਹਰ ਪੱਖੋਂ ਮਜ਼ਬੂਤ ਅਤੇ ਸੁਰੱਖਿਅਤ ਰੱਖਿਆ ਅਤੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਖੁਸ਼ ਅਤੇ ਸੰਤੁਸ਼ਟ ਹਨ।ਇਸ ਮੌਕੇ ‘ਤੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਦੇ ਲੋਕ ਦੁਬਾਰਾ ਰੰਗਲਾ ਪੰਜਾਬ ਨੂੰ ਦੇਖਣਗੇ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਪੰਜਾਬ ਦੇ ਹਲਾਤਾਂ ਨੂੰ ਸਹੀ ਕਰਨ ਦਾ ਜੋ ਸੁਪਨਾ ਲਿਆ ਹੈ ਉਹ ਜਲਦੀ ਹੀ ਪੂਰਾ ਹੋਣ ਜਾ ਰਿਹਾ ਹੈ।ਉਨਾਂ ਕਿਹਾ ਕਿ ਜਿਵੇਂ ਪਿੰਡ ਮਾਣਕਪੁਰ ਦੇ ਲੋਕਾਂ ਨੇ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਅਤੇ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨ ਦਾ ਮਨ ਬਣਾਇਆ ਹੈ,ਇਸੇ ਤਰਾਂ ਤਰਨਤਾਰਨ ਜ਼ਿਲ੍ਹੇ ਦੇ ਬਾਕੀ ਪਿੰਡਾਂ ਵਿੱਚ ਵੀ ਭਾਜਪਾ ਦਾ ਬੋਲਬਾਲਾ ਹੋ ਰਿਹਾ ਹੈ ਅਤੇ ਇਵੇਂ ਹੀ ਸਾਰਾ ਪੰਜਾਬ ਭਾਜਪਾ ਨੂੰ ਸੱਤਾ ‘ਤੇ ਬਿਠਾਉਣ ਲਈ ਉਤਾਵਲਾ ਹੈ। ਇਸ ਮੌਕੇ ‘ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ ਗਿੱਲ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਸਰਕਲ ਪ੍ਰਧਾਨ ਭੋਲਾ ਸਿੰਘ ਰਾਣਾ,ਸਾਬਕਾ ਸਰਪੰਚ ਸਰਬਜੀਤ ਕੌਰ,ਸਾਬਕਾ ਸਰਪੰਚ ਧੰਨਬੀਰ ਸਿੰਘ ਝਬਾਲ ਖੁਰਦ,ਸਾਬਕਾ ਸਰਪੰਚ ਕੁਲਵਿੰਦਰ ਸਿੰਘ,ਮਾਸਟਰ ਬਲਦੇਵ ਸਿੰਘ ਮੰਡ,ਨਿਸ਼ਾਨ ਸਿੰਘ ਗਿਆਨ ਢਾਬੇ ਵਾਲੇ,ਬਲਜਿੰਦਰ ਸਿੰਘ ਚੀਮਾ, ਹਰਜਿੰਦਰ ਸਿੰਘ ਚਹਿਲ, ਬਲਧੀਰ ਸਿੰਘ, ਮਗੁਰਲਾਲ ਸਿੰਘ ਮੂਸੇ,ਜਤਿੰਦਰ ਸਿੰਘ ਮੂਸੇ ਤੋਂ ਇਲਾਵਾ ਹੋਰ ਵੀ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।

LEAVE A REPLY

Please enter your comment!
Please enter your name here