ਪੁਲਿਸ ਮੁਕਾਬਲੇ ਦੌਰਾਨ ਇੱਕ ਕਥਿਤ ਦੋਸ਼ੀ ਸੋਨੀ ਪੁਰਾਣਾ ਤਨੇਲ ਦੀ ਲੱਤ ਵਿੱਚ ਗੋਲੀ ਵੱਜੀ

0
75

ਬਿਆਸ , 28 ਜੂਨ 2025

ਅੱਜ ਸ਼ਾਮ ਤਕਰੀਬਨ 6 ਵਜੇ ਮਹਿਤਾ ਚੌਂਕ ਦੇ ਨੇੜਲੇ ਪਿੰਡ ਚੰਨਣਕੇ ਦੀ ਡਰੇਨ ਤੇ ਇੱਕ ਪੁਲਿਸ ਮੁਕਾਬਲਾ ਹੋਇਆ, ਜਿਸ ਵਿੱਚ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਸੋਨੀ ਸਿੰਘ ਉਰਫ ਸੋਨੂੰ ਪੁੱਤਰ ਨਿਰਮਲ ਸਿੰਘ ਪਿੰਡ ਪੁਰਾਣਾ ਤਨੇਲ ਥਾਣਾ ਮੱਤੇਵਾਲ ਦੀ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਇਸ ਸਮੇਂ ਮੌਕਾ-ਏ-ਵਾਰਦਾਤ ਉੱਪਰ ਪਹੁੰਚੇ ਐਸ ਪੀ ਸ਼੍ਰੀ ਅਦਿੱਤਿਆ ਵਾਰੀਅਰ, ਡੀਐਸਪੀ ਸ੍ਰ  ਰਵਿੰਦਰ ਸਿੰਘ ਤੇ ਐਸਐਚਓ ਮਹਿਤਾ ਚੌਂਕ ਸ੍ਰ ਹਰਪਾਲ ਸਿੰਘ ਨੇ
 ਦੱਸਿਆ ਕਿ ਉਕਤ  ਦੋਸ਼ੀ ਨੂੰ ਹਥਿਆਰਾਂ ਦੀ ਬਰਾਮਦਗੀ ਵਾਸਤੇ ਜਦ ਇਸ ਡਰੇਨ ਤੇ
 ਲਿਆਂਦਾ ਗਿਆ ਤਾਂ ਉਸਨੇ ਲੁਕਾ ਕੇ ਰੱਖੇ ਗਏ ਪਿਸਤੋਲ ਨਾਲ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ।ਜਵਾਬੀ ਕਾਰਵਾਈ ਵਿੱਚ ਕਥਿਤ ਦੋਸ਼ੀ ਸੋਨੀ ਸਿੰਘ ਦੀ ਖੱਬੀ ਲੱਤ ਵਿੱਚ ਗੋਲੀ ਵੱਜੀ। ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਜਾ ਚੁੱਕਾ ਹੈ। ਉਹਨਾਂ ਨੇ ਦੱਸਿਆ ਕਿ ਦੋਸ਼ੀ ਸੋਨੀ ਸਿੰਘ ਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ ਗਿਆ ਸੀ ਅਤੇ ਉਸ ਕੋਲੋਂ ਇੱਕ ਬੱਤੀ ਬੋਰ ਦਾ ਪਿਸਟਲ,
ਦੋ ਜਿੰਦਾ ਰੌਂਦ ਅਤੇ 262 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਇਸੇ
 ਦੋਸ਼ੀ ਸੋਨੀ ਸਿੰਘ ਨੇ ਪਿੰਡ ਰਾਮਦਿਵਾਲੀ ਦੇ ਇੱਕ ਮੈਡੀਕਲ ਸਟੋਰ ਤੇ ਵੀ ਗੋਲੀਆਂ ਚਲਾਈਆਂ ਸਨ।ਪੁੱਛ ਗਿੱਛ ਦੌਰਾਨ ਸੋਨੀ ਸਿੰਘ ਨੇ ਦੱਸਿਆ ਕਿ ਉਸ ਨੇ ਇੱਕ ਪਿਸਟਲ ਲੁਕਾ ਕੇ ਰੱਖਿਆ ਹੋਇਆ ਹੈ । ਅੱਜ ਸ਼ਾਮ ਤਕਰੀਬਨ 6 ਵਜੇ ਜਦ ਉਸ ਹਥਿਆਰ ਦੀ ਬਰਾਮਦਗੀ ਵਾਸਤੇ ਪੁਲਿਸ ਪਾਰਟੀ ਦੋਸ਼ੀ ਨੂੰ ਨਾਲ ਲੈ ਕੇ  ਚੰਨਣਕੇ ਪਿੰਡ ਦੇ ਨੇੜਲੀ ਡਰੇਨ ਤੇ ਪੁੱਜੀ ਤਾਂ ਝਾੜੀਆਂ ਵਿੱਚ ਲੁਕਾ ਕੇ ਰੱਖੇ ਗਏ ਉਸ ਪਿਸਟਲ ਨਾਲ ਸੋਨੀ ਸਿੰਘ ਨੇ ਕਥਿਤ ਤੌਰ ਤੇ ਪੁਲਿਸ
 ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਜਿਸ ਦੇ ਜਵਾਬ ਵਜੋਂ ਚਲਾਈਆਂ ਗੋਲੀਆਂ ਦੌਰਾਨ ਦੋਸ਼ੀ
 ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਤੇ ਉਸ ਨੂੰ ਇਸ ਵੇਲੇ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਕੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ।

 

LEAVE A REPLY

Please enter your comment!
Please enter your name here