ਪ੍ਰੋ. ਨਵ ਸੰਗੀਤ ਸਿੰਘ ਦਾ ਲਿਖਿਆ ‘ਵਿਸਾਖੀ’ ਗੀਤ ਜਾਰੀ

0
4
ਪ੍ਰੋ. ਨਵ ਸੰਗੀਤ ਸਿੰਘ ਦਾ ਲਿਖਿਆ ‘ਵਿਸਾਖੀ’ ਗੀਤ ਜਾਰੀ
ਪਟਿਆਲਾ : ਪੰਜਾਬੀ ਦੇ ਚਰਚਿਤ ਲੇਖਕ, ਕਵੀ ਤੇ ਅਨੁਵਾਦਕ ਪ੍ਰੋ. ਨਵ ਸੰਗੀਤ ਸਿੰਘ ਦਾ ਲਿਖਿਆ ‘ਵਿਸਾਖੀ’ ਗੀਤ ਅੱਜ ਇੱਥੇ “ਸਵਾਭਿਮਾਨ ਪ੍ਰੋਡਕਸ਼ਨਜ਼” ਵੱਲੋਂ ਜਾਰੀ ਕੀਤਾ ਗਿਆ। ਇਸ ਗੀਤ ਦਾ ਆਡੀਓ-ਵੀਡੀਓ ਸ਼੍ਰੀ ਨਰੇਸ਼ ਕੁਮਾਰ ਆਸ਼ਟਾ ਨੇ ਤਿਆਰ ਕੀਤਾ ਹੈ। ਇਸ ਗੀਤ ਵਿੱਚ ਪ੍ਰੋਫ਼ੈਸਰ ਸਿੰਘ ਨੇ ਪੰਜਾਬ ਦੇ ਵਿਰਸੇ ਤੇ ਸਭਿਆਚਾਰ ਦੇ ਨਾਲ ਨਾਲ ਇਤਿਹਾਸਕ ਪਿੱਠਭੂਮੀ ਨੂੰ ਵੀ ਰੇਖਾਂਕਿਤ ਕੀਤਾ ਹੈ, ਜਿਸ ਵਿੱਚ 1699 ਈ. ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਸਿਰਜਣਾ ਅਤੇ 1919 ਈ. ਦੇ ਜੱਲਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ ਹੋਲੀ ਦੇ ਮੌਕੇ ਤੇ ਇਸੇ ਪ੍ਰੋਡਕਸ਼ਨ ਵੱਲੋਂ ਪ੍ਰੋਫ਼ੈਸਰ ਸਿੰਘ ਦਾ ਲਿਖਿਆ ‘ਹੋਲੀ’ ਗੀਤ ਜਾਰੀ ਕੀਤਾ ਗਿਆ ਸੀ। ਵੱਖ ਵੱਖ ਹੋਰ ਗਾਇਕਾਂ ਵੱਲੋਂ ਵੀ ਪ੍ਰੋ. ਸਿੰਘ ਦੇ ਕੁਝ ਗੀਤ ਪਹਿਲਾਂ ਵੀ ਗਾਏ ਜਾ ਚੁੱਕੇ ਹਨ। ‘ਵਿਸਾਖੀ’ ਦੇ ਗੀਤ ਨੂੰ ਪ੍ਰੋ. ਸਿੰਘ ਦੇ ਚਹੇਤਿਆਂ, ਪ੍ਰਸੰਸਕਾਂ ਅਤੇ ਖ਼ਾਸ ਤੌਰ ਤੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਪਿਆਰ ਤੇ ਮਾਣ ਦਿੱਤਾ ਜਾ ਰਿਹਾ ਹੈ

LEAVE A REPLY

Please enter your comment!
Please enter your name here