ਪੰਜਾਬੀ ਸੰਗੀਤ ਜਗਤ ਦੇ ਮਾਣਮੱਤੇ ਚਰਚਿਤ ਲੋਕ ਗਾਇਕ “ਮੀਤ ਸੰਧਵਾਂ ਜੀ” ਦਾ ਸਿੰਗਲ ਟਰੈਕ ” ਵਾਈਪਨ ਮਰਚੈਂਟ” ਕੀਤਾ ਲੋਕ ਅਰਪਣ 

0
9
ਸ ਨੋਟ

ਪੰਜਾਬੀ ਸੰਗੀਤ ਜਗਤ ਦੇ ਮਾਣਮੱਤੇ ਚਰਚਿਤ ਲੋਕ ਗਾਇਕ “ਮੀਤ ਸੰਧਵਾਂ ਜੀ” ਦਾ ਸਿੰਗਲ ਟਰੈਕ ” ਵਾਈਪਨ ਮਰਚੈਂਟ” ਕੀਤਾ ਲੋਕ ਅਰਪਣ
ਫ਼ਰੀਦਕੋਟ ( ਸ਼ਿਵਨਾਥ) ਅੱਜ ਪੰਜਾਬੀ ਸੰਗੀਤ ਜਗਤ ਦੇ ਲੋਕ ਗਾਇਕ “ਮੀਤ ਸੰਧਵਾਂ ਜੀ” ਦਾ ਦੂਸਰਾ ਸਿੰਗਲ ਟਰੈਕ “ਵਾਈਪਨ ਮਰਚੈਂਟ” ਸੰਗੀਤਕ ਪੱਤਰਕਾਰ ਤੇ ਫਿਲਮ ਜਰਨਲਿਸਟ ਅਤੇ “ਕਲਮਾਂ ਦੇ ਰੰਗ ਸਾਹਿਤ ਸਭਾ ( ਰਜਿ) ਫ਼ਰੀਦਕੋਟ ਦੇ ਪ੍ਰਧਾਨ ਸ਼ਿਵਨਾਥ ਦਰਦੀ ਫ਼ਰੀਦਕੋਟ ਜੀ ਦੇ ਗ੍ਰਹਿ ਦਸਮੇਸ਼ ਨਗਰ ਵਿਖੇ ਸੰਗੀਤਕ ਖੇਤਰ ਨਾਲ ਸਬੰਧਤ ਮਾਣਮੱਤੀਆਂ ਸਖਸ਼ੀਅਤਾਂ ਦੀ ਹਾਜਰੀ ਵਿੱਚ ਲੋਕ ਅਰਪਣ ਕੀਤਾ ਗਿਆ।
   ਇਸ ਸਮੇਂ ਲੋਕ ਗਾਇਕ ਮੀਤ ਸੰਧਵਾਂ ਤੇ ਪ੍ਰੋਮੋਸ਼ਨ ਇੰਚਾਰਜ ਮਨਜੀਤ ਸਿੰਘ ਫ਼ਰੀਦਕੋਟੀਆਂ ਜੀ ਨੇ ਸੰਗੀਤਕ ਪ੍ਰੇਮੀਆ ਨੂੰ ਓਨਾਂ ਦੇ ਡਿਊਟ ਗੀਤ “ਦਾ ਫਾਈਟਸ” ਨੂੰ ਜਿਵੇ ਮਣਾਂ ਮੂਹੀ ਪਿਆਰ ਮੁਹੱਬਤ ਦਿੱਤਾ। ਓਸੇ ਤਰਾਂ ਹੀ ਇਸ ਸਿੰਗਲ ਟਰੈਕ “ਵਾਈਪਨ ਮਰਚੈਂਟ” ਨੂੰ ਵੀ ਪਿਆਰ ਮੁਹੱਬਤ ਬਖਸਣਾਂ ਗੁਜਾਰਿਸ਼ ਕੀਤੀ । ਇਸ ਸਿੰਗਲ ਟਰੈਕ ਨੂੰ ਵੱਧ ਤੋ ਵੱਧ ਲਾਈਕ,ਕਮੈਂਟ ਤੇ ਸੇਅਰ ਕਰਨਾ ਬੇਨਤੀ ਕੀਤੀ। ਇਸ ਸਿੰਗਲ ਦੇ ਗੀਤਕਾਰ ਹਨ , ਪ੍ਰਸਿੱਧ ਗੀਤਕਾਰ “ਹਰਪਾਲ ਸੰਧਵਾਂ ਜੀ” ਤੇ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ, ਚਰਚਿਤ ਸੰਗੀਤਕਾਰ “ਬਿੱਲਾ ਬਦਰਜ਼” ਨੇ। ਇਹ ਸਿੰਗਲ ਟਰੈਕ ਯੂਟਿਊਬ ਚੈਨਲ “ਮੀਤ ਐਸ.ਡੀ.ਐਚ” ਚੱਲੇਗਾ। ਇਸ ਦਾ ਫਿਲਮਾਂਕਣ ਖੂਬਸੂਰਤ ਲੋਕੇਸ਼ਨ ਕੀਤਾ ਗਿਆ। ਇਸ ਸਿੰਗਲ ਟਰੈਕ ਦੇ ਫਿਲਮਾਂਕਣ ਵਿੱਚ ਫਿਲਮ ਜਗਤ ਵਿਚ ਮੰਝੇ ਅਦਾਕਾਰ ਗਏ ਹਨ । ਇਹ ਪ੍ਰੋਜੈਕਟ ਬਾਏ ਪੰਜਾਬੀ ਲੋਕ ਗਾਇਕ ਇੰਦਰ ਮਾਨ ਜੀ ਸਨ। ਇਸ ਸਿੰਗਲ ਟਰੈਕ ਨੂੰ ਲੋਕ ਅਰਪਣ ਕਰਨ ਸਮੇੰ ਪੰਜਾਬੀ ਲੋਕ ਗਾਇਕਾ ਸਰਬਜੀਤ ਕੌਰ, ਕਮੇਡੀਅਨ ਲੱਖਾ ਤੇ ਸਿੰਮੀ , ਮਮਤਾ, ਅਸੀਸ ਕੁਮਾਰ,ਕੀਰਤ ਕੁਮਾਰ ਆਦਿ ਹਾਜ਼ਰ ਸਨ। ਸਭ ਨੇ ਲੋਕ ਗਾਇਕ “ਮੀਤ ਸੰਧਵਾਂ” ਤੇ ਓਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਏਸੇ ਤਰਾਂ ਚੰਗੇ ਕੰਟੈਟ ਲਿਆਉਣ ਦੀ ਆਸ ਜਤਾਈ।

LEAVE A REPLY

Please enter your comment!
Please enter your name here