ਪੰਜਾਬ ਅਨ-ਏਡਿਡ ਕਾਲਜ ਐਸੋਸੀਏਸ਼ਨ ਨੇ ਪੰਜਾਬ ਹੜ੍ਹ ਰਾਹਤ ਕਾਰਜਾਂ ਲਈ 11 ਲੱਖ ਰੁਪਏ ਦਿੱਤੇ

0
3

ਪੰਜਾਬ ਅਨ-ਏਡਿਡ ਕਾਲਜ ਐਸੋਸੀਏਸ਼ਨ ਨੇ ਪੰਜਾਬ ਹੜ੍ਹ ਰਾਹਤ ਕਾਰਜਾਂ ਲਈ 11 ਲੱਖ ਰੁਪਏ ਦਿੱਤੇ

*•ਐਸੋਸੀਏਸ਼ਨ ਦੇ ਵਫ਼ਦ ਨੇ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਚੈੱਕ ਸੌਂਪਿਆ*

ਚੰਡੀਗੜ੍ਹ, 3 ਸਤੰਬਰ 2025:

ਹੜ੍ਹਾਂ ਕਾਰਨ ਬਣੇ ਔਖੇ ਹਾਲਾਤਾਂ ਵਿੱਚ ਇਕਜੁੱਟਤਾ ਦੀ ਮਿਸਾਲ ਪੇਸ਼ ਕਰਦਿਆਂ ਪੰਜਾਬ ਅਨ-ਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਨੇ ਰਾਹਤ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਨੰਗਲ ਵਿਖੇ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੂੰ 11 ਲੱਖ ਰੁਪਏ ਦਾ ਚੈੱਕ ਸੌਂਪਿਆ।

ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਅਤੇ ਪੁੱਕਾ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਦੀ ਅਗਵਾਈ ਵਾਲੇ ਵਫ਼ਦ ਨੰਗਲ ਵਿਖੇ ਸਿੱਖਿਆ ਮੰਤਰੀ ਨੂੰ ਮਿਲਿਆ, ਜਿੱਥੇ ਸ. ਹਰਜੋਤ ਸਿੰਘ ਬੈਂਸ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਬਚਾਅ ਅਤੇ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ। ਇਸ ਵਫ਼ਦ ਵਿੱਚ ਪੰਜਾਬ ਦੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਸ੍ਰੀ ਸੁਮਨਦੀਪ ਸਿੰਘ ਵਾਲੀਆ, ਲੈਮਰਿਨ ਟੈਕ ਯੂਨੀਵਰਸਿਟੀ ਦੇ ਚਾਂਸਲਰ ਨਿਰਮਲ ਸਿੰਘ ਰਿਆਤ, ਸਵਾਈਟ ਗਰੁੱਪ ਤੋਂ ਸ਼੍ਰੀ ਅਸ਼ੋਕ ਗਰਗ, ਰਾਮ ਦੇਵੀ ਜਿੰਦਲ ਕਾਲਜ ਤੋਂ ਰਾਜੀਵ ਜਿੰਦਲ ਅਤੇ ਕੁਐਸਟ ਗਰੁੱਪ ਤੋਂ ਹਰਿੰਦਰ ਕਾਂਡਾ ਸ਼ਾਮਿਲ ਸਨ।

ਸ. ਹਰਜੋਤ ਸਿੰਘ ਬੈਂਸ ਨੇ ਪੁੱਕਾ ਅਤੇ ਇਸਦੀਆਂ ਮੈਂਬਰ ਸੰਸਥਾਵਾਂ ਦੀ ਇਸ ਯੋਗਦਾਨ ਲਈ ਪ੍ਰਸ਼ੰਸਾ ਕੀਤੀ ਅਤੇ ਇਸ ਮੁਸ਼ਕਲ ਸਮੇਂ ਦੌਰਾਨ ਇਸ  ਇਮਦਾਦ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਸਮੇ ਪੁੱਕਾ ਦਾ ਯੋਗਦਾਨ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਵਿੱਚ ਮਹੱਤਵਪੂਰਨ ਰਾਹਤ ਪ੍ਰਦਾਨ ਕਰਨ ਲਈ ਰਾਜ ਸਰਕਾਰ ਦੀ ਮਦਦ ਕਰੇਗਾ।

ਡਾ. ਅੰਸ਼ੂ ਕਟਾਰੀਆ ਨੇ ਸਿੱਖਿਆ ਮੰਤਰੀ ਨੂੰ ਭਰੋਸਾ ਦਿੱਤਾ ਕਿ ਪੁੱਕਾ ਅਤੇ ਇਸਦੇ ਮੈਂਬਰ ਕਾਲਜ ਪ੍ਰਭਾਵਿਤ ਪਰਿਵਾਰਾਂ ਨੂੰ ਸਮੇਂ ਸਿਰ ਸਹਾਇਤਾ ਅਤੇ ਦੇਖਭਾਲ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੇ ਨਾਲ ਇੱਕਜੁੱਟ ਹਨ। ਇਹ ਸੰਕੇਤ ਪੁੱਕਾ ਅਤੇ ਇਸਦੇ ਮੈਂਬਰ ਸੰਸਥਾਵਾਂ ਦੀ ਰਾਜ ਦੇ ਰਾਹਤ ਕਾਰਜਾਂ ਦਾ ਸਮਰਥਨ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਵਿਫਟ ਗਰੁੱਪ,ਲੈਮਰਿਨ ਟੈਕ ਯੂਨੀਵਰਸਿਟੀ, ਸੀਜੀਸੀ ਯੂਨੀਵਰਸਿਟੀ, ਜੀ ਐਨ ਏ ਯੂਨੀਵਰਸਿਟੀ , ਅੰਮ੍ਰਿਤਸਰ ਗਰੁੱਪ , ਕੁਐਸਟ  ਗਰੁੱਪ, ਗਲੋਬਲ ਗਰੁੱਪ, ਰਾਮ ਦੇਵੀ ਜਿੰਦਲ ਗਰੁੱਪ, ਇੰਡੋ ਗਲੋਬਲ, ਅਕਾਲ ਗਰੁੱਪ, ਐਲ ਸੀ ਈ ਟੀ ਗਰੁੱਪ, ਗੁਲਜ਼ਾਰ ਗਰੁੱਪ, ਬੀਆਈ ਐਸ ਗਰੁੱਪ, ਸਵਾਇਟ ਗਰੁੱਪ, ਆਰੀਅਨ ਗਰੁੱਪ, ਬਾਬਾ ਸ੍ਰੀ ਚੰਦ ਕਾਲਜ, ਬਾਬਾ ਕੁੰਦਨ ਕਾਲਜ, ਅਤੇ ਐਸ ਬੀ ਐਸ ਗਰੁੱਪ ਨੇ ਪੰਜਾਬ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਵਿੱਚ ਯੋਗਦਾਨ ਪਾਇਆ ਹੈ।

LEAVE A REPLY

Please enter your comment!
Please enter your name here