ਪੱਟੀ ਵਿਖ਼ੇ ਐਵਰਗ੍ਰੀਨ ਮਿਊਜ਼ਿਕਲ ਸੋਸਾਇਟੀ ਵੱਲੋਂ “ਪਿਆਰ ਹੀ ਪਿਆਰ ਬੇਸ਼ੁਮਾਰ” ਸੰਗੀਤਮਈ ਸ਼ਾਮ ਦਾ ਆਯੋਜਿਨ

0
13
ਪੱਟੀ ਵਿਖ਼ੇ ਐਵਰਗ੍ਰੀਨ ਮਿਊਜ਼ਿਕਲ ਸੋਸਾਇਟੀ ਵੱਲੋਂ “ਪਿਆਰ ਹੀ ਪਿਆਰ ਬੇਸ਼ੁਮਾਰ” ਸੰਗੀਤਮਈ ਸ਼ਾਮ ਦਾ ਆਯੋਜਿਨ
ਮਰਹੂਮ ਅਦਾਕਾਰ ਧਰਮਿੰਦਰ ਦਿਓਲ ਨੂੰ ਉਹਨੇ ਤੇ ਫ਼ਿਲਮਾਂਏ ਗਏ ਗੀਤਾ ਰਾਹੀ ਦਿੱਤੀ ਨਿੱਘੀ ਸ਼ਰਧਾਜਲੀ
ਅੰਮ੍ਰਿਤਸਰ ( ਸਵਿੰਦਰ ਸਿੰਘ ) ਸਥਾਨਿਕ  ਕਸਬਾ ਪੱਟੀ ਵਿਖੇ 28 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਐਵਰਗ੍ਰੀਨ ਮਿਉਜ਼ੀਕਲ ਸੋਸਾਇਟੀ ਦੇ ਫਾੳਂਡਰ ਸ਼੍ਰੀ ਰੋਹਿਤ ਅਰੋੜਾ ਅਤੇ ਸੋਸਾਇਟੀ ਦੇ ਮੈਂਬਰ ਰਿੰਕੂ ਚੰਦਨ ਅਤੇ ਉਹਨਾਂ ਦੀ ਟੀਮ ਵੱਲੋਂ ਬਲੈਕ ਕੈਟਲ ਰੈਸਟੋਂਰੈਂਟ ਵਿਚ ਮੁਹੰਮਦ ਰਫ਼ੀ ਸਾਹਿਬ ਜੀ ਦੇ 101ਵੇਂ ਜਨਮ ਦਿਵਸ ਨੂੰ ਸਮਰਪਿਤ ਇਕ ਸੰਗੀਤਕ ਸ਼ਾਮ “ਪਿਆਰ ਹੀ ਪਿਆਰ ਬੇਸ਼ੁਮਾਰ” ਸੋਸਾਇਟੀ ਵੱਲੋਂ ਆਯੋਜਿਤ ਕੀਤਾ ਗਿਆ ਇਸ ਸੰਗੀਤਮਈ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਦਾ ਬੇਸ਼ੂਮਾਰ ਹੀ ਪਿਆਰ ਮਿਲਿਆ।
ਰੋਹਿਤ ਅਰੋੜਾ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆਂ ਕਿ ਐਵਰਗ੍ਰੀਨ ਮਿਊਜ਼ਿਕਲ ਸੋਸਾਇਟੀ ਵੱਲੋਂ ਜਿਥੇ ਮੁਹੰਮਦ ਰਫੀ ਸਾਬ ਦਾ 101ਵਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉੱਥੇ ਬਾਲੀਵੁੱਡ ਦੇ ਮਰਹੂਮ ਅਦਾਕਾਰ ਧਰਮਿੰਦਰ ਸਾਬ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ ਹਨ ਅਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ 2ਮਿੰਟ ਦਾ ਮੋਨ ਧਾਰਨ ਵੀ ਕੀਤਾ ਗਿਆ ਹੈ ਤਾ ਜੋ ਉਸ ਵਿਛੜ੍ਹੀ ਆਤਮਾ ਨੂੰ ਸ਼ਾਂਤੀ ਮਿਲੇ ! ਰੋਹਿਤ ਅਰੋੜਾ ਨੇ ਦੱਸਿਆਂ ਕਿ ਇਸੇ ਹੀ ਤਰਾਂ ਦੀ ਸੰਗੀਤਮਈ ਸ਼ਾਮ ਹੁਣ ਹਰ ਸਾਲ ਆਯੋਜਿਤ ਹੋਇਆ ਕਰੇਗੀ ਅਤੇ ਉਹਨਾਂ ਕਲਾਕਾਰਾਂ ਨੂੰ ਇੱਕ ਸਟੇਜ ਦਾ ਪਲੇਟਫਾਰਮ ਦੇਵੇਗੀ ਜਿਸ ਕਲਾਕਾਰਾਂ ਨੇ ਅਜੇ ਤੀਕ ਕਦੇ ਗਾ ਕੇ ਵੀ ਨਹੀਂ ਵੇਖਿਆ ਉਹਨਾਂ ਨੂੰ ਦਰਸ਼ਕਾਂ ਦੇ ਰੂਬਰੂ ਕਰੇਗੀ।
ਇਸ ਸੰਗੀਤਮਈ ਸ਼ਾਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਿੰੰਸੀਪਲ ਰਜਿੰਦਰ ਕੁਮਾਰ ਆਪਣੇ ਪੂਰੇ ਪਰਿਵਾਰ ਸਮੇਤ ਸ਼ਿਰਕਤ ਕੀਤੀ ਅਤੇ ਆਪਣੀ ਮਧੂਰ ਅਵਾਜ਼ ਦੇ ਵਿੱਚ ਇੱਕ ਗੀਤ “ਪਲ ਪਲ ਦਿਲ ਕੇ ਪਾਸ” ਪੇਸ਼ ਕੀਤਾ ਅਤੇ ਪ੍ਰੋਗਰਾਮ ਦੀ ਸ਼ੁਰੂਵਾਤ ਸ਼ਮਾਂ ਰੋਸ਼ਨ ਦੇ ਨਾਲ ਹੋਈ ਜਿਸ ਵਿੱਚ ਅਨਿਲ ਕੁਮਾਰ ਸ਼ਰਮਾ ਨੇ ਉਹਨਾਂ ਦਾ ਸਾਥ ਦਿੱਤਾ।
ਇਸ ਸੰਗੀਤਮਈ ਸ਼ਾਮ ਵਿਚ ਅੰਮ੍ਰਿਤਸਰ ਤੋਂ ਆਏ ਕਲਾਕਾਰ ਰਾਕੇਸ਼ ਕੁਮਾਰ ਨੇ ਛਲਕਾਏ ਜਾਮ, ਅਜੈ ਮਹਾਜਨ ਨੇ “ਕੋਈ ਹਸੀਨਾ ਜਬ ਰੂਠ, ਅਜੈ ਸ਼ਰਮਾ ਨੇ ਰੁਸ ਕੇ ਤੂੰ ਚਲੇ ਗਈ ਏ, ਪੱਟੀ ਤੋਂ ਕਲਾਕਾਰ  ਪਰਦੀਪ ਚੰਦਨ, ਰੋਹਿਤ ਅਰੋੜਾ  ਨੇ ਇਕ ਡਿਊਟ ਗੀਤ ਫਿਲਮ ਧਰਮਵੀਰ, ਸਾਤ ਅਜੂਬੇ ਇਸ ਦੁਨਿਆਂ ਮੇ, ਕੌਨ ਹੈ ਜੋ ਸਪਨੋ ਮੇਂ ਆਇਆ, ਰਿੰਕੂ ਚੰਦਨ ਨੇ ਤੁਮੇਂ ਹਮ ਡੂਢਤੇ ਹੈ, ਅਜੈ ਡੇਨਿਅਲ ਨੇ ਆਪਣੀ ਕਵਿਤਾ ਰੱਖੀ, ਜਸਪਾਲ ਸਿੰਘ ਫੋਟੋ ਗਰਾਫ਼ਰ ਨੇ ਸੁਣ ਮੇਰੇ ਬੰਧੂਰੇ, ਕੁਲਵੰਤ ਸਿੰਘ ਕੋਮਲ ਨੇ ਆਪਣੀ ਕਵਿਤਾ ਰੱਖੀ ! ਅਨਿਲ ਕੁਮਾਰ ਸ਼ਰਮਾ ਨੇ ਸੋਸਾਇਟੀ ਦੇ ਬਾਰੇ ਸ਼ਲਾਘਾਯੋਗ ਗੱਲਬਾਤ ਕੀਤੀ  ਅਤੇ ਪਹਿਲੀ ਵਾਰ ਇਸ ਸਮਾਗਮ ਗਾਇਕਾ ਸਰੋਤਿਆਂ ਅਤੇ ਦਰਸ਼ਕਾਂ ਨੇ ਇਸ ਸੰਗੀਤਮਈ ਸ਼ਾਮ ਦਾ ਖੂਬ ਆਨੰਦ ਮਾਣਿਆ !
ਇਸ ਪ੍ਰੋਗਰਾਮ ਦੇ ਵਿੱਚ ਮਾਸਟਰ ਸਰਬਜੀਤ ਸਿੰਘ, ਲੋਕ ਗਾਇਕ, ਸੁਰਿੰਦਰ ਸਾਗਰ, ਡਾ: ਪ੍ਰਿਤਪਾਲ ਕੋਮਲ, ਸ਼੍ਰੀ ਸੰਜੀਵ ਕੁਮਾਰ ਐਸ.ਐਸ.ਬੁੱਕ,ਸ਼੍ਰੀ ਕੁਲਦੀਪ ਦੇਵਗਨ, ਕਪਿਲ ਸ਼ਰਮਾ, ਡਾ: ਬਧਵਾਰ, ਮਾਸਟਰ ਸਰਬਜੀਤ ਸਿੰਘ ਜੀ ਨੇ ਸੋਸਾਇਟੀ ਨਾਲ ਮਿਲਕੇ ਮੁੱਖ ਮਹਿਮਾਨ ਸ਼੍ਰੀ ਰਜਿੰਦਰ ਕੁਮਾਰ ਸ਼ਰਮਾ ਜੀ ਨੂੰ ਸਨਮਾਨਿਤ ਕੀਤਾ ਅਤੇ ਇਸ ਉਪਰੰਤ ਮੁੱਖ ਮਹਿਮਾਨ ਨੇ ਆਏ ਹੋਏ ਗਾਇਕ ਤੇ ਕਲਾਕਾਰਾਂ  ਨੂੰ ਸਨਮਾਨ ਦੇ ਕੇ ਨਿਵਾਜਿਆ ਗਿਆ।

LEAVE A REPLY

Please enter your comment!
Please enter your name here