ਫਰਿਜ਼ਨੋ ‘ਚ 28 ਮਾਰਚ ਨੂੰ ਹੋਣ ਵਾਲੇ ਵਿਰਾਸਤੀ ਖੇਡ ਮੇਲੇ ਅਤੇ ਪਰਿਵਾਰਕ ਪਿਕਨਿਕ ਦੀਆਂ ਤਿਆਰੀਆਂ ਮੁਕੰਮਲ

0
5
 ਫਰਿਜ਼ਨੋ ‘ਚ 28 ਮਾਰਚ ਨੂੰ ਹੋਣ ਵਾਲੇ ਵਿਰਾਸਤੀ ਖੇਡ ਮੇਲੇ ਅਤੇ ਪਰਿਵਾਰਕ ਪਿਕਨਿਕ ਦੀਆਂ ਤਿਆਰੀਆਂ ਮੁਕੰਮਲ

ਫਰਿਜ਼ਨੋ ‘ਚ 28 ਮਾਰਚ ਨੂੰ ਹੋਣ ਵਾਲੇ ਵਿਰਾਸਤੀ ਖੇਡ ਮੇਲੇ ਅਤੇ ਪਰਿਵਾਰਕ ਪਿਕਨਿਕ ਦੀਆਂ ਤਿਆਰੀਆਂ ਮੁਕੰਮਲ                                     ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਜੀ.ਐਚ.ਜੀ. ਅਕੈਡਮੀ ਫਰਿਜ਼ਨੋ ਦੇ ਪ੍ਰਬੰਧਕੀ ਬੋਰਡ,ਯੂਥ ਵਿੰਗ ਅਤੇ ਮਾਪਿਆਂ ਦੀ ਭਰਵੀਂ ਹਾਜ਼ਰੀ ਵਿੱਚ ਇੱਕ ਵਿਸ਼ੇਸ਼ ਮੀਟਿੰਗ ਜਸਵੰਤ ਸਿੰਘ ਖਾਲੜਾ ਪਾਰਕ ਵਿਖੇ ਹੋਈ ਜਿਸ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਵਿਦੇਸ਼ਾਂ ਵਿੱਚ ਜਨਮੀ ਨਵੀਂ ਪੀੜ੍ਹੀ ਨੂੰ ਪੰਜਾਬੀਅਤ ਨਾਲ ਜੋੜਨ ਦੀਆਂ ਸਫਲ ਕੋਸ਼ਿਸ਼ਾਂ ਕਰਦੇ ਹੋਏ ਅਕੈਡਮੀ ਵੱਲੋਂ 28 ਮਾਰਚ 2026 ਨੂੰ ਜਸਵੰਤ ਸਿੰਘ ਖਾਲੜਾ ਪਾਰਕ ਵਿਖੇ ਵੱਡੇ ਪੱਧਰ ਤੇ ਹੋਣ ਵਾਲੇ ਵਿਰਾਸਤੀ ਖੇਡ ਮੇਲੇ ਅਤੇ ਪਰਿਵਾਰਕ ਪਿਕਨਿਕ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ। ਵੱਖ ਵੱਖ-ਹਾਜ਼ਰ ਬੁਲਾਰਿਆਂ ਨੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਅਤੇ ਸਭ ਨੇ ਤਿਆਰੀਆਂ ਸਬੰਧੀ ਪੂਰਨ ਤਸੱਲੀ ਪ੍ਰਗਟਾਈ।

                       ਜਿਸ ਸੰਬੰਧੀ ਪਿਛਲੇ ਚਾਰ ਹਫ਼ਤਿਆਂ ਤੋਂ ਵੱਡੀ ਗਿਣਤੀ ਵਿੱਚ ਵਿਰਾਸਤੀ ਖੇਡਾਂ ਦੀ ਸਿੱਖਿਆ ਲੈ ਰਹੇ ਬੱਚੇਖੇਡਾਂ ਦਾ ਪਰਦਰਸ਼ਨ ਕਰਨ ਦੇ ਨਾਲ-ਨਾਲ ਸੈਂਕੜੇ ਹੋਰ ਬੱਚਿਆਂ ਨੂੰ ਵੀ ਵਿਰਾਸਤੀ ਖੇਡਾਂ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਉਣਗੇ। ਇਸ ਮੇਲੇ ਦਾ ਦਾਖਲਾ ਬਿਲਕੁਲ ਮੁਫ਼ਤ ਹੋਵੇਗਾ ਅਤੇ ਸਾਰਾ ਦਿਨ ਗੁਰੂ ਦੇ ਲੰਗਰ ਅਤੁੱਟ ਵਰਤਣਗੇ। ਸਕਿਉਰਟੀ ਦਾ ਪੁਖਤਾ ਪ੍ਰਬੰਧ ਹੋਵੇਗਾ। ਰੱਸਾਕਸ਼ੀ ਦਾ ਮੁਕਾਬਲਾ ਹਰ ਸਾਲ ਦੀ ਤਰਾਂ ਬਹੁਤ ਰੋਚਕ ਹੋਵੇਗਾ। ਜੈਕਾਰਾ ਮੂਵਮੈਂਟ ਵੱਲੋਂ ਡਾਕਟਰ ਗੁਰਿੰਦਰ ਨਰਾਇਣ ਦੀ ਅਗਵਾਈ ਵਿੱਚ ਫ੍ਰੀ ਡਾਕਟਰੀ ਕੈਂਪ ਲਗਾਇਆ ਜਾਵੇਗਾ।

                    ਸਮੁੱਚੇ ਪੰਜਾਬੀ ਭਾਈਚਾਰੇ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਬੱਚਿਆ ਨੂੰ ਸੱਭਿਆਚਾਰ ਅਤੇ ਵਿਰਾਸਤੀ ਜੜ੍ਵਾਂ ਨਾਲ ਜੋੜਨ ਲਈ ਪਰਿਵਾਰਾਂ ਸਮੇਤ ਇਸ ਮੇਲੇ ਵਿੱਚ ਪਹੁੰਚੋ ਅਤੇ ਅਕੈਡਮੀ ਦਾ ਹਿੱਸਾ ਬਣਾਓ ਕਿਉਂਕਿ ਖੇਡਾਂ ਦੇ ਮੈਦਾਨ ਵਿੱਚੋਂ ਹੀ ਚੈਪੀਅਨ ਬਣਦੇ ਹਨ ਅਤੇ ਸੁਪਨੇ ਉਡਾਨ ਭਰਦੇ ਹਨ। ਪ੍ਰਬੰਧਕਾਂ ਅਨੁਸਾਰ ਤੁਹਾਡੀ ਹਾਜ਼ਰੀ ਤੁਹਾਡੇ ਆਪਣੇ ਹੀ ਬੱਚਿਆਂ ਦਾ ਹੌਸਲਾ ਵਧਾਏਗੀ।  ਇਸ ਖੇਡ ਮੇਲੇ ਦੀ ਵਧੇਰੇ ਜਾਣਕਾਰੀ ਲਈ ਗੁਰਦੀਪ ਸਿੰਘ ਸ਼ੇਰਗਿੱਲ (559)-349-1481 ,ਸੁਖਪ੍ਰੀਤ ਸਿੰਘ ਧਾਲੀਵਾਲ (559)-321-4591 ਜਾਂ ਜਸਪ੍ਰੀਤ ਸਿੰਘ ਸਿੱਧੂ (559)-274-6841 ਨਾਲ ਸੰਪਰਕ ਕਰ ਸਕਦੇ ਹੋ।

LEAVE A REPLY

Please enter your comment!
Please enter your name here