ਬਰਨਾਲਾ ਸ਼ਹਿਰ ਦੀਆਂ ਨਵੀਆਂ ਕਟੀਆ ਕਲੋਨੀਆਂ ਦੇ ਅਸਮਾਨੀ ਚੜੇ ਭਾਅ ਅਤੇ ਬੇਨਿਯਮਿਆ ਦੀ ਜਾਚ ਲਈ ਡੀ ਸੀ ਨੂੰ ਦਿੱਤਾ ਮੈਮੋਰੰਡਮ ਟੈਕਸ ਅਤੇ ਸਰਕਾਰੀ ਫੀਸ ਦੀ ਹੋ ਰਹੀ ਵੱਡੀ ਲੁੱਟ

0
40
ਬਰਨਾਲਾ ਸ਼ਹਿਰ ਦੀਆਂ ਨਵੀਆਂ ਕਟੀਆ ਕਲੋਨੀਆਂ ਦੇ ਅਸਮਾਨੀ ਚੜੇ ਭਾਅ ਅਤੇ ਬੇਨਿਯਮਿਆ ਦੀ ਜਾਚ ਲਈ ਡੀ ਸੀ ਨੂੰ ਦਿੱਤਾ ਮੈਮੋਰੰਡਮ ਟੈਕਸ ਅਤੇ ਸਰਕਾਰੀ ਫੀਸ ਦੀ ਹੋ ਰਹੀ ਵੱਡੀ ਲੁੱਟ
ਬਰਨਾਲਾ 30 (ਅਸ਼ੋਕਪੁਰੀ)ਸਤੰਬਰ  ਕਲੋਨੀਆਂ ਅਜੇ ਕਟੀਆ ਭੀ ਨਹੀਂ ਹੁੰਦੀਆਂ ਰਾਤੋ ਰਾਤ ਪਲਾਟ ਵਿਕ ਜਾਦੇ ਹਨ ਅਤੇ ਪਲਾਟਾਂ ਦੇ ਰੇਟ ਅਸਮਾਨ ਤੇ ਚੜਾ ਦਿੱਤੇ ਜਾਂਦੇ ਹਨ ਕੌਣ ਹਨ ਉਹ ਲੋਕ ਜਿਹੜੇ ਕਲੋਨਾਇਜਰਾ ਨਾਲ ਮਿਲ ਕੇ ਇਹ ਮਾਫੀਆ ਫੈਲਾ ਰਹੇ ਹਨ ਰਜਿਸਟਰੀਆਂ ਦੀ ਸਰਕਾਰੀ ਫੀਸ ਅਤੇ ਇਨਕਮ ਟੈਕਸ ਦੀ ਕਰੋੜਾਂ ਰੁਪਏ ਦੀ ਚੋਰੀ ਕਰਕੇ ਸਰਕਾਰੀ ਖਜਾਨਿਆ ਨੂੰ ਲਾ ਰਹੇ ਨੇ ਚੂਨਾ ਇਸ ਮਾਫੀਏ ਖਿਲਾਫ ਸੈਨਿਕ ਵਿੰਗ ਨੇ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੇਨਿਥ ਨੂੰ ਇਕ ਮੰਗ ਪੱਤਰ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਦਿੱਤਾ ਗਿਆ ਜਿਸ ਵਿੱਚ ਤਿੰਨ ਮੁੱਦੇ ਉਠਾਏ ਗਏ ਇਕ ਕਰੋੜਾਂ ਰੁਪਏ ਦਾ ਲਾਭ ਲੈਣ ਲਈ ਕਲੋਨਾਇਜਰ ਰੀਅਲ ਅਸਟੇਟ ਐਕਟ 2016 ਦੀਆ ਸਰੇਆਮ ਧੱਜੀਆਂ ਉਡਾ ਰਹੇ ਹਨ ਜਿਸ ਤਹਿਤ ਕੋਈ ਭੀ ਕਾਲੋਨਾਈਜ਼ਰ ਰੈਰਾ ਦੀ ਮਨਜੂਰੀ ਤੋਂ ਬਿਨਾ ਪਲਾਟ ਵੇਚ ਨਹੀਂ ਸਕਦਾ ਦੂਸਰਾ ਨਵੀਆਂ ਕਲੋਨੀਆਂ ਵਿੱਚ ਜਿਆਦਾਤਰ ਪਲਾਟਾਂ ਦੀਆ ਰਜਿਸਟਰੀਆਂ ਨਹੀਂ ਹੋ ਰਹੀਆਂ ਅਤੇ ਪਲਾਟ ਟੋਕਨ ਮਨੀ ਤੇ ਹੀ ਵੇਚ ਦਿੱਤੇ ਜਾਂਦੇ ਹਨ ਅਤੇ ਸਰਕਾਰੀ ਖਜਾਨਿਆ ਨੂੰ ਅਤੇ ਇਨਕਮ ਟੈਕਸ ਦੀ ਚੋਰੀ ਕੀਤੀ ਜਾਂਦੀ ਹੈ ਤੀਸਰਾ ਸ਼ਹਿਰ ਅੰਦਰ ਬਹੁਤ ਸਾਰੇ ਡੀਲਰ ਅਤੇ ਸਲਾਹਕਾਰ ਬਿਨਾ ਲਸੰਸ ਤੋ ਕੰਮ ਕਰ ਰਹੇ ਹਨ ਇਸ ਦੀ ਭੀ ਜਾਚ ਕਰਕੇ ਯੋਗ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਵਫ਼ਦ ਨੇ ਡੀ ਸੀ ਸਾਹਿਬ ਨੂੰ ਬੇਨਤੀ ਕੀਤੀ ਕੇ ਇਹਨਾਂ ਸਾਰੇ ਤੱਥਾਂ ਦੀ ਨਿਰਪੱਖ ਜਾਂਚ ਕਰਕੇ ਲੈਂਡ ਮਾਫੀਏ ਨੂੰ ਨੱਥ ਪਾਕੇ ਆਮ ਸ਼ਹਿਰੀਆਂ ਨੂੰ ਨਿਜਾਕਤ ਦਿਵਾਈ ਜਾਵੇ ਤਾਕਿ ਇਕ ਆਮ ਅਤੇ ਗਰੀਬ ਤਬਕਾ ਭੀ ਇਕ ਘਰ ਬਣਾਉਣ ਦਾ ਸੁਪਨਾ ਪੂਰਾ ਕਰ ਸਕੇ ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਸੌਦਾਗਰ ਸਿੰਘ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ ਹੌਲਦਾਰ ਬਸੰਤ ਸਿੰਘ ਉੱਗੁਕੇ ਅਤੇ ਗੁਰਦੇਵ ਸਿੰਘ ਮੱਕੜ ਆਦਿ ਹਾਜਰ ਸਨ।

LEAVE A REPLY

Please enter your comment!
Please enter your name here