ਪ੍ਰ੍ਰੈੱਸ ਨੋਟ
ਅੱਜ ਮਿਤੀ 10 ਜੁਲਈ 2025 ਨੂੰ ( ) ਬਲਦੇਵ ਸਿੰਘ ਸਿਰਸਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਅੱਜ ਅਸੀਂ ਵੱਖ-ਵੱਖ ਕਿਸਾਨ ਜਥੇਬੰਦੀਆਂ,ਧਾਰਮਿਕ ਜਥੇਬੰਦੀਆਂ, ਧਰਮੀ ਫੌਜੀਆਂ ਅਤੇ ਸਾਬਕਾ ਫੌਜੀਆਂ ਆਦਿ ਦੀਆਂ ਜਥੇਬੰਦੀਆਂ ਨੇ ਚੀਫ ਸੈਕਟਰੀ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਨਾਇਬ ਤਹਿਸੀਲਦਾਰ ਢਿੱਲਵਾਂ ਦੇ ਰਾਹੀਂ ਦੋ ਵੱਖ-ਵੱਖ ਪੱਤਰ ਦੇ ਕੇ ਮੰਗ ਕੀਤੀ ਡੇਰਾ ਮੁਖੀ ਬਿਆਸ ਸ੍ਰੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਦਰਿਆ ਬਿਆਸ ਦੇ ਕੁਦਰਤੀ ਵਹਾਅ ਨੂੰ ਬਦਲ ਕੇ ਦਰਿਆ ਦੇ ਖੱਬੇ ਪਾਸੇ ਦੀਆਂ ਜਮੀਨਾਂ ਨੂੰ ਦਰਿਆ-ਬੁਰਦ ਕਰਨ ਤੋਂ ਰੋਕਿਆ ਜਾਵੇ ਅਤੇ ਦਰਿਆ ਦੇ ਖੱਬੇ ਪਾਸੇ ਗਰੀਬ ਕਿਸਾਨਾਂ ਦੀਆਂ ਉਪਜਾਉ ਜਮੀਂਨਾਂ ਨੂੰ ਦਰਿਆ-ਬੁਰਦ ਹੋਣ ਤੋਂ ਬਚਾਉਣ ਲਈ ਦਰਿਆ ਦੇ ਖੱਬੇ ਪਾਸੇ ਪੱਕਾ ਬੰਨ ਬਣਾਇਆ ਜਾਵੇ ਅਤੇ ਅੱਜ ਵੀ ਮੁੱਖੀ ਡੇਰੇ ਵੱਲੋਂ ਦਰਿਆ ਦੇ ਖੱਬੇ ਪਾਸੇ ਦਰਖਤ ਕੱਟੇ ਜਾਰ ਰਹੇ ਸਨ ਕੇ ਜੇ:ਸੀ.ਬੀ ਨਾਲ ਡੂੰਘੇ ਖੱਡੇ ਪੁੱਟੇ ਜਾ ਰਹੇ ਸਨ ਜੋ ਤਹਿਸੀਲ਼ਦਾਰ ਨੂੰ ਵਿਖਾਏ ਗਏ।
ਸ੍ਰ: ਬਦਲੇਵ ਸਿੰਘ ਸਿਰਸਾ ਨੇ ਪ੍ਰੈੱਸ ਨੂੰ ਦੱਸਿਆ ਦੂਸਰੇ ਪੱਤਰ ਰਾਹੀਂ ਅੱਜ ਸਾਰਿਆ ਨੇ ਮੰਗ ਕੀਤੀ ਹੈ ਕਿ ਸ੍ਰੀ ਗੁਰਦੁਆਰਾ ਸਾਹਿਬ ਪੱਤੀ ਪ੍ਰਿਥੀਪੁਰ ਪਿੰਡ ਬੁਤਾਲਾ ਤਹਿਸੀਲ ਢਿਲਵਾਂ ਜਿਲ੍ਹਾ ਕਪੂਰਥਲਾ ਦੀ 6 ਏਕੜ ਜਮੀਂਨ ਦਾ ਪਿੰਡ ਦੇ ਕਿਸੇ ਬੰਦੇ ਰਾਹੀਂ 2 ਏਕੜ ਜਮੀਂਨ ਦੂਸਰੇ ਪਿੰਡ ਦੀ ਜਮੀਂਨ ਨਾਲ ਤਬਾਦਲਾ ਫਰਜ਼ੀ ਗੁਰਦੁਆਰਾ ਦੀ ਕਮੇਟੀ ਰਾਹੀਂ ਧੋਖਾ-ਧੜੀ ਕਰਕੇ ਕੀਤਾ ਗਿਆ ਹੈ।ਜਦੋਂ ਕਿ ਜਿਸ ਆਦਮੀ ਨੇ ਇਹ ਫਰਜ਼ੀ ਇਕਰਾਰਨਾਮਾ ਤਿਆਰ ਕਰਕੇ ਤਬਾਦਲਾ ਕੀਤਾ ਹੈ ਇਸ ਨੂੰ ਕੋਈ ਅਧਿਕਾਰ ਨਹੀ ਹੈ।ਸੋ ਇੰਤਕਾਲ਼ ਨੰਬਰ 1464 ਨੂੰ ਰੱਦ ਕੀਤਾ ਜਾਵੇ ਅਤੇ ਨਵੀਂ ਜਮਾਬੰਦੀ ਸਾਲ 2024-25 ਵਿੱਚ ਇੰਤਕਾਲ ਦਾ ਅਮਲ ਨਾ ਕੀਤਾ ਜਾਵੇ।
ਸ੍ਰ. ਬਲਦੇਵ ਸਿੰਘ ਸਿਰਸਾ ਨੇ ਪ੍ਰੈੱਸ ਨੂੰ ਇਹ ਵੀ ਦੱਸਿਆ ਕਿ ਅੱਜ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਡੇਰਾ ਮੁੱਖੀ ਵੱਲੋਂ ਮਿਤੀ 30-05-2024 ਨੂੰ ਹਾਈਕੋਰਟ ਦੇ ਹੁਕਮਾਂ ਦੀ ਕੀਤੀ ਉਲੰਘਣਾ ਕਰਨ ਤੇ ਇਸ ਦੇ ਖਿਲਾਫ COCP NO291/2024 ਕੇਸ ਵਿੱਚ ਮੌਕੇ ਦੇ ਮੁਤਾਬਿਕ ਸਹੀ ਸੱਚੀ ਰਿਪੋਰਟ ਪੇਸ਼ ਕੀਤੀ ਜਾਵੇ।
ਸ੍ਰ:ਸਿਰਸਾ ਨੇ ਇਹ ਪ੍ਰੈੱਸ ਨੂੰ ਇਹ ਵੀ ਦੱਸਿਆ ਕਿ ਸਾਡੇ ਵੱਲੋਂ ਪ੍ਰਸ਼ਾਸ਼ਨ ਤੋਂ ਇਹ ਮੰਗ ਕੀਤੀ ਗਈ ਹੈ ਕਿ ਸ੍ਰੀ ਗੁਰਦੁਆਰਾ ਸਾਹਿਬ ਪੱਤੀ ਪ੍ਰਿਥੀਪੁਰ ਦੀ 6 ਏਕੜ ਜਮੀਂਨ ਖੁਰਦ-ਬੁਰਦ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।