ਡਾਕਟਰ ਗਿੱਲ ਤੇ ਸ਼੍ਰੀ ਮਤੀ ਗਿੱਲ ਦੇ ਪੰਜਾਬੀ ਪ੍ਰਤੀ ਯੋਗਦਾਨ ਤੇ ਸਿੱਖਿਆ ਪ੍ਰਤੀ ਸੇਵਾਵਾਂ ਨੂੰ ਬਾਬਾ ਜੀ ਨੇ ਖੂਬ ਸਲਾਹਿਆ ।
ਦਮਦਮਾ ਸਾਹਿਬ-(ਜਤਿੰਦਰ ) ਬਾਬਾ ਕਾਕਾ ਸਿੰਘ ਜੀ ਸੰਤ ਬਾਬਾ ਮਿੱਠਾ ਸਿੰਘ ਜੀ ਦੇ ਚਹੇਤੇ ਹਨ। ਜਿੰਨਾ ਨੂੰ ਬਾਬਾ ਛੌਟਾ ਸਿੰਘ ਜੀ ਦੇ ਚੋਲਾ ਛੱਡਣ ਤੋਂ ਬਾਅਦ ਬੁੰਗਾ ਮਸਤੂਆਣਾ ਗੁਰਦੁਆਰਾ ਸਾਹਿਬ ਤੇ ਸੰਸਥਾ ਦਾ ਮੁਖੀ ਥਾਪਿਆ ਗਿਆ ਹੈ। ਜਿੰਨਾ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਸਾਬਕਾ ਪ੍ਰਿੰਸੀਪਲ ਤੇ ਉਹਨਾਂ ਦੀ ਸ਼੍ਰੀ ਮਤੀ ਦੀਆਂ ਸਿੱਖਿਆ ਪ੍ਰਤੀ ਸੇਵਾ ਨੂੰ 1981 ਤੋ ਵਾਚਦੇ ਆਏ ਹਨ।ਸਿੱਖਿਆ ਦੇ ਨਵੇਂ ਪ੍ਰੋਜੈਕਟ ਸਬੰਧੀ ਬਾਬਾ ਜੀ ਨੇ ਡਾਕਟਰ ਗਿੱਲ ਨੂੰ ਨਿੰਮਤ੍ਰਤ ਦੇ ਕੇ ਬੁਲਾਇਆ ਗਿਆ ਸੀ। ਜਿੱਥੇ ਦੋ ਘੰਟੇ ਬਾਬਾ ਜੀ ਨਾਲ ਸਿੱਖਿਆ ਸੰਬੰਧੀ ਵਿਚਾਰਾਂ ਦੀ ਸਾਂਝ ਪਾਈ ਗਈ ਹੈ। ਬਾਬਾ ਜੀ ਨੇ ਕਿਹਾ ਕਿ ਉਹ ਇਸ ਪ੍ਰੋਜੈਕਟ ਨੂੰ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਨਾਲ ਵਿਚਾਰਨ ਉਪਰੰਤ ਅੰਤਮ ਫੈਸਲਾ ਲੈਣਗੇ।
ਬਾਬਾ ਕਾਕਾ ਸਿੰਘ ਮੁਖੀ ਜੀ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਦੀਆਂ ਸੇਵਾਵਾਂ ਮੁਢਲੇ ਤੌਰ ਤੇ ਮੰਗੀਆਂ ਤੇ ਕਿਹਾ ਕਿ ਨਵੇਂ ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਲਈ ਤੁਹਾਡੀ ਹਾਜ਼ਰੀ ਦੀ ਮੰਗ ਕਰਦੇ ਹਾਂ।ਡਾਕਟਰ ਗਿੱਲ ਨੇ ਹਾਂ ਪੱਖੀ ਵਤੀਰਾ ਪੇਸ਼ ਕਰਦੇ ਕਿਹਾ ਕਿ ਉਹ ਇਸ ਪ੍ਰੋਜੈਕਟ ਲਈ ਅਮਰੀਕਾ ਵੀ ਤਿਆਗ ਦੇਣਗੇ।
ਬਾਬਾ ਜੀ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਤੇ ਉਹਨਾਂ ਦੀ ਧਰਮ ਪਤਨੀ ਨੂੰ ਸਿਰੋਪਾਉ ਨਾਲ ਸਨਮਾਨਿਆ ਤੇ ਕਿਹਾ ਕਿ ਡਾਕਟਰ ਸੁਰਿੰਦਰ ਗਿੱਲ ਦਾ ਸਾਨੀ ਕੋਈ ਨਹੀ ਬਣ ਸਕਦਾ ਹੈ। ਜਿੰਨਾ ਨੇ ਅਨੇਕਾ ਡਾਕਟਰ ਤੇ ਉੱਚ ਕੋਟੀ ਦੇ ਅਫ਼ਸਰ ਗੁਰੂ ਕਾਸ਼ੀ ਦਮਦਮਾ ਸਾਹਿਬ ਤੋ ਪੈਦਾ ਕੀਤੇ ਹਨ।ਜੋ ਵਿਦੇਸ਼ਾਂ ਵਿੱਚ ਵੀ ਧਾਕ ਜਮਾਈ ਬੈਟੈ ਹਨ। ਪੰਜਾਬੀ ਤੇ ਸ਼ਾਂਤੀ ਨੂੰ ਸਮਰਪਿਤ ਇਸ ਜੋੜੀ ਤੇ ਦਸਮੇਸ ਪਿਤਾ ਜੀ ਦੀ ਬਖਸ਼ਿਸ ਹੈ। ਜਿਸ ਕਰਕੇ ਇਹ ਵੱਖ ਵੱਖ ਦੇਸ਼ਾਂ ਵਿੱਚ ਵਿਚਰ ਕੇ ਪੰਜਾਬ ਦੇ ਨਾਮ ਨੂੰ ਰੋਸ਼ਨ ਕਰ ਰਹੇ ਹਨ। ਉਹਨਾਂ ਕਿਹਾ ਪਿਛਲੇ ਬਤਾਲੀ ਸਾਲਾਂ ਤੋ ਮੈਂ ਡਾਕਟਰ ਸੁਰਿੰਦਰ ਸਿੰਘ ਗਿੱਲ ਦੀਆਂ ਸੇਵਾਵਾਂ ਤੋਂ ਵਾਕਫ ਹਾਂ। ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਡਾਕਟਰ ਗਿੱਲ ਤੇ ਇਹਨਾਂ ਦੀ ਧਰਮ ਪਤਨੀ ਨੇ ਦਮਦਮਾ ਸਾਹਿਬ ਨੂੰ ਸਮਰਪਿਤ ਹੋ ਕੇ ਸੇਵਾ ਕੀਤੀ ਹੈ। ਜਿਸ ਸਬੰਧੀ ਇਹਨਾਂ ਤੇ ਦਮਦਮਾ ਸਾਹਿਬ ਦੇ ਵਸਨੀਕਾਂ ਨੂੰ ਮਾਣ ਹੈ।
 
                



