ਬਾਰ ਕੌਸ਼ਲ ਪੰਜਾਬ,ਹਰਿਆਣਾ ਅਤੇ ਚੰਡੀਗੜ ਦੇ ਸਾਬਕਾ ਚੇਅਰਮੈਨ ਅਨਮੋਲਰਤਨ ਸਿੰਘ ਸਿੱਧੂ ਨੇ ਆਪਣੇ ਸੁਵੀਰ ਸਿੱਧੂ ਲਈ ਵੋਟਾਂ ਮੰਗੀਆਂ।

0
5

ਬਾਰ ਕੌਸ਼ਲ ਪੰਜਾਬ,ਹਰਿਆਣਾ ਅਤੇ ਚੰਡੀਗੜ ਦੇ ਸਾਬਕਾ ਚੇਅਰਮੈਨ ਅਨਮੋਲਰਤਨ ਸਿੰਘ ਸਿੱਧੂ ਨੇ ਆਪਣੇ ਸੁਵੀਰ ਸਿੱਧੂ ਲਈ ਵੋਟਾਂ ਮੰਗੀਆਂ।
ਸਮੂਹ ਵਕੀਲਾਂ ਦੀਆਂ ਮੰਗਾਂ ਅਤੇ ਜਰੂਰਤਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਅਨਮੋਲਰਤਨ ਸਿੱਧੂ
ਮਾਨਸਾ(ਡਾ ਸੰਦੀਪ ਘੰਡ) ਪੰਜਾਬ ਹਰਿਆਣਾ ਅਤੇ ਬਾਰ ਕੌਂਸਲ ਚੰਡੀਗੜ੍ਹ ਦੀਆਂ ਚੋਣਾਂ ਮਾਰਚ 2026 ਵਿੱਚ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਸੂਬੇ ਭਰ ਦੀਆਂ ਜ਼ਿਲ੍ਹਾ ਅਤੇ ਸਮੂਹ ਬਾਰ ਐਸੋਸੀਏਸ਼ਨਾਂ ਵਿੱਚ ਚੋਣ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਬਾਰ ਕੌਂਸਲ ਦੇ ਰਜਿਸਟਰਡ ਮੈਂਬਰ—ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਕੀਲ—ਇਨ੍ਹਾਂ ਚੋਣਾਂ ਵਿੱਚ ਆਪਣਾ ਵੋਟ ਦੇਣਗੇ।
ਇਸੇ ਸੰਦਰਭ ਵਿੱਚ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵਿਖੇ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਅਨਮੋਲਰਤਨ ਸਿੱਧੂ  ਵੱਲੋਂ ਆਪਣੇ ਸਪੁੱਤਰ ਸੁਵੀਰ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਵਿਸ਼ੇਸ ਤੋਰ ਤੇ ਮਾਨਸਾ ਬਾਰ ਐਸੋਸੀਏਸ਼ਨ ਵਿੱਚ ਪਹੁੰਚੇ।ਉਨਾਂ ਆਪਣੇ ਕਾਰਜਕਾਲ ਵਿੱਚ ਕੀਤੇ ਗਏ ਕੰਮਾਂ ਬਾਰੇ ਜਾਣੂ ਕਰਵਾਇਆ।ਉਨਾਂ ਸਮੂਹ ਹਾਜਰ ਮੈਬਰਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੇ ਸਪੁੱਤਰ ਸੁਵੀਰ ਸਿਧੂ ਵੀ ਸਮੂਹ ਵਕੀਲਾਂ ਅਤੇ ਬਾਰ ਐਸੋਸੀਏਸ਼ਨ ਲਈ ਕੰਮ ਕਰਨਗੇ।ਉਨਾਂਸਮੂਹ ਵਕੀਲ਼ਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਹਿਲੀ ਤਰਜੀਹ ਦੀ ਵੋਟ ਸੁਵੀਰ ਸਿਧੂ ਨੂੰ ਪਾਉਣ ਦੀ ਕ੍ਰਿਪਾਲਤਾ ਕਰਨ।
ਉਨ੍ਹਾਂ ਨਿੱਜੀ ਤੋਰ ਤੇ ਵੀ ਸਮੂਹ ਵਕੀਲਾਂ ਦੇ ਚੈਂਬਰਾਂ ਵਿੱਚ ਜਾ ਕੇ ਵਕੀਲ ਭਾਈਚਾਰੇ ਨਾਲ ਰਾਬਤਾ ਕੀਤਾ ਅਤੇ ਉਨ੍ਹਾਂ ਆਪਣੇ ਬੇਟੇ ਲਈ ਵੋਟਾਂ ਦੀ ਮੰਗ ਕੀਤੀ।ਨੂੰ ਆਪਣੀ ਪਹਿਲੀ ਤਰਜੀਹ ਦੇ ਵੋਟ ਦੇਣ ਦੀ ਅਪੀਲ ਕੀਤੀ।ਅਨਮੋਲ ਰਤਨ ਸਿਧੂ ਨੇ ਮਹਿਲਾ ਵਕੀਲਾਂ ਲਈ ਵਿਸ਼ੇਸ ਕਾਮਨ ਬਣਾਏ ਜਾਣ ਦੀ ਮੰਗ ਨੂੰ ਚੋਣਾਂ ਤੋਂ ਬਾਅਦ ਪੂਰਾ ਕਰਨ ਦਾ ਭਰੋਸਾ ਦਿਵਾਇਆ।ਇਸਦੇ ਨਾਲ ਹੀ ਹਰ ਜ਼ਿਲ੍ਹੇ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਵਕੀਲ ਚੈਂਬਰ ਤਿਆਰ ਕਰਕੇ ਦਿੱਤੇ ਜਾਣਗੇ, ਤਾਂ ਜੋ ਵਕੀਲ ਭਾਈਚਾਰੇ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਕਾਰਜ-ਵਾਤਾਵਰਨ ਮਿਲ ਸਕੇ।
ਇਸ ਤੋਂ ਪਹਿਲਾਂ ਸਮੂਹ ਵਕੀਲਾਂ ਵੱਲੋਂ ਜੀ ਆਇਆਂ ਕਹਿਦਆਂ ਸਾਬਕਾ ਪ੍ਰਧਾਨ ਵਿਜੇ ਸਿੰਗਲਾ ਨੇ ਸਮੂਹ ਵਕੀਲਾਂ ਨੂੰ ਸੁਵੀਰ ਸਿੱਧੂ ਨੂੰ ਪਹਿਲੀ ਤਰਜੀਹ ਵੋਟ ਪਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਅਨਮੋਲਰਤਨ ਸਿੱਧੂ ਜੀ ਦੇ ਕਾਰਜਕਾਲ ਵਿੱਚ ਹੀ ਚੰਡੀਗੜ ਵਿੱਖੇ ਬਣੇ ਬਾਰ ਕੌਸ਼ਲ ਦਫਤਰ ਲਈ ਜਗਾ ਦੀ ਅਲ਼ਾਟਮੇਂਟ ਹੋਈ ਅਤੇ ਉਹਨਾਂ ਦੇ ਸਮੇਂ ਹੀ ਉਹ ਬਿਲਡਿੰਗ ਤਿਆਰ ਹੋਈ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ।
ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਕੀਲ ਭਾਈਚਾਰੇ ਨੂੰ ਇਕਜੁੱਟ ਹੋ ਕੇ ਬਾਰ ਕੌਂਸਲ ਦੀ ਮਜ਼ਬੂਤੀ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ।ਸੀਨੀਅਰ ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਨੇ  ਕਿਹਾ ਕਿ ਲੀਗਲ ਡਿਫੇਂਸ ਯੌਜਨਾ ਨੇ ਸਮੂਹ ਵਕੀਲਾਂ ਦਾ ਕੰਮਕਾਰ ਠੱਪ ਕਰ ਦਿੱਤਾ ਹੈ ਉਹਨਾਂ ਮੰਗ ਕੀਤੀ ਕਿ ਇਸ ਸਕੀਮ ਨੂੰ ਬੰਦ ਕੀਤਾ ਜਾਵੇ।ਉਹਨਾਂ ਮੰਗ ਕੀਤੀ ਕਿ ਜੂਨੀਅਰ ਵਕੀਲਾਂ ਲਈ ਨੂੰ ਆਰਥਿਕ ਤੋਰ ਤੇ ਮਦਦ ਦਿੱਤੀ ਜਾਵੇ ਤਾਂ ਜੋ ਪੂਰਨ ਦਿਲਚਸਪੀ ਨਾਲ ਆਪਣਾ ਯੋਗਦਾਨ ਪਾ ਸਕਣ।
ਜਿਲ੍ਹਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਐਡਵੋਕੇਟ ਅਜੀਤ ਸਿੰਘ ਭੰਗੂ,ਸੀਨੀਅਰ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੈੂ,ਨਵਦੀਪ ਸ਼ਰਮਾ ਐਡਵੋਕੇਟ,ਹਰਪ੍ਰੀਤ ਸਿੰਘ ਐਡਵੋਕੇਟ,ਡਾ ਸੰਦੀਪ ਘੰਡ ਐਡਵੋਕੇਟ,ਬਲਵੰਤ ਭਾਟੀਆ ਐਡਵੋਕੇਟ,ਨੀਸ਼ ਜਿੰਦਲ,ਬਲਬੀਰ ਕੌਰ ਐਡਵੋਕੇਟ,ਕੁਲਦੀਪ ਪਰਮਾਰ ਐਡਵੋਕੇਟ,ਗੁਰਨੀਸ਼ ਮਾਨਸ਼ਾਹੀਆਂ ਐਡਵੋਕੇਟ,ਸੀਨੀਅਰ ਐਡਵੋਕੇਟ ਗੋਰਾ ਸਿੰਘ ਥਿੰਦ,ਕਾਕਾ ਸਿੰਘ ਮਠਾੜੂ ਸੀਨੀਅਰ ਐਡਵੋਕੇਟ,ਐਡਵੋਕੇਟ ਰਾਜ ਕੁਮਾਰ,ਐਡਵੋਕੇਟ ਨਵਲ ਕਿਸ਼ੋਰ ਸ਼ਰਮਾ ਨੇ ਵੀ ਸ਼ਮੂਲੀਅਤ ਕਰਦਿਆਂ ਅਪੀਲ ਕੀਤੀ ਕਿ ਸਮੂਹ ਵਕੀਲ ਵੋਟਾਂ ਪਾਉਣ ਦੀ ਪ੍ਰਕਿਰਆ ਵਿੱਚ ਜਰੂਰ ਭਾਗ ਲੈਣ।

LEAVE A REPLY

Please enter your comment!
Please enter your name here