ਬੇਘਰ ਹੋਏ ਸਵ. ਨਵਜੀਤ ਸਿੰਘ ਬੈਂਸ ਦਾ ਹੋਇਆ ਅੰਤਿਮ ਸੰਸਕਾਰ

0
101
ਬੇਘਰ ਹੋਏ ਸਵ. ਨਵਜੀਤ ਸਿੰਘ ਬੈਂਸ ਦਾ ਹੋਇਆ ਅੰਤਿਮ ਸੰਸਕਾਰ

ਬੇਘਰ ਹੋਏ ਸਵ. ਨਵਜੀਤ ਸਿੰਘ ਬੈਂਸ ਦਾ ਹੋਇਆ ਅੰਤਿਮ ਸੰਸਕਾਰ

“ਡਾ. ਬੂਟਾ ਸਿੰਘ ਚਾਹਲ ਨੇ ਨਿਭਾਈਆਂ ਸੇਵਾਵਾਂ”
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਬੀਤੇ ਕੁਝ ਦਿਨ ਪਹਿਲਾਂ ਫਰਿਜ਼ਨੋ ਕਾਉਟੀ ਦੇ ਸੈਰਫ ਵਿਭਾਗ (ਪੁਲਿਸ) ਦੁਆਰਾ ਇੱਕ ਪ੍ਰੈਸ਼ ਰਿਲੀਜ਼ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਫਰਿਜ਼ਨੋ ਵਿੱਚ ਵੈਬਰ ਅਤੇ ਕਲਿੰਕਟਨ ਸਟਰੀਟ ਨੇੜਿਓਂ ਪ੍ਰਾਪਤ ਹੋਈ ਹੈ, ਜੋ ਕੁਦਰਤੀ ਮੌਤ ਮਰਿਆ ਹੈ।  ਇਸ ਦਾ ਨਾਂ ਨਵਜੀਤ ਸਿੰਘ ਹੈ ਅਤੇ (29 ਮਈ 1993 ਤੋਂ 17 ਮਈ 2025) ਉਮਰ ਲਗਭਗ 32 ਸਾਲ ਹੈ ਅਤੇ ਭਾਰ 185 ਪੌਂਡ, ਕੱਦ 5’ 10” ਹੈ। ਜਿਸ ਨੇ “LOVE YOU MOM
DAD”  ਅਤੇ “NS”ਦਾ ਟੈਟੂ ਵੀ ਖੁਦਵਾਇਆ ਹੋਇਆ ਹੈ।  ਫਰਿਜ਼ਨੋ ਕਾਉਟੀ ਸੈਰਫ ਵਿਭਾਗ ਦੁਆਰਾ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਜਾਂ ਪਰਿਵਾਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਸ ਬਾਰੇ ਕੋਈ ਪਤਾ ਨਾ ਲੱਗ ਸਕਿਆ ਤਾਂ ਇਸ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਕਰਨ ਦੀ ਜਿੰਮੇਵਾਰੀ ਬਤੌਰ ਸੇਵਾ ਡਾ. ਬੂਟਾ ਸਿੰਘ ਚਾਹਲ ਨੇ ਲਈ ਅਤੇ ਬੀਤੇ ਦਿਨੀ 11 ਜੂਨ, 2025 ਦਿਨ ਬੁੱਧਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਡਾ. ਬੂਟਾ ਸਿੰਘ ਵੱਲੋ ਪੰਜਾਬੀ ਭਾਈਚਾਰੇ ਦੇ ਕੁਝ ਜਿੰਮੇਵਾਰ ਵਿਅਕਤੀਆਂ ਅਤੇ  ਦੀ ਹਾਜ਼ਰੀ ਵਿੱਚ ਗੁਰ ਮਰਿਆਦਾ ਅਨੁਸਾਰ ਸ਼ਾਂਤ ਭਵਨ ਫਿਊਨਰਲ ਹੋਮ, ਫਰਿਜ਼ਨੋ ਵਿਖੇ ਕੀਤਾ ਗਿਆ।  ਇਸ ਉਪਰੰਤ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਕੀਰਤਨ ਅਤੇ ਅੰਤਿਮ ਅਰਦਾਸ ਕੀਤੀ ਗਈ।
                      ਇੱਥੇ ਇਹ ਗੱਲ ਦੱਸ ਦੇਣੀ ਜਰੂਰੀ ਬਣਦੀ ਹੈ ਨਵਜੀਤ ਸਿੰਘ ਦੀ ਮੌਤ ਦੀ ਪੁਸ਼ਟੀ ਹੋਣ ਉਪਰੰਤ ਸ਼ੋਸ਼ਲ ਮੀਡੀਆ ਰਾਹੀ ਭਾਈਚਾਏ ਦੁਆਰਾ ਫਰਿਜ਼ਨੋ ਸ਼ੈਰਫ ਵਿਭਾਗ ਤੋ ਪ੍ਰਾਪਤ ਜਾਣਕਾਰੀ ਦੇ ਅਧਾਰਿਤ ਪਰਿਵਾਰ ਨੂੰ ਲੱਭਣ ਲਈ ਪੋਸਟ ਕਾਫ਼ੀ ਵਾਇਰਲ ਕੀਤੀ ਗਈ, ਤਾਂ ਉਸ ਦੀ ਮ੍ਰਿਤਕ ਦੇਹ ਅੰਤਿਮ ਲਵਾਰਸ ਨਾ ਸਮਝ, ਅੰਤਿਮ ਸੰਸਕਾਰ ਲਈ ਪਰਿਵਾਰ ਨੂੰ ਸੌਂਪੀ ਜਾ ਸਕੇ। ਜਿਸ ਉਪਰੰਤ ਉਸਦੇ ਪਰਿਵਾਰ ਦਾ ਪਤਾ ਲੱਗ ਸਕਿਆ।  ਨਵਜੀਤ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆ ਦੇ ਸਰਗਰਮ ਮੈਂਬਰ ਸ. ਸੁਖਦੇਵ ਸਿੰਘ ਚੀਮਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਮੁਤਾਬਕ ਸਵ. ਨਵਜੀਤ ਸਿੰਘ ਬੈਂਸ ਪੰਜਾਬ ਦੇ ਪਿਛੋਕੜ ਤੋਂ ਪਿੰਡ ਸ਼ਹਾਬਪੁਰ, ਜਿਲ੍ਹਾ ਨਵਾਂ ਸ਼ਹਿਰ ਤੋਂ ਸੀ।  ਇਸ ਦੇ ਪਿਤਾ ਦਾ ਨਾਂ ਸਵ. ਸੁਰਿੰਦਰ ਸਿੰਘ ਅਤੇ ਮਾਤਾ ਦਾ ਨਾਂ ਅਵਤਾਰ ਕੌਰ ਹੈ।  ਜਿਸ ਦਾ ਇੱਕ ਵੱਡਾ ਭਰਾ ਬੱਧਣ ਸਿੰਘ ਪਿੰਡ ਵਿੱਚ ਹੀ ਹੈ ਅਤੇ ਛੋਟੀ ਭੈਣ ਜਸਪ੍ਰੀਤ ਕੌਰ ਇਟਲੀ ਵਿੱਚ ਰਹਿੰਦੀ ਹੈ।
                     ਇਸ ਅੰਤਿਮ ਸੰਸਕਾਰ ਵਿੱਚ ਡਾ. ਬੂਟਾ ਸਿੰਘ ਚਾਹਲ ਤੋਂ ਇਲਾਵਾ ਕੁਝ ਨਵਜੀਤ ਸਿੰਘ ਦੇ ਪਿੰਡ ਦੇ ਵਿਆਕਤੀ, ਗੁਰਦੇਵ ਸਿੰਘ ਮੁਹਾਰ, ਕਰਨਲ ਹਰਦੇਵ ਸਿੰਘ, ਭਾਈ ਪਰਮਪ੍ਰੀਤ ਸਿੰਘ ਆਦਿਕ ਨੇ ਸ਼ਾਮਲ ਹੋ ਸ਼ਰਧਾਜਲੀਆਂ ਭੇਟ ਕੀਤੀਆਂ।
                         ਇੱਥੇ ਇਹ ਗੱਲ ਵਰਨਣਯੋਗ ਹੈ ਕਿ ਪੰਜਾਬ ਦੀ ਵੱਡੀ ਤ੍ਰਾਸਦੀ ਹੈ ਕਿ ਹਰ ਸਾਲ ਹਜ਼ਾਰਾਂ ਨੌਜਵਾਨ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਰਨ ਲਈ ਵਿਦੇਸ਼ਾਂ ਵਿੱਚ ਤਾਂ ਕਿਸੇ ਤਰ੍ਹਾਂ ਪਹੁੰਚ ਜਾਂਦੇ ਹਨ। ਪਰ ਕਈ ਵਾਰ ਇੱਥੇ ਵੀ ਰੋਜ਼ਗਾਰ ਅਤੇ ਸਰਕਾਰੀ ਪੱਕੀ ਸ਼ਰਨ ਨਾ ਮਿਲਣ ਕਰਕੇ ਅਤੇ ਪਰਿਵਾਰ ਤੋਂ ਵੀ ਹਮੇਸ਼ਾ ਲਈ ਦੂਰ ਹੋ ਜਾਂਦੇ ਹਨ।  ਕਈ ਵਾਰ ਇਹ ਵਿਛੋੜੇ ਦੀ ਤੜਪ ਹੀ ਵਿਆਕਤੀ ਦੇ ਮਾਨਸਿਕ ਤਣਾਅ ਦੀ ਕਾਰਨ ਬਣਦੀ ਹੈ ਤਾਂ ਉਹ ਇਸ ਤਨਾਅ ‘ਚੋਂ ਨਿਕਲਣ ਲਈ ਗਲਤ ਤਰੀਕੇ ਵੀ ਅਪਣਾ ਲੈਦਾ ਹੈ। ਸਥਾਨਿਕ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੌਤ ਤੋਂ ਪਹਿਲਾਂ ਨਵਜੀਤ ਸਿੰਘ ਨੂੰ ਵੀ ਕਈ ਵਾਰ ਮਾਨਸਿਕ ਤਣਾਅ ਵਿੱਚ ਦੇਖਿਆ ਗਿਆ ਸੀ। ਪਰਮਾਤਮਾ ਅੱਗੇ ਅਰਦਾਸ ਹੈ ਕਿ ਨਵਜੀਤ ਸਿੰਘ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

LEAVE A REPLY

Please enter your comment!
Please enter your name here