ਤਰਨਤਾਰਨ,12 ਜੁਲਾਈ
ਦੇਸ਼ ਦੀ ਸਿਰਮੌਰ ਅਤੇ ਸਤਿਕਾਰਯੋਗ ਅਹੁਦੇ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬਿਰਾਜਮਾਨ ਸ੍ਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਘਟੀਆ ਸ਼ਬਦਾਵਲੀ ਵਰਤੀ ਗਈ,ਉਸ ਨੂੰ ਲੈ ਕੇ ਸਮੁੱਚੇ ਦੇਸ਼ ਅੰਦਰ ਰੋਸ ਦੀ ਲਹਿਰ ਦੌੜ ਗਈ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਮਾਨ ਸਨਮਾਨ ਨੂੰ ਡੂੰਘੀ ਠੇਸ ਲੱਗੀ ਹੈ।ਇਹ ਸ਼ਬਦ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਆਪ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਣ ਮੌਕੇ ਪ੍ਰਗਟ ਕੀਤੇ।ਤਰਨਤਾਰਨ ਦੇ ਅੰਮ੍ਰਿਤਸਰ ਬਾਈਪਾਸ ਸਥਿਤ ਦਫਤਰ ਵਿਖੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਸਮੁੱਚੇ ਭਾਜਪਾ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਇਕੱਤਰਤਾ ਕੀਤੀ ਅਤੇ ਆਮ ਆਦਮੀ ਪਾਰਟੀ ਮੁਰਦਾਬਾਦ,ਪੰਜਾਬ ਸਰਕਾਰ ਮੁਰਦਾਬਾਦ,ਮੁੱਖ ਮੰਤਰੀ ਭਗਵੰਤ ਮਾਨ ਮੁਰਦਾਬਾਦ ਦੇ ਜਬਰਦਸਤ ਨਾਅਰੇ ਲਗਏ।ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਹੀ ਮਾਨ ਸਨਮਾਨ ਨਾਲ ਜਿਤਾਇਆ ਪਰ ਸੱਤਾ ‘ਤੇ ਬੈਠਦਿਆਂ ਹੀ ਪੰਜਾਬ ਦੀ ਕਮਾਂਡ ਦਿੱਲੀ ਦੇ ਲੋਕਾਂ ਕੋਲ ਚਲੀ ਗਈ ਅਤੇ ਇੱਕ ਗੈਰ ਜਿੰਮੇਵਾਰ, ਭਗਵੰਤ ਮੰਤਰੀ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਕੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਖਤਰੇ ਵਿੱਚ ਪਾ ਦਿੱਤੀ,ਭਾਵੇਂ ਭਗਵੰਤ ਮਾਨ ਮਾਈਕ ‘ਤੇ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਹਸਾਉਂਦਾ ਰਿਹਾ ਹੈ ਪਰ ਜਦੋਂ ਦਾ ਭਗਵੰਤ ਮਾਨ ਦੇ ਹੱਥ ਸਰਕਾਰ ਦੀ ਕਮਾਂਡ ਆਈ ਹੈ ਉਦੋਂ ਤੋਂ ਪੰਜਾਬ ਦੇ ਲੋਕ ਕਾਲੇ ਦਿਨਾਂ ਵਿੱਚ ਪਹੁੰਚ ਗਏ ਹਨ ਅਤੇ ਲੋਕ ਆਪਣੇ ਗਲਤ ਫੈਸਲੇ ਨਾਲ ਕਿਸਮਤ ਨੂੰ ਕੋਸ ਕੇ ਰੋ ਰਹੇ ਹਨ।ਰੋਜਾਨਾ ਪੰਜਾਬ ਵਿੱਚ ਨਸ਼ੇ ਦੀਆਂ ਖੇਪਾਂ ਦੀ ਸਪਲਾਈ,ਕਤਲ,ਗੈਂਗਸਟਰਵਾਦ,
ਫਿਰੌਤੀਆਂ ਵਰਗੀਆਂ ਭਿਆਨਕ ਅਲਾਮਤਾਂ ਨੇ ਪੰਜਾਬ ਦੇ ਲੋਕਾਂ ਦਾ ਜੀਵਨ ਖਤਰੇ ਵਿੱਚ ਪਾ ਦਿੱਤਾ ਹੈ।ਇਨਾਂ ਸਾਰੀਆਂ ਨਲਾਇਕੀਆਂ ਨੂੰ ਛੁਪਾਉਣ ਅਤੇ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣ ਦੇ ਮਕਸਦ ਨਾਲ ਭਗਵੰਤ ਮਾਨ ਰੋਜਾਨਾ ਹੀ ਕੋਈ ਨਾ ਕੋਈ ਸਿਆਸੀ ਸ਼ੋਸ਼ਾ ਛੇੜ ਕੇ ਵਾਹ ਵਾਹ ਖੱਟਦਣ ਦੀ ਕੋਸ਼ਿਸ਼ ਕਰਦਾ ਹੈ ਪਰ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਰਾਬ ਨਹੀਂ ਹੋਣ ਦੇਵੇਗੀ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਖਿਲ਼ਾਫ ਬੋਲੀ ਗਈ ਘਟੀਆ ਸ਼ਬਦਾਵਲੀ ਦੀ ਜਨਤਕ ਤੌਰ ‘ਤੇ ਮੁਆਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਭਾਜਪਾ ਦੇ ਆਗੂ ਆਪਣੇ ਅਕਸ਼ ਨੂੰ ਖਰਾਬ ਹੋਣ ਖਿਲਾਫ ਹਰ ਫਰੰਟ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਖਿਲਾਫ ਮੋਰਚਾ ਜਾਰੀ ਰੱਖੇਗੀ।ਇਸ ਮੌਕੇ ‘ਤੇ ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ ਗਿੱਲ,ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂਕੋਠੀ,ਯੁਵਾ ਮੋਰਚਾ ਦਿਨੇਸ਼ ਜੋਸ਼ੀ,ਕਿਸਾਨ ਮੋਰਚਾ ਜਿਲਾ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ, ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ ਗਿਆਨ ਢਾਬੇ ਵਾਲੇ,ਮਹਿਲਾ ਮੋਰਚਾ ਪ੍ਰਧਾਨ ਚਰਨਜੀਤ ਕੌਰ ਮੁੰਡਾਪਿੰਡ, ਮੀਤ ਪ੍ਰਧਾਨ ਨੇਤਰਪਾਲ ਸਿੰਘ, ਸੀਨੀਅਰ ਆਗੂ ਪਵਨ ਦੇਵਗਨ, ਜਿਲਾ ਸਕੱਤਰ ਸਵਿੰਦਰ ਸਿੰਘ ਪੰਨੂ, ਸਕੱਤਰ ਰੋਹਿਤ ਵੇਦੀ,ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ, ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਵਪਾਰ ਸੈੱਲ ਕਨਵੀਨਰ ਮੇਜਰ ਸਿੰਘ ਗਿੱਲ,ਤਰਨਤਾਰਨ ਸ਼ਹਿਰੀ ਸਰਕਲ ਪ੍ਰਧਾਨ ਰੋਹਿਤ ਸ਼ਰਮਾ, ਸਰਕਲ ਪ੍ਰਧਾਨ ਦਿਲਬਾਗ ਸਿੰਘ ਖਾਰਾ,ਸਰਕਲ ਪ੍ਰਧਾਨ ਭੋਲਾ ਸਿੰਘ ਰਾਣਾ,ਸਾਬਕਾ ਸਰਕਲ ਪ੍ਰਧਾਨ ਸਾਹਿਬ ਸਿੰਘ ਝਾਮਕਾ,ਸਰਕਲ ਪ੍ਰਧਾਨ ਕੁਲਦੀਪ ਸਿੰਘ ਮੱਲਮੋਹਰੀ,ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ,ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਜੀਓਬਾਲਾ, ਸਰਕਲ ਪ੍ਰਧਾਨ ਜਥੇਦਾਰ ਖੁਸ਼ਪਿੰਦਰ ਸਿੰਘ ਬ੍ਰਹਮਪੁਰਾ,ਸਰਕਲ ਪ੍ਰਧਾਨ ਨਰਿੰਦਰ ਸਿੰਘ,ਸਰਕਲ ਪ੍ਰਧਾਨ ਵਿਜੇ ਵਿਨਾਇਕ,ਸਰਕਲ ਪ੍ਰਧਾਨ ਗੌਰਵ ਦੇਵਗਨ,ਸਰਕਲ ਪ੍ਰਧਾਨ ਹਰਪਾਲ ਸੋਨੀ, ਸਰਕਲ ਪ੍ਰਧਾਨ ਡਾ.ਦਵਿੰਦਰ ਕੁਮਾਰ,ਸਰਕਲ ਪ੍ਰਧਾਨ ਜਸਬੀਰ ਸਿੰਘ,ਸਰਕਲ ਪ੍ਰਧਾਨ ਕਾਰਜ ਸਿੰਘ ਸ਼ਾਹ,ਬਲਜਿੰਦਰ ਸਿੰਘ ਚੀਮਾ,ਬਲਧੀਰ ਸਿੰਘ,ਸੁਭਾਸ਼ ਬਾਠ,ਰੋਹਿਤ ਸ਼ਰਮਾ, ਪੰਡਿਤ ਮਾਲੀ ਰਾਮ,ਕੈਪਟਨ ਪੂਰਨ ਸਿੰਘ,ਜਸਵਿੰਦਰ ਸਿੰਘ,ਪਰਮਜੀਤ ਸਿੰਘ ਲਾਲਕਾ,ਬਲਵਿੰਦਰ ਸਿੰਘ ਸੰਘਾ, ਰਾਜ ਕੁਮਾਰ ਚੋਪੜਾ,ਬਚਿੱਤਰ ਸਿੰਘ ਅਲਾਵਲਪੁਰ,ਮਨੀ ਤਰਨਤਾਰਨ, ਪਰਮਜੀਤ ਸਿੰਘ ਮਾਨ,ਲੱਕੀ ਜੋਸ਼ੀ, ਬਾਬਾ ਗੁਰਭੇਜ ਸਿੰਘ ਐਮਾ,ਕਾਲਾ ਸੋਹਲ,ਸਲੀਮ ਝਬਾਲ,ਬਾਊ ਪਲਾਸੌਰ, ਜਗਤਾਰ ਸਿੰਘ ਠੱਠਾ,ਜਥੇਦਾਰ ਸੁਖਵੰਤ ਸਿੰਘ ਗੱਗੋਬੂਹਾ,ਜਗੀਰ ਸਿੰਘ ਰਾਮਰੌਣੀ,ਗੁਰਜਿੰਦਰ ਸਿੰਘ ਕਲੇਰ, ਬਲਜੀਤ ਸਿੰਘ ਬੱਲੀ,ਰਾਜਿੰਦਰ ਸਿੰਘ ਪਹਿਲਵਾਨ,ਬਲਵਿੰਦਰ ਸਿੰਘ ਚੋਹਲਾ ਸਾਹਿਬ,ਰਾਮ ਸਿੰਘ,ਚੰਨਣ ਸਿੰਘ, ਲੱਖਾ ਸਿੰਘ,ਗੋਰਾ ਸਿੰਘ,ਹਰਦਿਆਲ ਸਿੰਘ, ਪ੍ਰਗਟ ਸਿੰਘ,ਮਨਜੀਤ ਸਿੰਘ ਲਹੀਆਂ, ਹਰਜੀਤ ਸਿੰਘ ਕਾਲਾ ਸੋਹਲ,ਗੁਰਜੰਟ ਸਿੰਘ ਨੂਰਪੁਰ ਤੋਂ ਇਲਾਵਾ ਜ਼ਿਲ੍ਹੇ ਭਰ ਚੋਂ ਸੈਂਕੜੇ ਆਗੂ ਮੌਜੂਦ ਸਨ।