ਮੁਹੰਮਦ ਅਜ਼ੀਜ਼ ਵੈਲਫੇਅਰ ਸੋਸਾਇਟੀ ਰਜਿਸਟਰਡ ਅੰਮ੍ਰਿਤਸਰ ਵੱਲੋਂ ਸੰਗੀਤਮਈ ਸ਼ਾਮ ਦਾ ਆਯੋਜਿਨ

0
20
ਅੰਮ੍ਰਿਤਸਰ ( ਸਵਿੰਦਰ ਸਿੰਘ ) ਮੁਹੰਮਦ ਅਜ਼ੀਜ਼ ਵੈਲਫੇਅਰ ਸੋਸਾਇਟੀ ਰਜਿਸਟਰਡ ਅੰਮ੍ਰਿਤਸਰ ਵੱਲੋਂ ਮੁਹੰਮਦ ਅਜ਼ੀਜ਼ ਸਾਬ ਅਤੇ ਮੁਹੰਮਦ ਰਫ਼ੀ ਸਾਬ ਦੇ ਗੀਤਾਂ ਨਾਲ ਇੱਕ ਸੰਗੀਤਕ ਸ਼ਾਮ ਦਾ ਆਯੋਜਿਨ  ਫੂਡੀਜ਼ ਰੈਸਟੋਰੈਂਟ ਵਿਖੇ ਰਾਣੀ ਕਾ ਬਾਗ ਵਿਖੇ ਕੀਤਾ ਗਿਆ! ਇਸ ਸੰਗੀਤਮਈ ਸ਼ਾਮ ਦੇ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ  ਰੋਟੀਰੀਅਨ ਸੰਦੀਪ ਭਾਟੀਆ ਰੋਟਰੀ ਕਲੱਬ ਈਸਟ ਅੰਮ੍ਰਿਤਸਰ ਅਤੇ ਸਪੈਸ਼ਲ ਗੈਸਟ ਦੇ ਤੋਰ ਤੇ ਦਲਜੀਤ ਸਿੰਘ ਅਰੋੜਾ ਮੁੱਖ ਸੰਪਾਦਕ ਪੰਜਾਬੀ ਸਕ੍ਰੀਨ ਮੈਗਜ਼ੀਨ ਪੁੱਜੇ!
ਮੁਹੰਮਦ ਅਜ਼ੀਜ਼ ਵੈਲਫੇਅਰ ਸੋਸਾਇਟੀ ਰਜਿਸਟਰਡ ਅੰਮ੍ਰਿਤਸਰ ਦੇ ਪ੍ਰਧਾਨ ਡਾ: ਰਾਜ ਕੁਮਾਰ ਵਰਮਾ ਤੇ ਚੇਅਰਮੈਨ ਪਿੱਠਵਰਤੀ ਗਾਇਕ ਤਰਲੋਚਨ ਸਿੰਘ ਤੋਚੀ ਨੇ ਇੱਕ ਸਾਂਝੇ ਤੋਰ ਤੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਵਾਰ ਦੀ ਤਰਾਂ ਇਸ ਵਾਰ ਵੀ ਮਰਹੂਮ ਗਾਇਕ ਮੁਹੰਮਦ ਅਜ਼ੀਜ ਸਾਬ ਦੇ ਜਨਮ ਦਿਨ ਨੂੰ ਸਮਰਪਿਤ ਪ੍ਰਸਿੱਧ ਗਾਇਕ ਮੁਹੰਮਦ ਰਫੀ ਸਾਬ ਦੇ ਗੀਤ ਗਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ ਇਸ ਸੰਗੀਤਮਈ ਸ਼ਾਮ ਦੇ ਵਿੱਚ ਅੰਮ੍ਰਿਤਸਰ ਦੇ ਪ੍ਰਸਿੱਧ ਗਾਇਕਾ ਨੇ ਕਰੋਕੇ ਦੇ ਟ੍ਰੈਕ ਤੇ ਗੀਤ ਗਾ ਕੇ ਦਰਸ਼ਕਾਂ ਦਾ ਮੰਨ ਮੋਹ ਲਿਆ ! ਇਸ ਸੰਗੀਤਮਈ ਸ਼ਾਮ ਦੇ ਵਿੱਚ ਗਾਇਕਾ ਜਿੰਨਾ ਵਿੱਚ
ਅਮਨਦੀਪ ਸਿੰਘ ਲੂਥਰਾਂ, ਬਲਰਾਜ ਮਹੀਣੀਆਂ, ਆਰ.ਐਸ.ਬੱਗਾ, ਤਿਲਕ ਰਾਜ ਸੂਰੀ, ਮਨਜੀਤ ਸਿੰਘ ਹਰਜੀਤ ਸਿੰਘ, ਕੰਵਲਜੀਤ ਸਤੀਜ਼ਾ ਗੁਰਪ੍ਰੀਤ ਰੋਮੀ ਆਦਿ ਸਨ ! ਪ੍ਰੋਗਰਾਮ ਦੇ ਬਤੌਰ ਐਂਕਰ ਦੀ ਭੂਮਿਕਾ  ਰਕੇਸ਼ ਰਿਧਮ ਵੱਲੋਂ ਨਿਭਾਈ ਗਈ !
 ਜ਼ਿਕਰਯੋਗ ਹੈ ਕਿ ਇਸੇ ਹੀ ਦਿਨ ਬਾਲੀਵੁੱਡ ਦੇ ਮਰਹੂਮ ਅਦਾਕਾਰ ਰਾਜਿੰਦਰ ਕੁਮਾਰ ਨੂੰ ਉਹਨਾਂ ਦੇ ਜਨਮ ਦਿਨ ਤੇ ਵੀ ਯਾਦ ਕੀਤਾ ਗਿਆ! ਇਸ ਮੌਕੇ ਤੇ ਮੁਹੰਮਦ ਅਜ਼ੀਜ਼ ਵੈਲਫੇਅਰ ਸੋਸਾਇਟੀ ਰਜਿਸਟਰਡ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਅਮਨਦੀਪ ਸਿੰਘ, ਨਰਿੰਦਰ ਜੈਨ ਕੈਸ਼ੀਅਰ, ਜਗਦੀਸ਼ ਸਿੰਘ ਸੈਨ ਮੀਤ ਪ੍ਰਧਾਨ ਬਲਰਾਜ ਮਹੀਣੀਆਂ ਐਡਵੋਕੇਟ ਸੰਜੇ ਢੀਂਗਰਾ ਸਲਾਹਕਾਰ, ਮੀਡਿਆ ਸਲਾਹਕਾਰ ਅਭਿਲਾਸ਼ ਕਪੂਰ ਅਤੇ ਪ੍ਰੈਸ ਸੈਕਟਰੀ ਸਵਿੰਦਰ ਸਿੰਘ ਸਾਵੀ, ਅੰਕਿਤ ਵਰਮਾ  ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ! ਪ੍ਰੋਗਰਾਮ ਦੀ ਸਮਾਪਤੀ ਤੇ ਆਏ ਹੋਏ ਮਹਿਮਾਨਾ ਨੂੰ ਸਨਮਾਨਿਤ ਵੀ ਕੀਤਾ ਗਿਆ!

LEAVE A REPLY

Please enter your comment!
Please enter your name here