*ਮੋਹਿੰਦਰ ਭਗਤ ਨੇ ਸ਼ਹੀਦ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਮਨਕੋਟੀਆ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ *

0
13

ਸੂਚਨਾ ਤੇ ਲੋਕ ਸੰਪਰਕ ਵਿਭਾਗ,
ਪੰਜਾਬ

*ਮੋਹਿੰਦਰ ਭਗਤ ਨੇ ਸ਼ਹੀਦ
ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ
ਮਨਕੋਟੀਆ ਦੇ ਪਰਿਵਾਰ ਨਾਲ ਕੀਤੀ
ਮੁਲਾਕਾਤ *

– ਸੌਂਪੇ 6 ਲੱਖ ਰੁਪਏ ਅਤੇ ਪਰਿਵਾਰ
ਦੇ ਇੱਕ ਮੈਂਬਰ ਨੂੰ ਸਰਕਾਰੀ
ਨੌਕਰੀ ਦਾ ਐਲਾਨ

ਚੰਡੀਗੜ੍ਹ/ਪਠਾਨਕੋਟ, 8 ਅਗਸਤ :

ਪੰਜਾਬ ਦੇ ਕੈਬਨਿਟ ਮੰਤਰੀ
ਮੋਹਿੰਦਰ ਭਗਤ ਨੇ ਅੱਜ ਸ਼ਹੀਦ
ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ
ਮਨਕੋਟੀਆ, ਜਿਨ੍ਹਾਂ ਨੇ ਦੇਸ਼ ਦੀ
ਸੇਵਾ ਵਿੱਚ ਆਪਣੀ ਜਾਨ ਕੁਰਬਾਨ
ਕਰ ਦਿੱਤੀ,  ਦੇ ਅਬਰੋਲ ਨਗਰ ਸਥਿਤ
ਨਿਵਾਸ ਸਥਾਨ ਦਾ ਦੌਰਾ ਕੀਤਾ ਅਤੇ
ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ
ਔਖੀ ਘੜੀ ਵਿੱਚ ਪਰਿਵਾਰ ਨੂੰ
ਸਰਕਾਰ ਵੱਲੋਂ ਪੂਰੀ  ਸਹਾਇਤਾ ਦਾ
ਭਰੋਸਾ ਦਿੱਤਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਵੱਲੋਂ, ਮੰਤਰੀ ਨੇ ਸ਼ਹੀਦ ਨੂੰ
ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ
ਪਰਿਵਾਰਕ ਮੈਂਬਰਾਂ ਨਾਲ ਗੱਲਬਾਤ
ਕੀਤੀ।  ਉਨ੍ਹਾਂ ਕਿਹਾ ਕਿ ਸ਼ਹੀਦ
ਦੇਸ਼ ਦਾ ਸੱਚਾ ਸਰਮਾਇਆ ਹੁੰਦੇ
ਹਨ। ਦੇਸ਼ ਲਈ ਆਪਣੀ ਜਾਨ ਕੁਰਬਾਨ
ਕਰਨਾ ਬਹਾਦਰੀ ਦਾ ਕਾਰਜ ਹੁੰਦਾ
ਹੈ ਅਤੇ ਦੇਸ਼ ਹਮੇਸ਼ਾ ਉਨ੍ਹਾਂ  ਦਾ
ਰਿਣੀ ਰਹੇਗਾ।

ਸ੍ਰੀ ਭਗਤ ਨੇ ਪੰਜਾਬ ਸਰਕਾਰ
ਵੱਲੋਂ ਐਲਾਨੀ ਗਈ 1 ਕਰੋੜ ਰੁਪਏ
ਦੀ ਵਿੱਤੀ ਸਹਾਇਤਾ ਦੇ ਹਿੱਸੇ
ਵਜੋਂ ਪਰਿਵਾਰ ਨੂੰ 6 ਲੱਖ ਰੁਪਏ
ਸੌਂਪੇ ਅਤੇ ਕਿਹਾ ਕਿ ਬਾਕੀ ਰਕਮ
ਜਲਦ ਹੀ ਜਾਰੀ ਕਰ ਦਿੱਤੀ
ਜਾਵੇਗੀ। ਉਨ੍ਹਾਂ ਪਰਿਵਾਰ ਦੇ
ਇੱਕ ਮੈਂਬਰ ਨੂੰ ਸਰਕਾਰੀ ਨੌਕਰੀ
ਦਾ ਵੀ ਐਲਾਨ ਕੀਤਾ।

ਇਸ ਮੌਕੇ ਮੰਤਰੀ ਦੇ ਨਾਲ ’ਆਪ’
ਪੰਜਾਬ ਦੇ ਸੂਬਾ ਮੀਤ ਪ੍ਰਧਾਨ
ਸਵਰਨ ਸਲਾਰੀਆ, ਜ਼ਿਲ੍ਹਾ ਪ੍ਰਧਾਨ
ਅਮਨਦੀਪ ਸੰਧੂ, ਪਠਾਨਕੋਟ ਹਲਕਾ
ਇੰਚਾਰਜ ਵਿਭੂਤੀ ਸ਼ਰਮਾ, ਸਮੀਰ
ਸਰਧਾ, ਕਰਨਲ ਸਾਗਰ ਸਿੰਘ ਸਲਾਰੀਆ,
ਸ਼ਹੀਦ ਸੁਰੱਖਿਆ ਪ੍ਰੀਸ਼ਦ
ਪਠਾਨਕੋਟ ਦੇ ਸਕੱਤਰ ਕੁੰਵਰ
ਰਵਿੰਦਰ ਵਿੱਕੀ ਅਤੇ ਪਾਰਟੀ ਦੇ
ਹੋਰ ਆਗੂ ਹਾਜ਼ਰ ਸਨ ।

LEAVE A REPLY

Please enter your comment!
Please enter your name here