ਮੋਹਿੰਦਰ ਭਗਤ ਵੱਲੋਂ ਜੰਗੀ ਯਾਦਗਾਰਾਂ ਦੇ ਨਿਰਮਾਣ ਅਤੇ ਸੈਨਿਕ ਰੈਸਟ ਹਾਊਸਾਂ ਦੇ ਨਵੀਨੀਕਰਨ ਦੀ ਪ੍ਰਗਤੀ ਦਾ
ਜਾਇਜ਼ਾ
ਚੰਡੀਗੜ੍ਹ, 13 ਅਗਸਤ 2025 :
ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਦੀ ਅਗਵਾਈ ਵਾਲੀ ਪੰਜਾਬ ਸਰਕਾਰ
ਸਾਬਕਾ ਸੈਨਿਕਾਂ ਅਤੇ ਉਨ੍ਹਾਂ
ਦੇ ਪਰਿਵਾਰਾਂ ਦੀ ਭਲਾਈ ਲਈ ਤੇਜ਼ੀ
ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ
ਦੀ ਪੂਰਤੀ ਲਈ ਰੱਖਿਆ ਸੇਵਾਵਾਂ
ਭਲਾਈ ਮੰਤਰੀ ਸ੍ਰੀ ਮੋਹਿੰਦਰ
ਭਗਤ ਨੇ ਅੱਜ ਅਧਿਕਾਰੀਆਂ ਤੋਂ
ਸੂਬੇ ਵਿੱਚ ਜੰਗੀ ਯਾਦਗਾਰਾਂ ਦੇ
ਨਿਰਮਾਣ ਕਾਰਜਾਂ ਅਤੇ ਸੈਨਿਕ
ਰੈਸਟ ਹਾਊਸਾਂ ਦੇ ਨਵੀਨੀਕਰਨ ਦੀ
ਪ੍ਰਗਤੀ ਦਾ ਜਾਇੰਜ਼ਾ ਲਿਆ ।
ਪੰਜਾਬ ਸਿਵਲ ਸਕੱਤਰੇਤ, ਚੰਡੀਗੜ
ਵਿਖੇ ਰੱਖਿਆ ਸੇਵਾਵਾਂ ਭਲਾਈ
ਵਿਭਾਗ ਅਤੇ ਲੋਕ ਨਿਰਮਾਣ ਵਿਭਾਗ
ਦੇ ਸੀਨੀਅਰ ਅਧਿਕਾਰੀਆਂ ਨਾਲ
ਸਮੀਖਿਆ ਮੀਟਿੰਗ ਦੀ ਪ੍ਰਧਾਨਗੀ
ਕਰਦਿਆਂ ਸ੍ਰੀ ਮੋਹਿੰਦਰ ਭਗਤ ਨੇ
ਕਿਹਾ ਕਿ ਮੁੱਖ ਮੰਤਰੀ ਭਗਵੰਤ
ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ
ਸਰਕਾਰ ਆਜ਼ਾਦੀ ਘੁਲਾਟੀਆਂ,
ਸਾਬਕਾ ਸੈਨਿਕਾਂ ਅਤੇ ਉਨ੍ਹਾਂ
ਦੇ ਆਸ਼ਰਿਤਾਂ ਦੇ ਜੀਵਨ ਪੱਧਰ
ਨੂੰ ਬਿਹਤਰ ਬਣਾਉਣ ਲਈ ਵਚਨਬੱਧ
ਹੈ। ਮੰਤਰੀ ਨੇ ਅਧਿਕਾਰੀਆਂ ਨੂੰ
ਨਿਰਦੇਸ਼ ਦਿੰਦਿਆਂ ਕਿਹਾ ਆਜ਼ਾਦੀ
ਘੁਲਾਟੀਆਂ, ਸਾਬਕਾ ਸੈਨਿਕਾਂ
ਅਤੇ ਉਨ੍ਹਾਂ ਦੇ ਪਰਿਵਾਰਾਂ ਲਈ
ਸੂਬਾ ਸਰਕਾਰ ਵੱਲੋਂ ਚਲਾਈਆਂ ਜਾ
ਰਹੀਆਂ ਭਲਾਈ ਸਕੀਮਾਂ ਨੂੰ ਲਾਗੂ
ਕਰਨਾ ਯਕੀਨੀ ਬਣਾਇਆ ਜਾਵੇ।
ਮੀਟਿੰਗ ਦੌਰਾਨ, ਵਿਸ਼ੇਸ਼
ਸਕੱਤਰ, ਲੋਕ ਨਿਰਮਾਣ ਵਿਭਾਗ
ਹਰਗੁਣਜੀਤ ਕੌਰ ਨੇ ਮੰਤਰੀ ਸ੍ਰੀ
ਮੋਹਿੰਦਰ ਭਗਤ ਨੂੰ ਸੂਬੇ ਵਿੱਚ
ਜੰਗੀ ਯਾਦਗਾਰਾਂ ਦੇ ਨਿਰਮਾਣ
ਸਬੰਧੀ ਕੀਤੀ ਜਾ ਰਹੀ ਕਾਰਵਾਈ
ਬਾਰੇ ਵਿਸਥਾਰਪੁਰਵਕ ਜਾਣੂ
ਕਰਵਾਇਆ। ਮੰਤਰੀ ਵੱਲੋਂ ਇਸ
ਮੌਕੇ ਲੋਕ ਨਿਰਮਾਣ ਵਿਭਾਗ ਨੂੰ
ਕੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ
ਵੀ ਕਿਹਾ ਗਿਆ। ਇਸ ਮੌਕੇ ਰੱਖਿਆ
ਸੇਵਾਵਾਂ ਵਿਭਾਗ ਦੇ ਡਾਇਰੈਕਟਰ
ਬ੍ਰਿਗੇਡੀਅਰ ਭੁਪਿੰਦਰ ਸਿੰਘ
ਢਿੱਲੋਂ (ਸੇਵਾਮੁਕਤ) ਨੇ ਪਿਛਲੇ
ਤਿੰਨ ਮਹੀਨਿਆਂ ਦੀਆਂ
ਗਤੀਵਿਧੀਆਂ ਬਾਰੇ ਇੱਕ ਵਿਆਪਕ
ਰਿਪੋਰਟ ਪੇਸ਼ ਕੀਤੀ। ਉਨ੍ਹਾਂ
ਮੰਤਰੀ ਨੂੰ ਸਾਬਕਾ ਸੈਨਿਕਾਂ ਲਈ
ਵਿੱਤੀ ਸਹਾਇਤਾ, ਸਿੱਖਿਆ ਲਾਭ,
ਡਾਕਟਰੀ ਸਹਾਇਤਾ ਅਤੇ ਸੈਨਿਕ
ਰੈਸਟ ਹਾਉਸਾਂ ਦੇ ਨਵੀਨੀਕਰਨ
ਸਬੰਧੀ ਵਿਕਾਸ ਬਾਰੇ ਜਾਣਕਾਰੀ
ਦਿੱਤੀ।
ਮੰਤਰੀ ਨੇ ਸੂਬੇ ਵਿੱਚ ਸੈਨਿਕ
ਰੈਸਟ ਹਾਊਸਾਂ ਦੇ ਨਵੀਨੀਕਰਨ
ਅਤੇ ਰੱਖ-ਰਖਾਅ ਦੇ ਕੰਮ ਨੂੰ ਵੀ
ਸਮੇਂ ਸਿਰ ਪੂਰਾ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਵਿਕਾਸ
ਕਾਰਜਾਂ ਲਈ ਫੰਡਾਂ ਦੀ ਕੋਈ ਘਾਟ
ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾ ਕਿਹਾ ਕਿ ਵਿਕਾਸ ਕਾਰਜਾਂ
ਵਿੱਚ ਕਿਸੇ ਵੀ ਅਧਿਕਾਰੀ ਦੀ
ਅਣਗਹਿਲੀ ਬਰਦਾਸ਼ਤ ਨਹੀਂ ਕੀਤੀ
ਜਾਵੇਗੀ।
ਸ੍ਰੀ ਭਗਤ ਨੇ ਅਧਿਕਾਰੀਆਂ ਨੂੰ
ਕਿਹਾ ਕਿ ਸਾਬਕਾ ਸੈਨਿਕਾਂ ਨਾਲ
ਸਬੰਧਤ ਸਾਰੇ ਮਾਮਲਿਆਂ ਨੂੰ
ਤਰਜੀਹ ਦਿੱਤੀ ਜਾਵੇ। ਉਨ੍ਹਾ
ਕਿਹਾ ਕਿ ਅਧਿਕਾਰੀ ਸਰਕਾਰੀ
ਸਕੀਮਾਂ ਸਬੰਧੀ ਜਾਗਰੂਕਤਾ
ਮੁਹਿੰਮਾਂ ਨੂੰ ਯਕੀਨੀ ਬਣਾਉਣ
ਤਾਂ ਜੋ ਯੋਗ ਲਾਭਪਾਤਰੀ ਸਰਕਾਰੀ
ਯੋਜਨਾਵਾਂ ਦਾ ਪੂਰਾ ਲਾਭ ਲੈ
ਸਕਣ।