ਚੋਹਲਾ ਸਾਹਿਬ/ਤਰਨਤਾਰਨ,24 ਜੁਲਾਈ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦ ਇਸ ਹਲਕੇ ਦੇ ਪਿੰਡ ਕਰਮੂੰਵਾਲਾ ਦੇ ਵਸਨੀਕ ਤੇ ਮਾਝੇ ਦੇ ਸੀਨੀਅਰ ਨੌਜਵਾਨ ਅਕਾਲੀ ਆਗੂ ਤੇ ਉੱਘੇ ਕਾਰੋਬਾਰੀ ਸਤਨਾਮ ਸਿੰਘ ਕਰਮੂੰਵਾਲਾ ਆਪਣੇ ਦਰਜਨਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅਲਵਿਦਾ ਕਹਿ ਕੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਤੇ ਪੰਜਾਬ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਜੈਕਾਰਿਆਂ ਤੇ ਨਾਅਰਿਆਂ ਦੀ ਗੂੰਜ ‘ਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।ਪਿੰਡ ਕਰਮੂੰਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਭਰਵੀਂ ਇਕੱਤਰਤਾ ਵਿੱਚ ਸਤਨਾਮ ਸਿੰਘ ਕਰਮੂੰਵਾਲਾ ਦੇ ਨਾਲ ਸਲਵਿੰਦਰ ਸਿੰਘ ਸਾਬਕਾ ਸਰਪੰਚ,ਮਲਕੀਤ ਸਿੰਘ,ਜਮੀਦਾ ਸਿੰਘ ਸਿੰਘ,ਅਮਰੀਕ ਸਿੰਘ,ਸਾਹਿਬ ਸਿੰਘ,ਸੁਖਚੈਨ ਸਿੰਘ,ਜਸਵੰਤ ਸਿੰਘ ਭੱਠਲ,ਗੁਰਚਰਨ ਸਿੰਘ,ਨੰਬਰਦਾਰ ਸੁਖਦੇਵ ਸਿੰਘ,ਦਿਲਬਾਗ ਸਿੰਘ ਫੌਜੀ ਸਾਬਕਾ ਮੈਂਬਰ ਪੰਚਾਇਤ,ਕਾਰਜ ਸਿੰਘ ਫੌਜੀ,ਵਿਰਸਾ ਸਿੰਘ,ਬਾਬਾ ਸੁਖਚੈਨ ਸਿੰਘ,ਪ੍ਰਤਾਪ ਸਿੰਘ,ਸਰਬਜੀਤ ਸਿੰਘ,ਗੁਰਜੀਤ ਸਿੰਘ,ਜੋਬਨਪ੍ਰੀਤ ਸਿੰਘ,ਸੁਲੱਖਣ ਸਿੰਘ,ਹਰਦੇਵ ਸਿੰਘ,ਬਾਬਾ ਸੁਖਦੇਵ ਸਿੰਘ,ਬਲਵਿੰਦਰ ਸਿੰਘ ਬਿੰਦਾ,ਬਲਵੀਰ ਸਿੰਘ,ਹਰਦੀਪ ਸਿੰਘ ਵਪਾਰੀ,ਗੁਰਦਿਆਲ ਸਿੰਘ,ਸਵਰਨ ਸਿੰਘ,ਗੁਰਦੇਵ ਸਿੰਘ,ਬਾਜ ਸਿੰਘ,ਪਰਮਜੀਤ ਸਿੰਘ ਫੌਜੀ ਗੰਡੀਵਿੰਡੀਆ,ਬਾਜ ਸਿੰਘ ਬਾਜੀ,ਪਲਵਿੰਦਰ ਸਿੰਘ ਪੱਬਾ,ਜੋਬਨਪ੍ਰੀਤ ਸਿੰਘ,ਗੁਰਵਿੰਦਰ ਸਿੰਘ,ਨਿਸ਼ਾਨ ਸਿੰਘ ਕਾਲਾ,ਮੁਖਤਾਰ ਸਿੰਘ ਮੁੱਖਾ ਆਦਿ ਚਾਰ ਦਰਜਨ ਦੇ ਕਰੀਬ ਵੱਖ-ਵੱਖ ਪਾਰਟੀਆਂ ਦੇ ਸਰਗਰਮ ਆਗੂ ਤੇ ਵਰਕਰ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਗਏ।ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਣ ਤੇ ਸਾਬਕਾ ਵਿਧਾਇਕ ਸਿੱਕੀ ਨੇ ਉਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਸਮੇਂ-ਸਮੇਂ ਸਭ ਮਿਹਨਤੀ ਵਰਕਰਾਂ ਨੂੰ ਕਾਂਗਰਸ ਪਾਰਟੀ ‘ਚ ਮਾਨ-ਸਨਮਾਨ ਦੇ ਕੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਜਿੰਮੇਵਾਰੀਆਂ ਸੌਂਪੀਆਂ ਜਾਣਗੀਆਂ।ਇਸ ਮੌਕੇ ਸਾਬਕਾ ਵਿਧਾਇਕ ਸਿੱਕੀ ਨੇ ਭਰਵੀਂ ਇਕੱਤਰਤਾ ‘ਚ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਉਹ 2027 ਦੀਆਂ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਜ਼ੋ ਇਸ ਪਾਰਟੀ ਨੂੰ ਸਬਕ ਸਿਖਾਇਆ ਜਾ ਸਕੇ।ਸਿੱਕੀ ਨੇ ਕਿਹਾ ਕਿ ‘ਆਪ’ ਅਤੇ ਹੋਰਨਾਂ ਪਾਰਟੀਆਂ ਤੋਂ ਦੁਖੀ ਲੋਕ ਰੋਜ਼ਾਨਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਰਹੇ ਹਨ।ਉਹਨਾਂ ਕਿਹਾ ਕਿ ਅੱਜ ਨਸ਼ਾ ਤਸਕਰਾਂ ‘ਤੇ ਸਮਾਜ ਵਿਰੋਧੀਆਂ ਦਾ ਪੰਜਾਬ ਅੱਡਾ ਬਣ ਚੁੱਕਾ ਹੈ।ਕਾਨੂੰਨ ਦੇ ਡਰ ਭੈਅ ਦਾ ਨਾਮੋ ਨਿਸ਼ਾਨ ਨਹੀਂ।ਸ਼ਰੇਆਮ ਫਿਰੌਤੀਆਂ,ਲੁੱਟਾਂ ਖੋਹਾਂ ਤੇ ਕਤਲੋ ਗਾਰਦ ਕਰਕੇ ਹਰ ਕੋਈ ਸਹਿਮ ਦੇ ਪਰਛਾਵੇਂ ‘ਚ ਦਿਨ ਕੱਟ ਰਿਹਾ ਹੈ।ਇਹਨਾਂ ਹਲਾਤਾਂ ‘ਤੇ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਹੀ ਠੱਲ ਪਾ ਕੇ ਪੰਜਾਬ ਤੇ ਪੰਜਾਬੀਆਂ ਦੇ ਘਰਾਂ ‘ਚ ਸੁੱਖ-ਸ਼ਾਂਤੀ ਲਿਆ ਸਕਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਤਨਾਮ ਸਿੰਘ ਕਰਮੂੰਵਾਲਾ ਨੂੰ ਜਲਦ ਹੀ ਕੋਈ ਵੱਡੀ ਜਿੰਮੇਵਾਰੀ ਲਾ ਕੇ ਕਾਂਗਰਸ ਪਾਰਟੀ ਦੀ ਸੇਵਾ ਦਾ ਮੌਕਾ ਦਿੱਤਾ ਜਾਵੇਗਾ।ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਸ਼ਾਹ ਕਰਮੂੰਵਾਲਾ,ਬਲਵੰਤ ਸਿੰਘ ਰੱਬ,ਪਹਿਲਵਾਨ ਕੇਵਲ ਸਿੰਘ ਕਰਮੂੰਵਾਲਾ,ਪਰਮਜੀਤ ਸਿੰਘ ਸ਼ਾਹ ਕਰਮੂੰਵਾਲਾ,ਰਾਏ ਦਵਿੰਦਰ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਮਨਦੀਪ ਸਿੰਘ ਮਨੀ ਮੈਂਬਰ ਪੰਚਾਇਤ ਚੋਹਲਾ ਸਾਹਿਬ,ਪਹਿਲਵਾਨ ਮਨਮੋਹਨ ਸਿੰਘ,ਨੰਬਰਦਾਰ ਦਾਰਾ ਸਿੰਘ,ਭੁਪਿੰਦਰ ਕੁਮਾਰ ਨਈਅਰ ਪ੍ਰਧਾਨ,ਸਤਨਾਮ ਸਿੰਘ ਢਿੱਲੋਂ,ਅਮਰ ਸਿੰਘ ਭਰੋਵਾਲ,ਬਲਵਿੰਦਰ ਸਿੰਘ ਸ਼ਿਮਲਾ ਮੈਂਬਰ ਪੰਚਾਇਤ,ਨਿਸ਼ਾਨ ਸਿੰਘ ਭਿੱਖੀਕੇ,ਅਜੀਤ ਸਿੰਘ ਪ੍ਰਧਾਨ,ਸਤਨਾਮ ਸਿੰਘ ਏਜੰਸੀ ਵਾਲੇ,ਅਮਨਦੀਪ ਸਿੰਘ ਅਮਨ,ਲਵਜੀਤ ਸਿੰਘ ਲਵ,ਮਨਦੀਪ ਸਿੰਘ ਘੜ੍ਹਕਾ,ਮਨਜਿੰਦਰ ਸਿੰਘ ਗੁੱਜਰਪੁਰਾ,ਮਹਿੰਦਰ ਸਿੰਘ ਚੰਬਾ,ਮਨਜੀਤ ਸਿੰਘ ਚੰਬਾ,ਹਰਪ੍ਰੀਤ ਸਿੰਘ ਚੰਬਾ,ਜੱਸ ਮਾਣੋਚਾਹਲ,ਸੁਖਰਾਜ ਸਿੰਘ ਸਰਪੰਚ ਰੈਸ਼ੀਆਣਾ,ਗੁਰਪਿੰਦਰ ਸਿੰਘ ਪੰਨੂ,ਨਰਿੰਦਰਪਾਲ ਸਿੰਘ ਪਟਵਾਰੀ,ਅਵਤਾਰ ਸਿੰਘ ਫੇਲੋਕੇ,ਹਰਵਿੰਦਰ ਸਿੰਘ ਫੇਲੋਕੇ ਯੂਥ ਪ੍ਰਧਾਨ,ਗਗਨ ਫੇਲੋਕੇ,ਨਿਸ਼ਾਨ ਸਿੰਘ ਗੋਇੰਦਵਾਲ,ਰਣਜੀਤ ਸਿੰਘ ਰਾਣਾ ਪਵਾਰ ਸਿਆਸੀ ਸਕੱਤਰ ਸਰਦਾਰ ਰਮਨਜੀਤ ਸਿੰਘ ਸਿੱਕੀ,ਗੁਰਬੀਰ ਸਿੰਘ ਬਸਰਾ,ਯਾਦਵਿੰਦਰ ਸਿੰਘ ਸੋਨੀ ਭੱਠਲ,ਗੁਰਪ੍ਰੀਤ ਸਿੰਘ ਕਾਹਲਵਾਂ,ਪ੍ਰਭਜੀਤ ਸਿੰਘ ਕਾਹਲਵਾਂ,ਨਿਸ਼ਾਨ ਸਿੰਘ ਸਰਪੰਚ ਰਾਣੀਵਲਾਹ,ਪਰਮਜੀਤ ਸਿੰਘ ਪੰਨੂ,ਬਲਬੀਰ ਸਿੰਘ ਠੱਟਾ,ਬਾਬਾ ਸੱਜਣ ਸਿੰਘ,ਅਮਰਜੀਤ ਸਿੰਘ ਸਰਹਾਲੀ,ਸਟਾਲਨਜੀਤ ਸਿੰਘ ਠੱਟਾ,ਕੁਲਦੀਪ ਸਿੰਘ ਮੋਹਣਪੁਰ ਆਦਿ ਹਾਜ਼ਰ ਸਨ।ਇਸ ਮੌਕੇ ਸਟੇਜ ਸੈਕਟਰੀ ਦੀ ਸੇਵਾ ਸੀਨੀਅਰ ਕਾਂਗਰਸੀ ਆਗੂ ਸਰਪੰਚ ਜਗਤਾਰ ਸਿੰਘ ਉੱਪਲ ਵਲੋਂ ਨਿਭਾਈ ਗਈ। ਅਖੀਰ ‘ਚ ਸਤਨਾਮ ਸਿੰਘ ਕਰਮੂੰਵਾਲਾ ਤੇ ਉਹਨਾਂ ਦੇ ਪੁੱਤਰ ਵਲੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
