ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਸਕੀਮ ਤਹਿਤ ਬਲਾਕ ਪੱਧਰੀ ਕਰਾਟੇ ਮੁਕਾਬਲੇ ਕਰਵਾਏ ਗਏ
ਬਰਨਾਲਾ, 10 ਦਸੰਬਰ 2025
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਿਆਲਾ ਕਲਾਂ (ਕੁੜੀਆਂ) ਵਿਖੇ ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਸਕੀਮ ਤਹਿਤ ਬਲਾਕ ਪੱਧਰੀ ਕਰਾਟੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਦਾ ਉਦਘਾਟਨ ਸਕੂਲ ਮੁਖੀ ਰੇਨੂ ਬਾਲਾ ਜੀ ਨੇ ਕੀਤਾ। ਉਹਨਾਂ ਨੇ ਖਿਡਾਰਣਾਂ ਨੂੰ ਕਰਾਟੇ (ਆਤਮ ਸੁਰੱਖਿਆ) ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਹਨਾਂ ਦੋ ਰੋਜ਼ਾ ਮੁਕਾਬਲਿਆਂ ਵਿੱਚ ਬਲਾਕ ਦੇ 32 ਸਕੂਲਾਂ ਦੀਆਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ 240 ਖਿਡਾਰਣਾਂ ਨੇ ਵੱਖ–ਵੱਖ ਭਾਰ ਵਰਗਾਂ ਵਿੱਚ ਭਾਗ ਲਿਆ। ਡੀ.ਪੀ.ਈ. ਪਾਲਾ ਸਿੰਘ ਨੇ ਦੱਸਿਆ ਕਿ ਮਿਡਲ ਵਰਗ ਦੇ -35 ਕਿੱਲੋ ਵਿੱਚ ਪਹਿਲਾ ਸਥਾਨ ਹਨੂਰ ਕੌਰ ਸਸਸ ਅਕਲੀਆਂ, ਦੂਸਰਾ ਸਥਾਨ ਅਮਨਾ ਕੋਰ, ਤੀਸਰਾ ਸਥਾਨ ਕਰਮਵੀਰ ਕੌਰ ਸਹਸ ਭੁਪਾਲ, -40 ਕਿੱਲੋ ਵਿੱਚ ਪਹਿਲਾ ਸਥਾਨ ਕੁਲਵੀਰ ਕੌਰ ਸਮਸ ਅਲੀਸ਼ੇਰ ਕਲਾਂ, ਦੂਸਰਾ ਸਥਾਨ ਦਿਲਪ੍ਰੀਤ ਕੌਰ ਸਸਸ ਕੋਟੜਾ ਕਲਾਂ, ਤੀਸਰਾ ਸਥਾਨ ਅਮਨਜੋਤ ਕੋਰ ਸਸਸ ਅਕਲੀਆ, -45 ਕਿੱਲੋ ਵਿੱਚ ਪਹਿਲਾ ਸਥਾਨ ਸੁਖਪ੍ਰੀਤ ਕੌਰ ਸਹਸ ਤਾਮਕੋਟ, ਦੂਸਰਾ ਸਥਾਨ ਕੁਲਦੀਪ ਕੌਰ ਸਸਸ ਖਿਆਲਾ ਕਲਾਂ, ਤੀਸਰਾ ਸਥਾਨ ਨਵਦੀਪ ਕੌਰ ਸਹਸ ਚਕੇਰੀਆ, +45 ਕਿੱਲੋ ਵਿੱਚ ਪਹਿਲਾ ਸਥਾਨ ਸੁਖਪ੍ਰੀਤ ਕੌਰ ਸਮਸ ਠੂਠਿਆਂਵਾਲੀ, ਦੂਸਰਾ ਸਥਾਨ ਕਮਲਪ੍ਰੀਤ ਕੌਰ ਸਮਸ ਅਲੀਸ਼ੇਰ ਕਲਾਂ, ਤੀਸਰਾ ਸਥਾਨ ਪਰਾਚੀ ਸਸਸਸ ਖਿਆਲਾ ਕਲਾਂ, ਜਦਕਿ ਸੀਨੀਅਰ ਵਰਗ ਦੇ -40 ਕਿੱਲੋ ਵਿੱਚ ਪਹਿਲਾ ਸਥਾਨ ਜ਼ਸਕਰਨਪ੍ਰੀਤ ਕੌਰ ਸਸਸ ਅਕਲੀਆਂ, ਦੂਸਰਾ ਸਥਨ ਅਰਸ਼ਦੀਪ ਕੋਰ ਸਸਸ ਅਤਲਾ ਕਲਾਂ, ਤੀਸਰਾ ਸਥਾਨ ਮੁਸਕਾਨ ਸਸਸਸ ਅਕਲੀਆ, 45 ਕਿੱਲੋ ਵਿੱਚ ਪਹਿਲਾ ਸਥਾਨ ਖੁਸਪ੍ਰੀਤ ਕੌਰ ਸਸਸ ਕੋਟੜਾ ਕਲਾਂ, ਦੂਸਰਾ ਸਥਾਨ ਸੁਖਪ੍ਰੀਤ ਕੌਰ ਸਸਸ ਮਾਨਸਾ, ਤੀਸਰਾ ਸਥਾਨ ਰਾਜਵੀਰ ਕੌਰ ਸਸਸ ਅਤਲਾ ਕਲਾਂ, -50 ਕਿੱਲੋ ਵਿੱਚ ਪਹਿਲਾ ਸਥਾਨ ਮਨਪ੍ਰੀਤ ਕੌਰ ਸਸਸ ਅਕਲੀਆਂ, ਦੂਸਰਾ ਸਥਾਨ ਰੀਤੂ ਰਾਣੀ ਸਹਸ ਭੁਪਾਲ, ਤੀਸਰਾ ਸਥਾਨ ਜ਼ਸਨਪ੍ਰੀਤ ਕੌਰ ਸਸਸ ਰੱਲਾ, +50 ਕਿੱਲੋ ਵਿੱਚ ਪਹਿਲਾ ਸਥਾਨ ਮਹਿਮਾ ਕੌਰ ਸਸਸ ਅਕਲੀਆ, ਦੂਸਰਾ ਸਥਾਨ ਗੁਰਲੀਨ ਕੌਰ ਸਸਸ ਕੋਟੜਾ ਕਲਾਂ, ਤੀਸਰਾ ਸਥਾਨ ਪੁਨੀਤ ਕੌਰ ਸਸਸ ਖਾਰਾ ਨੇ ਹਾਸਲ ਕੀਤਾ। ਇਸ ਸਮੇਂ ਲੈਕ. ਜੀਆ (ਕਨਵੀਨਰ), ਲੈਕ. ਜਸਵਿੰਦਰ ਕੌਰ, ਲੈਕ. ਸਮਸੇਰ ਸਿੰਘ,ਲੈਕ. ਸਰਬਜੀਤ ਕੌਰ, ਵਿਨੋਦ ਕੁਮਾਰ ਕੁਮਾਰ ਪੀ.ਟੀ.ਆਈ., ਪਾਲਾ ਸਿੰਘ ਡੀ.ਪੀ.ਈ., ਮਾਨਤ ਸਿੰਘ, ਪੀ.ਟੀ.ਆਈ., ਰਾਜਦੀਪ ਸਿੰਘ ਡੀ.ਪੀ.ਈ., ਅਵਤਾਰ ਸਿੰਘ ਡੀ.ਪੀ.ਈ., ਨਾਇਬ ਸਿੰਘ ਡੀ.ਪੀ.ਈ., ਸਮਰਜੀਤ ਸਿੰਘ ਪੀ.ਟੀ.ਆਈ., ਰਾਜਨਦੀਪ ਸਿੰਘ, ਗੁਰਜੀਤ ਸਿੰਘ ,ਬਲਵੀਰ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ, ਰਾਜਵੀਰ ਮੋਦਗਿੱਲ, ਮਨਪ੍ਰੀਤ ਕੌਰ ਨੰਗਲ, ਕਰਨਜੀਤ ਕੌਰ, ਸਿਮਰਜੀਤ ਕੌਰ, ਡੀ.ਪੀ.ਈ., ਕਰਮਜੀਤ ਕੌਰ ਕੋਟੜਾ, ਪਰਵਿੰਦਰ ਸਿੰਘ ਕੋਚ, ਅਕਾਸ਼ਦੀਪ ਸਿੰਘ ਕੋਚ, ਹਰਦੀਪ ਕੌਰ ਕੋਚ, ਗਿੱਨੀ ਕੋਚ, ਹਰਜੀਤ ਸਿੰਘ ਡੀ.ਪੀ.ਈ., ਹਰਦੀਪ ਸਿੰਘ ਕਲਰਕ ਆਦਿ ਮੋਜੂਦ ਰਹੇ।






