ਲੁਧਿਆਣਾ ਪੱਛਮੀ ਵਿੱਚ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ, ਪਾਰਟੀ ਦੇ ਦਰਜਨਾਂ ਆਗੂ ‘ਆਪ’ ਵਿੱਚ ਹੋਏ ਸ਼ਾਮਿਲ
ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਸਾਰਿਆਂ ਦਾ ਕੀਤਾ ਸਵਾਗਤ
ਲੁਧਿਆਣਾ , 14 ਜੂਨ 2025
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਉਸ ਸਮੇਂ ਇੱਕ ਹੋਰ ਵੱਡਾ ਝਟਕਾ ਲੱਗਿਆ ਜਦੋਂ ਵਾਰਡ ਨੰ 65 ਤੋਂ ਕਾਂਗਰਸ ਦੇ ਸੈਂਕੜੇ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਦੂਜੇ ਪਾਸੇ ਹਲਕੇ ਦੇ ਕਈ ਵੱਡੇ ਕਾਰੋਬਾਰੀਆਂ ਨੇ ਵੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਆਪ ਪੰਜਾਬ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਸਾਰੇ ਲੋਕਾਂ ਨੂੰ ਰਸਮੀ ਤੌਰ ਤੇ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਆਪ ਆਗੂ ਹਰਚੰਦ ਸਿੰਘ ਬਰਸਟ, ਸਨੀ ਆਹਲੂਵਾਲੀਆ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਚੇਅਰਮੈਨ ਰਮਨ ਬਿਹਲ ਅਤੇ ਦਿੱਲੀ ਦੀ ਸਾਬਕਾ ਮੰਤਰੀ ਰਾਖੀ ਬਿਡਲਾ ਵੀ ਮੌਜੂਦ ਸਨ।
ਵਾਰਡ ਨੰਬਰ 65 ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕਾਂਗਰਸੀ ਆਗੂਆਂ ਵਿੱਚ ਐਡਵੋਕੇਟ ਬੋਬੀ ਕੁਮਾਰ, ਐਡਵੋਕੇਟ ਅਰਜੁਨ ਗਾਂਧੀ, ਸੋਨੂੰੰ ਕਲਿਆਣ, ਰਵੀ, ਅੰਕੁਲ, ਮਨੋਜ, ਸਚਿਨ, ਕਵੀ, ਰਵੀ ਅਟਵਾਲ, ਨਿਖਿਲ, ਵੰਸ਼, ਨੀਤੂ ਬਿਰਲਾ, ਮੋਨੂ ਬਿਰਲਾ, ਪੁਲਕਿਤ, ਹ੍ਰਿਤਿਕ, ਰਾਮ, ਲਕਸ਼ਮਣ, ਸੋਨੂ ਸ਼ਰਮਾ, ਮਨੋਜ ਚਨਾਲੀਆ, ਅਮਿਤ ਸੂਦ, ਸਾਹਿਲ ਤਿਸਾਵਰ, ਵਿਕੀ, ਅਕਸ਼ ਦੇ ਨਾਂ ਪ੍ਰਮੁੱਖ ਹਨ। ਇਸ ਤੋਂ ਇਲਾਵਾ ਸੁਰਿੰਦਰ ਸਿੰਘ, ਪ੍ਰਿੰਸੀਪਲ ਮੰਜੂ, ਗੀਤਾ, ਅਤੇ ਕ੍ਰਿਸਟੀ ਚੌਹਾਨ ਨੇ ਵੀ ਆਪ ਦਾ ਪੱਲਾ ਫੜਿਆ।
ਲੁਧਿਆਣਾ ਦੇ ਵੱਡੇ ਕਾਰੋਬਾਰੀ ਹਿਮਾਂਸ਼ੂ ਮਹਾਜਨ, ਦੀਪਕ ਬੇਰੀ, ਸੁਰੇਸ਼ ਬਤਰਾ, ਸੁਰੇਸ਼ ਜਿੰਦਲ, ਵਿਕੀ ਮਲਹੋਤਰਾ, ਵਿਸ਼ਾਲ ਖੋਸਲਾ, ਵਿਕਾਸ ਖੋਸਲਾ, ਅਮਿਤ ਦੱਤਾ, ਨਿਤਿਸ਼ ਜਸਰਾ, ਲਵਨੀਸ਼ ਅਰੋੜਾ, ਹਰਮੇਸ਼ ਅਰੋੜਾ, ਮਨਪ੍ਰੀਤ ਸੇਖੋਂ, ਮਨਿੰਦਰ ਸਿੰਘ, ਸਾਹਿਲ ਸਿੱਧੂ, ਪ੍ਰਭਦੀਪ ਸਿੰਘ ਵੀ ਆਪ ਵਿੱਚ ਸ਼ਾਮਿਲ ਹੋਏ।
ਸ਼ੈਰੀ ਕਲਸੀ ਨੇ ਕਿਹਾ ਕਿ ਇਹਨਾਂ ਲੋਕਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਸਿਰਫ਼ ਇੱਕ ਸੰਗਠਨ ਵਾਧਾ ਨਹੀਂ, ਸਗੋਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਲੋਕਾਂ ਨੂੰ ‘ਆਪ’ ਸਰਕਾਰ ਦੀਆਂ ਨੀਤੀਆਂ, ਇਮਾਨਦਾਰੀ ਅਤੇ ਵਿਕਾਸ ਦੇ ਮਾਡਲ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਉਤਸ਼ਾਹ ਵੇਖ ਕੇ ਸਾਫ਼ ਲਗ ਰਿਹਾ ਹੈ ਕਿ ਲੁਧਿਆਣਾ ਪੱਛਮੀ ਤੋਂ ਆਮ ਆਪ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਪੱਕੀ ਹੈ, ਸਿਰਫ਼ ਨਤੀਜੇ ਆਉਣਾ ਬਾਕੀ ਹੈ।