ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਭਾਜਪਾ ਨੂੰ ਮਿਲਿਆ ਵੱਡਾ ਬਲ

0
32
ਤਰਨ ਤਾਰਨ,23 ਮਈ -ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਹਲਕਾ ਖਡੂਰ ਸਾਹਿਬ ਵਿੱਚ ਉਸ ਵਕਤ ਵੱਡਾ ਬਲ ਮਿਲਿਆ ਜਦੋਂ ਹਲਕੇ ਵਿੱਚ ਵੱਡਾ ਜਨ ਅਧਾਰ ਰੱਖਣ ਵਾਲੇ ਸੰਗਠਨ ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਵਲੋਂ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਬਿਨਾਂ ਸ਼ਰਤ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤਰਨ ਤਾਰਨ ਵਿਖ਼ੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਸੈਂਕੜੇ ਕ੍ਰਾਂਤੀ ਸੈਨਾ ਦੇ ਵਰਕਰਾਂ ਦੇ ਇਕੱਠ ਦਰਮਿਆਨ ਸੰਗਠਨ ਦੇ ਸੂਬਾ ਪ੍ਰਧਾਨ  ਸਰਵਣ ਗਿੱਲ ਨੇ ਭਾਜਪਾ ਦੇ ਸਮਰਥਨ ਦਾ ਐਲਾਨ ਕਰਦਿਆਂ ਵਰਕਰਾਂ ਨੂੰ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਜਿਤਾਉਣ ਦੀ ਅਪੀਲ ਕੀਤੀ।ਇਸ ਮੌਕੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ,ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ,ਲੋਕ ਸਭਾ ਦੇ ਕਨਵੀਨਰ ਨਰੇਸ਼ ਸ਼ਰਮਾ ਨੇ ਕ੍ਰਾਂਤੀ ਸੈਨਾ ਦੇ ਸਮੂਹ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਭਾਜਪਾ ਦੀ ਜਿੱਤ ਲਈ ਕੰਮ ਕਰਨ ਦੀ ਅਪੀਲ ਕੀਤੀ।ਇਸ ਮੌਕੇ ਕ੍ਰਾਂਤੀ ਸੈਨਾ ਦੇ ਸਰਵਣ ਗਿੱਲ ਪ੍ਰਧਾਨ ਤੋਂ ਇਲਾਵਾ ਸਰਵਣ ਸਭਰਵਾਲ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਅਜੇ ਕੁਮਾਰ ਜਨਰਲ ਸਕੱਤਰ,ਤਰਲੋਕ ਸਹੋਤਾ ਮੀਤ ਪ੍ਰਧਾਨ, ਸਿਕੰਦਰ ਸਿੰਘ ਮੁਰਾਦਪੁਰ ਜ਼ਿਲਾ ਪ੍ਰਧਾਨ,ਸਤਨਾਮ ਸਿੰਘ ਮੀਆਂਵਿੰਡ,ਹਰਪ੍ਰੀਤ ਸਿੰਘ ਭੱਟੀ, ਆਦਿ ਆਗੂਆਂ ਤੋਂ ਇਲਾਵਾ ਭਾਜਪਾ ਆਗੂ ਗੁਰਦੀਪ ਸਿੰਘ ਸ਼ਾਹ ਪਿੰਨੀ ਰਾਜਸਥਾਨ,ਜੇਠਾ ਨੰਦ ਵਿਆਸ ਬੀਕਾਨੇਰ, ਅਮਰਪਾਲ ਸਿੰਘ ਖਹਿਰਾ ਜ਼ਿਲਾ ਮੀਤ ਪ੍ਰਧਾਨ ਅਤੇ ਮੁੱਖ ਬੁਲਾਰਾ,ਰਾਣਾ ਗੁਲਬੀਰ ਸਿੰਘ, ਨੇਤਰਪਾਲ ਸਿੰਘ ਜ਼ਿਲਾ ਮੀਤ ਪ੍ਰਧਾਨ,ਦਿਨੇਸ਼ ਜੋਸ਼ੀ ਜ਼ਿਲਾ ਪ੍ਰਧਾਨ ਯੁਵਾ ਮੋਰਚਾ,ਚੰਦਰ ਅਗਰਵਾਲ ਸਾਬਕਾ ਚੇਅਰਮੈਨ, ਅਵਤਾਰ ਸਿੰਘ ਬੰਟੀ,ਪਵਨ ਕੁੰਦਰਾ ਮੰਡਲ ਪ੍ਰਧਾਨ,ਯਾਦਵਿੰਦਰ ਸਿੰਘ ਮਾਣੋਚਾਹਲ ਆਦਿ ਆਗੂ ਮੌਜੂਦ ਸਨ।

LEAVE A REPLY

Please enter your comment!
Please enter your name here