ਲੋੜਵੰਦ ਪਰਿਵਾਰ ਦੀ ਸਹਾਇਤਾ ਲਈ ਪੁੱਜੇ ਦਲਜੀਤ ਸਿੰਘ
ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ
ਅੰਮ੍ਰਿਤਸਰ , 14 ਜੁਲਾਈ 2025
ਕਹਿੰਦੇ ਹਨ ਕੇ ਜੇਕਰ ਕਿਸੇ ਬੰਦੇ ਤੇ ਗਰੀਬੀ ਆਵੇ ਤਾ ਆਸਾਨੀ ਨਾਲ ਸਹਿ ਕਰ ਸਕਦਾ ਹੈ ਪਰ ਨਾਲ ਮੁਸੀਬਤਾਂ ਦਾ ਪਹਾੜ ਆ ਜਾਵੇ ਤਾ ਝੱਲਣਾ ਬਹੁਤ ਔਖਾ ਹੋ ਜਾਂਦਾ ਹੈ। ਇਸ ਦੀ ਮਿਸਾਲ ਹਨ ਪਿੰਡ ਮਿਹਰਬਾਨ ਨੇੜੇ ਟੋਲ ਪਲਾਜ਼ਾ ਜੰਡਿਆਲਾ ਗੁਰੂ ਇੱਥੋ ਦਾ ਇਕ ਪਰਿਵਾਰ ਹੈ ਰਾਜੂ ਸਿੰਘ ਜਿਸਦੇ ਪੰਜ ਬੱਚੇ ਹਨ ਚਾਰ ਲੜਕੀਆ ਅਤੇ ਇਕ ਲੜਕਾ ਹੈ ਅਤੇ ਰਾਜੂ ਸਿੰਘ ਦੀ ਮੌਤ 2020 ਵਿਚ ਹੋ ਗਈ ਸੀ। ਇਹਨਾ ਦੀ ਘਰਵਾਲੀ ਦਾ ਪਹਿਲਾ ਪਤੀ ਵੀ ਗੁਜ਼ਰ ਗਿਆ ਸੀ ਅਤੇ ਰੀਤੀ ਰਿਵਾਜਾ ਅਨੁਸਾਰ ਉਸਦਾ ਵਿਆਹ ਉਸਦੇ ਦਿਓਰ ਨਾਲ ਕਰ ਦਿੱਤਾ ਸੀ। ਲੋਕਾ ਦੇ ਘਰਾਂ ਵਿਚ ਕੰਮ ਕਰ ਕਰਕੇ ਘਰ ਦਾ ਗੁਜ਼ਾਰਾ ਕਰਦੀ ਸੀ ਪਰ ਜਿਨ੍ਹਾਂ ਦੇ ਘਰ ਕੰਮ ਕਰਦੀ ਸੀ ਓਹਨਾ ਨੇ ਉਸਦੇ ਬਚਿਆ ਦੀ ਪੜਾਈ ਖ਼ਤਮ ਨਹੀਂ ਹੋਣ ਦਿੱਤੀ ਅਤੇ ਨਾਲ ਹੀ ਇਹਨਾਂ ਦਾ ਘਰ ਵੀ ਬਣਵਾ ਕੇ ਦਿੱਤਾ ਲੈਂਟਰ ਪਵਾ ਕੇ ਦਿੱਤਾ ਅਤੇ ਟਾਈਲਾ ਤੱਕ ਲਗਵਾ ਕੇ ਦਿਤੀਆ ਅਤੇ ਜੋ ਵੇ ਜਰੂਰੀ ਵਸਤਾਂ ਸਨ ਲੈ ਕੇ ਦਿਤੀਆ ਅਤੇ ਇਹਨਾਂ ਦੀ ਇਕ ਲੜਕੀ ਦਾ ਆਨੰਦ ਕਾਰਜ ਓਹਨਾ ਦੀ ਮਦਦ ਨਾਲ ਹੋਇਆ ਸੀ। ਇਕ ਲੜਕੀ ਕਿਰਨਦੀਪ ਕੌਰ ਜਿਸ ਦੀ ਸ਼ਾਦੀ 21 ਜੁਲਾਈ ਨੂੰ ਹੈ ਉਹਦੀ ਖ਼ਬਰ ਜਦੋ ਦਲਜੀਤ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਨੂੰ ਲੱਗੀ ਤਾ ਓਹਨਾ ਨੇ ਦਾਨੀ ਸੱਜਣਾਂ ਦੀ ਮਦਦ ਨਾਲ ਉਸ ਪਿੰਡ ਪਹੁੰਚ ਕੇ ਜੋ ਵੇ ਜਰੂਰੀ ਵਸਤਾ ਸਨ ਕੱਪੜੇ, ਚੂੜਾ,ਰਾਸ਼ਨ, ਬਰਤਨ ਅਤੇ ਹੋਰ ਸਾਮਾਨ ਲੈ ਕੇ ਅਤੇ ਕੁਝ ਨਕਦੀ ਲੈ ਕੇ ਉਥੇ ਪਹੁੰਚੇ ਅਤੇ ਇਹਨਾਂ ਨੇ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਅਸੀ ਤੁਹਾਡੀ ਪੂਰੀ ਮਦਦ ਕਰਾਂਗੇ ਉਥੇ ਜਾ ਕੇ ਦੇਖਿਆ ਗਿਆ ਕਿ ਉਥੇ ਕੋਈ ਵੀ ਖੁਸ਼ੀ ਦਾ ਮਾਹੌਲ ਨਹੀਂ ਸੀ। ਓਹਨਾ ਦੇ ਘਰ ਵਿਚ ਕੋਈ ਮੁਖੀ ਨਹੀਂ ਸੀ ਦਲਜੀਤ ਸਿੰਘ ਤੇ ਦਾਨੀ ਸੱਜਣਾਂ ਨੇ ਜਰੂਰੀ ਵਸਤਾ ਦੇ ਨਾਲ ਨਾਲ ਬੱਚੀ ਨੂੰ ਤਿਆਰ ਕਰਵਾਉਣ ਤੱਕ ਦੀ ਜਿੰਮੇਵਾਰੀ ਲਈ ਦਾਨੀ ਸੱਜਣਾਂ ਵਲੋ ਕਿਹਾ ਗਿਆ ਕਿ ਜੇਕਰ ਕੋਈ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਜਰੂਰ ਮਦਦ ਕਰੇ ਯਾਦ ਰਹੇ ਕਿ ਇਹ ਉਹੀ ਦਲਜੀਤ ਸਿੰਘ ਹਨ ਜਿੰਨਾ ਨੇ ਕੋਰੋਨਾ ਕਾਲ ਵਿੱਚ 92 ਕੁੜੀਆ ਦੇ ਆਨੰਦ ਕਾਰਜ ਕਰਵਾਏ ਸਨ। ਦਲਜੀਤ ਸਿੰਘ ਓਹੀ ਹਨ ਜਿਨ੍ਹਾਂ ਨੇ ਕਈ ਅੰਗਹੀਣਾਂ ਦੇ ਬਨੋਯੋਟੀ ਅੰਗ ਵੀ ਲਗਵਾ ਕੇ ਦਿੱਤੇ ਹਨ ਅਤੇ ਕਈ ਬਚਿਆ ਦੀ ਪੜ੍ਹਾਈ ਲਿਖਾਈ, ਅੱਖਾ ਦੇ ਆਪਰੇਸ਼ਨ, ਮੈਡੀਕਲ ਸੁਵਿਧਾ , ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦੀ ਜਿੰਮੇਵਾਰੀ ਵੀ ਚੁੱਕੀ ਹੈ ਇਹਨਾਂ ਕਾਰਜਾਂ ਇਹਨਾਂ ਨੂੰ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੇ ਖਾਸ ਕਰਕੇ ਡੀ ਜੀ ਪੀ ਪੰਜਾਬ ਸ੍ਰੀ ਗੌਰਵ ਯਾਦਵ ਜੀ ਵੱਲੋਂ ਕਮਿਸ਼ਨਰ ਸਾਹਿਬ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅਤੇ ਹੋਰ ਵੀ ਕਈ ਮਹਾਨ ਸ਼ਕਸ਼ੀਅਤਾ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਹੈਲਥ ਮਨਿਸਟਰ ਪੰਜਾਬ ਵੱਲੋਂ ਵੀ ਸਨਮਾਨਿਤ ਕੀਤਾ ਗਿਆ। ਕਈ ਫ਼ਿਲਮੀ ਹਸਤੀਆ ਦਲਜੀਤ ਸਿੰਘ ਦੇ ਫੈਨ ਹਨ ਅਤੇ ਉਹਨਾਂ ਨੇ ਇਕ ਅਪੀਲ ਕੀਤੀ ਲੋਕਾਂ ਨੂੰ ਕਿ ਇਸ ਲੜਕੀ ਦੇ ਕੰਨਿਆ ਦਾਨ ਵਿੱਚ ਜੋ ਵੀ ਯੋਗਦਾਨ ਪਾ ਸਕਦੇ ਹਨ ਯੋਗਦਾਨ ਪਾਉਣ ਲੜਕੀ ਦਾ ਫੋਨ ਨੰਬਰ ਦਿੱਤਾ ਗਿਆ ਹੈ ਨੰਬਰ ਉੱਪਰ ਕੰਟੈਕਟ ਕਰਕੇ ਲੜਕੀ ਦੀ ਮਦਦ ਕਰ ਸਕਦੇ ਹਨ।