ਵਸ਼ਿਗਟਨ ਡੀਸੀ-( ਵਿਸ਼ੇਸ਼ ਪ੍ਰਤੀਨਿਧ )
ਇਹ ਵੱਡੀ ਖੁਸ਼ੀ ਦੀ ਗੱਲ ਹੈ ਕਿ ਡਾ. ਸੁਰਿੰਦਰ ਸਿੰਘ ਗਿੱਲ ਨੇ ਪੀਸ ਰੋਡ 2024 ਦੇ ਇੰਟਰਫੇਥ ਸਮਾਗਮ ਜੋ ਵਸ਼ਿਗਟਨ ਟਾਈਮ ਦੇ ਹਾਲਵਿੱਚ ਹੋਇਆ ਹੈ। ਜਿੱਥੇ ਵੱਖ ਵੱਖ ਧਾਰਮਿਕ ਨੇਤਾਵਾਂ ਨੇ ਹਿੱਸਾ ਲਿਆ ਹੈ। ਜਿਸ ਵਿੱਚ ਸਿੱਖ ਧਰਮ ਦਾ ਪ੍ਰਤੀਨਿਧਤਵ ਡਾਕਟਰ ਸੁਰਿੰਦਰ ਸਿਘ ਗਿੱਲ ਇੰਟਰਫੇਥ ਨੇਤਾ ਸਟੇਟ ਆਫ਼ਿਸ ਮੈਰੀਲੈਡ ਨੇ ਕੀਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਾਂਝਾ ਕੀਤਾ। ਉਹਨਾਂ ਨੇ ਇਹ ਬਹੁਤ ਹੀ ਮਹੱਤਵਪੂਰਨ ਸੁਨੇਹਾ ਦਿੱਤਾ ਕਿ ਰੱਬ ਇਕ ਹੈ ਅਤੇ ਹਰ ਧਰਮ ਵਿੱਚ ਉਸ ਨੂੰ ਯਾਦ ਕਰਨ ਦੇ ਆਪਣੇ-ਆਪਣੇ ਤਰੀਕੇ ਹਨ।
ਡਾ. ਗਿੱਲ ਨੇ ਮਾਨਵਤਾ ਨੂੰ ਸਾਰਿਆਂ ਤੋਂ ਉੱਪਰ ਰੱਖਣ ਦਾ ਸੁਨੇਹਾ ਦਿੱਤਾ ਅਤੇ ਇਹ ਵੀ ਕਿਹਾ ਕਿ ਸ਼ਾਂਤੀ ਦਾ ਮੂਲ ਘਰ ਤੋਂ ਹੈ, ਜਿਸ ਨੂੰ ਪਿਆਰ, ਸਤਿਕਾਰ ਅਤੇ ਅਨੁਸ਼ਾਸਨ ਰਾਹੀਂ ਅੱਗੇ ਵਧਾਇਆ ਜਾ ਸਕਦਾ ਹੈ। ਸਿੱਖ ਧਰਮ ਦੀ ਸੇਵਾ ਤੇ ਭਲੇ ਦੀ ਪ੍ਰਥਾ ਦਾ ਪ੍ਰਚਾਰ ਕਰਦੇ ਹੋਏ ਉਹਨਾਂ ਨੇ ਸੰਗਤ ਅਤੇ ਪੰਗਤ ਦੇ ਸਿਧਾਂਤਾਂ ਨੂੰ ਸਮਝਾਇਆ, ਜਿਸ ਅਧਾਰ ’ਤੇ ਸਿੱਖ ਕੌਮ ਹਰ ਕਿਸੇ ਦਾ ਭਲਾ ਮੰਗਦੀ ਹੈ ਅਤੇ ਲੰਗਰ ਦੀ ਮੁਫਤ ਸੇਵਾ ਹਰ ਗੁਰੂ ਘਰ ਵਿੱਚ ਕੀਤੀ ਜਾਂਦੀ ਹੈ।
ਡਾ. ਗਿੱਲ ਨੇ ਸ਼ੁਰੂਆਤ ‘ਅਵੱਲ ਅੱਲਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ’ ਦੇ ਸੁਨੇਹੇ ਨਾਲ ਕੀਤੀ ਅਤੇ ਸੰਮਾਪਤੀ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਨਾਲ ਕੀਤੀ। ਇਹਨਾਂ ਸ਼ਬਦਾਂ ਨੇ ਹਾਜ਼ਰੀਨ ਦੇ ਦਿਲਾਂ ਨੂੰ ਛੂਹ ਲਿਆ ਅਤੇ ਸ਼ਾਂਤੀ ਦਾ ਪੂਰਾ ਪੈਗਾਮ ਦਿੱਤਾ।ਇਹ ਸਮਾਗਮ ਯੂ ਪੀ ਐਫ ਦੀ ਉਪ ਪ੍ਰਧਾਨ ਟੋਮੀਕੋ ਦੁਗਾਨ ਨੇ ਅਯੋਜਿਤ ਕੀਤਾ ਜੋ ਮਦਰ ਮੂਨ ਦੇ ਸ਼ਾਂਤੀ ਪੈਗਾਮ ਨੂੰ ਦੁਨੀਆ ਵਿਚ ਫੈਲਾਉਣ ਨੂੰ ਤਰਜੀਹ ਦੇ ਰਹੀ ਹੈ।
Boota Singh Basi
President & Chief Editor