ਵੈਟੀਕਨ ਸਿਟੀ ਰੋਮ ਤੋਂ ਸੰਤ ਪਾਪਾ ਪੋਪ ਲੀਓ ਵੱਲੋਂ ਭਾਰਤ ਵਾਸੀਆਂ ਨੂੰ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ
ਵੈਟੀਕਨ ਸਿਟੀ ਰੋਮ ਤੋਂ ਸੰਤ ਪਾਪਾ ਪੋਪ ਲੀਓ ਵੱਲੋਂ ਭਾਰਤ ਵਾਸੀਆਂ ਨੂੰ ਦਿਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਭੇਜੀਆਂ ਗਈਆਂ ਹਨ।
ਪੱਟੀ ਮੋੜ , 22ਅਕਤੂਬਰ 2025
ਇਸ ਸੰਦਰਭ ਵਿੱਚ ਡਾਇਓਸੀਸ ਆਫ ਜਲੰਧਰ ਦੇ ਅੰਤਰ ਧਾਰਮਿਕ ਵਾਰਤਾਲਾਪ ਡਾਇਰੈਕਟਰ ਮਾਨਯੋਗ ਫਾਦਰ ਜੋਨ ਗਰੇਵਾਲ ਆਪਣੀ ਟੀਮ ਸਮੇਤ ਦੁਰਗਿਆਨਾ ਮੰਦਰ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸੰਤ ਪਾਪਾ ਪੋਪ ਲੀਓ ਵੱਲੋਂ ਭੇਜਿਆ ਸ਼ੁਭ ਸੰਦੇਸ਼ ਦੁਰਗਿਆਨਾ ਮੰਦਰ ਕਮੇਟੀ ਦੇ ਸਕੱਤਰ ਸ਼੍ਰੀ ਅਰਨ ਕੁਮਾਰ ਨੂੰ ਸਪੁਰਦ ਕੀਤਾ।ਇਸ ਮੌਕੇ ਫਾਦਰ ਜੋਨ ਗਰੇਵਾਲ ਨੇ ਕਿਹਾ ਕਿ “ਜਿਵੇਂ ਗੁਰਪੁਰਬ ਦੇ ਮੌਕੇ ਸਿੱਖ ਭਾਈਚਾਰੇ ਨੂੰ, ਤੇ ਈਦ ਦੇ ਮੌਕੇ ਮੁਸਲਮਾਨ ਭਾਈਚਾਰੇ ਨੂੰ ਪੋਪ ਸਾਹਿਬ ਵੱਲੋਂ ਹਰ ਸਾਲ ਵਧਾਈਆਂ ਦਿੱਤੀਆਂ ਜਾਂਦੀਆਂ ਹਨ, ਉਸੇ ਤਰ੍ਹਾਂ ਦਿਵਾਲੀ ਦੇ ਪਵਿੱਤਰ ਅਵਸਰ ’ਤੇ ਹਿੰਦੂ ਭਾਈਚਾਰੇ ਨੂੰ ਵੀ ਪੋਪ ਲੀਓ ਵੱਲੋਂ ਪ੍ਰੇਮ, ਸ਼ਾਂਤੀ ਅਤੇ ਭਾਈਚਾਰੇ ਦੇ ਸੁਨੇਹੇ ਨਾਲ ਸ਼ੁਭਕਾਮਨਾਵਾਂ ਭੇਜੀਆਂ ਗਈਆਂ ਹਨ।”ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਪੈਰਿਸ਼ ਪ੍ਰੀਸਟ ਫਾਦਰ ਸਾਹਿਲ ਹੰਸ, ਪੱਟੀ ਚਰਚ ਦੇ ਪ੍ਰਧਾਨ ਪਤਰਸ ਮਸੀਹ, ਕਰਿਆਲਾ ਚਰਚ ਦੇ ਪ੍ਰਧਾਨ ਸੁੱਚਾ ਮਸੀਹ, ਯਾਦਵਿੰਦਰ ਲਾਡੀ (ਮੈਂਬਰ ਪੰਚਾਇਤ ਘਰਿਆਲਾ), ਸੰਦੀਪ ਖੋਖਰ, ਜਸਬੀਰ ਸੰਧੂ, ਪਰਵੇਜ਼ ਮਸੀਹ, ਰੋਬਨ ਮਸੀਹ, ਬਾਬੂ ਸਾਜਣ ਜਾਣ, ਬਾਬੂ ਪਵਿੱਤਰ ਮਸੀਹ, ਸੈਮੂਅਲ ਅਤੇ ਹੋਰ ਕਈ ਮਸੀਹ ਆਗੂ ਵੀ ਹਾਜ਼ਰ ਸਨ।ਇਹ ਮਿਲਾਪ ਅੰਤਰ ਧਾਰਮਿਕ ਭਾਈਚਾਰੇ ਦੀ ਏਕਤਾ ਅਤੇ ਪਿਆਰ ਦਾ ਪ੍ਰਤੀਕ ਸੀ, ਜਿਸ ਨਾਲ ਸਭ ਧਰਮਾਂ ਵਿਚਕਾਰ ਸਾਂਝ, ਸ਼ਾਂਤੀ ਅਤੇ ਆਪਸੀ ਸਤਿਕਾਰ ਦਾ ਸੁਨੇਹਾ ਮਜ਼ਬੂਤ ਹੋਇਆ।