ਸਤਿ ਸ਼੍ਰੀ ਅਕਾਲ ਜੀ, ਕਿਰਪਾ ਕਰਕੇ ਕਹਾਣੀ ਸੰਗ੍ਰਹਿ ਤੇ ਵਿਚਾਰ ਚਰਚਾ ਬਾਰੇ ਲਿਖਤ ਪ੍ਰਵਾਨ ਕਰਨੀ ਜੀ।

0
13
Screenshot
ਸਤਿ ਸ਼੍ਰੀ ਅਕਾਲ ਜੀ, ਕਿਰਪਾ ਕਰਕੇ ਕਹਾਣੀ ਸੰਗ੍ਰਹਿ ਤੇ ਵਿਚਾਰ ਚਰਚਾ ਬਾਰੇ ਲਿਖਤ ਪ੍ਰਵਾਨ ਕਰਨੀ ਜੀ।

ਸਫ਼ਰ-ਏ-ਮੰਜ਼ਿਲ
26/10/25 ਦਿਨ ਐਤਵਾਰ ਨੂੰ ਜਿੱਥੇ ਯੂਰਪ ਵਿੱਚ ਘੜੀਆਂ ਇੱਕ ਘੰਟਾ ਪਿੱਛੇ ਹੋ ਗਈਆਂ ਭਾਵ ਯੂਰਪ ਵਿੱਚ ਦਿਨ ਐਤਵਾਰ ਨੂੰ ਸਰਦੀਆਂ ਦਾ ਸਮਾਂ ਸ਼ੁਰੂ ਹੋਣ ਕਰਕੇ ਘੜੀਆਂ ਇੱਕ ਘੰਟੇ ਪਿੱਛੋਂ ਕਰ ਦਿੱਤੀਆਂ ਗਈਆਂ ਪਰ ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਵੱਲੋਂ ਸਮੇਂ ਦੀ ਚਾਲ ਤੋਂ ਵੀ ਦੋ ਕਦਮ ਅੱਗੇ ਚੱਲਦਿਆਂ ਅੱਖਰ ਬੋਲਦੇ ਨੇ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਮਨਜੀਤ ਕੌਰ ਧੀਮਾਨ ਦੇ ਪਲੇਠੇ ਮਿੰਨੀ ਕਹਾਣੀ ਸੰਗ੍ਰਹਿ “ਸਫ਼ਰ ਏ ਮੰਜ਼ਿਲ” ਉੱਤੇ ਖੁੱਲ੍ਹਕੇ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਦੁਨੀਆਂ ਭਰ ਤੋਂ ਵੱਖ ਵੱਖ ਕਹਾਣੀਕਾਰਾਂ/ਸਾਹਿਤਕਾਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
134 ਪੰਨਿਆਂ ਦੇ ਇਸ ਮਿੰਨੀ ਕਹਾਣੀ ਸੰਗ੍ਰਹਿ ਵਿੱਚ ਮਨਜੀਤ ਕੌਰ ਧੀਮਾਨ ਨੇ ਲਗਭਗ ਪੰਜਾਬ ਦੇ ਹਰ ਖੇਤਰ ਦੀ ਹਰ ਸਮੱਸਿਆ ਨੂੰ ਛੂਹਿਆ ਹੈ ਤੇ ਨਾਲ ਹੀ ਸਮੱਸਿਆਵਾਂ ਦਾ ਹੱਲ ਦੱਸਣ ਦੀ ਕੋਸ਼ਿਸ਼ ਵੀ ਬਾਖੂਬੀ ਕੀਤੀ ਗਈ ਹੈ। ਇਸ ਮਿੰਨੀ ਕਹਾਣੀ ਸੰਗ੍ਰਹਿ ਵਿੱਚ ਔਰਤ ਦੇ ਹੱਕ, ਪਤੀ ਪਤਨੀ ਦੇ ਆਪਸੀ ਪਿਆਰ ਸਤਿਕਾਰ ਤੇ ਰਿਸ਼ਤੇ ਦੀ ਗੱਲ, ਸਕੂਲਾਂ ਵਿੱਚ ਬੱਚਿਆਂ ਨਾਲ ਹੁੰਦੇ ਧਾਰਮਿਕ, ਜਾਤੀ ਵਿਤਕਰੇ ਦੀ ਗੱਲ, ਰੁੱਖਾਂ ਦੀ ਹੋਂਦ ਦੀ ਗੱਲ, ਮਾਂ ਬੋਲੀ ਪੰਜਾਬੀ ਨਾਲ ਹੁੰਦੇ ਮਾੜੇ ਵਤੀਰੇ ਦੀ ਗੱਲ, ਰਾਜਨੀਤਕ ਲੋਕਾਂ ਵਲੋਂ ਵੋਟਾਂ ਸਮੇਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਮਿੱਠੀਆਂ ਗੋਲੀਆਂ ਦੀ ਗੱਲ, ਨੂੰਹ ਸੱਸ ਦੇ ਰਿਸ਼ਤੇ ਦੀ ਗੱਲ, ਬਜ਼ੁਰਗਾਂ ਨਾਲ ਹੁੰਦੇ ਧੱਕੇ ਦੀ ਗੱਲ, ਸਕੂਲਾਂ ਵਿੱਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਦੀ ਗੱਲ, ਵੱਧ ਰਹੇ ਪ੍ਰਦੂਸ਼ਣ ਦੀ ਸਮੱਸਿਆ, ਅਧਿਆਪਕਾਂ ਨਾਲ ਹੁੰਦੇ ਮਤਭੇਦ ਦੀ ਗੱਲ, ਵਾਧੂ ਖ਼ਰਚੇ ਦੀ ਗੱਲ, ਬੀਬੀਆਂ ਦੇ ਦਿਖਾਵੇ ਦੇ ਹਾਰ ਸ਼ਿੰਗਾਰ ਦੀ ਗੱਲ, ਪਿਆਰ ਸਤਿਕਾਰ ਦੀ ਗੱਲ, ਵਿਦਿਆਰਥੀਆਂ ਦੇ ਮਾਪਿਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੀ ਗੱਲ ਆਦਿ ਵਿਸ਼ੇ ਬਹੁਤ ਸੋਹਣੇ ਤਰੀਕੇ ਨਾਲ ਕਹਾਣੀਆਂ ਵਿੱਚ ਮਾਲਾ ਦੇ ਮਣਕਿਆਂ ਵਾਂਗ ਪਰੋਏ ਗਏ ਹਨ।
ਸਰਬਜੀਤ ਸਿੰਘ ਜਰਮਨੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਚਰਚਾ ਵਿੱਚ ਪਹੁੰਚੇ ਸਾਰੇ ਵਿਦਵਾਨਾਂ ਨੂੰ ਸਤਿ ਸ੍ਰੀ ਅਕਾਲ ਬੋਲਦਿਆਂ ਨਾਲ ਹੀ ਸਭ ਨੂੰ ਜੀ ਆਇਆਂ ਆਖਿਆ। ਨਾਲ ਹੀ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਪ੍ਰਸਿੱਧ ਗ਼ਜ਼ਲਗੋ ਗੁਰਚਰਨ ਸਿੰਘ ਜੋਗੀ ਜੀ ਨੂੰ  ਦਿੱਤੀ ਗਈ। ਮੰਚ ਸੰਚਾਲਨ ਦੀ ਜਿੰਮੇਵਾਰੀ  ਨਿਭਾਉਂਦਿਆਂ ਜੋਗੀ ਜੀ  ਨੇ ਆਪਣੇ ਢੰਗ ਨਾਲ ਉਲੀਕੇ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਸਭ ਤੋਂ ਪਹਿਲਾ ਸੱਦਾ ਅੰਜੂ ਅਮਨਦੀਪ ਗਰੋਵਰ ਨੂੰ ਦਿੱਤਾ। ਉਹਨਾਂ ਨੇ ਬੜੀ ਹੀ ਬਰੀਕੀ ਨਾਲ ਆਪਣੇ ਹਿੱਸੇ ਆਈਆਂ ਕਹਾਣੀਆਂ ਉੱਪਰ ਬਹੁਤ ਗੰਭੀਰਤਾ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਉਸ ਤੋਂ ਬਾਅਦ ਡਾ. ਸੁਰਜੀਤ ਕੌਰ ਭੋਗਪੁਰ ਨੇ ਆਪਣੇ ਹਿੱਸੇ ਦੀਆਂ ਕਹਾਣੀਆਂ ਉੱਪਰ ਗੱਲਬਾਤ ਕਰਦਿਆਂ ਕਿਹਾ ਬੇਸ਼ੱਕ ਕਹਾਣੀਆਂ ਨਿੱਕੀਆਂ ਹਨ ਪਰ ਉਹਨਾਂ ਵਿੱਚ ਜੋ ਸੰਦੇਸ਼ ਦਿੱਤੇ ਗਏ ਹਨ ਉਹ ਸਮਾਜ ਸੁਧਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਉਣਗੇ। ਉਸ ਤੋਂ ਬਾਅਦ   ਜੋਗੀ ਜੀ ਨੇ ਪ੍ਰਿੰਸੀਪਲ ਹਰਸ਼ਰਨ ਕੌਰ ਜੀ ਨੂੰ ਵਿਚਾਰ ਪੇਸ਼ ਕਰਨ ਲਈ ਸੱਦਾ ਦਿੱਤਾ। ਹਰਸ਼ਰਨ ਕੌਰ ਜੀ ਨੇ ਸਾਰੀਆਂ ਕਹਾਣੀਆਂ ਦੀ ਬਹੁਤ ਡੂੰਘੀ ਪੜਚੋਲ ਕਰਦਿਆਂ ਲੇਖਕਾ ਨੂੰ ਜਿੱਥੇ ਮੁਬਾਰਕਬਾਦ ਦਿੱਤੀ ਉੱਥੇ ਨਾਲ ਹੀ ਕਿਹਾ ਇੰਨੀ ਛੋਟੀ ਉਮਰ ਵਿੱਚ ਐਨੀਆਂ ਵੱਡੀਆਂ ਮੱਲਾਂ ਮਾਰਨੀਆਂ ਸੌਖੀਆਂ ਨਹੀਂ ਹੁੰਦੀਆਂ। ਉਸ ਤੋਂ ਬਾਅਦ ਸਰਬਜੀਤ ਸਿੰਘ ਜਰਮਨੀ ਨੇ ਆਪਣੇ ਹਿੱਸੇ ਆਈਆਂ  ਕਹਾਣੀਆਂ ਉੱਪਰ ਗੱਲਬਾਤ ਕੀਤੀ। ਇੱਕ ਕਹਾਣੀ ਉੱਪਰ ਗੱਲ ਕਰਦਿਆਂ ਸਰਬਜੀਤ ਹਰ ਵਾਰ ਦੀ ਤਰ੍ਹਾਂ  ਭਾਵੁਕ ਵੀ ਹੋ ਗਈ। ਮਨਜੀਤ ਕੌਰ ਧੀਮਾਨ ਦੀ ਪ੍ਰਸ਼ੰਸਾ ਕਰਦਿਆਂ ਸਰਬਜੀਤ ਨੇ ਇੱਕ ਸ਼ੇਅਰ ਬੋਲਿਆ ਤੇ ਖੂਬ ਤਾਰੀਫ ਕੀਤੀ।  ਸ਼ੇਅਰ ਕੁਝ ਇਸ ਤਰ੍ਹਾਂ ਸੀ,
ਮਨਜੀਤ ਕੌਰ ਧੀਮਾਨ,
ਜਿਸ ਨੂੰ ਕਲਮ ਦਾ ਵਰਦਾਨ,
ਕੁਝ ਕੁ ਸ਼ਬਦਾਂ ਵਿੱਚ,
ਗੱਲ ਕਹਿੰਦੀ ਬੜੀ ਮਹਾਨ,
ਪੇਸ਼ੇ ਵਜੋਂ ਜੋ ਅਧਿਆਪਕਾ,
ਦਿੰਦੀ ਬੱਚਿਆਂ ਨੂੰ ਸਨਮਾਨ,
ਮਨਜੀਤ ਕੌਰ ਧੀਮਾਨ।
ਉਸ ਤੋਂ ਬਾਅਦ ਜੋਗੀ ਜੀ ਨੇ ਪੋਲੀ ਬਰਾੜ  ਜੀ ਨੂੰ ਸੱਦਾ ਦਿੱਤਾ। ਪੋਲੀ ਜੀ ਨੇ ਹਿੱਸੇ ਆਈਆਂ ਕਹਾਣੀਆਂ  ਤੇ ਬਹੁਤ ਸੰਖੇਪ ਤੇ ਸੋਹਣੀ ਗੱਲਬਾਤ ਕੀਤੀ। ਉਹਨਾਂ ਨੇ ਕਹਾਣੀਆਂ ਨੂੰ ਵਾਚਦਿਆਂ ਕੁਝ ਸੁਝਾਅ ਵੀ ਦਿੱਤੇ ਅਤੇ ਨਾਲ ਹੀ ਉਹਨਾਂ ਨੂੰ ਹੱਲਾ-ਸ਼ੇਰੀ ਦਿੰਦਿਆਂ ਆਖਿਆ ਇਹ ਕਦਮ ਇਹ ਕਲਮ ਇੱਥੇ ਰੁੱਕਣੀ ਨਹੀਂ ਚਾਹੀਦੀ। ਇਸ ਕਲਮ ਤੋਂ ਹੋਰ ਵੀ ਬਹੁਤ ਵੱਡੀਆਂ ਉਮੀਦਾਂ ਹਨ।
ਪ੍ਰੋਗਰਾਮ ਦੇ ਅਖੀਰ ਵਿੱਚ ਪੋਲੀ ਬਰਾੜ ਜੀ ਨੇ ਪ੍ਰੋਗਰਾਮ ਵਿੱਚ ਸ਼ਾਮਲ ਬੁੱਧੀ-ਜੀਵੀਆਂ ਦਾ ਪਿਆਰ ਸਤਿਕਾਰ ਸਹਿਤ ਧੰਨਵਾਦ ਕੀਤਾ। ਗੁਰਚਰਨ ਸਿੰਘ ਜੋਗੀ ਨੇ ਪ੍ਰੋਗਰਾਮ ਦੇ ਅੰਤ ਵਿੱਚ ਮੰਚ ਦੇ ਸਰਪ੍ਰਸਤ ਬਿੰਦਰ ਕੋਲੀਆਂ ਵਾਲ ਨੂੰ ਸੱਦਾ ਦਿੱਤਾ ਤੇ  ਪ੍ਰੋਗਰਾਮ ਦੀ ਸਮਾਪਤੀ ਕਰਨ ਲਈ ਬੇਨਤੀ ਕੀਤੀ। ਬਿੰਦਰ ਕੋਲੀਆਂ ਵਾਲ ਨੇ ਮੰਚ ਵਿੱਚ ਹਾਜ਼ਰ ਸਾਰੇ ਹੀ ਬੁੱਧੀਜੀਵੀਆਂ ਦਾ ਆਪਣੇ ਵੱਲੋਂ ਵੀ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਇਹੋ ਜਿਹੇ ਉਪਰਾਲੇ ਅਕਸਰ ਕਰਦੇ ਰਹਿਣਾ ਚਾਹੀਦਾ ਹੈ। ਜਿਸ ਨਾਲ ਲੇਖਕ,ਲੇਖਕਾਵਾਂ ਨੂੰ ਹੌਸਲਾ ਮਿਲਦਾ ਰਹੇ ਤਾਂ ਜੋ ਉਹ ਆਪਣੀ ਮੰਜ਼ਿਲ ਵੱਲ ਇਸੇ ਤਰ੍ਹਾਂ ਵੱਧਦੇ ਰਹਿਣ। ਨਾਲ ਹੀ ਬਿੰਦਰ ਜੀ ਨੇ ਲਾਈਵ ਪ੍ਰੋਗਰਾਮ ਵਿੱਚ ਸਰੋਤਿਆਂ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਪੜ੍ਹੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਸਰਬਜੀਤ ਸਿੰਘ ਜਰਮਨੀ

LEAVE A REPLY

Please enter your comment!
Please enter your name here