ਪੁਰਤਗਾਲ ਦੇ ਸ਼ਹਿਰ ਮੋਇਤਾ ਵਿਖੇ ‘ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ’ ਵਿਖੇ 28/02/26 ਤੋਂ 01/03/26 ਨੂੰ ਗੁਰਮਤਿ ਸਮਾਗਮ ਕਰਵਾਇਆ ਗਿਆ ਜੋ ਕਿ ਪ੍ਰਬੰਧਕ ਸਹਿਬਾਨਾਂ ਦੀ ਆਸ ਤੋਂ ਵੀ ਕਿਤੇ ਜ਼ਿਆਦਾ ਸਫ਼ਲ ਰਿਹਾ। ਇਸ ਗੁਰਦੁਆਰਾ ਸਾਹਿਬ ਵਿੱਚ ਇਹ ਪਹਿਲਾ ਗੁਰਮਤਿ ਸਮਾਗਮ ਸੀ ਜਿਸ ਵਿੱਚ ‘ਨਿਰਵੈਰ ਖ਼ਾਲਸਾ ਜਥਾ’ ਇੰਗਲੈਂਡ ਵਾਲਿਆਂ ਵੱਲੋਂ 28/02/26 ਨੂੰ ਰਾਤ ਦੇ ਦੀਵਾਨ ਸਜਾਏ ਗਏ। ਜਥੇ ਦੇ ਮੁੱਖ ਸੇਵਾਦਾਰ ਭਾਈ ਹਰਿੰਦਰ ਸਿੰਘ ਜੀ ਖ਼ਾਲਸਾ ਇੰਗਲੈਂਡ ਦੇ ਜੰਮਪਲ ਹੋਣ ਦੇ ਬਾਵਜੂਦ ਵੀ ਪੂਰਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਿਤ ਹਨ, ਇੱਥੋਂ ਤੱਕ ਕਿ ਭਾਈ ਸਾਹਿਬ ਦੇ ਜਥੇ ਦੇ ਸਾਰੇ ਸਿੰਘ ਇੰਗਲੈਂਡ ਦੇ ਜੰਮਪਲ ਹਨ ਤੇ ਪੂਰਨ ਰੂਪ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਿਤ ਹਨ। ਭਾਈ ਹਰਿੰਦਰ ਸਿੰਘ ਜੀ ਠੇਠ ਪੰਜਾਬੀ ਵਿੱਚ ਕਥਾ ਵਿਚਾਰ ਕਰਦੇ ਹਨ ਤੇ ਧਾਰਨਾ, ਵੰਦਨਾ ਰੂਪੀ ਸ਼ਬਦ ਗਾਇਨ ਕਰਦੇ ਹਨ। ਕਥਾ ਵਿਚਾਰ ਕਰਦੇ ਕਰਦੇ ਨਵੀਂ ਪੀੜ੍ਹੀ ਲਈ ਕਦੇ ਕਦੇ ਵਿਚਕਾਰ ਅੰਗਰੇਜ਼ੀ ਵਿੱਚ ਵੀ ਸ਼ਬਦ ਅਰਥ ਸਮਝਾਉਂਦੇ ਹਨ।
ਹਉ ਆਇਆ ਦੂਰਹੁ ਚਲਿ ਕੈ ਮੈਂ ਤਕੀ ਤਉ ਸਰਣਾਇ ਜੀਉ॥
ਇਸ ਸ਼ਬਦ ਨਾਲ ਭਾਈ ਸਾਹਿਬ ਜੀ ਨੇ ਸ਼ਨੀਵਾਰ 28/02/26 ਸ਼ਾਮ ਦਾ ਦੀਵਾਨ ਸ਼ੁਰੂ ਕੀਤਾ। ਤਕਰੀਬਨ ਤਿੰਨ ਘੰਟੇ ਦੀਵਾਨ ਸਜਾਏ ਗਏ। ਭਾਈ ਸਾਹਿਬ ਜੀ ਨੇ ਸੰਗਤਾਂ ਨੂੰ ਆਪਣੇ ਰੁਹਾਨੀ ਬੋਲਾਂ ਨਾਲ ਇਸ ਤਰ੍ਹਾਂ ਬੰਨ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੋੜਿਆ ਕਿ ਕੋਈ ਲੰਗਰ ਹਾਲ ਵਿੱਚ ਲੱਗੀ ਸਕਰੀਨ ਮੁਹਰੇ ਬੈਠ ਗਿਆ, ਕੋਈ ਗੁਰੂ ਘਰ ਦੇ ਦੀਵਾਨ ਹਾਲ ਵਿੱਚ ਇੱਕ ਵਾਰ ਬੈਠ ਕੇ ਮੁੜ ਕੇ ਦੀਵਾਨ ਦੀ ਸਮਾਪਤੀ ਤੱਕ ਨਾ ਉੱਠ ਕੇ ਨਾ ਗਿਆ। ਭਾਈ ਸਾਹਿਬ ਨੇ ਦਸਮੇ ਪਾਤਸ਼ਾਹ ਜੀ ਦੀ ਕਥਾ ਸੁਣਾਉਂਦਿਆਂ ਧਾਰਨਾ ਪੜ੍ਹੀ।
“ਜੇ ਤੁਸੀਂ ਨਾ ਫੜ ਦੇ ਬਾਂਹ, ਅਸਾਂ ਡੁਬ ਜਾਣਾ ਸੀ।
ਸਾਨੂੰ ਕਿਤੇ ਨਾ ਮਿਲਦੀ ਥਾਂ, ਅਸਾਂ ਰੁਲ ਜਾਣਾ ਸੀ।”
“ਮੇਰਾ ਰੁੱਸੇ ਨਾ ਕਲਗੀਆਂ ਵਾਲਾ,
ਜੱਗ ਭਾਵੇਂ ਸਾਰਾ ਰੁੱਸ ਜਾਏ।”
“ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥
ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ ॥”
“ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ।।”
ਸ਼ਨੀਵਾਰ ਦੇ ਦੀਵਾਨ ਦੇ ਆਖ਼ਰ ਵਿੱਚ ਭਾਈ ਸਾਹਿਬ ਜੀ ਨੇ ਸੰਗਤਾਂ ਨੂੰ ਇਕਾਗਰ ਚਿੱਤ ਹੋ ਕੇ ਪੰਜ ਮਿੰਟ ਲਈ “ਵਾਹਿਗੁਰੂ” ਸਿਮਰਨ ਨਾਲ ਜੋੜਿਆ, ਅਨੰਦ ਸਾਹਿਬ ਜੀ ਦੇ ਪਾਠ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਾਰੀਆਂ ਸੰਗਤਾਂ ਲੰਗਰ ਛਕਣ ਤੋਂ ਬਾਅਦ ਅਗਲੇ ਦਿਨ ਦੇ ਦੀਵਾਨ ਦੀ ਆਸ ਮਨ ਵਿੱਚ ਲੈ ਕੇ ਆਪਣੇ ਆਪਣੇ ਘਰ ਚਲੀਆਂ ਗਈਆਂ।
ਐਤਵਾਰ ਤਕਰੀਬਨ ਸਾਰੇ ਯੂਰਪ ਵਿੱਚ ਛੁੱਟੀ ਦਾ ਦਿਨ ਹੋਣ ਕਰਕੇ, ਸੰਗਤਾਂ ਇਕੱਲੇ ਪੁਰਤਗਾਲ ਤੋਂ ਹੀ ਨਹੀਂ ਸਗੋਂ ਸਪੇਨ ਤੇ ਜਰਮਨੀ ਤੋਂ ਵੀ ਭਾਈ ਸਾਹਿਬ ਜੀ ਦੇ ਦੀਵਾਨ ਚ ਹਾਜ਼ਰੀ ਭਰਨ ਤੇ ਲਾਹਾ ਲੈਣ ਪਹੁੰਚੀਆਂ। ਐਤਵਾਰ ਦੇ ਦੀਵਾਨ ਦੀ ਸ਼ੁਰੂਆਤ ਭਾਈ ਸਾਹਿਬ ਜੀ ਨੇ ਇਸ ਬੇਨਤੀ ਰੂਪ ਸ਼ਬਦ ਨਾਲ ਕੀਤੀ। …
“ ਸਤਿਨਾਮ ਸ਼੍ਰੀ ਵਾਹਿਗੁਰੂ,
ਗੁਰੂ ਗਰੀਬ ਨਿਵਾਜ਼,
ਨਿਮਾਣਿਆਂ ਕੇ ਮਾਣ,
ਨਿਤਾਣਿਆਂ ਕੇ ਤਾਣ,
ਨਿਓਟਿਆਂ ਕੀ ਓਟ,
ਗੁਰੂ ਗਰੀਬ ਨਿਵਾਜ਼, ਗ਼ਰੀਬ ਨਿਵਾਜ਼….!”
“ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥”
“ਮੇਰੇ ਕਿੱਥੇ ਨੇ ਕਲਗੀਆਂ ਵਾਲੇ,
ਸੰਗਤਾਂ ਨੂੰ ਪੁੱਛਦਾ ਫਿਰੇ।”
“ਜਿਸ ਦਾ ਸਾਹਿਬੁ ਡਾਢਾ ਹੋਇ ਤਿਸ ਨੋ ਮਾਰਿ ਨ ਸਾਕੈ ਕੋਇ॥”
“ਸੁਖੁ ਤੇਰਾ ਦਿਤਾ ਲਹੀਐ,
ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ॥
ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ॥
ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ॥
ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ॥
ਸੁਖੁ ਤੇਰਾ ਦਿਤਾ ਲਹੀਐ…..!”
“ਸੁੱਖ ਤੇਰਾ ਦਿੱਤਾ ਲਹੀਐ” ਸ਼ਬਦ ਭਾਈ ਸਾਹਿਬ ਜੀ ਦੀ ਅਵਾਜ਼ ਵਿੱਚ ਸ਼ੋਸ਼ਲ ਮੀਡੀਆ ਤੇ ਤਕਰੀਬਨ ਹਰ ਘੜੀ ਗੂੰਜਦਾ ਰਹਿੰਦਾ ਹੈ। ਦੀਵਾਨ ਹਾਲ ਵਿੱਚ ਵੀ ਇਸ ਸ਼ਬਦ ਨਾਲ ਸਾਰੀਆਂ ਸੰਗਤਾਂ ਮੰਤਰ ਮੁਗਧ ਹੋ ਜਪ ਰਹੀਆਂ ਸਨ। ਐਤਵਾਰ ਦੀ ਦੁਪਹਿਰ ਹੋ ਚੁੱਕੀ ਸੀ, ਦੀਵਾਨ ਚੱਲਦੇ ਕਈ ਘੰਟੇ ਹੋ ਚੁੱਕੇ ਸਨ ਪਰ ਭਾਈ ਸਾਹਿਬ ਜੀ ਦਾ ਕਹਿਣਾ ਸੀ ਕਿ ਭਾਵੇਂ ਅੱਜ ਸਾਡੀ ਇੰਗਲੈਂਡ ਜਾਣ ਦੀ ਫਲਾਈਟ ਹੈ ਪਰ ਪੁਰਤਗਾਲ ਦੀਆਂ ਸੰਗਤਾਂ ਦਾ ਉਤਸ਼ਾਹ ਤੇ ਪਿਆਰ ਦੇਖ ਕੇ ਇੱਥੋ ਐਨੀ ਜਲਦੀ ਮੁੜ ਕੇ ਘਰ ਵਾਪਸ ਜਾਣ ਨੂੰ ਮਨ ਨਹੀਂ ਕਰ ਰਿਹਾ ਪਰ ਸਮੇਂ ਦਾ ਖੇਡ ਹੈ ਜਿਸ ਤੋਂ ਕੋਈ ਨਹੀਂ ਜਿੱਤ ਸਕਦਾ। ਦੀਵਾਨ ਦੇ ਅਖੀਰ ਵਿੱਚ ਭਾਈ ਸਾਹਿਬ ਨੇ ਕਿਹਾ ਕਿ ਅਸੀਂ ਭੇਟਾ ਪੈਸੇ ਦੀ ਨਹੀਂ ਸਗੋਂ ਇਹ ਜ਼ਰੂਰ ਮੰਗਦੇ ਹਾਂ ਕਿ ਸਾਨੂੰ ਸੁਣਨ ਵਾਲੇ ਪਿਆਰੇ ਜੇਕਰ ਗੁਰੂ ਨਾਲ ਨਹੀਂ ਜੁੜੇ ਤਾਂ ਜੁੜਨ, ਹਰ ਪਿਆਰਾ ਪਹਿਲਾ ਜਪਜੀ ਸਾਹਿਬ ਜੀ ਦਾ ਪਾਠ ਸੁਣਨਾ ਸ਼ੁਰੂ ਕਰੇ, ਮੈਨੂੰ ਮੇਰੇ ਗੁਰੂ ਤੇ ਭਰੋਸਾ ਹੈ ਜੋ ਵੀ ਜਪਜੀ ਸਾਹਿਬ ਦਾ ਪਾਠ ਸੁਣਨਾ ਸ਼ੁਰੂ ਕਰੇਗਾ ਬਾਅਦ ਚ ਪੜ੍ਹਨਾ ਵੀ ਸ਼ੁਰੂ ਕਰੇਗਾ, ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਸਿਖਾਓ ਤਾਂ ਜੋ ਹਰ ਬੱਚਾ ਗੁਰਬਾਣੀ ਪੜ ਸਕੇ ਤੇ ਗੁਰੂ ਨਾਲ ਜੁੜੇ।
ਧੰਨ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ ‘ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ’ ਮੋਇਤਾ, ਪੁਰਤਗਾਲ ਨੂੰ ਦੁਨੀਆ ਭਰ ਵਿੱਚ ਸਿੱਖੀ ਦੀ ਸ਼ਾਨ ਬਣਾਏ ਤੇ ਸਾਰੀ ਪ੍ਰਬੰਧਕੀ ਕਮੇਟੀ ਦੇ ਨਾਲ ਨਾਲ ਇਲਾਕੇ ਦੀਆਂ ਸਿੱਖ ਸੰਗਤਾਂ ਨੂੰ ਪਿਆਰ ਤੇ ਸੇਵਾ ਭਾਵਨਾ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਸਿੱਖੀ ਦੇ ਵਿਕਾਸ ਲਈ ਉਪਰਾਲੇ ਹੁੰਦੇ ਰਹਿਣ ਜੀਓ। ਵਧੇਰੇ ਜਾਣਕਾਰੀ ਲਈ +351 935 149 614 ਨੰਬਰ ਤੇ ਕਾਲ ਕਰ ਸਕਦੇ ਹੋ ਜਾ gsgrmoitaportugal@gmail.com ਤੇ







