ਸਤਿ ਸ੍ਰੀ ਅਕਾਲ ਜੀ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਵੀ ਦਰਬਾਰ ਬਾਰੇ ਲਿਖਤ ਭੇਜ ਰਹੀ ਹਾਂ ਜੀ। ਯੋਗ ਸਮਝੋ ਤਾਂ ਛਾਪ ਲੈਣੀ ਜੀ। ਸਤਿਕਾਰ ਜੀਓ।

0
9
 ਸਤਿ ਸ੍ਰੀ ਅਕਾਲ ਜੀ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਵੀ ਦਰਬਾਰ ਬਾਰੇ ਲਿਖਤ ਭੇਜ ਰਹੀ ਹਾਂ ਜੀ। ਯੋਗ ਸਮਝੋ ਤਾਂ ਛਾਪ ਲੈਣੀ ਜੀ। ਸਤਿਕਾਰ ਜੀਓ।

“ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥  ਸਭ ਥਾਈਂ ਹੋਇ ਸਹਾਇ॥”

“ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵਲੋਂ ਮਿਤੀ 08/02/2026 ਦਿਨ ਐਤਵਾਰ ਨੂੰ ਤਿਲਕ ਜੰਝੂ ਦੇ ਰਾਖੇ, ਸਮੁੱਚੀ ਮਾਨਵਤਾ ਦੀ ਚਾਦਰ, ਨੋਵੇਂ ਪਾਤਸ਼ਾਹ  ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਅਤੇ ਗੁਰੂ ਸਾਹਿਬ ਜੀ ਦੇ ਨਾਲ ਸ਼ਹੀਦ ਹੋਏ ਸਿੰਘਾਂ ਸ਼ਹੀਦਾਂ ਨੂੰ ਸਮਰਪਿਤ  ਲਾਈਵ ਕਵੀ ਦਰਬਾਰ ਕਰਵਾਇਆ ਗਿਆ।

ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ
ਇਸ ਕਵੀ ਦਰਬਾਰ ਵਿੱਚ ਪੰਜਾਬ, ਦਿੱਲੀ, ਬੰਬੇ , ਹਰਿਆਣਾ, ਯੂਰਪ ਅਤੇ ਇੰਗਲੈਂਡ ਤੋਂ ਤਕਰੀਬਨ 15 ਕਵੀ ਕਵਿਤ੍ਰੀਆਂ ਨੇ ਭਾਗ  ਲਿਆ। ਸਭ ਨੇ ਆਪਣੇ ਆਪਣੇ ਅੰਦਾਜ਼ ਵਿੱਚ ਧਾਰਮਿਕ ਗੀਤ ਜਾਂ ਕਵਿਤਾਵਾਂ ਗਾਇਨ ਕਰਦੇ ਹੋਏ ਗੁਰੂ ਸਾਹਿਬ ਜੀ ਤੇ ਸ਼ਹੀਦ ਸਿੰਘਾਂ ਨੂੰ  ਸਿਜਦਾ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰਸਿੱਧ ਨਾਵਲਕਾਰ ਤੇ ਮੰਚ ਪ੍ਰਧਾਨ ਬਿੰਦਰ ਕੋਲੀਆਂ ਵਾਲ ਜੀ ਨੇ ਸਭ ਨੂੰ ਜੀ ਆਇਆਂ ਆਖਿਆ ਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਸਿੱਧ ਪੇਸ਼ਕਾਰ/ਗ਼ਜ਼ਲਗੋ ਮੁਖਤਾਰ ਸਿੰਘ ਚੰਦੀ ਜੀ ਨੂੰ ਸੰਭਾਲਣ ਲਈ ਬੇਨਤੀ ਕੀਤੀ।

ਮੁਖਤਾਰ ਸਿੰਘ ਚੰਦੀ ਜੀ ਨੇ ਪਹਿਲਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ੇਅਰ ਅਰਜ਼ ਕੀਤਾ ਤੇ ਮੰਚ ਤੇ ਸਭ ਤੋਂ ਪਹਿਲਾਂ ਸੱਦਾ ਪ੍ਰਸਿੱਧ ਗ਼ਜ਼ਲਗੋ ਗੁਰਚਰਨ  ਸਿੰਘ ਜੋਗੀ ਜੀ ਹਰਿਆਣਾ ਨੂੰ ਦਿੱਤਾ। ਜਿਨ੍ਹਾਂ ਨੇ   “ਇਸ ਤੋਂ ਵੱਡੀ ਸੁਣੀ ਨਾ ਦੇਖੀ, ਇਹ ਜੋ ਸੀ ਕੁਰਬਾਨੀ” ਧਾਰਮਿਕ ਗਜ਼ਲ ਗਾ ਕੇ ਪ੍ਰੋਗਰਾਮ ਦੀ ਸੋਹਣੀ ਸ਼ੁਰੂਆਤ ਕੀਤੀ।

ਦੂਜੇ ਸੱਦੇ ਤੇ  ਕੁਲਦੀਪ ਦਰਾਜਕੇ ਜੀ, ਪੰਜਾਬ ਤੋਂ ਜਿਹਨਾਂ ਨੇ  “ਮਾਂ ਨਾਨਕੀ ਦੀ ਕੁੱਖ ਸੁਲੱਖਣੀ ਤੋਂ” ਕਵਿਤਾ ਗਾ ਕੇ ਸੁਣਾਈ।
ਤੀਸਰਾ ਸੱਦਾ ਨਛੱਤਰ ਸਿੰਘ ਭੋਗਲ ਜੀ ਨੂੰ ਦਿੱਤਾ ਤੇ  ਉਹਨਾਂ “ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ” ਕਵਿਤਾ ਵਿੱਚ ਗੁਰੂ ਸਾਹਿਬ ਜੀ ਦੀ ਮਹਾਨ ਸ਼ਖ਼ਸੀਅਤ ਤੇ ਮਹਾਨ ਕੁਰਬਾਨੀ ਦਾ ਇਤਿਹਾਸ ਸਾਂਝਾ ਕੀਤਾ।

ਚੌਥੇ ਸੱਦੇ ਉੱਤੇ ਚੰਦੀ ਸਾਹਿਬ ਜੀ ਨੇ ਇੰਦਰਜੀਤ ਕੌਰ, ਵਡਾਲਾ ਪੰਜਾਬ ਹੋਰਾਂ ਨੂੰ ਮੰਚ ਤੇ ਬੁਲਾਇਆ, ਭੈਣ ਜੀ ਨੇ  “ਚਾਂਦਨੀ ਚੌਕ ਦੇ ਸ਼ਹੀਦਾਂ ਨੂੰ ਸਮਰਪਿਤ” ਗਾ ਕੇ ਸਮੂਹ ਸ਼ਹੀਦਾਂ ਨੂੰ ਸਿਜਦਾ ਕੀਤਾ।
ਅਗਲੇ ਸੱਦੇ ਤੇ ਪ੍ਰਗਟ ਸਿੰਘ ਗਿੱਲ ਬਾਗੀ, ਪੰਜਾਬ ਜੀ ਨੂੰ ਬੁਲਾਇਆ ਗਿਆ ਜਿਹਨਾਂ ਨੇ  “ਸਿਦਕ ਦੀ ਜਿੱਤ”  ਕਵਿਤਾ ਪੇਸ਼ ਕੀਤੀ।  ਅਗਲੇ ਸੱਦੇ ਤੇ  ਦਿੱਲੀ ਤੋਂ ਪ੍ਰੀਤਮ ਕੌਰ ਜੀ ਨੇ ਛੰਦ ਕੋਰੜਾ ਵਿੱਚ “ਨੌਵੇਂ ਪਾਤਸ਼ਾਹ ਬਣੇ ਧਰਮ ਦੀ ਢਾਲ ਜੀ” ਕਵਿਤਾ ਪੇਸ਼ ਕੀਤੀ, ਹਾਲਾਂਕਿ ਉਹਨਾਂ ਦੀ ਤਬੀਅਤ ਠੀਕ ਨਾ ਹੋਣ ਕਰਕੇ ਗਲਾਂ ਖਰਾਬੀ ਕਰ ਰਿਹਾ ਸੀ ਪਰ ਭੈਣ ਜੀ ਗੁਰੂ ਸਾਹਿਬ ਜੀ ਨੂੰ ਹਰ ਹਾਲ ਵਿੱਚ ਸਿਜਦਾ ਕਰਕੇ ਹਾਜ਼ਰੀ ਲਗਵਾ ਰਹੇ ਸਨ।

ਉਸ ਤੋਂ ਅਗਲੇ ਸੱਦੇ ਤੇ ਪ੍ਰਸਿੱਧ ਢਾਡੀ ਕਵੀਸ਼ਰ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਜੀ ਨੇ ਦਵੱਈਆਂ, ਦੋ ਤਾਰਾ ਛੰਦ ਵਿੱਚ ਕਵਿਤਾ “ ਪੰਡਿਤ ਕਿਰਪਾ ਰਾਮ ਜੀ” ਪੇਸ਼ ਕਰਕੇ ਸਭ ਨੂੰ ਢਾਡੀ ਰੰਗ ਵਿੱਚ ਰੰਗ ਦਿੱਤਾ।

ਅਗਲੀ ਪੇਸ਼ਕਾਰੀ ਵਿੱਚ ਨਿਰਮਲ ਸਿੰਘ ਸਿੱਧਵਾਂ, ਪੰਜਾਬ ਤੋਂ “ਦੁਨੀਆਂ ਵਿੱਚ ਨਹੀਂ ਜਿਸ ਦਾ ਕੋਈ ਸਾਨੀ“ ਡਾਕਟਰ ਹਰੀ ਸਿੰਘ ਜਾਚਕ ਜੀ ਦੀ ਕਲਮ ਤੋਂ ਲਿਖੀ ਕਵਿਤਾ ਤਰੰਨਮ ਵਿੱਚ ਪੇਸ਼ ਕੀਤੀ। ਮੰਚ ਤੇ ਹਾਜ਼ਰ ਸਾਰੇ ਮੈਂਬਰਾਂ ਵਲੋਂ ਨਿਰਮਲ ਜੀ ਦੀ ਅਵਾਜ਼ ਦੇ ਨਾਲ ਨਾਲ ਜਾਚਕ ਜੀ ਦੀ  ਕਲਮ ਨੂੰ ਵੀ ਸਲਾਹਿਆ ਗਿਆ।

ਅਗਲੇ ਸੱਦੇ ਤੇ ਬੰਬੇ ਤੋਂ ਢਾਡੀ ਕਵੀਸ਼ਰ ਪਰਵਿੰਦਰ ਸਿੰਘ ਹੇਅਰ ਜੀ ਨੇ “ਬਣੀ ਹਿੰਦ ਦੀ ਚਾਦਰ ਦਾਤਾਰ ਸਤਿਗੁਰ” ਗਜ਼ਲ ਗਾ ਕੇ ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਸਿਜਦਾ ਕੀਤਾ। ਉਸ ਤੋਂ ਅਗਲੇ ਸੱਦੇ ਤੇ ਚੰਦੀ ਜੀ ਨੇ ਗੁਰਮੀਤ ਸਿੰਘ ਮੱਲ੍ਹੀ, ਇਟਲੀ ਵਾਸੀ ਨੂੰ ਸੱਦਾ ਦਿੱਤਾ ਤੇ ਉਨ੍ਹਾਂ ਨੇ ਆਪਣਾ ਗੀਤ “ ਧੰਨ ਗੁਰੂ ਤੇਗ਼ ਬਹਾਦਰ, ਹਿੰਦ ਦੀ ਚਾਦਰ” ਗਾ ਕੇ ਸੁਣਾਇਆ।

ਅਗਲੀ ਪੇਸ਼ਕਾਰੀ ਲਈ ਚੰਦੀ ਸਾਹਿਬ ਜੀ ਨੇ ਕਰਮਜੀਤ ਕੌਰ ਰਾਣਾ, ਇਟਲੀ ਨੂੰ ਸੱਦਾ ਦਿੱਤਾ, ਜਿਹਨਾਂ ਨੇ “ਮਾਤਾ ਨਾਨਕੀ ਜੀ ਦੀ ਕੁੱਖ ਨੂੰ ਭਾਗ ਲਾਏ” ਕਵਿਤਾ ਪੜ੍ਹ ਕੇ ਆਪਣੀ ਹਾਜ਼ਰੀ ਲਗਵਾਈ।

ਉਸ ਤੋਂ ਬਾਅਦ ਸਰਬਜੀਤ ਸਿੰਘ ਜਰਮਨੀ ਨੇ ਆਪਣਾ ਗੀਤ “ਹੋਵੇ ਜੇ ਪ੍ਰੀਤ ਬਾਣੀ ਨਾਲ, ਉਹੋ ਕਦੇ ਨਾ ਡੋਲਦੇ” ਗਾ ਕੇ ਆਪਣੀ ਹਾਜ਼ਰੀ ਲਗਵਾਈ। ਅਗਲੇ ਸੱਦੇ ਤੇ ਮੰਗਤ ਖਾਨ ਜੀ ਪਟਿਆਲੇ ਤੋਂ ਜਿਹਨਾਂ ਨੇ ਤਰਲੋਚਨ ਸਿੰਘ ਦੀਵਾਨਾ ਜੀ ਦਾ ਲਿਖਿਆ ਗੀਤ “ਸੀਸ ਕੋਈ ਲੈ ਗਿਆ, ਧੜ ਕੋਈ ਲੈ ਗਿਆ” ਬਹੁਤ ਹੀ ਵਧੀਆ ਪੇਸ਼ਕਾਰੀ ਕਰਕੇ ਸੁਣਾਇਆ ਤੇ ਸਭ ਨੂੰ ਭਾਵੁਕ ਕਰ ਦਿੱਤਾ।

ਬਾਅਦ ਵਿੱਚ ਮੰਚ ਪ੍ਰਧਾਨ ਬਿੰਦਰ ਕੋਲੀਆਂ ਵਾਲ ਜੀ ਨੇ ਪਹਿਲੀ ਵਾਰ ਕਵੀਸ਼ਰੀ ਰੰਗ ਵਿੱਚ “ਗੁਰੂ ਨਾਨਕ ਦਾ ਰੂਪ ਹੈ, ਨੌਵੀਂ ਜਗਦੀ ਜੋਤ ਨਿਆਰੀ” ਗੀਤ ਬਹੁਤ ਵਧੀਆ ਪੇਸ਼ਕਾਰੀ ਕਰਕੇ ਸੁਣਾਇਆ।
ਮੰਚ ਸੰਚਾਲਨ ਕਰਨ ਦੇ ਨਾਲ ਨਾਲ ਮੁਖਤਾਰ ਸਿੰਘ ਚੰਦੀ ਜੀ ਨੇ ਪਹਿਲਾ ਬਹੁਤ ਹੀ ਪਿਆਰਾ ਸ਼ੇਅਰ ਅਰਜ਼ ਕੀਤਾ …

ਸਿਰ ਦੇ ਕੇ ਧਰਮ ਦੀ ਆਨ ਰੱਖੀ,
ਤੇਰੀ ਮਾਂਗ ਦੇ ਸੂਹੇ ਸੰਦੂਰ ਗੁਜਰੀ।
ਹਿੰਦੂ ਧਰਮ ਦੀ ਜਾਨ ਵਿੱਚ ਜਾਨ ਰੱਖੀ,
ਆਪ ਅੱਲਹਾ ਦੇ  ਨੂਰ-ਦੇ ਨੂਰ ਗੁਜਰੀ।
ਤਿਲਕ ਜੰਜੂ ਦੀ ਕਾਇਮ ਪਛਾਣ ਰੱਖੀ,
ਤੇਰੀ ਮਾਂਗ ਦੇ ਸੂਹੇ ਸੰਧੂਰ ਗੁਜਰੀ।
ਫੇਰ ਚੰਦੀ ਜੀ ਨੇ “ਤੇਗ਼ ਬਹਾਦਰ ਹਿੰਦ ਦੀ ਚਾਦਰ, ਕਰ ਵੱਡਾ ਉਪਕਾਰ ਗਏ” ਗੀਤ ਬਹੁਤ ਪਿਆਰੀ ਅਵਾਜ਼ ਵਿੱਚ ਗਾ ਕੇ ਸਭ ਦਾ ਮਨ ਮੋਹ ਲਿਆ।

ਪ੍ਰੋਗਰਾਮ ਦੇ ਅਖੀਰ ਵਿੱਚ ਗੁਰਮੀਤ ਸਿੰਘ ਮੱਲ੍ਹੀ, ਇਟਲੀ ਹੋਰਾਂ ਨੇ ਧਾਰਮਿਕ ਕਵੀ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਸਾਰੇ ਸਾਥੀਆਂ ਦਾ ਪਿਆਰ ਸਤਿਕਾਰ ਸਹਿਤ ਧੰਨਵਾਦ ਕੀਤਾ।

ਸਰਬਜੀਤ ਸਿੰਘ ਜਰਮਨੀ

LEAVE A REPLY

Please enter your comment!
Please enter your name here